Welcome to Canadian Punjabi Post
Follow us on

25

February 2021
ਅੰਤਰਰਾਸ਼ਟਰੀ

ਇੰਡੋਨੇਸ਼ੀਆ ਵਿੱਚ ਆਏ ਭੂਚਾਲ ਵਿੱਚ 34 ਹਲਾਕ, ਕਈ ਘਰ ਤੇ ਇਮਾਰਤਾਂ ਢਹੀਆਂ

January 15, 2021 05:52 PM

ਮਮੂਜਾ, ਇੰਡੋਨੇਸ਼ੀਆ, 15 ਜਨਵਰੀ (ਪੋਸਟ ਬਿਊਰੋ) : ਸ਼ੁੱਕਰਵਾਰ ਅੱਧੀ ਰਾਤ ਨੂੰ ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਉੱਤੇ ਆਏ ਜ਼ਬਰਦਸਤ ਭੂਚਾਲ ਕਾਰਨ ਕਈ ਘਰ ਤੇ ਇਮਾਰਤਾਂ ਢਹਿ ਢੇਰੀ ਹੋ ਗਈਆਂ ਤੇ ਕਈ ਥਾਂਵਾਂ ਉੱਤੇ ਢਿੱਗਾਂ ਡਿੱਗਣ ਕਾਰਨ ਭਾਰੀ ਨੁਕਸਾਨ ਹੋਇਆ। ਇਸ ਦੌਰਾਨ 34 ਵਿਅਕਤੀ ਮਾਰੇ ਗਏ।
6·2 ਦੀ ਗਤੀ ਨਾਲ ਆਏ ਇਸ ਭੂਚਾਲ ਵਿੱਚ 600 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਲੋਕਾਂ ਨੂੰ ਮਜਬੂਰਨ ਹਨ੍ਹੇਰੇ ਵਿੱਚ ਹੀ ਘਰਾਂ ਤੋਂ ਬਾਹਰ ਭੱਜਣਾ ਪਿਆ। ਪ੍ਰਭਾਵਿਤ ਇਲਾਕਿਆਂ ਵਿੱਚ ਮਰਨ ਵਾਲਿਆਂ ਦੀ ਅਸਲ ਗਿਣਤੀ ਤੇ ਹੋਏ ਨੁਕਸਾਨ ਦਾ ਪਤਾ ਲਾਉਣ ਲਈ ਅਧਿਕਾਰੀ ਕੋਸਿ਼ਸ਼ ਕਰ ਰਹੇ ਹਨ। ਡਿੱਗੇ ਹੋਏ ਘਰਾਂ ਤੇ ਇਮਾਰਤਾਂ ਦੇ ਮਲਬੇ ਹੇਠਾਂ ਕਈ ਲੋਕਾਂ ਦੇ ਦੱਬ ਜਾਣ ਦੀਆਂ ਖਬਰਾਂ ਵੀ ਮਿਲੀਆਂ ਹਨ।
ਨੈਸ਼ਨਲ ਡਿਜ਼ਾਜ਼ਸਟਰ ਮਿਟੀਗੇਸ਼ਨ ਏਜੰਸੀ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਇੱਕ ਘਰ ਦੇ ਮਲਬੇ ਹੇਠਾਂ ਦੱਬੀ ਇੱਕ ਬੱਚੀ ਵੱਲੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਉਹ ਇਹ ਵੀ ਦੱਸਦੀ ਨਜ਼ਰ ਆ ਰਹੀ ਹੈ ਕਿ ਪਰਿਵਾਰ ਦੇ ਕਈ ਹੋਰ ਲੋਕਾਂ ਦੀਆਂ ਆਵਾਜ਼ਾਂ ਵੀ ਮਲਬੇ ਹੇਠੋਂ ਆ ਰਹੀਆਂ ਹਨ। ਇਹ ਵੀ ਪਤਾ ਲੱਗਿਆ ਹੈ ਕਿ ਇੱਕ ਹਸਪਤਾਲ ਦਾ ਵੀ ਅੱਧਾ ਹਿੱਸਾ ਡਿੱਗ ਗਿਆ ਤੇ ਮਰੀਜ਼ਾਂ ਨੂੰ ਬਾਹਰ ਲਾਏ ਗਏ ਐਮਰਜੰਸੀ ਟੈਂਟ ਵਿੱਚ ਸਿ਼ਫਟ ਕੀਤਾ ਗਿਆ।
ਭੂਚਾਲ ਪੱਛਮੀ ਸੁਲਾਵੇਸੀ ਦੇ ਦੱਖਣ ਵੱਲ 36 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਮਮੂਜਾ ਜਿਲ੍ਹੇ ਵਿੱਚ ਜ਼ਮੀਨ ਤੋਂ 18 ਕਿਲੋਮੀਟਰ ਹੇਠਾਂ ਆਇਆ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਰਾਕ ਓਬਾਮਾ ਵੱਲੋਂ ਖੁਲਾਸਾ: ਨਸਲੀ ਟਿਪਣੀ ਕਾਰਨ ਘਸੁੰਨ ਮਾਰ ਕੇ ਦੋਸਤ ਦਾ ਨੱਕ ਤੋੜਿਆ ਸੀ
ਕਦੀ ਸੋਚਿਆ ਵੀ ਨਹੀਂ ਸੀ ਜਿਥੇ ਮੈਂ ਜੰਮੀ ਪਲੀ ਉਹ ਖੇਤਰ ਨਸਲਵਾਦੀ ਹੈ : ਜੀਨੀ ਮੇ
ਸੈਕਰਾਮੈਂਟੋ ’ਚ ਮਾਰੇ ਗਏ ਨੌਜੁਆਨ ਦੇ ਦੋਸ਼ੀਆਂ ਦੀ ਭਾਲ ਕਰਨ ਦੀ ਪੁਲੀਸ ਨੇ ਲੋਕਾਂ ਨੂੰ ਕੀਤੀ ਅਪੀਲ
ਜੋਅ ਬਾਇਡੇਨ ਵੱਲੋਂ ਨਾਮਜ਼ਦ ਕੀਤੀ ਨੀਰਾ ਟੰਡਨ ਦੋਸ਼ਾਂ ਵਿੱਚ ਘਿਰੀ
ਟੈਕਸਸ ਵਿੱਚ ਮਾਲਗੱਡੀ ਨਾਲ ਟਕਰਾਇਆ ਟਰੱਕ, ਧਮਾਕੇ ਮਗਰੋਂ ਲੱਗੀ ਅੱਗ
ਕਾਰ ਹਾਦਸੇ ਵਿੱਚ ਟਾਈਗਰ ਵੁੱਡਜ਼ ਗੰਭੀਰ ਜ਼ਖ਼ਮੀ
ਟਰੂਡੋ ਤੇ ਬਾਇਡਨ ਦੀ ਅੱਜ ਹੋਣ ਵਾਲੀ ਮੀਟਿੰਗ ਵਿੱਚ ਪਾਰਟਨਰਸਿ਼ਪ ਰੋਡਮੈਪ ਦਾ ਖੁਲਾਸਾ ਕੀਤੇ ਜਾਣ ਦੀ ਸੰਭਾਵਨਾ
ਮਿਆਂਮਾਰ ਵਿੱਚ ਫੌਜ ਦੀ ਪਾਬੰਦੀ ਦੇ ਬਾਵਜੂਦ ਲੋਕ ਅਮਰੀਕੀ ਦੂਤਘਰ ਤੱਕ ਜਾ ਪਹੁੰਚੇ
ਚੀਨ ਵੱਲੋਂ ਅੱਲੜ੍ਹਾਂ ਬਾਰੇ ਕਾਨੂੰਨ 'ਚ ਸੋਧ : ਅੱਗੇ ਤੋਂ 12-14 ਸਾਲ ਦੀ ਉਮਰ ਦੇ ਦੋਸ਼ੀਆਂ ਨੂੰ ਵੀ ਸਜ਼ਾ ਮਿਲੇਗੀ
ਉਡਦੇ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗਣ ਦੇ ਕਾਰਨ ਰਿਹਾਇਸ਼ੀ ਇਲਾਕਿਆਂ 'ਤੇ ਮਲਬਾਡਿੱਗਾ