Welcome to Canadian Punjabi Post
Follow us on

25

February 2021
ਅੰਤਰਰਾਸ਼ਟਰੀ

ਜੋਅ ਬਾਇਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸੰਹੁ ਚੁੱਕੀ

January 21, 2021 06:19 AM

ਵਾਸਿੰ਼ਗਟਨ, 20 ਜਨਵਰੀ (ਪੋਸਟ ਬਿਊਰੋ) : ਜੋਅ ਬਾਇਡਨ ਨੇ ਅੱਜ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸੰਹੁ ਚੁੱਕੀ। ਬਾਇਡਨ  ਅਜਿਹੇ ਮੌਕੇ ਰਾਸ਼ਟਰਪਤੀ ਬਣੇ ਹਨ ਜਦੋਂ ਦੇਸ਼ ਬੁਰੀ ਤਰ੍ਹਾਂ ਵੰਡਿਆਂ ਹੋਇਆ ਹੈ ਤੇ ਦੂਜੇ ਪਾਸੇ ਮਹਾਂਮਾਰੀ ਕਾਰਨ ਬੁਰੀ ਤਰ੍ਹਾਂ ਝੰਬਿਆ ਜਾ ਚੁੱਕਿਆ ਹੈ।
ਸੰਹੁ ਚੁੱਕਦੇ ਸਮੇਂ ਬਾਇਡਨ ਨੇ ਆਖਿਆ ਕਿ ਇਹ ਅਮਰੀਕਾ ਦਾ ਦਿਨ ਹੈ। ਇਹ ਜਮਹੂਰੀਅਤ ਦਾ ਦਿਨ ਹੈ। ਅੱਜ ਅਸੀਂ ਕਿਸੇ ਉਮੀਦਵਾਰ ਦੀ ਜਿੱਤ ਦੇ ਨਹੀਂ ਸਗੋਂ ਕਾਰਨ ਦੀ ਜਿੱਤ ਦੇ ਜਸ਼ਨ ਮਨਾਂਵਾਂਗੇ।ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਸੰਹੁ ਚੁੱਕਣ ਦੇ ਇਸ ਦਿਨ ਨੂੰ ਇਤਿਹਾਸ ਤੇ ਆਸ ਵਜੋਂ ਵੇਖਿਆ ਜਾਵੇਗਾ। ਆਪਣੇ ਉਦਘਾਟਨੀ ਸੰਬੋਧਨ ਵਿੱਚ ਬਾਇਡਨ ਨੇ ਆਖਿਆ ਕਿ ਦੇਸ਼ ਨੇ ਇੱਕ ਵਾਰੀ ਮੁੜ ਇਹ ਸਿੱਖ ਲਿਆ ਹੈ ਕਿ ਜਮਹੂਰੀਅਤ ਕੀਮਤੀ ਹੈ।
ਬਾਇਡਨ ਨੇ ਦੋਵਾਂ ਪਾਰਟੀਆਂ ਦੇ ਆਪਣੇ ਪੁਰਾਣੇ ਆਗੂਆਂ ਵੱਲੋਂ ਇਨ੍ਹਾਂ ਜਸ਼ਨਾਂ ਦਾ ਹਿੱਸਾ ਬਣਨ ਉੱਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਤਾਂ ਹਾਜ਼ਰ ਹੋਏ ਪਰ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਸਵੇਰ ਸਮੇਂ ਹੀ ਫਲੋਰਿਡਾ ਰਵਾਨਾ ਹੋ ਗਏ।ਆਪਣੇ ਪਹਿਲੇ ਦਿਨ ਬਾਇਡਨ ਕਈ ਤਰ੍ਹਾਂ ਦੇ ਐਗਜੈ਼ਕਟਿਵ ਐਕਸ਼ਨ ਲੈਣਗੇ, ਜਿਨ੍ਹਾਂ ਵਿੱਚ ਮਹਾਂਮਾਰੀ, ਕਲਾਈਮੇਟ, ਇਮੀਗ੍ਰੇਸ਼ਨ ਤੇ ਹੋਰ ਕਾਫੀ ਕੁੱਝ ਸ਼ਾਮਲ ਹੈ।
ਉਨ੍ਹਾਂ ਅੱਗੇ ਆਖਿਆ ਕਿ ਉਹ ਜਾਣਦੇ ਹਨ ਕਿ ਜਿਹੜੀਆਂ ਤਾਕਤਾਂ ਵੱਲੋਂ ਸਾਡੇ ਵਿੱਚ ਵੰਡੀਆਂ ਪਾਈਆ ਗਈਆਂ ਹਨ ਉਹ ਡੂੰਘੀਆ ਤੇ ਅਸਲ ਹਨ। ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਇਹ ਨਵੀਂ ਨਹੀਂ ਹੈ। ਸਾਡੇ ਲਈ ਇਹ ਸੰਕਟ ਤੇ ਚੁਣੌਤੀਆਂ ਦਾ ਇਤਿਹਾਸਕ ਪਲ ਹੈ ਤੇ ਆਉਣ ਵਾਲੇ ਸਮੇਂ ਵੱਲ ਅਸੀਂ ਸਾਰਿਆਂ ਨੇ ਇੱਕਜੁੱਟ ਹੋ ਕੇ ਚੱਲਣਾ ਹੈ ਤੇ ਅਸੀਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਨਾਂ ਨੂੰ ਸਾਰਥਕ ਕਰਨਾ ਹੈ। ਬਾਇਡਨ ਨੇ 78 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੰਹੁ ਚੁੱਕੀ ਹੈ ਤੇ ਅਜਿਹਾ ਕਰਨ ਵਾਲੇ ਉਹ ਦੇਸ਼ ਦੇ ਸੱਭ ਤੋਂ ਉਮਰਦਰਾਜ਼ ਆਗੂ ਬਣ ਗਏ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਾਇਡਨ ਦੇ ਸੰਹੁ ਚੁੱਕਣ ਤੋਂ ਕੁੱਝ ਸਮੇਂ ਬਾਅਦ ਹੀ ਇਹ ਬਿਆਨ ਜਾਰੀ ਕੀਤਾ ਕਿ ਉਹ ਬਾਇਡਨ ਨਾਲ ਕੰਮ ਕਰਨ ਲਈ ਪੱਬਾਂ ਭਾਰ ਹਨ।     

   

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਰਾਕ ਓਬਾਮਾ ਵੱਲੋਂ ਖੁਲਾਸਾ: ਨਸਲੀ ਟਿਪਣੀ ਕਾਰਨ ਘਸੁੰਨ ਮਾਰ ਕੇ ਦੋਸਤ ਦਾ ਨੱਕ ਤੋੜਿਆ ਸੀ
ਕਦੀ ਸੋਚਿਆ ਵੀ ਨਹੀਂ ਸੀ ਜਿਥੇ ਮੈਂ ਜੰਮੀ ਪਲੀ ਉਹ ਖੇਤਰ ਨਸਲਵਾਦੀ ਹੈ : ਜੀਨੀ ਮੇ
ਸੈਕਰਾਮੈਂਟੋ ’ਚ ਮਾਰੇ ਗਏ ਨੌਜੁਆਨ ਦੇ ਦੋਸ਼ੀਆਂ ਦੀ ਭਾਲ ਕਰਨ ਦੀ ਪੁਲੀਸ ਨੇ ਲੋਕਾਂ ਨੂੰ ਕੀਤੀ ਅਪੀਲ
ਜੋਅ ਬਾਇਡੇਨ ਵੱਲੋਂ ਨਾਮਜ਼ਦ ਕੀਤੀ ਨੀਰਾ ਟੰਡਨ ਦੋਸ਼ਾਂ ਵਿੱਚ ਘਿਰੀ
ਟੈਕਸਸ ਵਿੱਚ ਮਾਲਗੱਡੀ ਨਾਲ ਟਕਰਾਇਆ ਟਰੱਕ, ਧਮਾਕੇ ਮਗਰੋਂ ਲੱਗੀ ਅੱਗ
ਕਾਰ ਹਾਦਸੇ ਵਿੱਚ ਟਾਈਗਰ ਵੁੱਡਜ਼ ਗੰਭੀਰ ਜ਼ਖ਼ਮੀ
ਟਰੂਡੋ ਤੇ ਬਾਇਡਨ ਦੀ ਅੱਜ ਹੋਣ ਵਾਲੀ ਮੀਟਿੰਗ ਵਿੱਚ ਪਾਰਟਨਰਸਿ਼ਪ ਰੋਡਮੈਪ ਦਾ ਖੁਲਾਸਾ ਕੀਤੇ ਜਾਣ ਦੀ ਸੰਭਾਵਨਾ
ਮਿਆਂਮਾਰ ਵਿੱਚ ਫੌਜ ਦੀ ਪਾਬੰਦੀ ਦੇ ਬਾਵਜੂਦ ਲੋਕ ਅਮਰੀਕੀ ਦੂਤਘਰ ਤੱਕ ਜਾ ਪਹੁੰਚੇ
ਚੀਨ ਵੱਲੋਂ ਅੱਲੜ੍ਹਾਂ ਬਾਰੇ ਕਾਨੂੰਨ 'ਚ ਸੋਧ : ਅੱਗੇ ਤੋਂ 12-14 ਸਾਲ ਦੀ ਉਮਰ ਦੇ ਦੋਸ਼ੀਆਂ ਨੂੰ ਵੀ ਸਜ਼ਾ ਮਿਲੇਗੀ
ਉਡਦੇ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗਣ ਦੇ ਕਾਰਨ ਰਿਹਾਇਸ਼ੀ ਇਲਾਕਿਆਂ 'ਤੇ ਮਲਬਾਡਿੱਗਾ