Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਪੰਜਾਬ

ਪਤੀ ਨੇ ਭੈਣ ਦੇ ਵਿਆਹ ਲਈ ਪੰਜ ਲੱਖ ਮੰਗੇ, ਪਤੀ ਸੱਸ ਅਤੇ ਸਹੁਰੇ ਵਿਰੁੱਧ ਕੇਸ ਦਰਜ

January 18, 2021 10:36 PM

ਜਲੰਧਰ, 18 ਜਨਵਰੀ (ਪੋਸਟ ਬਿਊਰੋ)- ਲੜਕੀ ਦੀ ਜਾਇਦਾਦ ਵੱਧ ਦੇਖ ਕੇ ਲਾਲਚ ਵਿੱਚ ਵਿਆਹ ਕਰਨ ਦੇ ਬਾਅਦ ਪਤੀ ਆਪਣੀ ਭੈਣ ਦੇ ਵਿਆਹ ਲਈ ਦਾਜ ਮੰਗਣ ਲੱਗਾ। ਉਹ ਜਦ ਦੁਬਈ ਚਲਾ ਗਿਆ ਤਾਂ ਪਿੱਛੋਂ ਸੱਸ-ਸਹੁਰਾ ਪ੍ਰੇਸ਼ਾਨ ਕਰਨ ਲੱਗੇ।ਇਸ ਬਾਰੇ ਮਿਲੀ ਸਿ਼ਕਾਇਤ ਦੀ ਜਾਂਚ ਦੇ ਬਾਅਦ ਪੁਲਸ ਨੇ ਫਗਵਾੜਾ ਦੇ ਵਸਨੀਕਦੋਸ਼ੀ ਸੁਨੀਲ ਕੁਮਾਰ, ਉਸ ਦੇ ਪਿਤਾ ਜੋਗਿੰਦਰ ਸਿੰਘ ਅਤੇ ਮਾਂ ਸੁਦਰਸ਼ਨ ਦੇ ਖਿਲਾਫ ਥਾਣਾ ਭੋਗਪੁਰ ਵਿੱਚ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਗੁਰੂ ਨਾਨਕ ਨਗਰ ਦੀ ਵਸਨੀਕ ਅਵਨੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਫਗਵਾੜੇ ਦੇ ਪਿੰਡ ਭਗਤਪੁਰਾ ਦੇ ਸੁਨੀਲ ਕੁਮਾਰ ਨਾਲ ਹੋਇਆ ਸੀ। ਪਤੀ ਨੂੰ ਅਵਨੀਤ ਦੇ ਪਰਵਾਰਕ ਪਿਛੋਕੜ ਦਾਪਤਾ ਸੀ ਤੇ ਉਸ ਨੇ ਆਪਣੀ ਭੈਣ ਦੇ ਵਿਆਹ ਦੇ ਬਹਾਨੇ ਪੰਜ ਲੱਖ ਰੁਪਏ ਮੰਗ ਲਏ। ਮਨ੍ਹਾ ਕੀਤਾ ਤਾਂ ਉਸ ਦੇ ਪੇਕੇ ਭੋਗਪੁਰ ਪਹੁੰਚ ਗਿਆ। ਇਸ `ਤੇ ਅਵਨੀਤ ਦੇ ਪਿਤਾ ਨੇ ਕਿਹਾ ਕਿ ਜਿੰਨੇ ਹੋ ਸਕੇ, ਕਰ ਦੇਣਗੇ। ਫਿਰ ਉਹ ਦੁਬਈ ਚਲਾ ਗਿਆ ਤਾਂ ਬਾਅਦ ਵਿੱਚ ਸੱਸ ਸੁਦਰਸ਼ਨ ਅਤੇ ਸਹੁਰੇ ਜੋਗਿੰਦਰ ਸਿੰਘ ਨੇ ਪੈਸਿਆਂ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ। ਅਵਨੀਤ ਨੇ ਪਿਤਾ ਦੀ ਆਰਥਿਕ ਹਾਲਤ ਬਾਰੇ ਰੋ ਕੇ ਦੱਸਿਆ ਤਾਂ ਸੱਸ ਨੇ ਕਿਹਾ ਕਿ ਤੂੰ ਡਰਾਮਾ ਕਰਦੀ ਏਂ। ਸੱਸ ਨੇ ਕਿਹਾ ਕਿ ਮੇਰਾ ਇੱਕ ਹੀ ਬੇਟਾ ਹੈ, ਕਈ ਅਮੀਰ ਘਰਾਂ ਦੇ ਰਿਸ਼ਤੇ ਮਿਲ ਜਾਂਦੇ, ਪਰ ਸਾਨੂੰ ਪਤਾ ਸੀ ਕਿ ਤੁਸੀਂ ਪਰਵਾਰ ਵਿੱਚ ਦੋ ਧੀਆਂ ਹੋ, ਵਿਆਹ ਦੇ ਬਾਅਦ ਜਾਇਦਾਦ ਤੁਹਾਡੀ ਹੋਵੇਗੀ, ਪਰ ਤੂੰ ਪੈਸੇ ਨਹੀਂ ਲਿਆ ਰਹੀ। ਇਸ ਦੇ ਬਾਅਦ ਉਨ੍ਹਾਂ ਨੇ ਅਵਨੀਤ ਨੂੰ ਖਾਣਾ ਤੱਕ ਪੁੱਛਣਾ ਬੰਦ ਕਰ ਦਿਤਾ। ਤਬੀਅਤ ਵਿਗੜਨ `ਤੇ ਅਵਨੀਤ ਨੇ ਪਿਤਾ ਨੂੰ ਦੱਸਿਆ ਤਾਂ ਅਵਨੀਤ ਦੇ ਪਿਤਾ ਖੁਦ ਉਸ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਸਹੁਰੇ ਨੇ ਕਿਹਾ ਕਿ ਉਹ ਅਵਨੀਤ ਨੂੰ ਲੈ ਜਾਣ। ਕੁਝ ਦਿਨ ਬਾਅਦ ਸਹੁਰੇ ਨੇ ਕਿਹਾ ਕਿ ਤਲਾਕ ਦੇ ਕਾਗਜ਼ ਬਣਾ ਲਓ। ਓਦੋਂ ਮਾਮਲੇ ਦੀ ਸ਼ਿਕਾਇਤ ਐਸ ਐਸ ਪੀਦਿਹਾਤੀ ਨੂੰ ਦਿੱਤੀ ਗਈ। ਪੁਲਸ ਨੇ ਜਾਂਚ ਕੀਤੀ ਅਤੇ ਸਹੁਰੇ ਦੇ ਫੋਨ ਤੋਂ ਅਵਨੀਤ ਦੇ ਪਤੀ ਸੁਨੀਲ ਨਾਲ ਦੁਬਈ ਵਿੱਚ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਸ ਦਾ ਪਤੀ ਦੁਬਈ ਤੋਂ ਆ ਜਾਏਗਾ ਤਾਂ ਮਾਮਲਾ ਸੁਲਝਾ ਲੈਣਗੇ, ਪਰ ਉਹ ਨਹੀਂ ਆਇਆ। ਮਾਮਲੇ ਦੀ ਜਾਂਚ ਥਾਣਾ ਭੋਗਪੁਰ ਦੀ ਪੁਲਸ ਵੱਲੋਂ ਸ਼ੁਰੂ ਕੀਤੀ ਗਈ ਅਤੇ ਪਰਚਾ ਦਰਜ ਕਰ ਲਿਆ ਗਿਆ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਬੀਐਸਆਈ ਲਰਨਿੰਗ, ਆਸਟਰੇਲੀਆ ਨੇ ਚੰਡੀਗੜ੍ਹ ਵਿੱਚ ਆਸਟ੍ਰੇਲੀਅਨ ਯੋਗਤਾਵਾਂ ਪ੍ਰਦਾਨ ਕਰਨ ਲਈ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਭਾਰਤ ਨਾਲ ਐਮਓਯੂ ਉੱਤੇ ਹਸਤਾਖਰ ਕੀਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚ ਫ਼ਰੀਦਕੋਟ ਜ਼ਿਲ੍ਹਾ ਚੋਣ ਅਫਸਰ ਨੇ ਚੋਣਾਂ ਸਬੰਧੀ ਕੀਤੀ ਰਿਵਿਊ ਮੀਟਿੰਗ ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ