Welcome to Canadian Punjabi Post
Follow us on

26

February 2021
ਭਾਰਤ

ਰਾਮ ਰਹੀਮ ਦਾ ਚੇਲਿਆਂ ਨੂੰ ਦਿਲਾਸਾ: ਜੇਲ੍ਹ ਵਿੱਚੋਂ ਮਾਂ ਅਤੇ ਸਮਰਥਕਾਂ ਨੂੰ ਚਿੱਠੀ ਲਿਖ ਕੇ ਕਿਹਾ: ਜਲਦੀ ਡੇਰੇ ਵਿੱਚ ਆ ਜਾਵਾਂਗਾ

January 26, 2021 06:55 AM

ਰੋਹਤਕ, 25 ਜਨਵਰੀ, (ਪੋਸਟ ਬਿਊਰੋ)- ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਆਪਣੀ ਮਾਂ ਤੇ ਡੇਰਾ ਪੈਰੋਕਾਰਾਂ ਨੂੰ ਇਕ ਪੱਤਰਲਿਖ ਕੇ ਇਹ ਉਮੀਦ ਜਤਾਈ ਹੈ ਕਿ ਉਹ ਡੇਰਾ ਸੱਚਾ ਸੌਦਾ ਵਿੱਚ ਜਲਦੀ ਆ ਸਕਦਾ ਹੈ। ਉਸ ਨੇ ਲਿਖਿਆ ਹੈ, ਜੇ ਰੱਬ ਨੇ ਚਾਹਿਆ ਤਾਂ ਉਹ ਜਲਦੀ ਆ ਕੇ ਆਪਣੀ ਮਾਂ ਦਾ ਇਲਾਜ ਕਰਵਾਏਗਾ ਅਤੇ ਡੇਰੇ ਵਿੱਚ ਹੋਵੇਗਾ।
ਵਰਨਣ ਯੋਗ ਹੈ ਕਿ ਗੁਰਮੀਤ ਰਾਮ ਰਹੀਮ ਦੀ ਇਹ ਚਿੱਠੀ ਡੇਰਾ ਸੱਚਾ ਸੌਦਾ ਦੇ ਦੂਸਰੇ ਗੁਰੂ ਸ਼ਾਹ ਸਤਨਾਮ ਦੇ 102ਵੇਂ ਜਨਮਦਿਨਮੌਕੇ ਹੋਏ ਸਤਿਸੰਗ ਪ੍ਰੋਗਰਾਮ ਵਿੱਚ ਪੜ੍ਹ ਕੇ ਸੁਣਾਈ ਗਈ ਹੈ। ਇਸ ਪੱਤਰ ਵਿੱਚ ਰਾਮ ਰਹੀਮ ਨੇ ਲਿਖਿਆ ਹੈ, ‘ਜੇ ਰੱਬ ਚਾਹੇ ਤਾਂ ਮੈਂ ਜਲਦੀ ਆ ਜਾਵਾਂਗਾ ਤੇ ਆਪਣੀ ਮਾਂ ਦਾ ਇਲਾਜ ਕਰਾਵਾਂਗਾ।’ ਉਸ ਨੂੰ ਲਿਖਿਆ ਹੈ ਕਿ ਜਦੋਂ ਮੈਂ ਹਸਪਤਾਲ ਵਿੱਚ ਆਪਣੀ ਮਾਂ ਨੂੰ ਮਿਲਣ ਆਇਆ ਤਾਂ ਉਨ੍ਹਾਂ ਦੀ ਸਿਹਤ ਗੰਭੀਰ ਸੀ। ਮੈਨੂੰ ਮਿਲਣ ਪਿੱਛੋਂ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਆਇਆ ਸੀ।’ ਰਾਮ ਰਹੀਮ ਨੇ ਆਪਣੀ ਮਾਂ ਅਤੇ ਸੰਗਤ ਨੂੰ ਇਸ ਤੋਂ ਪਹਿਲਾਂ 13 ਮਈ 2020 ਅਤੇ 28 ਜੁਲਾਈ ਨੂੰ ਵੀ ਇੱਕ-ਇਕ ਪੱਤਰ ਲਿਖਿਆ ਸੀ।
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 25 ਅਗਸਤ 2017 ਨੂੰ ਸਪੈਸ਼ਲ ਸੀਬੀ ਆਈ ਕੋਰਟ ਨੇ ਦੋ ਔਰਤਾਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 20 ਸਾਲ ਦੀ ਸਜਾ ਅਤੇ ਜਨਵਰੀ 2019 ਵਿੱਚ ਰਾਮ ਰਹੀਮ ਅਤੇ ਤਿੰਨ ਹੋਰ ਲੋਕਾਂ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਕੋਰੋਨਾ ਦਾ ਪ੍ਰਛਾਵਾਂ ਭਾਰਤ ਉੱਤੇ ਮੁੜ ਕੇ ਛਾਇਆ
ਖੇਤੀ ਮੰਤਰੀ ਤੋਮਰ ਨੇ ਕਿਹਾ: ਜੇ ਕਿਸਾਨ ਸਰਕਾਰ ਦੀ ਪੇਸ਼ਕਸ਼ ਉੱਤੇ ਵਿਚਾਰ ਕਰਨ ਤਾਂ ਗੱਲਬਾਤ ਲਈ ਤਿਆਰ ਹਾਂ
ਧਰਮਿੰਦਰ ਨੇ ਇੱਕ ਵਾਰੀ ਫਿਰ ਕਿਸਾਨਾਂ ਲਈ ਹੇਜ ਵਿਖਾਇਆ
ਸੰਸਾਰ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਅਹਿਮਦਾਬਾਦ ਵਿੱਚ ਉਦਘਾਟਨ
ਪਾਮੇਲਾ ਗੋਸਵਾਮੀ ਡਰੱਗ ਕੇਸ: ਭਾਜਪਾ ਨੇਤਾ ਰਾਕੇਸ਼ ਸਿੰਘ ਗ੍ਰਿਫਤਾਰ, ਦੋ ਪੁੱਤਰ ਵੀ ਬੰਗਾਲ ਪੁਲਸ ਦੀ ਹਿਰਾਸਤ ਵਿੱਚ
ਟਿਕੈਤ ਦਾ ਨਵਾਂ ਲਲਕਾਰਾ: ਅਗਲੀ ਵਾਰ ਕਿਸਾਨ ਇੰਡੀਆ ਗੇਟ ਦੇ ਨੇੜੇ ਪਾਰਕਾਂ ਨੂੰ ਵਾਹ ਕੇ ਫਸਲ ਬੀਜਣਗੇ
ਦਿਸ਼ਾ ਰਵੀ ਲਈ ਅਦਾਲਤ ਵੱਲੋਂ ਜ਼ਮਾਨਤ ਮਨਜ਼ੂਰ, ਜੇਲ੍ਹ ਤੋਂ ਰਿਹਾਈ ਮਿਲੀ
ਗੁਜਰਾਤ ਵਿੱਚ ਲੋਕਲ ਬਾਡੀਜ਼ ਚੋਣਾਂ ਦੇ ਨਤੀਜੇ ਵਿੱਚ ਭਾਜਪਾ ਨੇ ਹੂੰਝਾ ਫੇਰਿਆ
ਲਾਲ ਕਿਲ੍ਹਾ ਹਿੰਸਾ ਕਾਂਡ ਵਿੱਚ ਇੱਕ ਹੋਰ ਨੌਜਵਾਨ ਦਿੱਲੀ ਪੁਲਸ ਵੱਲੋਂ ਗ੍ਰਿਫਤਾਰ
ਪੁੱਡੂਚੇਰੀ ਦੇ ਮੁੱਖ ਮੰਤਰੀ ਨਾਰਾਇਣਸਾਮੀ ਵੱਲੋਂ ਬਹੁ-ਗਿਣਤੀ ਨਾ ਹੋਣ ਕਾਰਨ ਅਸਤੀਫ਼ਾ