Welcome to Canadian Punjabi Post
Follow us on

01

March 2021
ਅੰਤਰਰਾਸ਼ਟਰੀ

ਕੈਪੀਟਲ ਹਿੱਲ ਉੱਤੇ ਹਮਲੇ ਤੋਂ ਪਹਿਲਾਂ ਸੱਜੇ ਪੱਖੀ ਸ਼ਖਸੀਅਤਾਂ ਨੂੰ ਹਾਸਲ ਹੋਈ ਸੀ ਬਿਟਕੌਇਨ ਪੇਅਮੈਂਟ!

January 15, 2021 06:24 AM

ਵਾਸਿੰ਼ਗਟਨ, 14 ਜਨਵਰੀ (ਪੋਸਟ ਬਿਊਰੋ) : ਬੀਤੇ ਦਿਨੀਂ ਯੂਐਸ ਕੈਪੀਟਲ ਉੱਤੇ ਟਰੰਪ ਸਮਰਥਕਾਂ ਵੱਲੋਂ ਬੋਲੇ ਗਏ ਧਾਵੇ ਬਾਰੇ ਕਈ ਹੋਰ ਖੁਲਾਸੇ ਹੋ ਰਹੇ ਹਨ। ਕ੍ਰਿਪਟੋਕਰੰਸੀ ਕੰਪਲਾਇੰਸ ਸਟਾਰਟਅੱਪ ਚੇਨੈਲੇਸਿਜ਼ ਨੇ ਖੁਲਾਸਾ ਕੀਤਾ ਕਿ 500,000 ਡਾਲਰ ਤੋਂ ਵੀ ਵੱਧ ਦੀ ਅਦਾਇਗੀ ਬਿਟਕੌਇਨ ਦੇ ਰੂਪ ਵਿੱਚ 22 ਵੱਖ ਵੱਖ ਵਰਚੂਅਲ ਵਾਲੈਟਸ ਨੂੰ ਕੀਤੀ ਗਈ। ਇਨ੍ਹਾਂ ਵਿੱਚੋਂ ਬਹੁਤੇ ਵਾਲੈਟਸ ਸੱਜੇ ਪੱਖੀ ਕਾਰਕੁੰਨਾਂ ਤੇ ਇੰਟਰਨੈਟ ਸ਼ਖਸੀਅਤਾਂ ਨਾਲ ਸਬੰਧਤ ਹਨ।
ਇਹ ਅਦਾਇਗੀ, ਜੋ ਕਿ 28·15 ਬਿਟਕੌਇਨਜ਼ ਸੀ, 8 ਦਸੰਬਰ ਨੂੰ ਕਿਸੇ ਫਰੈਂਚ ਡੋਨਰ ਵੱਲੋਂ ਕੀਤੀ ਗਈ। ਇਸ ਦਾ ਖੁਲਾਸਾ ਨਿਊ ਯੌਰਕ ਸਥਿਤ ਸਟਾਰਟਅੱਪ, ਜੋ ਕਿ ਮਨੀ ਲਾਂਡਰਿੰਗ ਤੇ ਡਿਜੀਟਲ ਕਰੰਸੀ ਦੇ ਸਬੰਧ ਵਿੱਚ ਹੋਣ ਵਾਲੇ ਫਰਾਡ ਨੂੰ ਫੜ੍ਹਨ ਵਿੱਚ ਮਹਾਰਤ ਰੱਖਦਾ ਹੈ, ਨੇ ਆਪਣੇ ਬਲੌਗ ਪੋਸਟ ਵਿੱਚ ਕੀਤਾ।
ਚੇਨੈਲੇਸਿਜ਼ ਨੇ ਆਖਿਆ ਕਿ ਉਨ੍ਹਾਂ ਕੋਲ ਇਸ ਗੱਲ ਦੇ ਸਬੂਤ ਹਨ ਕਿ ਕਈ ਸੱਜੇ ਪੱਖੀ ਗਰੁੱਪਜ਼ ਤੇ ਸ਼ਖਸੀਅਤਾਂ ਨੂ੍ਵੰ ਵੱਡੀ ਪੱਧਰ ਉੱਤੇ ਬਿਟਕੌਇਨ ਡੋਨੇਸ਼ਨਜ਼ ਇੱਕੋ ਟਰਾਂਜ਼ੈਕਸ਼ਨ ਰਾਹੀਂ ਹਾਸਲ ਹੋਈਆਂ। ਨਿੱਕ ਫਿਊਨਟੇਸ, ਜਿਸ ਨੂੰ ਪਿਛਲੇ ਸਾਲ ਹੇਟ ਸਪੀਚ ਲਈ ਸਥਾਈ ਤੌਰ ਉੱਤੇ ਯੂ ਟਿਊਬ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ, ਨੂੰ 13·5 ਬਿਟਕੌਇਨਜ਼ ਹਾਸਲ ਹੋਏ, ਜਿਨ੍ਹਾਂ ਦੀ ਟਰਾਂਸਫਰ ਸਮੇਂ ਕੀਮਤ 250,000 ਡਾਲਰ ਸੀ। ਉਸ ਨੂੰ ਇਸ ਡੋਨੇਸ਼ਨ ਦਾ ਸੱਭ ਤੋਂ ਵੱਡਾ ਬੈਨੇਫਿਸ਼ਰੀ ਮੰਨਿਆਂ ਜਾ ਰਿਹਾ ਹੈ।  

   

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਨੂੰ ਭਲਕੇ ਹਾਸਲ ਹੋਵੇਗੀ ਜੌਹਨਸਨ ਐਂਡ ਜੌਹਨਸਨ ਦੀ ਕੋਵਿਡ-19 ਵੈਕਸੀਨ ਦੀ ਪਹਿਲੀ ਖੇਪ
ਇਮਰਾਨ ਖਾਨ ਨੇ ਭਾਰਤ ਨੂੰ ਸੰਬੰਧ ਸੁਧਾਰਨ ਦੇ ਲਈ ਮਾਹੌਲ ਬਣਾਉਣ ਨੂੰ ਕਿਹਾ
ਦੁਨੀਆ ਦੀ ਸਭ ਤੋਂ ਵੱਡੀ ਆਰਥਿਕਤਾ ਅਮਰੀਕਾ ਉਤੇ ਕਰਜ਼ੇ ਦਾ ਭਾਰ ਵਧਿਆ
ਦੋ ਸਾਲਾਂ ਬਾਅਦ ਮੈਕਸੀਕੋ ਤੋਂ 25 ਸ਼ਰਨਾਰਥੀ ਅਮਰੀਕਾ `ਚ ਦਾਖਲ
ਵਿਗਿਆਨਿਕ ਹੈਰਾਨ ਨਾਸਾ ਦਾ ਪਾਰਕਰ ਸੋਲਰ ਪ੍ਰੋਬ ਢੱਕੇ ਹੋਏ ਸ਼ੁੱਕਰ ਗ੍ਰਹਿ ਦੀ ਫੋਟੋ ਕਿੱਦਾਂ ਚੁਰਾ ਲਿਆਇਆ
ਸਾਊਦੀ ਅਰਬ ਦੇ ਕ੍ਰਾਊਨ ਪਿ੍ਰੰਸ ਦੇ ਇਸ਼ਾਰੇ ’ਤੇ ਹੋਈ ਸੀ ਖਾਸ਼ੋਗੀ ਦੀ ਹੱਤਿਆ
ਪਾਕਿ ਨੂੰ ਝਟਕਾ ਐੱਫ ਏ ਟੀ ਐੱਫ ਨੇ ਪਾਕਿ ਨੂੰ ਫਿਰ ਗ੍ਰੇਅ ਲਿਸਟ ਵਿੱਚ ਰੱਖਿਆ
ਇਮਰਾਨ ਖਾਨ ਨੇ ਕਿਹਾ: ਭਾਰਤ-ਪਾਕਿ ਗੱਲਬਾਤ ਨਾਲ ਕਸ਼ਮੀਰ ਮਸਲਾ ਸੁਲਝ ਸਕਦੈ
ਜਰਮਨੀ ਵਿੱਚ ਇਸਲਾਮਿਕ ਸਟੇਟ ਦਾ ਮੈਂਬਰ ਬਣੇ ਸਾਬਕਾ ਇਮਾਮ ਨੂੰ ਸਾਢੇ ਦਸ ਸਾਲ ਦੀ ਸਜ਼ਾ
ਬਰਾਕ ਓਬਾਮਾ ਵੱਲੋਂ ਖੁਲਾਸਾ: ਨਸਲੀ ਟਿਪਣੀ ਕਾਰਨ ਘਸੁੰਨ ਮਾਰ ਕੇ ਦੋਸਤ ਦਾ ਨੱਕ ਤੋੜਿਆ ਸੀ