Welcome to Canadian Punjabi Post
Follow us on

07

March 2021
ਬ੍ਰੈਕਿੰਗ ਖ਼ਬਰਾਂ :
ਟੋਰਾਂਟੋ/ਜੀਟੀਏ

ਟੋਇੰਗ ਇੰਡਸਟਰੀ ਦੇ ਦੋਸ਼ਾਂ ਵਿੱਚ ਓਪੀਪੀ ਨੇ 3 ਅਧਿਕਾਰੀਆਂ ਨੂੰ ਕੀਤਾ ਚਾਰਜ, 4 ਸਸਪੈਂਡ

January 18, 2021 08:08 PM

ਓਨਟਾਰੀਓ, 18 ਜਨਵਰੀ (ਪੋਸਟ ਬਿਊਰੋ) : ਟੋਇੰਗ ਇੰਡਸਟਰੀ ਦੇ ਸਬੰਧ ਵਿੱਚ ਕੀਤੀ ਗਈ ਜਾਂਚ ਦੇ ਮਾਮਲੇ ਵਿੱਚ ਤਿੰਨ ਓਪੀਪੀ ਅਧਿਕਾਰੀਆਂ ਨੂੰ ਚਾਰਜ ਕੀਤਾ ਗਿਆ ਹੈ ਜਦਕਿ ਚਾਰ ਹੋਰਨਾਂ ਨੂੰ ਸਪਸਪੈਂਡ ਕਰ ਦਿੱਤਾ ਗਿਆ ਹੈ।
ਫਰਵਰੀ 2019 ਵਿੱਚ ਇਸ ਮਾਮਲੇ ਦੀ ਜਾਂਚ ਉਸ ਸਮੇਂ ਸ਼ੁਰੂ ਹੋਈ ਜਦੋਂ ਅੰਦਰੂਨੀ ਤੌਰ ਉੱਤੇ ਇਹ ਸਿ਼ਕਾਇਤ ਮਿਲੀ ਕਿ ਹਾਈਵੇਅ ਸੇਫਟੀ ਡਵੀਜ਼ਨ ਦੇ ਓਪੀਪੀ ਅਧਿਕਾਰੀਆਂ ਵੱਲੋਂ ਜੀਟੀਏ ਦੇ ਟੋਅ ਆਪਰੇਟਰਾਂ ਨਾਲ ਨਰਮ ਵਿਵਹਾਰ ਕੀਤਾ ਜਾ ਰਿਹਾ ਹੈ। ਪ੍ਰੋਵਿੰਸ਼ੀਅਲ ਕਾਂਸਟੇਬਲ ਸਾਇਮਨ ਬ੍ਰਾਇਡਲ, ਜੋ ਕਿ ਪਿਛਲੇ 20 ਸਾਲਾਂ ਤੋਂ ਓਪੀਪੀ ਦੀ ਹਾਈਵੇਅ ਸੇਫਟੀ ਡਵੀਜ਼ਨ ਵਿੱਚ ਤਾਇਨਾਤ ਸੀ, ਓਪੀਪੀ ਟੋਰਾਂਟੋ ਡਿਟੈਚਮੈਂਟ ਨਾਲ ਕੰਮ ਕਰਨ ਵਾਲੇ 24 ਸਾਲਾ ਪ੍ਰੋਵਿੰਸ਼ੀਅਲ ਕਾਂਸਟੇਬਲ ਮੁਹੰਮਦ(ਅਲੀ)ਹੁਸੈਨ ਨੂੰ ਸੀਕ੍ਰੇਟ ਕਮਿਸ਼ਨਜ਼ ਐਂਡ ਬ੍ਰੀਚ ਆਫ ਟਰਸਟ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ ਹੈ।
ਹਾਈਵੇਅ ਸੇਫਟੀ ਡਵੀਜ਼ਨ ਨਾਲ 20 ਸਾਲਾਂ ਤੋਂ ਕੰਮ ਕਰਨ ਵਾਲੇ ਪ੍ਰੋਵਿੰਸ਼ੀਅਲ ਕਾਂਸਟੇਬਲ ਬਿੰਦੋ ਸੋਵਾਨ ਦੇ ਸਬੰਧ ਵਿੱਚ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ, ਕਿਉਂਕਿ ਉਹ ਇਸ ਸਮੇਂ ਪ੍ਰੋਵਿੰਸ ਵਿੱਚ ਨਹੀਂ ਹੈ। ਤਿੰਨਾ ਅਧਿਕਾਰੀਆਂ ਨੂੰ ਜਾਂ ਤਾਂ ਸਸਪੈਂਡ ਕਰ ਦਿੱਤਾ ਗਿਆ ਹੈ ਜਾਂ ਤਨਖਾਹ ਸਮੇਤ ਸਸਪੈਂਡ ਕੀਤਾ ਜਾਵੇਗਾ। ਇਨ੍ਹਾਂ ਤੋਂ ਇਲਾਵਾ ਹਾਈਵੇਅ ਸੇਫਟੀ ਡਵੀਜ਼ਨ ਦੇ ਦੋ ਕਮਿਸ਼ਨਡ ਆਫੀਸਰਜ਼ ਸਮੇਤ ਚਾਰ ਹੋਰਨਾਂ ਅਧਿਕਾਰੀਆਂ ਨੂੰ ਤਨਖਾਹ ਸਮੇਤ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਅਜੇ ਤੱਕ ਚਾਰਜ ਨਹੀਂ ਕੀਤਾ ਗਿਆ। ਇੱਕ 52 ਸਾਲਾ ਸਿਵਲੀਅਨ ਸੁਥੇਸਕੁਮਾਰ ਸਿਥਾਂਬਰਪਿੱਲੇ ਨੂੰ ਚਾਰਜ ਕੀਤਾ ਗਿਆ ਹੈ। ਉਸ ਨੂੰ 16 ਅਪਰੈਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ