Welcome to Canadian Punjabi Post
Follow us on

07

March 2021
ਬ੍ਰੈਕਿੰਗ ਖ਼ਬਰਾਂ :
ਕੈਨੇਡਾ

ਏਅਰ ਕੈਨੇਡਾ 1700 ਨੌਕਰੀਆਂ ਵਿੱਚ ਕਰੇਗਾ ਕਟੌਤੀ

January 14, 2021 05:49 AM

ਓਟਵਾ, 13 ਜਨਵਰੀ (ਪੋਸਟ ਬਿਊਰੋ) : ਏਅਰ ਕੈਨੇਡਾ ਵੱਲੋਂ 1700 ਨੌਕਰੀਆਂ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਏਅਰਲਾਈਨ 2021 ਦੀ ਪਹਿਲੀ ਤਿਮਾਹੀ ਵਿੱਚ ਉਡਾਨਾਂ ਦੀ ਗਿਣਤੀ ਵੀ ਘਟਾਉਣਾ ਚਾਹੁੰਦੀ ਹੈ।
ਬੁੱਧਵਾਰ ਸਵੇਰੇ ਕੰਪਨੀ ਨੇ ਆਖਿਆ ਕਿ ਸੇਵਾਵਾਂ ਵਿੱਚ 25 ਫੀ ਸਦੀ ਕਟੌਤੀ ਨਾਲ ਵੀ ਏਅਰ ਕੈਨੇਡਾ ਐਕਸਪ੍ਰੈੱਸ ਕੈਰੀਅਰਜ਼ ਦੇ 200 ਮੁਲਾਜ਼ਮ ਪ੍ਰਭਾਵਿਤ ਹੋਣਗੇ। ਇਸ ਕਟੌਤੀ ਨਾਲ 2019 ਦੀ ਪਹਿਲੀ ਤਿਮਾਹੀ ਦੌਰਾਨ ਏਅਰ ਕੈਨੇਡਾ ਦੀ ਜੋ ਸਮਰੱਥਾ ਸੀ 2021 ਦੀ ਪਹਿਲੀ ਤਿਮਾਹੀ ਵਿੱਚ ਉਹ ਘਟ ਕੇ ਉਸ ਦਾ 20 ਫੀ ਸਦੀ ਰਹਿ ਜਾਵੇਗੀ। ਏਅਰ ਕੈਨੇਡਾ ਦੀ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਤੇ ਚੀਫ ਕਮਰਸ਼ੀਅਲ ਆਫੀਸਰ ਲੂਸੀ ਗਿਲਮੇਟ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਵੱਲੋਂ ਟਰੈਵਲ ਸਬੰਧੀ ਲਾਈਆਂ ਗਈਆਂ ਪਾਬੰਦੀਆਂ ਦਾ ਪਹਿਲਾਂ ਹੀ ਕੰਪਨੀ ਦੀਆਂ ਬੁਕਿੰਗਜ਼ ਉੱਤੇ ਅਸਰ ਪੈ ਰਿਹਾ ਹੈ।
23 ਜਨਵਰੀ ਤੱਕ ਅਗਲੇ ਨੋਟਿਸ ਤੱਕ ਜਿਹੜੇ ਘਰੇਲੂ ਰੂਟਜ਼ ਸਸਪੈਂਡ ਕਰ ਦਿੱਤੇ ਗਏ ਹਨ ਉਹ ਹੇਠ ਲਿਖੇ ਅਨੁਸਾਰ ਹਨ :
·    ਫਰੈਡਰਿਕਟਨ-ਮਾਂਟਰੀਅਲ
·    ਗੈਂਡਰ-ਹੈਲੀਫੈਕਸ
·    ਗੂਜ਼ ਬੇਅ-ਹੈਲੀਫੈਕਸ
·    ਕੈਮਲੂਪਜ਼-ਵੈਨਕੂਵਰ
·    ਓਟਵਾ-ਕੈਲਗਰੀ
·    ਓਟਵਾ-ਵੈਨਕੂਵਰ
·    ਪ੍ਰਿੰਸ ਰੂਪਰਟ-ਵੈਨਕੂਵਰ
·    ਕਿਊਬਿਕ ਸਿਟੀ-ਟੋਰਾਂਟੋ
·    ਸੇਂਟ ਜੌਹਨਜ਼-ਟੋਰਾਂਟੋ
·    ਵਿਕਟੋਰੀਆ-ਕੈਲਗਰੀ
·    ਵਿਨੀਪੈਗ-ਕੈਲਗਰੀ
·    ਯੈਲੋਨਾਈਫ-ਐਡਮੰਟਨ
ਇਸ ਹਫਤੇ ਏਅਰ ਕੈਨੇਡਾ ਨੇ ਐਟਲਾਂਟਿਕ ਕੈਨੇਡਾ ਦੇ ਏਅਰਪੋਰਟਸ ਨੂੰ ਇਹ ਦੱਸਿਆ ਕਿ ਉਹ ਰੀਜਨ ਵਿੱਚ ਵਾਧੂ ਰੂਟਾਂ ਵਿੱਚ ਕਟੌਤੀ ਕਰੇਗੀ,ਅਗਲੇ ਨੋਟਿਸ ਤੱਕ ਗੈਂਡਰ, ਐਨਐਲ, ਗੂਜ਼ ਬੇਅ, ਐਨਐਲ, ਫਰੈਡਰਿਕਟਨ, ਐਨਬੀ ਲਈ ਸਾਰੀਆਂ ਉਡਾਨਾਂ ਮੁਲਤਵੀ ਕੀਤੀਆਂ ਜਾ ਰਹੀਆਂ ਹਨ। 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਸਿਟੀਜ਼ ਨੇ ਰੈਪਿਡ-ਹਾਊਸਿੰਗ ਪ੍ਰੋਗਰਾਮ ਲਈ ਲਿਬਰਲਾਂ ਤੋਂ ਮੰਗੇ 7 ਬਿਲੀਅਨ ਡਾਲਰ
ਜੌਹਨਸਨ ਐਂਡ ਜੌਹਨਸਨ ਬਾਰੇ ਚੰਦ ਦਿਨਾਂ ਵਿੱਚ ਹੀ ਫੈਸਲਾ ਲਵੇਗੀ ਹੈਲਥ ਕੈਨੇਡਾ
ਨਿਰਧਾਰਤ ਸਮੇਂ ਵਿੱਚ ਕੈਨੇਡੀਅਨਾਂ ਦਾ ਟੀਕਾਕਰਣ ਮੁਕੰਮਲ ਕਰਨ ਲਈ ਟਰੂਡੋ ਆਸਵੰਦ
ਚਾਰ ਮਹੀਨੇ ਬਾਅਦ ਵੀ ਦਿੱਤੀ ਜਾ ਸਕਦੀ ਹੈ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ : ਐਨਏਸੀਆਈ
ਕੋਵਿਡ-19 ਵੇਜ ਤੇ ਰੈਂਟ ਸਬਸਿਡੀ ਜੂਨ ਤੱਕ ਵਧਾਵੇਗੀ ਫੈਡਰਲ ਸਰਕਾਰ
ਆਕਸਫੋਰਡ-ਐਸਟ੍ਰਾਜੈ਼ਨੇਕਾ ਵੈਕਸੀਨ ਦੀ ਪਹਿਲੀ ਖੇਪ ਅੱਜ ਕੈਨੇਡਾ ਪਹੁੰਚਣ ਦੀ ਸੰਭਾਵਨਾ
ਇਸ ਹਫਤੇ ਐਸਟ੍ਰਾਜ਼ੈਨੇਕਾ ਦੀ ਪਹਿਲੀ ਖੇਪ ਸਮੇਤ ਕੈਨੇਡਾ ਨੂੰ ਹਾਸਲ ਹੋਣਗੀਆਂ ਵੈਕਸੀਨ ਦੀਆਂ 945,000 ਡੋਜ਼ਾਂ : ਆਨੰਦ
ਐਨ ਏ ਸੀ ਆਈ ਵੱਲੋਂ 65 ਸਾਲ ਤੇ ਇਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਵਿੱਚ ਐਸਟ੍ਰਾਜ਼ੈਨੇਕਾ ਵੈਕਸੀਨ ਦੀ ਵਰਤੋਂ ਨਾ ਕਰਨ ਦੀ ਸਿਫਾਰਿਸ਼
ਫੈਡਰਲ ਸਰਕਾਰ ਨੂੰ ਇਸ ਹਫਤੇ ਐਸਟ੍ਰਾਜ਼ੈਨੇਕਾ ਵੈਕਸੀਨ ਹਾਸਲ ਹੋਣ ਦੀ ਉਮੀਦ
ਅਣਗਿਣਤ ਪਾਇਲਟਾਂ ਦੀ ਛਾਂਗੀ ਕਰੇਗੀ ਵੈਸਟਜੈੱਟ