Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਮਨੋਰੰਜਨ

ਕਰਨਲ ਨਰਿੰਦਰ ਬਿਲ ਕੁਮਾਰ ਦੀ ਬਣੇਗੀ ਬਾਇਓਪਿਕ

January 25, 2021 02:09 AM

ਪ੍ਰੇਰਨਾ ਦਾਇਕ ਕਹਾਣੀਆਂ ਦਰਸ਼ਕਾਂ ਵਿੱਚ ਵੀ ਜੋਸ਼ ਪੈਦਾ ਕਰਦੀਆਂ ਹਨ। ਅਗਲੇ ਦਿਨਾਂ ਵਿੱਚ ਅਜਿਹੀਆਂ ਕਈ ਬਾਇਓਪਿਕ ਆਉਣਗੀਆਂ, ਜੋ ਖੇਡ ਜਗਤ ਤੋਂ ਮਹਾਨ ਯੋਧਿਆਂ ਤੱਕ 'ਤੇ ਆਧਾਰਤ ਹੋਣਗੀਆਂ। ਅੱਗੋਂ ਇਸ ਲਿਸਟ ਵਿੱਚ ਕਰਨਲ ਨਰਿੰਦਰ ਬੁਲ ਕੁਮਾਰ ਦੀ ਬਾਇਓਪਿਕ ਵੀ ਸ਼ਾਮਲ ਹੈ, ਜਿਨ੍ਹਾਂ ਦਾ ਪਿਛਲੇ ਸਾਲ ਦਿਹਾਂਤ ਹੋ ਗਿਆ ਸੀ। ਨਰਿੰਦਰ ਕੁਮਾਰ ਨੂੰ ਬੁਲ ਕੁਮਾਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਜਾਂਬਾਜ ਕਰਨਲ ਨਰਿੰਦਰ ਕੁਮਾਰ ਪ੍ਰਸਿੱਧ ਪਰਬਤਾਰੋਹੀ ਸਨ। ਦੁਨੀਆ ਦੀਆਂ ਸਭ ਤੋਂ ਉਚੀਆਂ ਪਹਾੜੀਆਂ ਵਿੱਚੋਂ ਇੱਕ ਸਿਆਚਿਨ ਗਲੇਸ਼ੀਅਰ ਉੱਤੇ ਭਾਰਤ ਦੀ ਪਕੜ ਕਾਇਮ ਰੱਖਣ ਵਿੱਚ ਉਨ੍ਹਾਂ ਦੀ ਭੂਮਿਕਾ ਅਹਿਮ ਸੀ। ਨੰਦਾ ਦੇਵੀ ਚੋਟੀ 'ਤੇ ਚੜ੍ਹਨ ਵਾਲੇ ਉਹ ਪਹਿਲੇ ਭਾਰਤੀ ਸਨ। ਨਿਰਮਾਤਾ ਰਮਨ ਚਿੱਬ ਅਤੇ ਅੰਕੂ ਪਾਂਡੇ ਨੇ ਉਨ੍ਹਾਂ ਦੀ ਜੀਵਨੀ ਨੂੰ ਪਰਦੇ ਤੇ ਉਤਾਰਨ ਦੇ ਅਧਿਕਾਰ ਲਏ ਹਨ। ਫਿਲਮ ਵਿੱਚ ਉਨ੍ਹਾਂ ਦੀ ਸੱਚੀ ਅਗਵਾਈ, ਹਿੰਮਤ ਅਤੇ ਗੌਰਵ ਦੀ ਅਣਕਹੀ ਕਹਾਣੀ ਹੋਵੇਗੀ।
ਦਿ੍ਰੜ ਇੱਛਾ ਸ਼ਕਤੀ ਰੱਖਣ ਵਾਲੇ ਫੌਜੀ ਅਧਿਕਾਰੀ ਕਰਨਲ ਨਰਿੰਦਰ ਨੇ ਹਾਰ ਮੰਨਣ ਤੋਂ ਹਮੇਸ਼ਾ ਇਨਕਾਰ ਕੀਤਾ ਸੀ। ਉਨ੍ਹਾਂ ਦੇ ਆਦਰਸ਼ ਸ਼ਬਦ ਹਮੇਸ਼ਾ ਤੋਂ ਇਹੀ ਰਹੇ ਹਨ ਕਿ ਜੋ ਕਰਨਾ ਹੈ, ਸੋ ਕਰਨਾ ਹੈ। ਸਾਲ 1981 ਵਿੱਚ ਉਨ੍ਹਾਂ ਨੇ ਆਪਣੀ ਟੀਮ ਨਾਲ ਮਿਲ ਕੇ 24 ਹਜ਼ਾਰ ਫੁੱਟ ਉੱਚੀ ਚੋਟੀ 'ਤੇ ਤਿਰੰਗਾ ਲਹਿਰਾਇਆ ਅਤੇ ਕਾਰਨਾਮਾ ਉਨ੍ਹਾਂ ਨੇ ਬਿਨਾਂ ਕਿਸੇ ਮੈਪ ਜਾਂ ਤਕਨੀਕੀ ਜੰਤਰਾਂ ਦੇ ਕੀਤਾ ਸੀ। ਇਸ ਕਾਰਨਾਮੇ ਲਈ ਉਨ੍ਹਾਂ ਕੋਲ ਵਾਟਰ ਪਰੂਫ ਬੂਟ ਤੇ ਕੜਾਕੇ ਦੀ ਠੰਢ ਤੋਂ ਬਚਾਉਣ ਵਾਲੀ ਜੈਕੇਟ ਵੀ ਨਹੀਂ ਸੀ। ਸਰੀਰ ਸੁੰਨ ਕਰ ਦੇਣ ਵਾਲੇ ਤਾਪਮਾਨ ਮਾਈਨਸ 50 ਡਿਗਰੀ ਵਿੱਚ ਬਰਫ ਖਿਸਕਣ ਤੋਂ ਬਚਦੇ ਹੋਏ ਹੋਏ ਆਪਣੀ ਟੀਮ ਨਾਲ ਅੱਗੇ ਵਧਦੇ ਰਹੇ। ਇਹ ਅਧਿਕਾਰਕ ਆਰਮੀ ਮਿਸ਼ਨ ਨਹੀਂ ਸੀ, ਯਾਨੀ ਜੇ ਉਹ ਦੁਸ਼ਮਣਾਂ ਦੇ ਹੱਥ ਲੱਗ ਜਾਂਦੇ ਤਾਂ ਉਨ੍ਹਾਂ ਉਥੋਂ ਕੱਢਿਆ ਨਹੀਂ ਜਾ ਸਕਦਾ ਸੀ। ਫਿਲਮ ਦੀ ਕਹਾਣੀ ਬਲਵਿੰਦਰ ਸਿੰਘ ਜੰਜੂਆ ਨੇ ਲਿਖੀ ਹੈ। ਫਿਲਮ ਨਿਰਮਾਤਾ ਰਮਨ ਛਿਬਰ ਖੁਦ ਸਾਬਕਾ ਫੌਜੀ ਅਧਿਕਾਰੀ ਹਨ। ਰਮਨ ਨੇ ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ ‘ਫਾਈਟਰ’ ਦੀ ਕਹਾਣੀ ਅਤੇ ਸਕ੍ਰਿਪਟ ਵੀ ਲਿਖੀ ਹੈ। ਸਿਧਾਰਥ ਆਨੰਦ ਦੇ ਨਾਲ ਰਮਨ ‘ਫਾਈਟਰ' ਦੇ ਨਿਰਮਾਤਾ ਵੀ ਹਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ