Welcome to Canadian Punjabi Post
Follow us on

07

March 2021
ਬ੍ਰੈਕਿੰਗ ਖ਼ਬਰਾਂ :
ਭਾਰਤ

ਗਣਤੰਤਰ ਦਿਵਸ ਤੋਂ ਪਹਿਲੀ ਸ਼ਾਮ ਰਾਸ਼ਟਰਪਤੀ ਨੇ ਕਿਸਾਨਾਂ ਅਤੇ ਫੌਜੀਆਂ ਦੇ ਗੁਣ ਗਾਏ

January 26, 2021 06:47 AM

ਨਵੀਂ ਦਿੱਲੀ, 25 ਜਨਵਰੀ, (ਪੋਸਟ ਬਿਊਰੋ)- ਗਣਤੰਤਰ ਦਿਵਸ 26 ਜਨਵਰੀ ਤੋਂ ਪਹਿਲੀ ਸ਼ਾਮਰਿਵਾਇਤ ਮੁਤਾਬਕ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ ਤਾਂ ਕਿਹਾ ਕਿ ਸਾਡੇ ਕੌਮੀ ਤਿਊਹਾਰਾਂ ਨੂੰ ਸਾਰੇ ਭਾਰਤੀ ਲੋਕ ਦੇਸ਼-ਪ੍ਰੇਮ ਦੀ ਭਾਵਨਾ ਨਾਲ ਹੀ ਮਨਾਉਂਦੇ ਹਨ।
ਦੇਸ਼ ਵਾਸੀਆਂ ਦੇ ਨਾਂਅ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਅਸਲੋਂ ਹੀ ਉਲਟ ਕੁਦਰਤੀ ਸਥਿਤੀਆਂ, ਅਨੇਕ ਚੁਣੌਤੀਆਂ ਅਤੇ ਕੋਵਿਡ ਦੀ ਆਫਤ ਦੇ ਬਾਵਜੂਦ ਸਾਡੇ ਕਿਸਾਨ ਭਰਾ-ਭੈਣਾਂ ਨੇ ਖੇਤੀਬਾੜੀ ਉਤਪਾਦਨ ਵਿੱਚ ਕਮੀ ਨਹੀਂ ਆਉਣ ਦਿੱਤੀ। ਇਹ ਦੇਸ਼ ਸਾਡੇ ਅੰਨ-ਦਾਤਾ ਕਿਸਾਨਾਂ ਦੇ ਭਲੇਲਈ ਪੂਰੀ ਤਰ੍ਹਾਂ ਵਚਨਬੱਧ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਿਆਚਿਨ ਅਤੇ ਗਲਵਾਨ ਘਾਟੀ ਵਿੱਚ ਮਾਈਨਸ 50 ਤੋਂ 60 ਡਿਗਰੀ ਤਾਪਮਾਨ ਵਾਲੀ ਸਭ ਕੁਝ ਜਮਾਂ ਦੇਣ ਵਾਲੀ ਸਰਦੀ ਤੋਂ ਲੈ ਕੇ ਜੈਸਲਮਰ ਵਿੱਚ 50 ਡਿਗਰੀ ਸੈਂਟੀਗਰੇਡ ਤੋਂ ਉੱਪਰ ਵਾਲੇ ਤਾਪਮਾਨ ਦੀ ਝੁਲਸਾ ਦੇਣ ਵਾਲੀ ਗਰਮੀ ਵਿੱਚਧਰਤੀ, ਆਕਾਸ਼ ਤੇ ਵੱਡੇਸਮੁੰਦਰੀ ਕੰਢੇ ਵਾਲੇ ਖੇਤਰਾਂ ਵਿੱਚ ਭਾਰਤ ਦੇ ਲੜਾਕੂ ਜਵਾਨ ਇਸ ਦੀ ਸੁਰੱਖਿਆ ਦਾ ਫਰਜ਼ ਹਰ ਪਲ ਨਿਭਾਉਂਦੇ ਹਨ। ਫੌਜੀਆਂ ਦੀ ਬਹਾਦਰੀ, ਦੇਸ਼ ਪ੍ਰੇਮ ਅਤੇ ਕੁਰਬਾਨੀ ਉੱਤੇ ਸਾਰੇ ਦੇਸ਼ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਪੁਲਾੜ ਤੋਂ ਖੇਤ ਤੱਕ, ਵਿਦਿਅਕ ਅਦਾਰਿਆਂ ਤੋਂ ਲੈ ਕੇ ਹਸਪਤਾਲਾਂ ਤੱਕ ਭਾਰਤ ਦੇ ਵਿਗਿਆਨੀ ਭਾਈਚਾਰੇ ਨੇ ਸਾਡਾ ਜੀਵਨ ਅਤੇ ਕੰਮ-ਧੰਦਾ ਪਹਿਲਾਂ ਤੋਂ ਬਿਹਤਰ ਬਣਾਇਆ ਤੇ ਦਿਨ-ਰਾਤ ਮਿਹਨਤ ਨਾਲ ਕੋਰੋਨਾ-ਵਾਇਰਸ ਨੂੰ ਡੀ-ਕੋਡ ਕਰਕੇ ਬਹੁਤ ਘੱਟ ਸਮੇਂ ਵਿੱਚ ਵੈਕਸੀਨ ਬਣਾ ਕੇ ਭਾਰਤ ਦੇ ਵਿਗਿਆਨੀਆਂ ਨੇ ਪੂਰੀ ਮਨੁੱਖਤਾ ਦੇ ਭਲੇ ਲਈ ਨਵਾਂ ਇਤਿਹਾਸ ਰਚਿਆ ਹੈ।ਰਾਸ਼ਟਰਪਤੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਸਾਡੇ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਦੀ ਸਿੱਖਿਆ ਪ੍ਰਕਿਰਿਆ ਵਿੱਚ ਅੜਿੱਕੇ ਪੈਣ ਦਾ ਖ਼ਤਰਾ ਪੈਦਾ ਹੋ ਗਿਆ ਸੀ, ਪਰ ਸਾਡੇ ਸੰਸਥਾਨਾਂ ਅਤੇ ਅਧਿਆਪਕਾ ਨੇ ਨਵੀਂ ਟੈਕਨੀਕ ਨਾਲ ਯਕੀਨੀ ਕੀਤਾ ਕਿ ਵਿਦਿਆਰਥੀਆਂ ਦੀ ਸਿੱਖਿਆ ਲਗਾਤਾਰ ਚੱਲਦੀ ਰਹੇ। ਇਸ ਮਹਾਮਾਰੀ ਨੇ ਦੇਸ਼ ਦੇ ਡੇਢ ਲੱਖ ਤੋਂ ਵੱਧ ਨਾਗਰਿਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਸੀ, ਰਾਸ਼ਟਰਪਤੀ ਨੇ ਉਨ੍ਹਾਂ ਦੇ ਦੁਖੀ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਵੀ ਜ਼ਾਹਿਰ ਕੀਤੀ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਐਨ ਸੀ ਬੀ ਵੱਲੋਂ ਸੁਸ਼ਾਂਤ ਖ਼ੁਦਕੁਸ਼ੀ ਨਾਲ ਸਬੰਧਤ ਡਰੱਗ ਕੇਸ ਵਿੱਚ ਦੋਸ਼ ਪੱਤਰ ਦਾਖ਼ਲ
ਕਿਸਾਨ ਧਰਨੇ ਵਾਲੀਆਂ ਬੀਬੀਆਂ ਨੇ ਕਿਹਾ: ਨਾ ਸਾਨੂੰ ਡਰਾਇਆ ਤੇ ਨਾ ਖ਼ਰੀਦਿਆ ਜਾ ਸਕਦੈ
ਸੁਬਰਾਮਨੀਅਮ ਸਵਾਮੀ ਨੇ ਕਿਹਾ: ਮੁਰਲੀਧਰਨ 89 ਸਾਲ ਦੀ ਉਮਰ ਵਿੱਚਮੁੱਖ ਮੰਤਰੀ ਦਾ ਚਿਹਰਾ ਹੈ ਤਾਂ ਅਡਵਾਨੀ ਵੀ ਚੋਣ ਲੜਨ
ਸੁਪਰੀਮ ਕੋਰਟ ਨੇ ਕਿਹਾ: ਕੇਂਦਰੀ ਨਿਯਮਾਂ ਵਿੱਚ ਡਿਜੀਟਲ ਪਲੇਟਫਾਰਮਾਂ ਖ਼ਿਲਾਫ਼ ਕਾਰਵਾਈ ਦਾ ਕੋਈ ਪ੍ਰਬੰਧ ਹੀ ਨਹੀਂ
ਖੱਟਰ ਸਰਕਾਰ ਦੇ ਵਿਰੁੱਧ ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ ਵੱਲੋਂ ਬੇਭਰੋਸਗੀ ਦਾ ਮਤਾ ਪੇਸ਼
ਕਿਸਾਨਾਂ ਦੇ ਸੰਘਰਸ਼ ਦੀ ਸੁਰ ਕੋਲਕਾਤਾ ਦੀ ਕਿਸਾਨ ਰੈਲੀ ਵਿੱਚ ਵੀ ਜਾ ਗੂੰਜੀ
ਜਿਸ ਦੇ ਕਤਲ ਲਈ 4 ਜਣਿਆਂ ਨੇ ਸਜ਼ਾ ਕੱਟੀ, ਉਹ ਜਿੰਦਾ ਮਿਲਿਆ
ਕੋਰੋਨਾ ਦਾ ਅਸਰ : 15 ਲੱਖ ਸਕੂਲਾਂ ਦੇ ਬੰਦ ਰਹਿਣ ਨਾਲ ਭਾਰਤ ਵਿੱਚ 24.7 ਕਰੋੜ ਬੱਚੇ ਪ੍ਰਭਾਵਤ
ਹੋਸਟਲ ਦੀਆਂ ਲੜਕੀਆਂ ਤੋਂ ਜਬਰੀ ‘ਨਿਊਡ ਡਾਂਸ’ ਕਰਵਾਉਂਦੇ ਹਨ ਪੁਲਸ ਦੇ ਮੁਲਾਜ਼ਮ
ਅਕਾਲੀ ਦਲ ਨੂੰ ਝਟਕਾ : ਕੋਰਟ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਮ ਚੋਣ ਸਮੇਂ ਸਿਰ ਕਰਾਉਣ ਦਾ ਰਾਹ ਪੱਧਰਾ ਕਰ ਦਿੱਤਾ