Welcome to Canadian Punjabi Post
Follow us on

25

February 2021
ਪੰਜਾਬ

ਸੁਖਬੀਰ ਬਾਦਲ ਨੇ ਕਿਹਾ: ਮਾਰਚ ਦੌਰਾਨ ਅਮਨ ਤੇ ਭਾਈਚਾਰਕ ਸਾਂਝ ਦਾ ਮਾਹੌਲ ਸਾਡੇ ਕਿਸਾਨਾਂ ਲਈ ਮਹਾਨ ਜਿੱਤ ਦਾ ਰਾਹ ਪੱਧਰਾ ਕਰੇਗਾ

January 25, 2021 05:06 PM
ਫਾਈਲ ਫੋਟੋ

* ਅਕਾਲੀ ਵਰਕਰ ਅਮਨ ਦੇ ਪਹਿਰੇਦਾਰ ਬਣ ਕੇ ਕੰਮ ਕਰਨਗੇ
* ‘ਕੇਂਦਰ ਸਰਕਾਰ ਪੁਲਿਸ ਤੇ ਪ੍ਰਸ਼ਾਸਨ ਨੁੰ ਮਾਰਚ ਦੌਰਾਨ ਸੰਜਮ ਤੇ ਅਨੁਸ਼ਾਸਨ ਵਿਚ ਰਹਿਣ ਦੀ ਹਦਾਇਤ ਕਰੇ’


ਚੰਡੀਗੜ੍ਹ, 25 ਜਨਵਰੀ (ਪੋਸਟ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਕੇ ਕਿਹਾ ਕਿ ਕਿਸਾਨ ਮਾਰਚ ਦੌਰਾਨ ਅਮਨ ਤੇ ਭਾਈਚਾਰਕ ਸਾਂਝ ਦਾ ਮਾਹੌਲ ਬਾਡੇ ਕਿਸਾਨਾਂ ਲਈ ਮਹਾਨ ਜਿੱਤ ਦਾ ਰਾਹ ਪੱਧਰਾ ਕਰੇਗਾ। ਉਹਨਾਂ ਕਿਹਾ ਕਿ ਉਹਨਾਂ ਨੁੰ ਪੂਰਾ ਵਿਸ਼ਵਾਸ ਹੈ ਕਿ ਇਹ ਪੂਰਨ ਤੌਰ ’ਤੇ ਸ਼ਾਂਤੀਪੂਰਨ ਮਾਰਚ ਰਹੇਗਾ। ਉਹਨਾਂ ਕਿਹਾ ਕਿ ਸ਼ਾਂਤੀ ਹਰ ਕਿਸੇ ਦੀ ਉਚ ਤਰਜੀਹ ਹੈ ਤੇ ਕਿਸਾਨ ਸੰਘਰਸ਼ ਵਿਚ ਸ਼ਾਮਲ ਲੋਕਾਂ ਨੈ ਹੁਣ ਤੱਕ ਵਿਖਾ ਦਿੱਤਾ ਹੈ ਕਿ ਉਹਨਾਂ ਨਾਲੋਂ ਵੱਧ ਅਨੁਸ਼ਾਸਤ ਕੋਈ ਨਹੀਂ ਹੈ। ਉਹਨਾਂ ਕਿਹਾ ਕਿ ਇਸ ਸਦਕਾ ਇਹ ਲਹਿਰ ਇਤਿਹਾਸ ਵਿਚ ਸਭ ਤੋਂ ਵਿਲੱਖਣ ਲੋਕਤੰਤਰੀ ਮੌਕਾ ਬਣ ਗਿਆ ਹੈ। ਉਹਨਾਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਪਿਛਲੇ ਦੋ ਮਹੀਨਿਆਂ ਤੋਂ ਜ਼ਿਆਦਾ ਸ਼ਾਂਤੀਪੂਰਨ ਤਰੀਕੇ ਨਾਲ ਤੇ ਬਿਨਾਂ ਕਿਸੇ ਭੜਕਾਹਟ ਤੇ ਸਾਜ਼ਿਸ਼ਾਂ ਦੀ ਪਰਵਾਹ ਕੀਤਿਆਂ ਬਗੈਰ ਸ਼ਾਂਤੀਪੂਰਨ ਤਰੀਕੇ ਨਾਲ ਡਟੇ ਹੋਏ ਹਨ। ਉਹਨਾਂ ਕਿਹਾ ਕਿ ਇਸ ਲਹਿਰ ਵਿਚ ਹਰ ਕੋਈ ਸ਼ਾਮਲ ਹੋ ਰਿਹਾ ਹੈ ਤੇ ਸਾਰੇ ਪੰਜਾਬੀਆਂ ਸਿਰ ਇਸਦਾ ਸਿਹਰਾ ਬੱਝਦਾ ਹੈ।
ਬਾਦਲ ਨੇ ਭਾਰਤ ਸਰਕਾਰ ਨੁੰ ਅਪੀਲ ਕੀਤੀ ਕਿ ਉਹ ਪੁਲਿਸ ਤੇ ਕਾਨੁੰਨ ਲਾਗੂ ਕਰਨ ਵਾਲੀਆਂ ਹੋਰ ਏਜੰਸੀਆਂ ਨੂੰ ਹਦਾਇਤ ਦੇਵੇ ਕਿ ਉਹ ਕੱਲ੍ਹ ਕਿਸਾਨ ਮਾਰਚ ਨਾਲ ਅਤਿ ਸੰਵਦੇਨਸ਼ੀਲਤਾਂ ਤੇ ਸੰਜਮ ਨਾਲ ਪੇਸ਼ ਆਉਣ। ਬਾਦਲ ਨੇ ਕਿਹਾ ਕਿ ਉਹਨਾਂ ਨੇ ਪਾਰਟੀ ਵਰਕਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਕੱਲ੍ਹ ਮਾਰਚ ਦੌਰਾਨ ਅਮਨ ਦੇ ਪਹਿਰੇਦਾਨ ਬਣ ਕੇ ਕੰਮ ਕਰਨ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਖਾਸ ਤੌਰ ’ਤੇ ਪੰਜਾਬ ਵਿਚ ਮੁਦੱਈ ਰਿਹਾ ਹੈ। ਉਹਨਾਂ ਕਿਹਾ ਕਿ ਪਾਰਟੀ ਦਾ ਹਰ ਵਰਕਰ ਆਪਣੇ ਆਪ ਸ਼ਾਂਤੀ ਦਾ ਸੈਨਿਕ ਬਣ ਕੇ ਜ਼ਿੰਮੇਵਾਰੀ ਨਿਭਾ ਰਿਹਾ ਹੈ।
ਬਾਦਲ ਨੇ ਕਿਹਾ ਕਿ ਕੱਲ੍ਹ ਦੇ ਮਾਰਚ ਵਿਚ ਸ਼ਾਂਤੀਪੂਰਨ ਤਰੀਕੇ ਵਿਵਹਾਰ ਅਸਲ ਵਿਚ ਲੋਕਤੰਤਰੀ ਭਾਵਨਾ ਤੇ ਅਨੁਸ਼ਾਸ਼ਨ ਦੀ ਜਿੱਤ ਹੋਵੇਗੀ ਜੋ ਕਿ ਕਿਸਾਨਾਂ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ ਵਿਖਾਇਆ ਜਾ ਰਿਹਾ ਹੈ।

 

Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਦੀਆਂ ਨਹਿਰਾਂ ਵਿੱਚ 26 ਫਰਵਰੀ ਤੋਂ 5 ਮਾਰਚ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ
100 ਰੁਪਏ ਦੀ ਲਾਟਰੀ ਨਾਲ ਕਰੋੜਪਤੀ ਬਣੀ ਅੰਮ੍ਰਿਤਸਰ ਦੀ ਘਰੇਲੂ ਸੁਆਣੀ
ਪੰਜਾਬ ਮੰਤਰੀ ਮੰਡਲ ਦੇ ਫੈਸਲੇ: ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗਾਂ ਦੇ ਸਾਂਝੇ ਕਾਡਰ ਦੀ ਵੰਡ ਹੋਵੇਗੀ
ਮੁੱਖ ਮੰਤਰੀ ਵੱਲੋਂ ਪੇਂਡੂ ਨੌਜਵਾਨਾਂ ਲਈ ਮਿੰਨੀ ਬੱਸ ਪਰਮਿਟ ਨੀਤੀ ਦਾ ਐਲਾਨ, ਅਪਲਾਈ ਕਰਨ ਲਈ ਕੋਈ ਸਮਾਂ-ਸੀਮਾ ਨਹੀਂ ਹੋਵੇਗੀ
ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਵਾਸਤੇ ਕੇਂਦਰੀ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦਾ ਫੈਸਲਾ ਰੱਦ ਕਰਨ ਲਈ ਪੇਸ਼ ਕੀਤਾ ਠੋਸ ਮਤਾ
ਨਗਰ ਪੰਚਾਇਤਾਂ, ਕੌਂਸਲਾਂ, ਨਿਗਮਾਂ ਵਿਚ ਅਹੁਦੇਦਾਰਾਂ ਦੀ ਚੋਣ ਲਈ ਕਾਂਗਰਸ ਪਾਰਟੀ ਵੱਲੋਂ ਗਠਿਤ ਉੱਚ ਤਾਕਤੀ ਕਮੇਟੀ ਦੀ ਬੈਠਕ
ਆਡੀਓ-ਵਿਜ਼ੂਅਲ ਤਕਨੀਕ ਵਿਦਿਆਰਥੀਆਂ ਨੂੰ ਪਾਠਕ੍ਰਮ ਦੀਆਂ ਔਖੀਆਂ ਧਾਰਨਾਵਾਂ ਸਮਝਾਉਣ ਲਈ ਹੋ ਰਹੀ ਹੈ ਸਹਾਈ: ਸਿੰਗਲਾ
ਸੁਖਬਿੰਦਰ ਸਰਕਾਰੀਆ ਦੀ ਮੌਜੂਦਗੀ ’ਚ ਸ਼ਾਹਪੁਰਕੰਢੀ ਡੈਮ ਦੇ ਬਿਜਲੀ ਘਰਾਂ ਦੇ ਨਿਰਮਾਣ ਲਈ ਮੈਸਰਜ਼ ਓਮ ਇੰਫਰਾ ਲਿਮ. ਜੇ.ਵੀ. ਨਾਲ ਸਮਝੌਤਾ ਸਹੀਬੱਧ
60 ਸਾਲ ਦੀ ਉਮਰ ਵਿਚ ਪੰਜਾਬੀ ਗਾਇਕ ਸਰਦੂਲ ਸਿਕੰਦਰ ਦਾ ਦੇਹਾਂਤ
ਮਹਿਰਾਜ ਪਿੰਡ ਵਿੱਚ ਲੱਖਾ ਸਿਧਾਣਾ ਦੇ ਸੱਦੇ ਉੱਤੇ ਜ਼ੋਰਦਾਰ ਰੈਲੀ