Welcome to Canadian Punjabi Post
Follow us on

25

February 2021
ਕੈਨੇਡਾ

ਕੋਵਿਡ-19 ਟੀਕਾਕਰਣ ਦੇ ਦੂਜੇ ਗੇੜ ਵਿੱਚ ਹਰ ਹਫਤੇ ਡਲਿਵਰ ਕੀਤੀ ਜਾਵੇਗੀ 1 ਮਿਲੀਅਨ ਤੋਂ ਵੀ ਵੱਧ ਡੋਜ਼ : ਫੋਰਟਿਨ

January 15, 2021 07:05 AM

ਓਟਵਾ, 14 ਜਨਵਰੀ (ਪੋਸਟ ਬਿਊਰੋ) : ਅਪਰੈਲ ਵਿੱਚ ਜਦੋਂ ਕੈਨੇਡਾ ਨੈਸ਼ਨਲ ਮਾਸ ਕੋਵਿਡ-19 ਇਮਿਊਨਾਈਜ਼ੇਸ਼ਨ ਦੇ ਦੂਜੇ ਗੇੜ ਵਿੱਚ ਦਾਖਲ ਹੋਵੇਗਾ ਤਾਂ ਫੈਡਰਲ ਅਧਿਕਾਰੀਆਂ ਨੂੰ ਹਰ ਹਫਤੇ ਦੇ ਹਿਸਾਬ ਨਾਲ ਮਨਜ਼ੂਰਸ਼ੁਦਾ ਵੈਕਸੀਨ ਦੀ ਇੱਕ ਮਿਲੀਅਨ ਤੋਂ ਵੀ ਵੱਧ ਡੋਜ਼ ਹਾਸਲ ਹੋਵੇਗੀ।
ਮੇਜਰ ਜਨਰਲ ਡੈਨੀ ਫੋਰਟਿਨ, ਜੋ ਕਿ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਤੋਂ ਵੈਕਸੀਨ ਦੀ ਵੰਡ ਦੀ ਨਿਗਰਾਨੀ ਤੇ ਅਗਵਾਈ ਕਰ ਰਹੇ ਹਨ, ਨੇ ਕੌਮੀ ਪੱਧਰ ਉੱਤੇ ਜਾਰੀ ਇਸ ਵੈਕਸੀਨ ਕੈਂਪੇਨ ਨੂੰ ਰੈਂਪ ਅੱਪ ਫੇਜ਼ ਦੱਸਿਆ। ਉਨ੍ਹਾਂ ਆਖਿਆ ਕਿ ਇਸ ਦੌਰਾਨ ਹੀ ਆਮ ਜਨਤਾ ਨੂੰ ਵੈਕਸੀਨ ਲਾਏ ਜਾਣ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ। ਇੱਕ ਕਿਆਫੇ ਮੁਤਾਬਕ ਅਪਰੈਲ ਅਤੇ ਜੂਨ ਦਰਮਿਆਨ ਕੈਨੇਡਾ ਨੂੰ 20 ਮਿਲੀਅਨ ਡੋਜ਼ਾਂ ਹਾਸਲ ਹੋਣ ਦੀ ਸੰਭਾਵਨਾ ਹੈ।
ਫੋਰਟਿਨ ਨੇ ਆਖਿਆ ਕਿ ਇਸ ਦੌਰਾਨ ਕੋਲਡ ਚੇਨ ਸਟੋਰੇਜ ਤੇ ਹੋਰ ਸਪਲਾਈ ਜਿਵੇਂ ਕਿ ਨੀਡਲਜ਼ ਤੇ ਬੈਂਡੇਜ ਆਦਿ ਉਪਲਬਧ ਕਰਵਾਇਆ ਜਾਣਾ ਵੀ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਏਜੰਸੀ ਵਿਖੇ ਲਾਜਿਸਟਿਕਸ ਪਲੈਨਿੰਗ ਟੀਮ ਫੈਡਰਲ, ਪ੍ਰੋਵਿੰਸ਼ੀਅਲ, ਟੈਰੇਟੋਰੀਅਲ ਤੇ ਇੰਡੀਜੀਨਸ ਭਾਈਵਾਲਾਂ ਨਾਲ ਰਲ ਕੇ ਪ੍ਰੋਵਿੰਸਾਂ ਤੇ ਟੈਰੇਟਰੀਜ਼ ਵਿੱਚ ਇਮਿਊਨਾਈਜ਼ੇਸ਼ਨ ਦੀ ਉਪਲਬਧਤਾ ਤੇ ਇਮਿਊਨਾਈਜੇ਼ਸ਼ਨ ਸਮਰੱਥਾ ਦਰਮਿਆਨ ਤਾਲਮੇਲ ਬਿਠਾਉਣ ਦਾ ਕੰਮ ਕਰ ਰਹੀ ਹੈ।  
ਫੋਰਟਿਨ ਨੇ ਅੱਗੇ ਆਖਿਆ ਕਿ ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਜਦੋਂ ਐਨੀ ਵੱਡੀ ਮਾਤਰਾ ਵਿੱਚ ਡੋਜ਼ਾਂ ਹਾਸਲ ਹੋਣੀਆਂ ਸੁ਼ਰੂ ਹੋ ਜਾਣਗੀਆਂ ਤਾਂ ਪ੍ਰੋਵਿੰਸ ਤੇ ਟੈਰੇਟਰੀਜ਼ ਵੀ ਲੋਕਾਂ ਨੂੰ ਵੱਡੀ ਪੱਧਰ ਉੱਤੇ ਵੈਕਸੀਨੇਟ ਕਰਨ ਲਈ ਤਿਆਰ ਹੋਣਗੇ। ਉਨ੍ਹਾਂ ਆਖਿਆ ਕਿ ਜਲਦ ਹੀ ਦੂਜੇ ਪੜਾਅ ਦੇ ਸਬੰਧ ਵਿੱਚ ਵਾਧੂ ਯੋਜਨਾਬੰਦੀ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨਾਲ ਸਾਂਝੀ ਕੀਤੀ ਜਾਵੇਗੀ।

   

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਐਡਮਿਰਲ ਮੈਕਡੌਨਲਡ ਨੇ ਛੱਡਿਆ ਚੀਫ ਆਫ ਦ ਡਿਫੈਂਸ ਸਟਾਫ ਦਾ ਅਹੁਦਾ
ਕਰੋਨਾਵਾਇਰਸ ਦੇ ਨਵੇਂ ਵੇਰੀਐਂਟ ਲਈ ਬੂਸਟਰ ਸ਼ੌਟ ਤਿਆਰ ਕਰ ਰਹੀ ਹੈ ਮੌਡਰਨਾ
ਟਰੂਡੋ ਤੇ ਬਾਇਡਨ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਗਟਾਇਆ ਤਹੱਈਆ
ਕੈਨੇਡੀਅਨ ਸਰਹੱਦਾਂ ਉੱਤੇ ਸਿਹਤ ਸਬੰਧੀ ਸਖ਼ਤ ਮਾਪਦੰਡ ਅੱਜ ਤੋਂ ਹੋਣਗੇ ਲਾਗੂ
ਫਾਈਜ਼ਰ ਤੇ ਮੌਡਰਨਾ ਕੋਲੋਂ ਇਸ ਹਫਤੇ ਕੈਨੇਡਾ ਨੂੰ ਹਾਸਲ ਹੋਣਗੀਆਂ ਵੈਕਸੀਨ ਦੀਆਂ 640,000 ਡੋਜ਼ਾਂ
ਕੌਮਾਂਤਰੀ ਟਰੈਵਲਰਜ਼ ਨੂੰ ਕੁਆਰਨਟੀਨ ਕਰਨ ਲਈ ਹੋਟਲਾਂ ਦੀ ਲਿਸਟ ਸਰਕਾਰ ਨੇ ਕੀਤੀ ਜਾਰੀ
ਫੈਡਰਲ ਸਰਕਾਰ ਵੱਲੋਂ ਕੈਨੇਡਾ ਰਿਕਵਰੀ ਬੈਨੇਫਿਟ ਵਿੱਚ ਕੀਤਾ ਜਾਵੇਗਾ ਵਾਧਾ
ਕੋਵਿਡ-19 ਵੈਕਸੀਨ ਦੀ ਵੰਡ ਲਈ ਜੀ-7 ਮੁਲਕਾਂ ਉੱਤੇ ਦਬਾਅ ਪਾ ਸਕਦੇ ਹਨ ਜੌਹਨਸਨ
ਬਹੁਤੇ ਕੈਨੇਡੀਅਨਾਂ ਦਾ ਜੂਨ ਦੇ ਅੰਤ ਤੱਕ ਹੋ ਜਾਵੇਗਾ ਟੀਕਾਕਰਣ
4 ਕੈਨੇਡੀਅਨ ਏਅਰਪੋਰਟਸ ਲਈ ਉਡਾਨਾਂ ਮੁਲਤਵੀ ਕਰੇਗੀ ਵੈਸਟਜੈੱਟ