Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਅਪਰਾਧ

ਬਾਈਕ ਸਵਾਰ ਲੁਟੇਰਿਆਂ ਨੇ 25,000 ਰੁਪਏ ਨਕਦੀ ਅਤੇ ਮੋਬਾਈਲ ਖੋਹਿਆ

January 18, 2021 01:38 AM

ਨਕੋਦਰ, 17 ਜਨਵਰੀ (ਪੋਸਟ ਬਿਊਰੋ)- ਏਥੋਂ ਦੀ ਨੂਰਮਹਿਲ ਰੋਡ ਉੱਤੇ ਮੋਟਰ ਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਦਾਤਰ ਨਾਲ ਜ਼ਖਮੀ ਕਰ ਕੇ 25000 ਰੁਪਏ ਨਕਦੀ ਅਤੇ ਮੋਬਾਈਲ ਖੋਹੇ ਅਤੇ ਫਰਾਰ ਹੋ ਗਏ। ਪੀੜਤ ਨੂੰ ਨੂਰਮਹਿਲ ਹਸਪਤਾਲ ਦਾਖਲ ਕਰਾਇਆ ਗਿਆ ਹੈ। ਨਕੋਦਰ ਸਦਰ ਥਾਣਾ ਪੁਲਸ ਨੇ ਅਣਪਛਾਤੇ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਦਰ ਨਕੋਦਰ ਦੇਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਸ਼ੰਭੂ ਮਹਿਤਾ ਪੁੱਤਰ ਲਾਲ ਬਹਾਦਰ ਮਹਿਤਾ ਵਾਸੀ ਬਿਹਾਰ ਵਾਸੀ ਮੌਜੂਦਾ ਵਾਸੀ ਮੁਹੱਲਾ ਡਿਬੀਪੁਰਾ ਨੂਰਮਹਿਲ ਨੇ ਸ਼ਿਕਾਇਤ ਦਿੱਤੀ ਕਿ ਮੈਂ ਪੀ ਓ ਪੀ ਸੀਲਿੰਗ ਦਾ ਕੰਮ ਕਰਦਾ ਹਾਂ ਅਤੇ ਨਕੋਦਰ ਵਿੱਚ ਮਾਰਕੀਟ ਦੇ ਕੋਲ ਮੇਰੇ ਕੰਮ ਕੋਠੀ ਵਿੱਚ ਚੱਲ ਰਿਹਾ ਹੈ। 13 ਜਨਵਰੀ ਸ਼ਾਮ ਲਗਭਗ ਸੱਤ ਵਜੇ ਮੈਂ ਆਪਣੇ ਮੋਟਰ ਸਾਈਕਲ ਉਤੇ ਆਪਣੇ ਘਰ ਨੂਰਮਹਿਲ ਜਾਣਾ ਸੀ। ਜਦ ਮੈਂ ਨਵਾ ਪਿੰਡ ਸ਼ੌਂਕੀਆ ਗੇਟ ਤੋਂ ਥੋੜ੍ਹਾ ਅੱਗੇ ਗਿਆ ਤਾਂ ਇੱਕ ਮੋਟਰ ਸਾਈਕਲ ਉੱਤੇਸਵਾਰ ਦੋ ਨੌਜਵਾਨ ਮੇਰੇ ਪਿੱਛੇ ਆਏ ਤੇ ਆਪਣੀ ਮੋਟਰ ਸਾਈਕਲ ਨੂੰ ਮੇਰੀ ਮੋਟਰ ਸਾਈਕਲ ਦੇ ਅੱਗੇ ਰੋਕ ਦਿੱਤਾ। ਜਦ ਮੈਂ ਮੋਟਰ ਸਾਈਕਲ ਨੂੰ ਸਾਈਡ ਤੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਸਾਈਡ ਨਾਲ ਟੱਕਰ ਮਾਰ ਕੇ ਮੈਨੂੰ ਮੋਟਰ ਸਾਈਕਲ ਸਮੇਤ ਸੁੱਟ ਦਿੱਤਾ ਤੇ ਇੱਕ ਦਾਤਰ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਫਿਰ ਮੈਨੂੰ ਬਾਹਾਂ ਤੋਂ ਫੜ ਲਿਆ ਅਤੇ ਮੇਰੀ ਪੈਂਟ ਅਤੇ ਜੈਕੇਟ ਦੀ ਜੇਬ ਵਿੱਚੋਂ ਮੇਰਾ ਪਰਸ ਅਤੇ ਮੋਬਾਈਲ ਫੋਨ ਕੱਢ ਲਿਆ। ਇਨ੍ਹਾਂ ਵਿੱਚ ਮੇਰਾ ਆਧਾਰ ਕਾਰਡ, ਵੋਟਰ ਕਾਰਡ ਅਤੇ ਡਰਾਈਵਿੰਗ ਲਾਇਸੈਂਸ ਅਤੇ ਬੈਂਕ ਆਫ ਇੰਡੀਆ ਦਾ ਏ ਟੀ ਐਮ ਕਾਰਡ ਸੀ ਅਤੇ ਜੇਬ ਵਿੱਚੋਂ ਲਗਭਗ 25000 ਰੁਪਏ ਨਕਦੀ ਵੀ ਲੈ ਗਏ ਅਤੇ ਮੋਬਾਈਲ ਸੈਮਸੰਗ ਗਲੈਕਸੀ ਏ 20-ਐਸ ਲੈ ਲਿਆ ਅਤੇ ਨੂਰਮਹਿਲ ਵੱਲ ਫਰਾਰ ਹੋ ਗਏ।ਥਾਣਾ ਮੁਖੀ ਨੇ ਦੱਸਿਆ ਕਿ ਜਾਂਚ ਅਧਿਕਾਰੀ ਇੰਦਰਜੀਤ ਸਿੰਘ ਨੇ ਅਣਪਛਾਤੇ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਸ਼ੰਭੂ ਮਹਿਤਾ ਦਾ ਨੂਰਮਹਿਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

 
Have something to say? Post your comment