Welcome to Canadian Punjabi Post
Follow us on

03

July 2025
 
ਪੰਜਾਬ

ਰਾਜ ਪੱਧਰੀ ਕੌਮੀ ਵੋਟਰ ਦਿਵਸ ਮਨਾਇਆ

January 25, 2021 05:16 PM

ਚੰਡੀਗੜ੍ਹ, 25 ਜਨਵਰੀ (ਪੋਸਟ ਬਿਊਰੋ): ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.),ਦਫਤਰ ਵਲੋਂ ਅੱਜ ਪੰਜਾਬ ਭਵਨ ਵਿਖੇ 11ਵੇਂ ਕੌਮੀ ਵੋਟਰ ਦਿਵਸ ( ਐਨ.ਵੀ.ਡੀ.) ਮੌਕੇ ਵਰਚੁਅਲ ਸਮਾਰੋਹ ਕਰਵਾਇਆ ਗਿਆ। ਇਸ ਵਾਰ ਕੋਵਿਡ -19 ਮਹਾਂਮਾਰੀ ਦੇ ਮੱਦੇਨਜਰ ਕੌਮੀ ਵੋਟਰ ਦਿਵਸ ਭਾਰਤੀ ਚੋਣ ਕਮਿਸਨ ਦੇ ਦਿਸਾ ਨਿਰਦੇਸਾਂ ਮੁਤਾਬਕ ਮੁੱਖ ਚੋਣ ਅਫਸਰ ਅਤੇ ਜਿਲ੍ਹਾ ਚੋਣ ਅਫਸਰ (ਡੀ.ਈ.ਓ.) ਪੱਧਰ ’ਤੇ ਆਲਾਈਨ ਮਨਾਇਆ ਗਿਆ।ਇਹ ਦਿਵਸ ਪੰਜਾਬ ਰਾਜ ਦੇ ਸਾਰੇ ਵਿਧਾਨ ਸਭਾ ਹਲਕਿਆਂ (117) ਅਤੇ ਸਮੂਹ ਪੋਲਿੰਗ ਬੂਥਾਂ (23,213) ਵਿੱਚ ਚੋਣਕਾਰ ਰਜਿਸਟ੍ਰੇਸਨ ਅਫਸਰ (ਈ.ਆਰ.ਓ.) ਦੇ ਪੱਧਰ `ਤੇ ਵੀ ਮਨਾਇਆ ਗਿਆ।
ਇਸ ਸਾਲ ਦੇ ਕੌਮੀ ਵੋਟਰ ਦਿਵਸ ਦਾ ਵਿਸਾ “ਆਪਣੇ ਵੋਟਰਾਂ ਨੂੰ ਸਮਰੱਥ, ਜਾਗਰੂਕ, ਸੁਰੱਖਿਅਤ ਅਤੇ ਚੇਤੰਨ ਬਣਾਉਣਾ ਹੈ“। ਇਸਦਾ ਉਦੇਸ ਚੋਣਾਂ ਦੌਰਾਨ ਵੋਟਰਾਂ ਦੀ ਸਰਗਰਮ ਅਤੇ ਉਤਸਾਹਪੂਰਣ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ। ਇਹ ਕੋਵਿਡ -19 ਮਹਾਂਮਾਰੀ ਦੌਰਾਨ ਸੁਰੱਖਿਅਤ ਢੰਗ ਨਾਲ ਚੋਣਾਂ ਕਰਾਉਣ ਪ੍ਰਤੀ ਚੋਣ ਕਮਿਸਨ ਦੀ ਵਚਨਬੱਧਤਾ ’ਤੇ ਵੀ ਕੇਂਦਰਿਤ ਹੈ।
ਸਾਲ 2011 ਤੋਂ ਹਰ ਸਾਲ 25 ਜਨਵਰੀ ਨੂੰ ਕੌਮੀ ਵੋਟਰ ਦਿਵਸ ਮਨਾਇਆ ਜਾਂਦਾ ਹੈ ਜੋ ਕਿ ਭਾਰਤ ਦੇ ਚੋਣ ਕਮਿਸਨ ਦੇ ਸਥਾਪਨਾ ਦਿਵਸ( 25 ਜਨਵਰੀ 1950) ਵਜੋਂ ਪੂਰੇ ਦੇਸ ਵਿਚ ਮਨਾਇਆ ਜਾਂਦਾ ਹੈ। ਐਨ.ਵੀ.ਡੀ. ਮਨਾਉਣ ਦਾ ਮੁੱਖ ਉਦੇਸ ਵੋਟਰਾਂ ਵਿਸੇਸ ਕਰਕੇ ਨਵੇਂ ਵੋਟਰਾਂ ਵਿੱਚ ਉਤਸਾਹ, ਵੱਧ ਤੋਂ ਵੱਧ ਨਾਂ ਦਰਜ ਕਰਾਉਣ ਦੀ ਸਹੂਲਤ ਅਤੇ ਚੋਣਾਂ ਵਿੱਚ ਸਰਗਰਮ ਹਿੱਸੇਦਾਰੀ ਨੂੰ ਪੇ੍ਰਰਿਤ ਕਰਨਾ ਹੈ। ਇਹ ਦਿਨ ਦੇਸ ਭਰ ਦੇ ਵੋਟਰਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਚੋਣ ਪ੍ਰਕਿਰਿਆ ਵਿੱਚ ਭਾਗੀਦਾਰੀ ਨੂੰ ਉਤਸਾਹਤ ਕਰਨ ਨੂੰ ਸਮਰਪਿਤ ਹੈ।
11 ਵਾਂ ਕੌਮੀ ਵੋਟਰ ਦਿਵਸ ਭਾਰਤੀ ਚੋਣ ਕਮਿਸਨ ਵਲੋਂ ਈ-ਈ.ਪੀ.ਆਈ.ਸੀ (ਇਲੈਕਟ੍ਰਾਨਿਕ ਫੋਟੋ ਸਨਾਖਤੀ ਕਾਰਡ) ਪ੍ਰੋਗਰਾਮ ਦੀ ਸੁਰੂਆਤ ਦੇ ਨਾਲ ਇੱਕ ਨਵੇਕਲੀ ਤੇ ਮਹੱਤਵਪੂਰਣ ਪਹਿਲਕਦਮੀ ਵਜੋਂ ਮਨਾਇਆ ਗਿਆ। ਹੁਣ ਵੋਟਰ ਆਪਣੇ ਰਜਿਸਟਰਡ ਮੋਬਾਈਲ ਤੇ ਡਿਜੀਟਲ ਵੋਟਰ ਕਾਰਡ ਨੂੰ ਵੇਖ ਅਤੇ ਪਿ੍ਰੰਟ ਕਰ ਸਕਦੇ ਹਨ। ਇਸਦੀ ਰਸਮੀ ਸੁਰੂਆਤ ਅੱਜ ਭਾਰਤੀ ਚੋਣ ਕਮਿਸਨ ਵਲੋਂ ਦੇਸ ਭਰ ਵਿੱਚ ਕੀਤੀ ਗਈ । ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਪੰਜਾਬ ਭਵਨ ਵਿਖੇ ਰਾਜ ਪੱਧਰੀ ਕੌਮੀ ਵੋਟਰ ਦਿਵਸ ਦੌਰਾਨ 5 ਨਵੇਂ ਈ-ਈ.ਪੀ.ਆਈ.ਸੀ. ਡਾਊਨਲੋਡ ਕਰਕੇ ਈ- ਈ.ਪੀ.ਆਈ.ਸੀ. ਪ੍ਰੋਗਰਾਮ ਦੀ ਰਸਮੀ ਸੁਰੂਆਤ ਕੀਤੀ। ਇਸ ਨੂੰ ਪੰਜਾਬ ਭਰ ਵਿੱਚ ਜਿਲ੍ਹਾ ਪੱਧਰ, ਈ.ਆਰ.ਓ. ਪੱਧਰ ਅਤੇ ਬੂਥ ਪੱਧਰ ’ਤੇ ਲਾਂਚ ਕੀਤਾ ਗਿਆ।
ਸਮਾਗਮ ਦੌਰਾਨ ਪੰਜਾਬ ਦੇ ਮੁੱਖ ਚੋਣ ਅਫਸਰ ਡਾ. ਐਸ. ਕਰੁਨਾ ਰਾਜੂ ਨੇ ਦੱਸਿਆ ਕਿ ਰਾਜ ਅਤੇ ਜਿਲ੍ਹਾ ਪੱਧਰੀ ਅਧਿਕਾਰੀਆਂ ਨੂੰ ਵੱਖ-ਵੱਖ ਖੇਤਰਾਂ ਵਿਚ ਵਧੀਆ ਕਾਰਗੁਜਾਰੀ, ਜਿਵੇਂ ਕਿ ਵੋਟਰਾਂ ਦੀ ਸਿਸਟਮਟਿਕ ਸਿੱਖਿਆ ਅਤੇ ਚੋਣ ਭਾਗੀਦਾਰੀ (ਐਸ.ਵੀ.ਈ.ਈ.ਪੀ.), ਵੋਟਰ ਸੂਚੀ ਪ੍ਰਬੰਧਨ, ਨਵੇਂ ਵੋਟਰਾਂ ਦੀ ਰਜਿਸਟਰੇਸਨ ਆਦਿ ਲਈ ਸਰਬੋਤਮ ਚੋਣ ਅਭਿਆਸ ਪੁਰਸਕਾਰ ਨਾਲ ਨਵਾਜਿਆ ਗਿਆ।
ਸਰਬੋਤਮ ਚੋਣ ਅਭਿਆਸ ਪੁਰਸਕਾਰ ਧਾਰਕ ਹੇਠ ਦਿੱਤੇ ਅਨੁਸਾਰ ਹਨ:
ਮਾਧਵੀ ਕਟਾਰੀਆ, ਆਈ.ਏ.ਐੱਸ., ਵਧੀਕ ਮੁੱਖ ਚੋਣ ਅਧਿਕਾਰੀ,ਪੰਜਾਬ ਨੂੰ ਐਸ.ਵੀ.ਈ.ਈ.ਪੀ. ਦੀਆਂ ਗਤੀਵਿਧੀਆਂ ਅਤੇ ਵੋਟਰ ਸੂਚੀ ਦੇ ਸਾਨਦਾਰ ਪ੍ਰਦਰਸਨ ਲਈ

ਵਿਪੁਲ ਉਜਵਲ, ਆਈ.ਏ.ਐੱਸ, ਵੋਟਰ ਸੂਚੀ ਦੇ ਪ੍ਰਬੰਧਨ ਲਈ

ਵਰਿੰਦਰਪਾਲ ਸਿੰਘ ਬਾਜਵਾ, ਪੀ.ਸੀ.ਐਸ. ਐਸ.ਵੀ.ਈ.ਪੀ.ਈ.ਪੀ. ਲਈ।

ਇਸ ਮੌਕੇ ਪੰਜਾਬ ਦੇ ਸਾਰੇ 22 ਜਿਲ੍ਹਿਆਂ ਦੇ ਜਿਲ੍ਹਾ ਹੈੱਡਕੁਆਰਟਰਾਂ ਵਿਖੇ ਮੋਬਾਈਲ ਵੈਨਾਂ ਦੀ ਰਾਹੀਂ ਐਸ.ਵੀ.ਈ.ਈ.ਪੀ. ਝਾਕੀ ’ ਨੂੰ ਪੇਸ ਕਰਦੀਆਂ ਇਹਨਾਂ ਮੋਬਾਈਲ ਵੈਨਾਂ ਨੇ ਵੋਟਰ ਜਾਗਰੂਕਤਾ ਦੇ ਸੰਦੇਸਾਂ ਦਾ ਪ੍ਰਚਾਰ ਕਰਨ ਲਈ ਜਿਲਾ ਹੈੱਡਕੁਆਰਟਰ ਦੀਆਂ ਸਾਰੀਆਂ ਪ੍ਰਮੁੱਖ ਥਾਵਾਂ ਨੂੰ ਬੜੀ ਨੂੰ ਕਵਰ ਕੀਤਾ। ਜਿਲ੍ਹਾ ਐਸ.ਵੀ.ਈ.ਈ.ਪੀ. ਆਈਕਨਸ ਨੇ ਲੋਕ ਗੀਤਾਂ, ਗਿੱਧੇ, ਭੰਗੜੇ,ਡਾਂਸਾਂ ਆਦਿ ਵਰਗੇ ਪ੍ਰਦਰਸਨਾਂ ਰਾਹੀਂ ਸਾਰੇ ਭਾਗੀਦਾਰਾਂ ਤੱਕ ਪਹੁੰਚ ਕਰਨ ਲਈ ਯੋਗਦਾਨ ਪਾਇਆ।
ਫਿਲਮ ਅਦਾਕਾਰ ਅਤੇ ਸਟੇਟ ਆਈਕਨ, ਸੋਨੂੰ ਸੂਦ ਨੇ ਇੱਕ ਵੀਡੀਓ ਸੰਦੇਸਾਂ ਰਾਹੀਂ ਵੋਟ ਪਾਉਣ ਸਬੰਧੀ ਅਪੀਲ ਕੀਤੀ ਜੋ ਕਿ ਸਾਰੇ ਜਿਲ੍ਹਿਆਂ ਵਿੱਚ ਰਾਜ ਪੱਧਰੀ ਸਮਾਗਮ ਦੌਰਾਨ ਡੀ.ਈ.ਓ ਪੱਧਰ ਦੇ ਕਾਰਜਾਂ ਅਤੇ ‘ਐਸ.ਵੀ.ਈ.ਈ.ਪੀ. ਝਾਕੀ ’ ਵਿੱਚ ਵੀ ਦਿਖਾਈ ਗਈ।
ਇਸ ਮੌਕੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਵਿਭਾਗ ਵਲੋਂ ਪ੍ਰਕਾਸਤ ਦੋ ਕਿਤਾਬਾਂ ਜਾਰੀ ਕੀਤੀਆਂ। ਇਨ੍ਹਾਂ ਕਿਤਾਬਾਂ ਵਿੱਚ ਐਸ.ਵੀ.ਈ.ਈ.ਪੀ. ਤੇ ਅਧਾਰਤ ਇੱਕ ਕਾਫੀ ਟੇਬਲ ਕਿਤਾਬ ਅਤੇ ‘ਬੋਲੀਆਂ’ ਦੀ ਇੱਕ ਕਿਤਾਬ ਸਾਮਲ ਹੈ -ਜੋ ਮਹਿਲਾ ਵੋਟਰਾਂ ਅਤੇ ਆਂਗਣਵਾੜੀ ਵਰਕਰਾਂ ਵਲੋਂ ਜਿਲ੍ਹਾ ਪੱਧਰ ’ਤੇ ਕਰਵਾਏ ਗਏ ਇੱਕ ਮੁਕਾਬਲੇ ਰਾਹੀਂ ਪ੍ਰਾਪਤ ਹੋਈਆਂ ਬੋਲੀਆਂ ਵਿੱਚ ਚੁਣ ਕੇ ਇਕੱਠੀਆਂ ਕੀਤੀਆਂ ਗਈਆਂ ਸਨ। ਐਸ.ਵੀ.ਈ.ਈ.ਪੀ. ’ਤੇ ਕਾਫੀ ਟੇਬਲ ਬੁੱਕ ਮਹਾਂਮਾਰੀ ਦੌਰਾਨ ਐਸਵੀਈਈਪੀ ਗਤੀਵਿਧੀਆਂ ਕਰਨ ਵਾਲੇ ਚੁਣੌਤੀਪੂਰਨ ਅਤੇ ਹੈਰਤਅੰਗੇਜ ਸਫਰ ਨੂੰ ਦਰਸਾਉਂਦੀ ਹੈ।
11ਵੇਂ ਕੌਮੀ ਵੋਟਰ ਦਿਵਸ ਭਾਰਤੀ ਚੋਣ ਕਮਿਸਨ ਦੇ ਵੈੱਬ ਰੇਡੀਓ - ‘ਹੈਲੋ ਵੋਟਰਜ’ ਦੀ ਸੁਰੂਆਤ ਵਜੋਂ ਵੀ ਮਨਾਇਆ ਗਿਆ। ਰੇਡੀਓ ਹੈਲੋ ਵੋਟਰਜ ਦੀ ਪ੍ਰੋਗਰਾਮਿੰਗ ਸੈਲੀ ਨੂੰ ਪ੍ਰਸਿੱਧ ਐਫ.ਐਮ ਰੇਡੀਓ ਸੇਵਾਵਾਂ ਦੇ ਬਰਾਬਰ ਦਾ ਬਣਾਉਣ ਦੀ ਆਸ ਹੈ। ਇਹ ਗੀਤਾਂ, ਨਾਟਕ, ਵਿਚਾਰ-ਵਟਾਂਦਰੇ, ਚੋਣਾਂ ਦੀਆਂ ਕਹਾਣੀਆਂ ਆਦਿ ਰਾਹੀਂ ਚੋਣ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਅਤੇ ਸਿੱਖਿਆ ਪ੍ਰਦਾਨ ਕਰੇਗਾ। ਪ੍ਰੋਗਰਾਮਾਂ ਸਾਰੇ ਦੇਸ ਵਿੱਚ ਹਿੰਦੀ, ਅੰਗਰੇਜੀ ਅਤੇ ਖੇਤਰੀ ਭਾਸਾਵਾਂ ਵਿੱਚ ਪ੍ਰਸਾਰਿਤ ਕੀਤੇ ਜਾਣਗੇ ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ