ਨਵੀ ਦਿੱਲੀ, 18 ਜਨਵਰੀ, (ਪੋਸਟ ਬਿਊਰੋ)- ਬੀਤੇ ਦਿਨੀਂ ਕੁਝ ਸਿਆਸੀ ਆਗੂਆਂਤੇ ਸਮਾਜ ਸੇਵੀ ਜਥੇਬੰਦੀਆਂ ਨਾਲਕਿਸਾਨ ਆਗੂ ਗੁਰਨਾਮ ਸਿੰਘ ਚੜੁੰਨੀ ਦੀ ਮੀਟਿੰਗ ਨਾਲ ਸ਼ੁਰੂ ਹੋਇਆ ਵਿਵਾਦਅੱਜ ਸ਼ਾਮ ਸਮਾਪਤ ਹੋ ਗਿਆ। ਸੰਯੁਕਤ ਕਿਸਾਨ ਮੋਰਚਾ ਦੇ ਸਾਹਮਣੇ ਕਿਸਾਨ ਆਗੂਚੜੁੰਨੀ ਵਲੋਂ ਆਪਣਾ ਪੱਖ ਰੱਖਣ ਪਿੱਛੋਂ ਕਿਸਾਨ ਮੋਰਚੇ ਦੇ ਆਗੂਆਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਚੜੁੰਨੀ ਵਾਲਾ ਮਾਮਲਾ ਪੂਰੀ ਤਰ੍ਹਾਂ ਸਮਾਪਤ ਹੋਣ ਦਾ ਐਲਾਨ ਕੀਤਾ ਹੈ।
ਵਰਨਣ ਯੋਗ ਹੈ ਕਿ ਕਿਸਾਨ ਸੰਗਠਨਾਂ ਵੱਲੋਂਦਿੱਲੀ ਦੇ ਕੰਸਟੀਟਿਊਸ਼ਨ ਕਲੱਬ ਵਿਖੇ ਕਿਸਾਨ ਪਾਰਲੀਮੈਂਟ ਕੀਤੇ ਜਾਣ ਲਈ ਕਿਸਾਨ ਆਗੂ ਗੁਰਨਾਮ ਸਿੰਘ ਚੜੁੰਨੀ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਇੱਕ ਬੈਠਕ ਕੀਤੀ ਸੀ, ਜਿਸ ਵਿੱਚ ਪੰਜਾਬ ਦੇ ਕਾਂਗਰਸੀ ਪਾਰਲੀਮੈਂਟ ਮੈਂਬਰਅਤੇ ਵਿਧਾਇਕ,ਅਕਾਲੀ ਦਲ ਡੈਮੋਕਰੇਟਿਕ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ, ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਅਤੇ ਹੋਰ ਰਾਜ ਦੇ ਰਾਜਨੀਤਕ ਪਾਰਟੀਆਂ ਦੇ ਆਗੂ ਸ਼ਾਮਲ ਹੋਏ ਤੇ ਦਾਦਰੀ ਹਲਕੇ ਦੇ ਆਜ਼ਾਦਵਿਧਾਇਕ ਸੋਮਵੀਰ ਸੰਗਵਾਨ ਵੀ ਸ਼ਾਮਲ ਸਨ। ਇਨ੍ਹਾਂ ਵਿਧਾਇਕਾਂ, ਸਾਬਕਾ ਵਿਧਾਇਕਾਂ, ਪਾਰਲੀਮੈਂਟ ਮੈਂਬਰਾਂ, ਸਾਬਕਾ ਪਾਰਲੀਮੈਂਟਮੈਂਬਰਾਂ ਨੂੰ ਕਿਸਾਨ ਪਾਰਲੀਮੈਂਟਦੇ ਉਨ੍ਹਾਂ ਆਯੋਜਕਾਂ ਨੇ ਸੱਦਿਆ ਸੀ,ਜਿਹੜੇ ਖੁਦਕਿਸਾਨ ਕਾਨੂੰਨਾਂ ਦਾ ਵਿਰੋਧ ਕਰਦੇ ਸੰਘਰਸ਼ ਵਿੱਚ ਸ਼ਾਮਲ ਹਨ। ਇਸ ਦੌਰਾਨ ਕਿਸਾਨ ਆਗੂ ਗੁਰਨਾਮ ਸਿੰਘ ਚੜੁੰਨੀਉੱਤੇ ਕਈ ਤਰ੍ਹਾਂ ਦੇ ਦੋਸ਼ ਲਾਏ ਜਾਣ ਲੱਗ ਗਏ ਸਨ, ਪਰ ਚੜੁੰਨੀਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਦਾ ਖੰਡਨ ਕਰਦਿਆਂ ਅੱਜਇਸ ਨੂੰ ਕਿਸਾਨ ਵਿਰੋਧੀਆਂ ਦੀ ਸਾਜ਼ਸ਼ ਕਰਾਰ ਦਿੱਤਾ ਹੈ।
ਗੁਰਨਾਮ ਸਿੰਘ ਚੜੁੰਨੀਦੇ ਮੁਤਾਬਕ ਉਹ ਜਿਸ ਮੀਟਿੰਗ ਵਿਚ ਗਏ, ਉਹ ਸਮਾਜ ਸੇਵੀ ਸੰਸਥਾ ਨੇਸੱਦੀ ਸੀ ਅਤੇ ਇਸ ਦਾ ਮਕਸਦ ਕਿਸਾਨੀ ਸੰਘਰਸ਼ ਦੀ ਬਿਹਤਰੀ ਲਈ ਵਿਚਾਰ ਕਰਨਾ ਸੀ। ਉਨ੍ਹਾਂ ਕਿਹਾ ਕਿ ਸੰਘਰਸ਼ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਵਿਚ ਵਿਚਾਰਧਾਰਕ ਵਖਰੇਵੇਂ ਹੋ ਸਕਦੇ ਹਨ, ਪਰ ਸਾਰਿਆਂ ਦਾ ਟੀਚਾ ਇੱਕੋ ਹੈ। ਚੜੁੰਨੀ ਨੇ ਕਿਹਾ ਕਿ ਕਿਸੇ ਵੀ ਸੰਘਰਸ਼ ਵਿਚ ਵਿਚਾਰਾਂ ਦਾ ਵਖਰੇਵਾ ਹੋ ਸਕਦੇ ਹਨ, ਜਿਵੇਂ ਮਹਾਤਮਾ ਗਾਂਧੀ ਅਤੇ ਭਗਤ ਸਿੰਘ ਦੇ ਵਿਚਾਰਾਂ ਦਾ ਵੱਡਾ ਵਖਰੇਵਾਂ ਸੀ, ਪਰ ਦੋਵਾਂ ਦਾ ਟੀਚਾ ਦੇਸ਼ ਨੂੰ ਆਜ਼ਾਦ ਕਰਾਉਣਾ ਸੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰਵਿਰੁੱਧ ਦਬਾਅ ਬਣਾਉਣ ਲਈ ਸਾਨੂੰ ਉਨ੍ਹਾਂ ਸਾਰੇ ਢੰਗ-ਤਰੀਕਿਆਂ ਨੂੰ ਵਰਤਣਾ ਪੈਣਾ ਹੈ, ਜਿਸ ਦਾ ਕਿਸਾਨੀ ਸੰਘਰਸ਼ ਨੂੰ ਲਾਭ ਹੁੰਦਾ ਹੋਵੇ। ਉਨ੍ਹਾਂ ਕਿਹਾ ਕਿ ਮੇਰਾ ਮਕਸਦ ਸੰਘਰਸ਼ ਨੂੰ ਲਾਭ ਪੁਚਾਉਣਾ ਸੀ।
ਇਸ ਦੇ ਬਾਅਦ ਅੱਜ ਕਿਸਾਨ ਮੋਰਚੇ ਦੀ ਮੀਟਿੰਗ ਹੋਈ, ਜਿੱਥੇ ਗੁਰਨਾਮ ਸਿੰਘ ਚੜੁੰਨੀ ਵੱਲੋਂ ਆਪਣਾ ਪੱਖ ਰੱਖੇ ਜਾਣ ਦੇ ਨਾਲ ਇਹ ਮਾਮਲਾ ਖਤਮ ਹੋ ਗਿਆ ਤੇ ਚੜੁੰਨੀ ਵੀ ਮੋਰਚੇ ਦੇ ਆਗੂਆਂ ਵਿੱਚ ਸ਼ਾਮਲ ਮੰਨੇ ਗਏ ਹਨ।