Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਪੰਜਾਬ

ਏ.ਡੀ.ਜੀ.ਪੀ. ਏ.ਐਸ. ਰਾਏ ਨੇ ਮੁਨੀਸ਼ ਜਿੰਦਲ ਵਲੋਂ ਚਲੰਤ ਮਾਮਲਿਆਂ ਬਾਰੇ ਲਿਖੀ ਕਿਤਾਬ “ਦਿ ਪੰਜਾਬ ਰਵਿਊ” ਕੀਤੀ ਰੀਲੀਜ਼

January 18, 2021 06:20 PM

ਚੰਡੀਗੜ੍ਹ, 18 ਜਨਵਰੀ (ਪੋਸਟ ਬਿਊਰੋ): ਅਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਐਨ.ਆਰ.ਆਈ. ਮਾਮਲੇ ਅਮਰਦੀਪ ਸਿੰਘ ਰਾਏ ਨੇ ਅੱਜ ਮੁਨੀਸ਼ ਜਿੰਦਲ ਵਲੋਂ ਪੰਜਾਬ ਦੇ ਚਲੰਤ ਮਾਮਲਿਆਂ ਬਾਰੇ ਲਿਖੀ ਇਕ ਕਿਤਾਬ “ਦਿ ਪੰਜਾਬ ਰਵਿਊ” ਜਾਰੀ ਕੀਤੀ।
ਏ.ਡੀ.ਜੀ.ਪੀ. ਰਾਏ ਨੇ ਲੇਖਕ ਮੁਨੀਸ਼ ਜਿੰਦਲ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀਆਂ ਕਿਤਾਬਾਂ ਰਾਹੀਂ ਪੰਜਾਬ ਸਿਵਲ ਸਰਵਿਸਿਜ਼ (ਪੀ.ਸੀ.ਐੱਸ.) ਅਤੇ ਪੰਜਾਬ ਦੀਆਂ ਹੋਰਨਾਂ ਪ੍ਰਤੀਯੋਗੀ ਪ੍ਰੀਖਿਆਵਾਂ ਦੇਣ ਦੇ ਇਛੁੱਕ ਉਮੀਦਵਾਰਾਂ ਦੀ ਸਹਾਇਤਾ ਲਈ ਉਨ੍ਹਾਂ ਦੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ। ਏਡੀਜੀਪੀ ਰਾਏ ਨੇ ਇਸ ਪੁਸਤਕ ਦੀ ਭੂਮਿਕਾ ਵੀ ਲਿਖੀ।
ਜਿੰਦਲ ਨੇ ਇਸ ਐਡੀਸ਼ਨ ਨੂੰ ਲਿਖਣ ਲਈ ਏਡੀਜੀਪੀ ਅਮਰਦੀਪ ਸਿੰਘ ਰਾਏ ਵਲੋਂ ਪ੍ਰੇਰਿਤ ਕਰਨ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ।
ਇਸ ਕਿਤਾਬ ਬਾਰੇ ਵੇਰਵੇ ਸਾਂਝੇ ਕਰਦਿਆਂ ਜਿੰਦਲ ਨੇ ਕਿਹਾ ਕਿ ਪੰਜਾਬ ਭਰ ਦੇ ਹਜ਼ਾਰਾਂ ਵਿਦਿਆਰਥੀ ਪੰਜਾਬ ਪੀਸੀਐਸ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਭਾਗ ਲੈਂਦੇ ਹਨ ਪਰ ਬਹੁਤ ਸਾਰੇ ਵਿਦਿਆਰਥੀ ਵਿਸ਼ੇ ਬਾਰੇ ਪੂਰੀ ਜਾਣਕਾਰੀ ਨਾ ਹੋਣ ਜਾਂ ਪ੍ਰੀਖਿਆ ਦੀ ਲੋੜ ਅਨੁਸਾਰ ਸਹੀ ਮਾਰਗ ਦਰਸ਼ਨ ਦੀ ਘਾਟ ਕਾਰਨ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਅਸਫ਼ਲ ਰਹਿੰਦੇ ਹਨ। ਉਹਨਾਂ ਕਿਹਾ ਕਿ ਬਹੁਤ ਸਾਰੇ ਵਿਦਿਆਰਥੀ ਕੋਚਿੰਗ ਲੈਣ ਵਿਚ ਅਸਮਰੱਥ ਹੁੰਦੇ ਹਨ। ਇਸ ਤਰ੍ਹਾਂ, ਕਿਤਾਬਾਂ ਸਸਤੀਆਂ ਅਤੇ ਤਿਆਰੀ ਦਾ ਸਰਬੋਤਮ ਸਰੋਤ ਹੁੰਦੀਆਂ ਹਨ ਜੇਕਰ ਇਹ ਪ੍ਰੀਖਿਆ ਦੀਆਂ ਮੰਗਾਂ ਨੂੰ ਧਿਆਨ ਵਿਚ ਰੱਖਦਿਆਂ ਲਿਖੀਆਂ ਜਾਣ। ਉਹਨਾਂ ਕਿਹਾ ਕਿ 'ਦਿ ਪੰਜਾਬ ਰਵਿਊ' ਕਿਤਾਬ ਇਹਨਾਂ ਪਹਿਲੂਆਂ ਨੂੰ ਧਿਆਨ ਵਿਚ ਰੱਖ ਕੇ ਲਿਖੀ ਗਈ ਹੈ।
ਉਹਨਾਂ ਕਿਹਾ ਕਿ ਉਹਨਾਂ ਦੀ ਪਿਛਲੀ ਕਿਤਾਬ ਵਿਚ ਪੰਜਾਬ ਦੇ ਹਿੱਸੇ ਜਿਵੇਂ ਕਿ ਇਤਿਹਾਸ, ਸੱਭਿਆਚਾਰ, ਪ੍ਰਸ਼ਾਸ਼ਕੀ ਢਾਂਚੇ ਨੂੰ ਕਾਫ਼ੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ। ਉਹਨਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਦੀ ਹਰੇਕ ਪ੍ਰਤੀਯੋਗੀ ਪ੍ਰੀਖਿਆ ਜਿਵੇਂ ਕਿ ਪੀਸੀਐਸ ਜਾਂ ਨਾਇਬ ਤਹਿਸੀਲਦਾਰ ਜਾਂ ਕਿਸੇ ਹੋਰ ਪ੍ਰੀਖਿਆ ਵਿਚ ਪੰਜਾਬ ਦੇ ਚਲੰਤ ਮਾਮਲਿਆਂ ਬਾਰੇ ਸਵਾਲ ਪੁੱਛੇ ਜਾਂਦੇ ਹਨ।
ਸ੍ਰੀ ਜਿੰਦਲ ਨੇ ਕਿਹਾ ਕਿ ਇਸ ਕਿਤਾਬ ਵਿਚ ਉਹਨਾਂ ਨੇ ਪੰਜਾਬ ਦੇ ਪਿਛਲੇ ਇੱਕ ਸਾਲ ਦੇ ਚਲੰਤ ਮਾਮਲਿਆਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਦੇ ਬਜਟ, ਪੰਜਾਬ ਦੇ ਆਰਥਿਕ ਸਰਵੇਖਣ ਅਤੇ ਪਿਛਲੇ ਦੋ ਸਾਲਾਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਬਾਰੇ ਚਾਨਣਾ ਪਾਇਆ ਹੈ।
ਉਹਨਾਂ ਕਿਹਾ ਕਿ ਇਸ ਕਿਤਾਬ ਵਿਚ ਪੰਜਾਬੀ ਭਾਸ਼ਾ ਅਤੇ ਰਾਜਨੀਤਿਕ ਥਿਊਰੀ ਬਾਰੇ ਇਕ ਅਧਿਆਏ ਵੀ ਹੈ। ਇਸ ਤੋਂ ਇਲਾਵਾ ਕਿਤਾਬ ਦੇ ਅੰਤ ਵਿਚ ਪਿਛਲੇ ਸਾਲ ਦੇ ਪੇਪਰ ਅਤੇ ਮਾਡਲ ਟੈਸਟ ਪੇਪਰ ਵੀ ਦਿੱਤੇ ਗਏ ਹਨ ਜੋ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਤਿਆਰੀਆਂ ਦੇ ਮੁਲਾਂਕਣ ਵਿਚ ਸਹਾਈ ਹੋਣਗੇ।
ਮੁਨੀਸ਼ ਜਿੰਦਲ ਨੇ ਕਿਹਾ, “ਮੇਰੀ ਪਿਛਲੀ ਕਿਤਾਬ 'ਸਾਡਾ ਪੰਜਾਬ' ਨੂੰ ਪਾਠਕਾਂ ਵਲੋਂ ਮਿਲੇ ਭਰਵੇਂ ਹੁੰਗਾਰੇ ਨੂੰ ਵੇਖਦਿਆਂ, ਮੈ ਆਸ ਕਰਦਾ ਹਾਂ ਕਿ ਪਾਠਕ ਮੇਰੀ ਇਸ ਕਿਤਾਬ ਨੂੰ ਵੀ ਉਨ੍ਹਾਂ ਹੀ ਪਿਆਰ ਦੇਣਗੇ।”

 
Have something to say? Post your comment
ਹੋਰ ਪੰਜਾਬ ਖ਼ਬਰਾਂ
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਦਾਰਾ ਲੋਹਮਣੀ ਤੇ ਅੰਤਰਾਸ਼ਟਰੀ ਪਾਠਕ ਮੰਚ ਵੱਲੋ ਸ੍ਰੀਮਤੀ ਨਛੱਤਰ ਕੌਰ ਗਿੱਲ ਦੀ ਯਾਦ ਵਿਚ ਸਲਾਨਾ ਸਮਾਗਮ 20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ