Welcome to Canadian Punjabi Post
Follow us on

01

March 2021
ਭਾਰਤ

ਬਦਨਾਮ ਨਿਠਾਰੀ ਕਾਂਡ: ਬਲਾਤਕਾਰ ਤੇ ਕਤਲ ਦੇ ਦੋਸ਼ੀ ਸੁਰਿੰਦਰ ਕੋਲੀ ਨੂੰ ਫਿਰ ਫਾਂਸੀ ਦੀ ਸਜ਼ਾ

January 18, 2021 01:46 AM

ਗਾਜ਼ੀਆਬਾਦ, 17 ਜਨਵਰੀ (ਪੋਸਟ ਬਿਊਰੋ)- ਬਹ-ੁਚਰਚਿਤ ਨਿਠਾਰੀ ਕਾਂਡ ਦੇ ਦੋਸ਼ੀ ਨੌਕਰ ਸੁਰਿੰਦਰ ਕੋਲੀ ਨੂੰ 319 ਦਿਨਾਂ ਦੀ ਸੁਣਵਾਈ ਪਿੱਛੋਂ ਸੀ ਬੀ ਆਈ ਦੀ ਸਪੈਸ਼ਲ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਅਤੇ ਇੱਕ ਲੱਖ 10 ਹਜ਼ਾਰ ਦਾ ਜੁਰਮਾਨਾ ਵੀ ਲਾਇਆ ਹੈ।ਵਿਸ਼ੇਸ਼ ਅਦਾਲਤ ਵਿੱਚ ਨਿਠਾਰੀ ਕਾਂਡ ਦਾ ਇਹ 12ਵਾਂ ਕੇਸ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਕੇਸ ਵਿੱਚ ਕੋਠੀ ਮਾਲਕ ਮਨਿੰਦਰ ਸਿੰਘ ਪੰਧੇਰ ਅਤੇ ਨੌਕਰ ਸੁਰਿੰਦਰ ਕੋਲੀ ਉੱਤੇ ਨਿਠਾਰੀ ਦੀ ਲੜਕੀ ਨੂੰ ਅਗਵਾ ਕਰਨ ਪਿੱਛੋਂ ਕੋਠੀ 'ਚ ਬਲਾਤਕਾਰ ਕਰ ਕੇ ਹੱਤਿਆ ਕਰਨ ਅਤੇ ਲਾਸ਼ ਨੂੰ ਲੁਕਾਉਣ ਦਾ ਦੋਸ਼ ਸੀ। ਸੀ ਬੀ ਆਈ ਵੱਲੋਂ ਦਰਜ ਕੀਤੇ ਕੇਸ ਵਿੱਚ ਸੁਰਿੰਦਰ ਕੋਲੀ ਤੇ ਮਨਿੰਦਰ ਪੰਧੇਰ ਵਿਰੁੱਧ ਦੋਸ਼ ਸੀ ਕਿ ਇਨ੍ਹਾਂ ਨੇ ਮਾਸੂਮ ਅਤੇ ਨਾਬਾਲਗ ਲੜਕੀਆਂ ਨੂੰ ਅਗਵਾ ਕਰਨ ਪਿੱਛੋਂ ਬਲਾਤਕਾਰ ਕਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਅਤੇ ਫਿਰ ਲਾਸ਼ਾਂ ਨੂੰ ਨਾਲੇ 'ਚ ਸੁੱਟ ਦਿੱਤਾ ਸੀ। ਸਾਲ ਨਿਠਾਰੀ ਵਿੱਚ 2006 ਵਿੱਚ ਦਿਲ ਹਿਲਾ ਦੇਣ ਵਾਲੇ 12 ਕੇਸਾਂ ਵਿੱਚ ਸੀ ਬੀ ਆਈ ਦੀ ਸਪੈਸ਼ਲ ਕੋਰਟ ਭਾਵੇਂ ਫੈਸਲੇ ਸੁਣਾ ਚੁੱਕੀ ਹੈ, ਪਰ ਇਸ ਕਾਂਡ ਦੇ ਪੰਜ ਕੇਸਾਂ ਦਾ ਅਜੇ ਫੈਸਲਾ ਆਉਣਾ ਬਾਕੀ ਹੈ। ਨਿਠਾਰੀ ਕਾਂਡ ਨਾਲ ਜੁੜੇ ਤਿੰਨ ਕੇਸ ਅਜਿਹੇ ਹਨ, ਜਿਨ੍ਹਾਂ ਤੋਂ ਅੱਜ ਤੱਕ ਪਰਦਾ ਨਹੀਂ ਉਠ ਸਕਿਆ।

Have something to say? Post your comment
ਹੋਰ ਭਾਰਤ ਖ਼ਬਰਾਂ
ਮੁਰਗੇ ਵੱਲੋਂ ਮਾਲਕ ਦੀ ਹੱਤਿਆ ਦਾ ਕੇਸ ਕੋਰਟ ਵਿੱਚ ਜਾਏਗਾ
ਕੋਰੋਨਾ ਦੇ ਕਹਿਰ ਬਾਰੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਉੱਤੇ ਸਖਤੀ ਕਰਨ ਦੇ ਹੁਕਮ
ਜਸਟਿਸ ਰੰਜਨ ਗੋਗੋਈ ਖਿਲਾਫ ਮਾਣਹਾਨੀ ਕੇਸ ਦੀ ਆਗਿਆ ਦੇਣ ਤੋਂ ਏ ਜੀ ਦਾ ਇਨਕਾਰ
ਓਪੀਨੀਅਨ ਪੋਲ ਦਾ ਦਾਅਵਾ : ਬੰਗਾਲ ਵਿੱਚ ਮਮਤਾ ਬੈਨਰਜੀ ਤੀਸਰੀ ਵਾਰ ਸਰਕਾਰ ਬਣਾਏਗੀ
ਸ਼ਿਵ ਸੈਨਾ ਨੇ ਭਾਜਪਾ ਨੂੰ ਕਿਹਾ ਬਹੁਮੱਤ ਦਾ ਮਤਲਬ ਗ਼ੈਰ-ਜ਼ਿੰਮੇਵਾਰ ਕਾਰਵਾਈਆਂ ਵਾਸਤੇ ਲਾਇਸੈਂਸ ਮਿਲਣਾ ਨਹੀਂ ਹੁੰਦਾ
ਗਣਤੰਤਰ ਦਿਵਸ ਹਿੰਸਾ: ਸਿੱਖਾਂ ਖ਼ਿਲਾਫ਼ ਕੂੜ ਪ੍ਰਚਾਰ ਦੇ ਦੋਸ਼ਾਂ ਤੋਂ ਮੀਡੀਆ ਘਰਾਣੇ ਦਾ ਇਨਕਾਰ
ਹਿਮਾਚਲ ਪ੍ਰਦੇਸ਼ ਵਿੱਚ ਗਵਰਨਰ ਨਾਲ ਧੱਕਾ-ਮੁੱਕੀ ਪਿੱਛੋਂ ਕਾਂਗਰਸ ਦੇ ਪੰਜ ਵਿਧਾਇਕ ਸਸਪੈਂਡ
ਟੂਲਕਿੱਟ ਮਾਮਲਾ : ਅਦਾਲਤ ਤੋਂ ਸ਼ਾਂਤਨੂੰ ਮੁਲੁਕ ਨੂੰ 9 ਮਾਰਚ ਤੱਕ ਗ੍ਰਿਫ਼ਤਾਰੀ ਤੋਂ ਰਾਹਤ ਮਿਲੀ
ਬਾਰਡਰ ਉੱਤੇ ਫਾਇਰਿੰਗ ਰੋਕਣ ਲਈ ਭਾਰਤ-ਪਾਕਿ ਦੋਵੇਂ ਦੇਸ਼ ਰਾਜ਼ੀ
ਛੋਟੇ ਟਿਕੈਤ ਨੇ ਕਿਹਾ: ਕਿਸਾਨੀ ਮਸਲਾ ਰਾਜਨਾਥ ਹੱਲ ਕਰ ਸਕਦੈ