Welcome to Canadian Punjabi Post
Follow us on

07

March 2021
ਬ੍ਰੈਕਿੰਗ ਖ਼ਬਰਾਂ :
ਕੈਨੇਡਾ

ਓਟੂਲ ਨੇ ਓਨਟਾਰੀਓ ਤੋਂ ਐਮਪੀ ਸਲੋਨ ਨੂੰ ਟੋਰੀ ਕਾਕਸ ਤੋਂ ਕੀਤਾ ਬਾਹਰ

January 19, 2021 06:38 AM

ਓਟਵਾ, 18 ਜਨਵਰੀ (ਪੋਸਟ ਬਿਊਰੋ) : ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਓਨਟਾਰੀਓ ਤੋਂ ਐਮਪੀ ਡੈਰੇਕ ਸਲੋਨ ਨੂੰ ਪਾਰਟੀ ਕਾਕਸ ਤੋਂ ਬਾਹਰ ਕਰ ਦਿੱਤਾ ਹੈ। ਓਟੂਲ ਵੱਲੋਂ ਅਜਿਹਾ ਫੈਸਲਾ ਲੀਡਰਸਿ਼ਪ ਕੈਂਪੇਨ ਦੌਰਾਨ ਸਲੋਨ ਵੱਲੋਂ ਵਾੲ੍ਹੀਟ ਸੁਪਰੀਮੇਸਿਸਟ ਕੋਲੋਂ ਲਈ ਗਈ ਡੋਨੇਸ਼ਨ ਕਾਰਨ ਕੀਤਾ ਗਿਆ।
ਸੋਮਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਓਟੂਲ ਨੇ ਆਖਿਆ ਕਿ ਨਸਲਵਾਦ ਇੱਕ ਬਿਮਾਰੀ ਹੈ ਤੇ ਇਹ ਸਾਡੀ ਪਾਰਟੀ ਦੀਆਂ ਕਦਰਾਂ ਕੀਮਤਾਂ ਤੋਂ ਉਲਟ ਹੈ। ਸਾਡੇ ਦੇਸ਼ ਵਿੱਚ ਇਸ ਲਈ ਕੋਈ ਥਾਂ ਨਹੀਂ। ਇਹ ਸੱਭ ਸਾਡੀ ਪਾਰਟੀ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਾਰਟੀ ਦੀ ਸੋਚ ਬਾਰੇ ਪਤਾ ਹੋਣ ਦੇ ਬਾਵਜੂਦ ਕਿਸੇ ਅਜਿਹੇ ਸ਼ਖਸ ਤੋਂ ਡੋਨੇਸ਼ਨ ਲੈਣਾ ਬਹੁਤ ਵੱਡੀ ਗਲਤੀ ਹੈ ਜਿਹੜਾ ਨਸਲ ਦੇ ਆਧਾਰ ਉੱਤੇ ਫਰਕ ਕਰਦਾ ਹੋਵੇ।
ਹਾਲਾਂਕਿ ਇਹ ਕੰਜ਼ਰਵੇਟਿਵ ਐਮਪੀਜ਼ ਉੱਤੇ ਨਿਰਭਰ ਕਰਦਾ ਸੀ ਕਿ ਉਹ ਸਲੋਨ ਨੂੰ ਪਾਰਟੀ ਵਿੱਚੋਂ ਬਾਹਰ ਕਰਨ ਦਾ ਫੈਸਲਾ ਕਰਨ ਜਾਂ ਨਾ ਪਰ ਓਟੂਲ ਨੇ ਪਹਿਲਾਂ ਹੀ ਇਹ ਸਪਸ਼ਟ ਕਰ ਦਿੱਤਾ ਸੀ ਕਿ ਪਾਰਟੀ ਆਗੂ ਵਜੋਂ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਹੋਇਆਂ ਉਹ ਸਲੋਨ ਨੂੰ ਅਗਲੀਆਂ ਚੋਣਾਂ ਵਿੱਚ ਟੋਰੀ ਵਜੋਂ ਖੜ੍ਹਾ ਨਹੀਂ ਹੋਣ ਦੇਣਗੇ। ਇਸ ਦੌਰਾਨ ਸੋਮਵਾਰ ਨੂੰ ਸਲੋਨ ਨੇ ਆਖਿਆ ਕਿ ਉਨ੍ਹਾਂ ਦੀ ਲੀਡਰਸਿ਼ਪ ਟੀਮ ਨੇ ਹੋਰਨਾਂ ਡੋਨਰਜ਼ ਸਮੇਤ ਪਾਲ ਫਰੌਮ ਲਾਂ ਦੇ ਸ਼ਖਸ ਤੋਂ 131 ਡਾਲਰ ਦੀ ਡੋਨੇਸ਼ਨ ਲਈ ਸੀ। ਫਰੌਮ ਕਈ ਦਹਾਕਿਆਂ ਤੋਂ ਸੱਜੇ ਪੱਖੀ ਸਿਆਸਤ ਵਿੱਚ ਸਰਗਰਮ ਹੈ। ਉਹ ਨੀਓ ਨਾਜ਼ੀ ਹੈਰੀਟੇਜ ਫਰੰਟ ਦੇ ਕਈ ਈਵੈਂਟਸ ਵਿੱਚ ਵੀ ਹਿੱਸਾ ਲੈ ਚੁੱਕਿਆ ਹੈ।  

   

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਸਿਟੀਜ਼ ਨੇ ਰੈਪਿਡ-ਹਾਊਸਿੰਗ ਪ੍ਰੋਗਰਾਮ ਲਈ ਲਿਬਰਲਾਂ ਤੋਂ ਮੰਗੇ 7 ਬਿਲੀਅਨ ਡਾਲਰ
ਜੌਹਨਸਨ ਐਂਡ ਜੌਹਨਸਨ ਬਾਰੇ ਚੰਦ ਦਿਨਾਂ ਵਿੱਚ ਹੀ ਫੈਸਲਾ ਲਵੇਗੀ ਹੈਲਥ ਕੈਨੇਡਾ
ਨਿਰਧਾਰਤ ਸਮੇਂ ਵਿੱਚ ਕੈਨੇਡੀਅਨਾਂ ਦਾ ਟੀਕਾਕਰਣ ਮੁਕੰਮਲ ਕਰਨ ਲਈ ਟਰੂਡੋ ਆਸਵੰਦ
ਚਾਰ ਮਹੀਨੇ ਬਾਅਦ ਵੀ ਦਿੱਤੀ ਜਾ ਸਕਦੀ ਹੈ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ : ਐਨਏਸੀਆਈ
ਕੋਵਿਡ-19 ਵੇਜ ਤੇ ਰੈਂਟ ਸਬਸਿਡੀ ਜੂਨ ਤੱਕ ਵਧਾਵੇਗੀ ਫੈਡਰਲ ਸਰਕਾਰ
ਆਕਸਫੋਰਡ-ਐਸਟ੍ਰਾਜੈ਼ਨੇਕਾ ਵੈਕਸੀਨ ਦੀ ਪਹਿਲੀ ਖੇਪ ਅੱਜ ਕੈਨੇਡਾ ਪਹੁੰਚਣ ਦੀ ਸੰਭਾਵਨਾ
ਇਸ ਹਫਤੇ ਐਸਟ੍ਰਾਜ਼ੈਨੇਕਾ ਦੀ ਪਹਿਲੀ ਖੇਪ ਸਮੇਤ ਕੈਨੇਡਾ ਨੂੰ ਹਾਸਲ ਹੋਣਗੀਆਂ ਵੈਕਸੀਨ ਦੀਆਂ 945,000 ਡੋਜ਼ਾਂ : ਆਨੰਦ
ਐਨ ਏ ਸੀ ਆਈ ਵੱਲੋਂ 65 ਸਾਲ ਤੇ ਇਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਵਿੱਚ ਐਸਟ੍ਰਾਜ਼ੈਨੇਕਾ ਵੈਕਸੀਨ ਦੀ ਵਰਤੋਂ ਨਾ ਕਰਨ ਦੀ ਸਿਫਾਰਿਸ਼
ਫੈਡਰਲ ਸਰਕਾਰ ਨੂੰ ਇਸ ਹਫਤੇ ਐਸਟ੍ਰਾਜ਼ੈਨੇਕਾ ਵੈਕਸੀਨ ਹਾਸਲ ਹੋਣ ਦੀ ਉਮੀਦ
ਅਣਗਿਣਤ ਪਾਇਲਟਾਂ ਦੀ ਛਾਂਗੀ ਕਰੇਗੀ ਵੈਸਟਜੈੱਟ