Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਭਾਰਤ

ਭਾਰਤ ਵਿੱਚ ਖਿਸਕਦਾ ਬਾਜ਼ਾਰ ਵੇਖ ਕੇ ਵਾਟਸਐਪ ਨੇ ਨੀਤੀ ਬਦਲੀ

January 18, 2021 01:45 AM

ਨਵੀਂ ਦਿੱਲੀ, 17 ਜਨਵਰੀ (ਪੋਸਟ ਬਿਊਰੋ)- ਭਾਰਤ ਵਿੱਚ ਆਪਣਾ ਬਾਜ਼ਾਰ ਖਿਸਕਦਾ ਦੇਖ ਵਾਟਸਐਪ ਨੇ ਇਥੋਂ ਲਈ ਆਪਣੀ ਪ੍ਰਾਇਵੇਸੀ ਪਾਲਿਸੀ ਅਜੇ ਲਾਗੂ ਕਰਨ ਤੋਂ ਟਾਲਾ ਵੱਟ ਲਿਆ ਹੈ। ਉਹ ਭਾਰਤ ਲਈ ਪ੍ਰਾਇਵੇਸੀ ਦੀ ਸਮੀਖਿਆ ਕਰ ਰਿਹਾ ਹੈ। ਭਾਰਤ ਵਿੱਚ ਵਾਟਸਐਪ ਦੀ ਪ੍ਰਾਇਵੇਸੀ ਪਾਲਿਸੀ ਅੱਠ ਫਰਵਰੀ ਤੋਂ ਲਾਗੂ ਹੋਣੀ ਸੀ, ਜਿਸ ਨੂੰ 15 ਮਈ ਨੂੰ ਲਾਗੂ ਕੀਤਾ ਜਾਏਗਾ। ਵਾਟਸਐਪ ਨੇ ਇਹ ਵੀ ਸਾਫ ਕੀਤਾ ਕਿ ਪ੍ਰਾਇਵੇਸੀ ਪਾਲਿਸੀ ਨੂੰ ਨਾ ਮੰਨਣ ਵਾਲੇ ਗ੍ਰਾਹਕਾਂ ਦੇ ਖਾਤੇ ਨੂੰ ਬੰਦ ਜਾਂ ਸਸਪੈਂਡ ਨਹੀਂ ਕੀਤਾ ਜਾਏਗਾ। ਵਾਟਸਐਪ ਆਪਣੀ ਪ੍ਰਾਇਵੇਸੀ ਦੀ ਸਮੀਖਿਆ ਦੌਰਾਨਗ੍ਰਾਹਕਾਂ ਨਾਲ ਗੱਲਬਾਤ ਕਰੇਗਾ ਅਤੇ ਫਿਰ ਉਸ ਨੂੰ ਲਾਗੂ ਕਰੇਗਾ। ਭਾਰਤ ਵਿੱਚ ਇਸ ਦੇ ਕਰੀਬ ਚਾਲੀ ਕਰੋੜ ਯੂਜ਼ਰ ਹਨ।
ਵਰਨਣ ਯੋਗ ਹੈ ਕਿ ਵਾਟਸਐਪ ਉੱਤੇ ਫੇਸਬੁੱਕ ਨਾਲ ਆਪਣੇ ਯੂਜ਼ਰ ਦੇ ਡਾਟਾ ਸ਼ੇਅਰ ਕਰਨ ਦਾ ਦੋਸ਼ ਹੈ, ਜਿਸ ਕਾਰਨ ਗ੍ਰਾਹਕ ਇਸ ਨੂੰ ਛੱਡ ਰਹੇ ਹਨ। ਕੰਪਨੀ ਸੂਤਰਾਂ ਮੁਤਾਬਕ ਵਾਟਸਐਪ ਫੇਸਬੁਕ ਨਾਲ ਆਪਣੇ ਗ੍ਰਾਹਕਾਂ ਦਾ ਸਿਰਫ ਬੇਸਿਕ ਡਾਟਾ ਸ਼ੇਅਰ ਕਰਦਾ ਹੈ ਅਤੇ ਸਾਲ 2016 ਤੋਂ ਅਜਿਹਾ ਏਦਾਂ ਹੋ ਰਿਹਾ ਹੈ। ਇਸ ਡਾਟਾ ਵਿੱਚ ਓਨੀ ਹੀ ਜਾਣਕਾਰੀ ਹੁੰਦੀ ਹੈ, ਜਿੰਨੀ ਜਾਣਕਾਰੀ ਕੋਈ ਯੂਜ਼ਰ ਓਲਾ ਜਾਂ ਓਬਰ ਐਪ ਨੂੰ ਦਿੰਦਾ ਹੈ। ਕੰਪਨੀ ਦੇ ਸੂਤਰਾਂ ਮੁਤਾਬਕ ਜਦ ਕੋਈ ਵਿਅਕਤੀ ਮੇਕ ਮਾਈ ਟਿ੍ਰਪ ਤੋਂ ਟਿਕਟ ਬੁੱਕ ਕਰਾਉਂਦਾ ਹੈ ਤਾਂ ਉਸ ਨੂੰ ਵਾਟਸਐਪ ਰਾਹੀਂਟਿਕਟ ਭੇਜੀ ਜਾਂਦੀ ਹੈ। ਇਥੇ ਮੇਕ ਮਾਈ ਟਿ੍ਰਪ ਬਿਜ਼ਨਸ ਸਰਵਿਸ ਪ੍ਰੋਵਾਈਡਰ ਦਾ ਕੰਮ ਕਰਦਾ ਹੈ। ਅਗੇ ਸਮੇਂ ਵਿੱਚ ਫੇਸਬੁੱਕ ਵੀ ਬਿਜ਼ਨਸ ਸਰਵਿਸ ਪ੍ਰੋਵਾਈਡਰ ਵਜੋਂ ਕੰਮ ਕਰਨਾ ਚਾਹੁੰਦਾ ਹੈ। ਇਸ ਲਈ ਫੇਸਬੁਕ ਨਾਲ ਵੀ ਯੂਜ਼ਰ ਦੇ ਓਨੇ ਡਾਟਾ ਸ਼ੇਅਰ ਹੋਣਗੇ, ਜਿੰਨੇ ਮੇਕ ਮਾਈ ਟਿ੍ਰਪ ਨਾਲ ਅਜੇ ਵੀ ਹੋ ਰਹੇ ਹਨ। ਇਹੀ ਨਵੀਂ ਚੀਜ਼ ਵਾਟਸਐਪ ਦੀ ਪ੍ਰਾਇਵੇਸੀ ਪਾਲਿਸੀ ਵਿੱਚ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ