Welcome to Canadian Punjabi Post
Follow us on

01

March 2021
ਪੰਜਾਬ

ਇੱਕੋਂ ਦਿਨ ਲੁਟੇਰਿਆਂ ਨੇ ਸੱਤ ਪੈਟਰੋਲ ਪੰਪਾਂ ਨੂੰ ਨਿਸ਼ਾਨਾ ਬਣਾਇਆ

January 18, 2021 10:38 PM

* ਕਾਰਿੰਦੇ ਨੂੰ ਗੋਲੀਮਾਰ ਕੇ ਲੱਖਾਂ ਦੀ ਨਕਦੀ ਤੇ ਕਾਰ ਖੋਹੀ

ਤਰਨਤਾਰਨ, 18 ਜਨਵਰੀ (ਪੋਸਟ ਬਿਊਰੋ)- ਇਸ ਜ਼ਿਲ੍ਹੇ `ਚ ਕਾਰ ਸਵਾਰ ਲੁਟੇਰਿਆਂ ਨੇ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਸੱਤ ਪੈਟਰੋਲ ਪੰਪਾਂ `ਤੇ ਹਥਿਆਰਾਂ ਦੀ ਨੋਕ `ਤੇ ਕਾਰਿੰਦਿਆਂ ਤੋਂ ਲੱਖਾਂ ਰੁਪਏ ਦੀ ਨਕਦੀ ਲੁੱਟੀ ਅਤੇ ਫਰਾਰ ਹੋ ਗਏ।ਇਸ ਬਾਰੇ ਪੁਲਸ ਨੇ ਜ਼ਿਲ੍ਹੇ ਦੀ ਹੱਦਬੰਦੀ ਨੂੰ ਸੀਲ ਕਰ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਭਿੱਖੀਵਿੰਡ ਨੇੜੇ ਇੱਕ ਪੈਟਰੋਲ ਪੰਪ `ਤੇ ਤੇਲ ਪਵਾਉਣ ਬਹਾਨੇ ਆਏ ਸਵਿਫਟ ਕਾਰ ਵਾਲੇ ਲੁਟੇਰਿਆਂ ਨੇ ਕਾਰਿੰਦੇ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਤੇ ਨਕਦੀ ਖੋਹ ਲਈ। ਇਸ ਤੋਂ ਬਾਅਦ ਲੁਟੇਰਿਆਂ ਨੇ ਪਿੰਡ ਸ਼ਫ਼ੀਪੁਰ ਨੇੜੇ ਇੱਕ ਕਾਰ ਸਵਾਰ ਤੋਂ ਉਸਦੀ ਕਾਰ ਖੋਹੀ ਤੇ ਪਿੰਡ ਨੌਰੰਗਾਬਾਦ ਦੇ ਪੈਟਰੋਲ ਪੰਪ ਤੋਂ ਨਕਦੀ ਲੁੱਟ ਲਈ। ਪੰਪ ਮਾਲਕ ਗੁਰਪ੍ਰੀਤ ਸਿੰਘ ਦੇ ਭਰਾ ਰਮਨਦੀਪ ਸਿੰਘ ਭਰੋਵਾਲ ਨੇ ਦੱਸਿਆ ਕਿ ਸਵੇਰੇ ਇੱਕ ਸਵਿਫ਼ਟ ਡਿਜ਼ਾਇਰ ਕਾਰ ਵਿੱਚ ਪੰਜ ਹਥਿਆਰਬੰਦ ਲੁਟੇਰੇ ਉਨ੍ਹਾਂ ਦੇ ਪੰਪ `ਤੇ ਆਏ, ਜਿਨ੍ਹਾਂ ਕੋਲ ਪਿਸਟਲ ਸਨ, ਉਹ ਪੰਪ ਦੇ ਕਾਰਿੰਦਿਆਂ ਤੋਂ ਹਥਿਆਰਾਂ ਦੇ ਜ਼ੋਰ 'ਤੇ 23,700 ਰੁਪਏ ਖੋਹ ਕੇ ਲੈ ਗਏ।ਇਸ ਤੋਂ ਬਾਅਦ ਲੁਟੇਰਿਆਂ ਨੇ ਥੋੜ੍ਹੀ ਦੂਰ ਇੰਡੀਅਨ ਆਇਲ ਕੰਪਨੀ ਦੇ ਪੰਪ ਤੋਂ 40,800 ਰੁਪਏ ਦੀ ਨਕਦੀ ਲੁੱਟ ਲਈ ਤੇ ਪੰਪ ਉਤੇ ਤੇਲ ਪੁਆ ਰਹੇ ਮੋਟਰਸਾਈਕਲ ਸਵਾਰ ਪਤੀ-ਪਤਨੀ ਕੋਲੋਂ ਵੀ ਚਾਰ ਹਜ਼ਾਰ ਦੀ ਨਕਦੀ ਲੁੱਟ ਲਈ। ਇਸੇ ਤਰ੍ਹਾਂ ਭਿੱਖੀਵਿੰਡ-ਦਿਆਲਪੁਰਾ ਰੋਡ ਦੇ ਪੰਪ ਤੋਂ 50 ਹਜ਼ਾਰ ਦੀ ਨਕਦੀ ਖੋਹੀ ਅਤੇ ਫਿਰ ਸਰਾਏ ਅਮਾਨਤ ਖਾਂ ਵਾਲੇ ਪੈਟਰੋਲ ਪੰਪ ਉਪਰ ਵੀ ਉਕਤ ਲੁਟੇਰਿਆਂ ਨੇ ਬੇਖੌਫ਼ ਹੋ ਕੇ ਲੁੱਟ-ਖੋਹ ਦੀਆਂ ਵਾਰਦਾਤ ਕੀਤੀ ਤੇ ਫਰਾਰ ਹੋ ਗਏ। ਇਸ ਬਾਰੇ ਡੀ ਐਸ ਪੀ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਉਕਤ ਘਟਨਾਵਾਂ ਸਬੰਧੀ ਇਲਾਕੇ ਨੂੰ ਸੀਲ ਕਰ ਕੇ ਛਾਪੇਮਾਰੀ ਕੀਤੀ ਜਾ ਰਹੀ ਅਤੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਵੇਖੀ ਜਾ ਰਹੀ ਹੈ। ਪੁਲਸ ਜਲਦੀ ਹੀ ਮੁਲਜ਼ਮਾਂ ਨੂੰ ਗ਼੍ਰਿਫ਼ਤਾਰ ਕਰ ਲਵੇਗੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਕਰਜ਼ੇ ਤੋਂ ਪ੍ਰੇਸ਼ਾਨ ਦੋ ਕਿਸਾਨਾਂ ਵੱਲੋਂ ਖੁਦਕੁਸ਼ੀ
ਨੂੰਹ ਦੇ ਖਿਲਾਫ ਤਿੰਨ ਸਫਿਆਂ ਦਾ ਸੁਸਾਈਡ ਨੋਟ ਲਿਖ ਕੇ ਸਹੁਰੇ ਵੱਲੋਂ ਖੁਦਕੁਸ਼ੀ
ਵਿਆਹ ਦੇ ਬਾਅਦ ਪਤੀ ਦੇ ਸਮਲਿੰਗੀ ਹੋਣ ਦਾ ਪਤਾ ਲੱਗਾ
ਲੁਧਿਆਣਾ ਸਿਵਲ ਹਸਪਤਾਲ ਵਿਚ ਫਰਸ਼ ਉਤੇ ਡਿਲਿਵਰੀ
ਇੰਤਕਾਲ ਦੇ ਬਦਲੇ 25 ਹਜ਼ਾਰ ਰਿਸ਼ਵਤ ਲੈਂਦੇ ਪਟਵਾਰੀ ਤੇ ਕਾਨੂਨਗੋ ਗ਼ਿ੍ਰਫ਼ਤਾਰ
ਸ਼੍ਰੋਮਣੀ ਕਮੇਟੀ ਮੁਲਾਜ਼ਮ ਨੇ ਨੌਕਰੀ ਦੇ ਨਾਂ ’ਤੇ ਲੋਕਾਂ ਤੋਂ ਲੱਖਾਂ ਰੁਪਏ ਠੱਗ ਲਏ
ਮੋਗਾ ਵਿੱਚ ਅਡਾਨੀ ਭੰਡਾਰ ਵਿੱਚੋਂ ਅਨਾਜ ਭਰ ਕੇ ਨਿਕਲੀ ਮਾਲ ਗੱਡੀ ਕਿਸਾਨਾਂ ਨੇ ਰੋਕੀ
ਪੁਲਸ ਅਫ਼ਸਰਾਂ ਦੇ ਰੀਅਲ ਅਸਟੇਟ ਮਾਫੀਆ ਨਾਲ ਜੁੜੇ ਹੋਣ ਬਾਰੇ ਸੀ ਬੀ ਆਈ ਜਾਂਚ ਦੀ ਮੰਗ
ਸੁਨੀਲ ਜਾਖੜ ਦੇ ਬਿਆਨ ਨਾਲ ਕੈਪਟਨ ਅਮਰਿੰਦਰ ਵੱਲੋਂ ਅਗਵਾਈ ਬਾਰੇ ਨਵਾਂ ਵਿਵਾਦ ਛਿੜਿਆ
ਰੇਲਵੇ ਵਿੱਚ ਨੌਕਰੀ ਦਾ ਝਾਂਸਾ ਦੇ ਕੇ 39 ਲੱਖ ਠੱਗਣ ਵਾਲਾ ਕਾਬੂ