Welcome to Canadian Punjabi Post
Follow us on

07

March 2021
ਬ੍ਰੈਕਿੰਗ ਖ਼ਬਰਾਂ :
ਟੋਰਾਂਟੋ/ਜੀਟੀਏ

ਮੇਪਲਹਰਸਟ ਕੋਰੈਕਸ਼ਨਲ ਕਾਂਪਲੈਕਸ ਦੇ 7 ਕੈਦੀ ਤੇ 7 ਸਟਾਫ ਮੈਂਬਰ ਆਏ ਕੋਵਿਡ-19 ਪਾਜ਼ੀਟਿਵ

January 19, 2021 06:00 AM

ਮਿਲਟਨ, 18 ਜਨਵਰੀ (ਪੋਸਟ ਬਿਊਰੋ) : ਮਿਲਟਨ ਵਿੱਚ ਸਥਿਤ ਮੇਪਲਹਰਸਟ ਕੋਰੈਕਸ਼ਨਲ ਕਾਂਪਲੈਕਸ ਦੇ ਕਈ ਸਟਾਫ ਮੈਂਬਰ ਤੇ ਕੈਦੀ ਵੀਕੈਂਡ ਉੱਤੇ ਕੋਵਿਡ-19 ਪਾਜ਼ੀਟਿਵ ਪਾਏ ਗਏ ਹਨ।
ਹੁਣ ਤੱਕ ਸੱਤ ਕੈਦੀ ਤੇ ਸੱਤ ਸਟਾਫ ਮੈਂਬਰ ਇਨਫੈਕਟ ਹੋ ਚੁੱਕੇ ਹਨ। ਅੰਦਾਜ਼ਨ 240 ਕੈਦੀਆਂ ਨੂੰ ਆਰਜ਼ੀ ਤੌਰ ਉੱਤੇ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ ਤਾਂ ਕਿ ਕਰੋਨਾਵਾਇਰਸ ਅੱਗੇ ਨਾ ਫੈਲੇ।ਸੂਤਰਾਂ ਨੇ ਦੱਸਿਆ ਕਿ ਸੋਮਵਾਰ ਨੂੰ ਦੋ ਜਾਂ ਤਿੰਨ ਮੈਂਬਰਾਂ ਨੂੰ ਘਰ ਵੀ ਭੇਜ ਦਿੱਤਾ ਗਿਆ ਕਿਉਂਕਿ ਉਨ੍ਹਾਂ ਵਿੱਚ ਵਾਇਰਸ ਦੇ ਲੱਛਣ ਨਜ਼ਰ ਆ ਰਹੇ ਸਨ।ਜਦੋਂ ਕੈਦੀ ਪਹਿਲੀ ਵਾਰੀ ਕਾਂਪਲੈਕਸ ਪਹੁੰਚੇ ਤਾਂ ਉਨ੍ਹਾਂ ਨੂੰ ਆਮ ਲੋਕਾਂ ਵਿੱਚ ਰਲੀਜ਼ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਇਨਟੇਕ ਯੂਨਿਟ ਨੂੰ 14 ਦਿਨਾਂ ਲਈ ਆਈਸੋਲੇਟ ਕੀਤਾ ਗਿਆ।
ਪਰ ਵੀਕੈਂਡ ਉੱਤੇ ਇਹ ਮਾਮਲੇ ਜਨਰਲ ਪੌਪੂਲੇਸ਼ਨ ਵਿੱਚ ਹੀ ਪਾਏ ਗਏ। ਫੈਸਿਲਿਟੀ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਓਪੀਐਸਈਯੂ ਲੋਕਲ 234 ਦੇ ਪ੍ਰੈਜ਼ੀਡੈਂਟ ਪੀਟਰ ਫਿਗਲੀਓਲਾ ਨੇ ਆਖਿਆ ਕਿ 14 ਦਿਨਾਂ ਦੀ ਇਨਟੇਕ ਯੂਨਿਟ ਵਿੱਚ ਰਹਿਣ ਤੋਂ ਬਾਅਦ ਕੈਦੀਆਂ ਦੇ ਪਾਜ਼ੀਟਿਵ ਪਾਏ ਜਾਣ ਨਾਲ ਚਿੰਤਾ ਹੋਰ ਵਧੀ। ਉਨ੍ਹਾਂ ਆਖਿਆ ਕਿ ਅਸੀਂ ਪਹਿਲੇ ਦਿਨ ਤੋਂ ਇਹੋ ਆਖ ਰਹੇ ਹਾਂ ਕਿ ਇੱਕ ਵਾਰੀ ਵਾਇਰਸ ਦੇ ਇਸ ਇੰਸਟੀਚਿਊਸ਼ਨ ਵਿੱਚ ਦਾਖਲ ਹੋਣ ਤੋਂ ਬਾਅਦ ਇਸ ਉੱਤੇ ਕਾਬੂ ਪਾਉਣਾ ਬਹੁਤ ਔਖਾ ਹੋਵੇਗਾ।
ਫਿਗਲੀਓਲਾ ਦਾ ਕਹਿਣਾ ਹੈ ਕਿ ਸਟਾਫ ਨੇ ਪਾਰਦਰਸ਼ਤਾ ਦੀ ਮੰਗ ਕੀਤੀ ਹੈ ਤੇ ਕਈ ਮੌਕਿਆਂ ਉੱਤੇ ਉਹ ਕਾਂਟੈਕਟ ਟਰੇਸਿੰਗ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਦੀ ਗੱਲ ਆਖ ਚੁੱਕੇ ਹਨ ਪਰ ਉਨ੍ਹਾਂ ਨਾਲ ਕਿਸੇ ਵੱਲੋਂ ਸਲਾਹ ਨਹੀਂ ਕੀਤੀ ਗਈ। ਉਨਾਂ ਆਖਿਆ ਕਿ ਕਾਂਪਲੈਕਸ ਵਿੱਚ ਕਾਂਟੈਕਟ ਟਰੇਸਿੰਗ ਸਾਲੀਸਿਟਰ ਜਨਰਲ ਦੇ ਮੰਤਰਾਲੇ ਵੱਲੋਂ ਕੀਤੀ ਜਾਂਦੀ ਹੈ। ਪਰ ਅਧਿਕਾਰੀਆਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਹਨ੍ਹੇਰੇ ਵਿੱਚ ਰੱਖਿਆ ਗਿਆ ਤੇ ਕਾਂਟੈਕਟ ਟਰੇਸਿੰਗ ਪ੍ਰਕਿਰਿਆ ਵਿੱਚ ਉਨ੍ਹਾਂ ਦਾ ਵਿਸ਼ਵਾਸ ਉੱਠ ਗਿਆ।  

   

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ