Welcome to Canadian Punjabi Post
Follow us on

07

March 2021
ਬ੍ਰੈਕਿੰਗ ਖ਼ਬਰਾਂ :
ਟੋਰਾਂਟੋ/ਜੀਟੀਏ

ਸਕਾਰਬੌਰੋ ਵਿੱਚ ਛੁਰੇਬਾਜ਼ੀ ਵਿੱਚ ਇੱਕ ਹਲਾਕ

January 14, 2021 06:05 AM

ਟੋਰਾਂਟੋ, 14 ਜਨਵਰੀ (ਪੋਸਟ ਬਿਊਰੋ) : ਸਕਾਰਬੌਰੋ ਵਿੱਚ ਛੁਰੇਬਾਜ਼ੀ ਕਾਰਨ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ ਇੱਕ ਵਿਅਕਤੀ ਦਮ ਤੋੜ ਗਿਆ। ਇਹ ਜਾਣਕਾਰੀ ਟੋਰਾਂਟੋ ਪੁਲਿਸ ਨੇ ਦਿੱਤੀ।
ਇਹ ਘਟਨਾ ਐਗਲਿੰਟਨ ਤੇ ਮਿਡਲੈਂਡ ਐਵਨਿਊ ਇਲਾਕੇ ਵਿੱਚ ਬੁੱਧਵਾਰ ਸ਼ਾਮੀਂ 5:00 ਵਜੇ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਨੂੰ ਨੇੜੇ ਹੀ ਮੌਜੂਦ ਵਿਅਕਤੀ ਵੱਲੋਂ ਸੀਪੀਆਰ ਵੀ ਦਿੱਤੀ ਗਈ। ਫਿਰ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮਾਮਲੇ ਦੀ ਜਾਂਚ ਹੋਮੀਸਾਈਡ ਵੱਲੋਂ ਆਪਣੇ ਹੱਥ ਵਿੱਚ ਲੈ ਲਈ ਗਈ ਹੈ ਤੇ ਫੋਰੈਂਸਿਕ ਜਾਂਚ ਲਈ ਮੌਕਾ-ਏ-ਵਾਰਦਾਤ ਨੂੰ ਬੰਦ ਕਰ ਦਿੱਤਾ ਗਿਆ ਹੈ।
ਜਾਂਚਕਾਰ ਲੰਮੇਂ ਕਾਲੇ ਵਾਲਾਂ ਵਾਲੇ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਸਨੇ ਕਾਲੇ ਰੰਗ ਦੇ ਹੀ ਕੱਪੜੇ ਪਾਏ ਹੋਏ ਸਨ ਤੇ ਕਾਲੀ ਬਬਲ ਜੈਕੇਟ ਪਾਈ ਹੋਈ ਸੀ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਹ ਹਥਿਆਰਬੰਦ, ਹਿੰਸਕ ਤੇ ਖਤਰਨਾਕ ਹੈ। 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ