Welcome to Canadian Punjabi Post
Follow us on

26

February 2021
ਟੋਰਾਂਟੋ/ਜੀਟੀਏ

ਗਵਰਨਰ ਜਨਰਲ ਜੂਲੀ ਪੇਯੈਟ ਨੇ ਦਿੱਤਾ ਅਸਤੀਫਾ

January 22, 2021 06:24 AM

ਟੋਰਾਂਟੋ, 21 ਜਨਵਰੀ (ਪੋਸਟ ਬਿਊਰੋ) : ਕੰਮਵਾਲੀ ਥਾਂ ਉੱਤੇ ਹਰਾਸਮੈਂਟ ਸਬੰਧੀ ਕੀਤੀ ਗਈ ਜਾਂਚ ਦੀ ਨਕਾਰਾਤਮਕ ਰਿਪੋਰਟ ਆਉਣ ਤੋਂ ਬਾਅਦ ਗਵਰਨਰ ਜਨਰਲ ਜੂਲੀ ਪੇਯੈਟ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ।
ਪੇਯੈਟ ਨੇ ਇੱਕ ਬਿਆਨ ਵਿੱਚ ਆਖਿਆ ਕਿ ਹਰ ਤਰ੍ਹਾਂ ਦੇ ਹਾਲਾਤ ਵਿੱਚ ਹਰ ਕਿਸੇ ਲਈ ਕੰਮ ਵਾਲੀ ਥਾਂ ਉੱਤੇ ਸਿਹਤਮੰਦ ਤੇ ਸੇਫ ਮਾਹੌਲ ਦਾ ਹੋਣਾ ਬੇਹੱਦ ਜ਼ਰੂਰੀ ਹੈ। ਇੰਜ ਲੱਗਦਾ ਹੈ ਕਿ ਗਵਰਨਰ ਜਨਰਲ ਦੇ ਸੈਕਟਰੀ ਦੇ ਆਫਿਸ ਵਿੱਚ ਅਜਿਹਾ ਨਹੀਂ ਰਿਹਾ। ਉਨ੍ਹਾਂ ਆਖਿਆ ਕਿ ਪਿਛਲੇ ਕੁੱਝ ਮਹੀਨਿਆਂ ਵਿੱਚ ਰੀਡੋ ਹਾਲ ਵਿੱਚ ਕਾਫੀ ਤਣਾਅ ਵਾਲਾ ਮਾਹੌਲ ਰਿਹਾ, ਜਿਸ ਲਈ ਉਨ੍ਹਾਂ ਮੁਆਫੀ ਵੀ ਮੰਗੀ।ਜਿ਼ਕਰਯੋਗ ਹੈ ਕਿ ਪੇਯੈਟ ਦੇ ਅਸਿਸਟੈਂਟ ਅਸੌਂਤਾ ਡੀ ਲੋਰੈਂਜ਼ੋ ਵੀ ਅਸਤੀਫਾ ਦੇਣਗੇ।
ਪੇਯੈਟ ਦਾ ਅਸਤੀਫਾ ਉਸ ਸਮੇਂ ਆਇਆ ਜਦੋਂ ਉਨ੍ਹਾਂ ਖਿਲਾਫ ਕੰਮ ਵਾਲੀ ਥਾਂ ਉੱਤੇ ਤੰਗ ਪਰੇਸ਼ਾਨ ਕੀਤੇ ਜਾਣ ਦੇ ਲੱਗੇ ਦੋਸ਼ਾਂ ਦੀ ਆਜ਼ਾਦਾਨਾ ਜਾਂਚ ਮੁਕੰਮਲ ਹੋ ਗਈ ਤੇ ਉਸ ਦੇ ਨਤੀਜੇ ਨਕਾਰਾਤਮਕ ਰਹੇ।ਪੇਯੈਟ ਨੇ ਆਪਣੇ ਬਿਆਨ ਵਿੱਚ ਆਖਿਆ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਿਸੇ ਵੀ ਕਿਸਮ ਦੀ ਰਸਮੀ ਸਿ਼ਕਾਇਤ ਨਹੀਂ ਕੀਤੀ ਗਈ, ਜਿਸ ਤੋਂ ਬਾਅਦ ਵਿਸਥਾਰਪੂਰਬਕ ਜਾਂਚ ਸ਼ੁਰੂ ਹੋ ਗਈ। ਉਨ੍ਹਾਂ ਆਖਿਆ ਕਿ ਇਨ੍ਹਾਂ ਦੋਸ਼ਾਂ ਨੂੰ ਉਨ੍ਹਾਂ ਵੱਲੋਂ ਅਜੇ ਵੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।  
ਉਨ੍ਹਾਂ ਆਖਿਆ ਕਿ ਨਾ ਸਿਰਫ ਉਨ੍ਹਾਂ ਵੱਲੋਂ ਕੰਮ ਵਾਲੀ ਥਾਂ ਦੇ ਮੁਲਾਂਕਣ ਦਾ ਸਵਾਗਤ ਕੀਤਾ ਗਿਆ ਸਗੋਂ ਵੱਡੀ ਗਿਣਤੀ ਵਿੱਚ ਆਪਦੇ ਮੁਲਾਜ਼ਮਾਂ ਨੂੰ ਉਸ ਵਿੱਚ ਹਿੱਸਾ ਲੈਣ ਲਈ ਹੱਲਾਸ਼ੇਰੀ ਵੀ ਦਿੱਤੀ ਗਈ। ਸਾਨੂੰ ਸਾਰਿਆਂ ਨੂੰ ਹਰ ਚੀਜ਼ ਦਾ ਤਜ਼ਰਬਾ ਵੱਖਰੀ ਤਰ੍ਹਾਂ ਹੁੰਦਾ ਹੈ ਪਰ ਸਾਨੂੰ ਹਮੇਸ਼ਾਂ ਬਿਹਤਰ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਤੇ ਇੱਕ ਦੂਜੇ ਦੀ ਸਮਝ ਵੱਲ ਤਵੱਜੋ ਦੇਣੀ ਚਾਹੀਦੀ ਹੈ। ਪੇਯੈਟ ਨੇ ਆਖਿਆ ਕਿ ਉਨ੍ਹਾਂ ਦਾ ਅਸਤੀਫਾ ਅਜਿਹੇ ਸਮੇਂ ਆਇਆ ਹੈ ਜਦੋਂ ਉਨ੍ਹਾਂ ਦੇ ਪਿਤਾ ਦੀ ਤਬੀਅਤ ਖਰਾਬ ਚੱਲ ਰਹੀ ਹੈ।
ਇੱਕ ਬਿਆਨ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਉਨ੍ਹਾਂ ਨੂੰ ਪੇਯੈਟ ਦਾ ਅਸਤੀਫਾ ਹਾਸਲ ਹੋ ਗਿਆ ਹੈ। ਟਰੂਡੋ ਨੇ ਆਪਣੇ ਬਿਆਨ ਵਿੱਚ ਆਖਿਆ ਕਿ ਕੈਨੇਡਾ ਸਰਕਾਰ ਦੇ ਹਰ ਮੁਲਾਜ਼ਮ ਨੂੰ ਸੇਫ ਤੇ ਹੈਲਦੀ ਮਾਹੌਲ ਵਿੱਚ ਕੰਮ ਕਰਨ ਦਾ ਪੂਰਾ ਹੱਕ ਹੈ ਤੇ ਅਸੀਂ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਅੱਜ ਦੇ ਐਲਾਨ ਨਾਲ ਰੀਡੋ ਹਾਲ ਵਿੱਚ ਨਵੀਂ ਲੀਡਰਸਿ਼ਪ ਨੂੰ ਇੱਥੋਂ ਦੇ ਮੁਲਾਜ਼ਮਾਂ ਵੱਲੋਂ ਮੁਲਾਂਕਣ ਦੌਰਾਨ ਪ੍ਰਗਟਾਈਆਂ ਚਿੰਤਾਵਾਂ ਵੱਲ ਧਿਆਨ ਦੇਣ ਦਾ ਮੌਕਾ ਮਿਲੇਗਾ।
ਟਰੂਡੋ ਨੇ ਆਖਿਆ ਕਿ ਚੀਫ ਜਸਟਿਸ ਆਫ ਕੈਨੇਡਾ ਰਿਚਰਡ ਵੈਗਨਰ ਅੰਤਰਿਮ ਗਵਰਨਰ ਜਨਰਲ ਵਜੋਂ ਸੇਵਾ ਨਿਭਾਉਣਗੇ। ਉਨ੍ਹਾਂ ਆਖਿਆ ਕਿ ਨਵੇਂ ਗਵਰਨਰ ਜਨਰਲ ਲਈ ਸਿਫਾਰਿਸ਼ਾਂ ਜਲਦ ਹੀ ਕੁਈਨ ਨੂੰ ਭੇਜ ਦਿੱਤੀਆਂ ਜਾਣਗੀਆਂ। ਇਸ ਦੌਰਾਨ ਇੰਟਰਗਵਰਮੈਂਟਲ ਮਾਮਲਿਆਂ ਬਾਰੇ ਮੰਤਰੀ ਡੌਮੀਨਿਕ ਲੀਬਲਾਂਕ ਨੇ ਆਖਿਆ ਕਿ ਇਸ ਰਿਪੋਰਟ ਵਿੱਚ ਕਈ ਗੰਭੀਰ ਤੇ ਚਿੰਤਾਜਨਕ ਗੱਲਾਂ ਸਾਹਮਣੇ ਆਈਆਂ। ਜਿਸ ਤੋਂ ਬਾਅਦ ਬੀਤੀ ਸ਼ਾਮ ਗਵਰਨਰ ਜਨਰਲ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਤੇ ਅੱਜ ਦੁਪਹਿਰੇ ਅਸਤੀਫਾ ਆ ਵੀ ਗਿਆ। ਉਨ੍ਹਾਂ ਆਖਿਆ ਕਿ ਰਿਪੋਰਟ ਨੂੰ ਆਉਣ ਵਾਲੇ ਕੁੱਝ ਦਿਨਾਂ ਵਿੱਚ ਜਨਤਕ ਕੀਤੇ ਜਾਣ ਦੀ ਸੰਭਾਵਨਾ ਹੈ।
ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਟਰੂਡੋ ਤੋਂ ਮੰਗ ਕੀਤੀ ਕਿ ਅਗਲਾ ਗਵਰਨਰ ਜਨਰਲ ਚੁਣੇ ਜਾਣ ਸਮੇਂ ਵਿਰੋਧੀ ਪਾਰਟੀਆਂ ਨਾਲ ਵੀ ਸਲਾਹ ਮਸ਼ਵਰਾ ਕੀਤਾ ਜਾਵੇਗਾ।  

   

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੋਰਾਂਟੋ ਦੇ ਅੱਠ ਸਕੂਲਾਂ ਵਿੱਚ ਮਿਲੇ ਕੋਵਿਡ-19 ਦੇ ਨਵੇਂ ਵੇਰੀਐਂਟ
ਰਿਚਮੰਡ ਹਿੱਲ ਵਿੱਚ ਇੱਕ ਘਰ ਵਿੱਚੋਂ ਮਿਲੀ ਮਹਿਲਾ ਦੀ ਲਾਸ਼, ਪੁਰਸ਼ ਹਿਰਾਸਤ ਵਿੱਚ
ਬਰੈਂਪਟਨ ਵਿੱਚ ਚੱਲੀ ਗੋਲੀ, ਇੱਕ ਗੰਭੀਰ ਜ਼ਖ਼ਮੀ
ਬੱਚੇ ਦੀ ਲਾਸ਼ ਘਰ ਵਿੱਚ ਹੀ ਦਫਨ ਹੋਣ ਦੀ ਜਾਂਚ ਕਰ ਰਹੀ ਹੈ ਹੈਮਿਲਟਨ ਪੁਲਿਸ, 2 ਗ੍ਰਿਫਤਾਰ
ਕੋਵਿਡ-19 ਵੈਕਸੀਨ ਦੀ ਬੁਕਿੰਗ ਲਈ ਆਨਲਾਈਨ ਪੋਰਟਲ 15 ਮਾਰਚ ਨੂੰ ਕੀਤਾ ਜਾਵੇਗਾ ਲਾਂਚ
ਦਸੰਬਰ ਵਿੱਚ 170,000 ਕੈਨੇਡੀਅਨ ਵਿਦੇਸ਼ਾਂ ਤੋਂ ਘਰ ਪਰਤੇ : ਸਟੈਟਸ ਕੈਨ
ਮਾਰਖਮ ਦੇ ਸਟੋਰ ਉੱਤੇ ਵੇਚੇ ਜਾ ਰਹੇ ਹਨ ਭੰਗ ਵਾਲੇ ਉਤਪਾਦ
ਇੱਕ ਹੋਰ ਬਿਲਡਿੰਗ ਤੋਂ ਸੁੱਟੀਆਂ ਗਈਆਂ ਬੋਤਲਾਂ ਤੇ ਖਾਣ-ਪੀਣ ਦਾ ਸਾਮਾਨ
ਓਨਟਾਰੀਓ ਵਿੱਚ ਹਾਈਡਰੋ ਦਰਾਂ ਵੀ ਪਹਿਲਾਂ ਵਾਂਗ ਹੋਣਗੀਆਂ ਲਾਗੂ
ਡੰਡਸ ਤੇ ਜਾਰਵਿਸ ਨੇੜੇ ਪੁਲਿਸ ਦੀ ਗੋਲੀ ਲੱਗਣ ਕਾਰਨ ਇੱਕ ਹਲਾਕ