Welcome to Canadian Punjabi Post
Follow us on

01

March 2021
ਪੰਜਾਬ

ਨਸ਼ੇ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ 50 ਹਜ਼ਾਰ ਲੈਣ ਵਾਲਾ ਥਾਣੇਦਾਰ ਕਾਬੂ

January 18, 2021 01:38 AM

ਲੁਧਿਆਣਾ, 17 ਜਨਵਰੀ (ਪੋਸਟ ਬਿਊਰੋ)- ਦੁਕਾਨਦਾਰ ਉੱਤੇ ਨਸ਼ੇ ਦਾ ਝੂਠਾ ਕੇਸਪਾਉਣ ਦੀ ਧਮਕੀ ਨਾਲ ਰਿਸ਼ਵਤ ਲੈਣ ਦੇ ਦੋਸ਼ ਵਿੱਚ ਥਾਣਾ ਬਸਤੀ ਜੋਧੇਵਾਲ ਪੁਲਸ ਨੇ ਸਲੇਮ ਟਾਬਰੀ ਥਾਣੇ ਦੇ ਏ ਐਸ ਆਈ ਉੱਤੇਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਏ ਐਸ ਆਈ ਸੁਰਿੰਦਰ ਕੁਮਾਰ ਵਜੋਂ ਹੋਈ ਹੈ।
ਇਸ ਬਾਰੇ ਦੁਕਾਨਦਾਰ ਗੌਰਵ ਦੱਤ ਨੇ ਪੁਲਸ ਨੂੰ ਦੱਸਿਆ ਕਿ ਉਹ ਪਾਰਸ ਮੈਡੀਕੇਅਰ ਨਾਂਅ ਦੇ ਮੈਡੀਕਲ ਸਟੋਰ ਉੱਤੇ ਨੌਕਰੀ ਕਰਦਾ ਹੈ। ਬੀਤੀ 14 ਜਨਵਰੀ ਦੀ ਦੁਪਹਿਰ ਉਹ ਦੁਕਾਨ ਉੱਤੇ ਇਕੱਲਾ ਸੀ। ਇਸ ਦੌਰਾਨ ਦੋਸ਼ੀ ਥਾਣੇਦਾਰ ਦੁਕਾਨ ਉੱਤੇ ਆਇਆ ਤੇ ਕਿਹਾ ਕਿ ਤੁਸੀਂ ਨਸ਼ੇ ਦੀਆਂ ਦਵਾਈਆਂ ਵੇਚਣ ਦਾ ਧੰਦਾ ਕਰਦੇ ਹੋ। ਗੌਰਵ ਨੇ ਕਿਹਾ ਕਿ ਉਹ ਦੁਕਾਨ ਉੱਤੇ ਇਹੋ ਜਿਹੀ ਕੋਈ ਦਵਾਈ ਨਹੀਂ ਰੱਖਦੇ। ਦੋਸ਼ੀ ਏ ਐਸ ਆਈ ਬੋਲਿਆ ਕਿ ਉਸ ਨੂੰ ਪੰਜਾਹ ਹਜ਼ਾਰ ਰੁਪਏ ਦੇਵੇ, ਨਹੀਂ ਤਾਂ ਦੁਕਾਨ ਉੱਤੇ ਨਸ਼ੇ ਦਵਾਈ ਰਖਵਾ ਕੇ ਕੇਸ ਦਰਜ ਕਰ ਦੇਵੇਗਾ। ਇਸ ਦੌਰਾਨ ਡਰਾ-ਧਮਕਾ ਕੇ ਉਹ ਉਸ ਕੋਲੋਂ ਉਸ ਦਿਨ 22 ਹਜ਼ਾਰ ਰੁਪਏ ਲੈ ਗਿਆ ਅਤੇ ਕਿਹਾ ਕਿ ਬਾਕੀ ਪੈਸੇ ਬਾਅਦ ਵਿੱਚ ਲੈ ਜਾਏਗਾ। ਗੌਰਵ ਨੇ ਆਪਣੇ ਮਾਲਕ ਗਗਨਦੀਪ ਨੂੰ ਦੱਸਿਆ, ਜਿਨ੍ਹਾਂ ਨੇ ਉਚ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ। ਉਨ੍ਹਾਂ ਮਿਲ ਕੇ ਦੋਸ਼ੀ ਦਾ ਟ੍ਰੈਪ ਲਵਾਇਆ ਅਤੇ ਇਸੇ ਦੌਰਾਨ ਉਸ ਨੂੰ ਪੰਜ ਹਜ਼ਾਰ ਰੁਪਏ ਦੇਣ ਲਈ ਬੁਲਾ ਲਿਆ ਅਤੇ ਰੰਗੇ ਹੱਥੀਂ ਕਾਬੂ ਕਰ ਲਿਆ।

Have something to say? Post your comment
ਹੋਰ ਪੰਜਾਬ ਖ਼ਬਰਾਂ
ਕਰਜ਼ੇ ਤੋਂ ਪ੍ਰੇਸ਼ਾਨ ਦੋ ਕਿਸਾਨਾਂ ਵੱਲੋਂ ਖੁਦਕੁਸ਼ੀ
ਨੂੰਹ ਦੇ ਖਿਲਾਫ ਤਿੰਨ ਸਫਿਆਂ ਦਾ ਸੁਸਾਈਡ ਨੋਟ ਲਿਖ ਕੇ ਸਹੁਰੇ ਵੱਲੋਂ ਖੁਦਕੁਸ਼ੀ
ਵਿਆਹ ਦੇ ਬਾਅਦ ਪਤੀ ਦੇ ਸਮਲਿੰਗੀ ਹੋਣ ਦਾ ਪਤਾ ਲੱਗਾ
ਲੁਧਿਆਣਾ ਸਿਵਲ ਹਸਪਤਾਲ ਵਿਚ ਫਰਸ਼ ਉਤੇ ਡਿਲਿਵਰੀ
ਇੰਤਕਾਲ ਦੇ ਬਦਲੇ 25 ਹਜ਼ਾਰ ਰਿਸ਼ਵਤ ਲੈਂਦੇ ਪਟਵਾਰੀ ਤੇ ਕਾਨੂਨਗੋ ਗ਼ਿ੍ਰਫ਼ਤਾਰ
ਸ਼੍ਰੋਮਣੀ ਕਮੇਟੀ ਮੁਲਾਜ਼ਮ ਨੇ ਨੌਕਰੀ ਦੇ ਨਾਂ ’ਤੇ ਲੋਕਾਂ ਤੋਂ ਲੱਖਾਂ ਰੁਪਏ ਠੱਗ ਲਏ
ਮੋਗਾ ਵਿੱਚ ਅਡਾਨੀ ਭੰਡਾਰ ਵਿੱਚੋਂ ਅਨਾਜ ਭਰ ਕੇ ਨਿਕਲੀ ਮਾਲ ਗੱਡੀ ਕਿਸਾਨਾਂ ਨੇ ਰੋਕੀ
ਪੁਲਸ ਅਫ਼ਸਰਾਂ ਦੇ ਰੀਅਲ ਅਸਟੇਟ ਮਾਫੀਆ ਨਾਲ ਜੁੜੇ ਹੋਣ ਬਾਰੇ ਸੀ ਬੀ ਆਈ ਜਾਂਚ ਦੀ ਮੰਗ
ਸੁਨੀਲ ਜਾਖੜ ਦੇ ਬਿਆਨ ਨਾਲ ਕੈਪਟਨ ਅਮਰਿੰਦਰ ਵੱਲੋਂ ਅਗਵਾਈ ਬਾਰੇ ਨਵਾਂ ਵਿਵਾਦ ਛਿੜਿਆ
ਰੇਲਵੇ ਵਿੱਚ ਨੌਕਰੀ ਦਾ ਝਾਂਸਾ ਦੇ ਕੇ 39 ਲੱਖ ਠੱਗਣ ਵਾਲਾ ਕਾਬੂ