Welcome to Canadian Punjabi Post
Follow us on

19

January 2021
ਅੰਤਰਰਾਸ਼ਟਰੀ

ਟਰੰਪ ਨੂੰ ਬਾਹਰ ਕਰਨ ਲਈ ਪੈਂਸ ਉੱਤੇ ਪਾਇਆ ਜਾ ਰਿਹਾ ਹੈ ਦਬਾਅ, ਫਿਰ ਹੋਵੇਗੀ ਇੰਪੀਚਮੈੱਟ ਸਬੰਧੀ ਕਾਰਵਾਈ

January 13, 2021 09:39 PM

ਵਾਸਿ਼ੰਗਟਨ, 13 ਜਨਵਰੀ (ਪੋਸਟ ਬਿਊਰੋ) : ਘਾਤਕ ਕੈਪੀਟਲ ਹਮਲੇ ਲਈ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਜਿ਼ੰਮੇਵਾਰ ਠਹਿਰਾਏ ਜਾਣ ਤੋਂ ਬਾਅਦ ਹਾਊਸ ਵਿੱਚ ਟਰੰਪ ਦੀ ਇੰਪੀਚਮੈਂਟ ਲਈ ਰਾਹ ਪੱਧਰਾ ਹੁੰਦਾ ਜਾ ਰਿਹਾ ਹੈ। ਇਸ ਸਮੇਂ ਸੱਭ ਤੋਂ ਪਹਿਲਾਂ ਟਰੰਪ ਨੂੰ ਬਾਹਰ ਕਰਨ ਲਈ ਵਾਈਸ ਪ੍ਰੈਜ਼ੀਡੈਂਟ ਨੂੰ ਮਨਾਉਣ ਦੀ ਕੋਸਿ਼ਸ਼ ਚੱਲ ਰਹੀ ਹੈ।ਟਰੰਪ ਵੱਲੋਂ ਅਮਰੀਕੀ ਕੈਪੀਟਲ ਉੱਤੇ ਉਨ੍ਹਾਂ ਦੇ ਹਿੰਸਕ ਸਮਰਥਕਾਂ ਵੱਲੋਂ ਕੀਤੇ ਗਏ ਹਮਲੇ ਉੱਤੇ ਕੋਈ ਅਫਸੋਸ ਨਹੀਂ ਪ੍ਰਗਟਾਇਆ ਗਿਆ ਹੈ।
ਟਰੰਪ ਵੱਲੋਂ ਅਗਲੇ ਹਫਤੇ ਆਫਿਸ ਛੱਡਿਆ ਜਾਣਾ ਹੈ ਪਰ ਅਜਿਹੇ ਵਿੱਚ ਉਹ ਅਜਿਹੇ ਰਾਸ਼ਟਰਪਤੀ ਬਣ ਗਏ ਹਨ ਜਿਨ੍ਹਾਂ ਨੂੰ ਦੋ ਵਾਰੀ ਇੰਪੀਚ ਕੀਤਾ ਜਾਵੇਗਾ। ਕੈਪੀਟਲ ਹਿੱਲ ਉੱਤੇ ਹੋਈ ਹਿੰਸਕ ਗਤੀਵਿਧੀ ਤੋਂ ਠੀਕ ਪਹਿਲਾਂ ਟਰੰਪ ਵੱਲੋਂ ਕੀਤੀ ਗਈ ਰੈਲੀ ਨੂੰ ਹੀ ਇੰਪੀਚਮੈਂਟ ਚਾਰਜ ਵਜੋਂ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟਰੰਪ ਵੱਲੋਂ ਚੋਣਾਂ ਵਿੱਚ ਹੋਏ ਘਪਲਿਆਂ ਲਈ ਫੈਲਾਈਆਂ ਗਈਆਂ ਅਫਵਾਹਾਂ ਤੇ ਬੋਲੇ ਗਏ ਝੂਠਾਂ ਨੂੰ ਵੀ ਉਨ੍ਹਾਂ ਖਿਲਾਫ ਵਰਤਿਆ ਜਾ ਸਕਦਾ ਹੈ।
ਮੰਗਲਵਾਰ ਰਾਤ ਨੂੰ ਹਾਊਸ ਵੱਲੋਂ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਨੂੰ ਟਰੰਪ ਨੂੰ ਹਟਾਉਣ ਲਈ 25ਵੀਂ ਸੋਧ ਨੂੰ ਅਮਲ ਵਿੱਚ ਲਿਆਉਣ ਲਈ ਮਤਾ ਲਿਆਂਦਾ ਗਿਆ। ਇਸ ਦੌਰਾਨ ਇਹ ਵੀ ਆਖਿਆ ਗਿਆ ਕਿ ਰਾਸ਼ਟਰਪਤੀ ਆਪਣੀਆਂ ਜਿੰ਼ਮੇਵਾਰੀਆਂ ਤੇ ਸ਼ਕਤੀਆਂ ਦੀ ਸਹੀ ਢੰਗ ਨਾਲ ਵਰਤੋਂ ਕਰਨ ਵਿੱਚ ਵੀ ਅਸਫਲ ਰਹੇ।ਪੈਂਸ ਵੱਲੋਂ ਇਹ ਆਖੇ ਜਾਣ ਉੱਤੇ ਕਿ ਮਤੇ ਵਿੱਚ ਜੋ ਆਖਿਆ ਗਿਆ ਹੈ ਉਸ ਨੂੰ ਕਰਨ ਲਈ ਉਹ ਪਾਬੰਦ ਨਹੀਂ ਹਨ, ਦੇ ਬਾਵਜੂਦ ਡੈਮੋਕ੍ਰੈਟਸ ਇਸ ਮਾਮਲੇ ਵਿੱਚ ਅੱਗੇ ਵਧਣ ਉੱਤੇ ਅੜੇ ਹੋਏ ਹਨ। ਪੈਂਸ ਨੇ ਹਾਊਸ ਸਪੀਕਰ ਨੈਂਸੀ ਪੈਲੋਸੀ ਨੂੰ ਇੱਕ ਪੱਤਰ ਲਿਖ ਕੇ ਆਖਿਆ ਕਿ ਇਹ ਸੱਭ ਦੇਸ਼ ਦੇ ਹਿੱਤ ਵਿੱਚ ਨਹੀਂ ਹੋਵੇਗਾ, ਹੁਣ ਸਮਾਂ ਹੈ ਕਿ ਅਸੀਂ ਇੱਕਜੁੱਟ ਹੋਈਏ ਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੇ ਸੰਹੁ ਚੁੱਕ ਸਮਾਗਮ ਦੀ ਤਿਆਰੀ ਕਰੀਏ।
ਇਸ ਦੌਰਾਨ ਚਾਰ ਰਿਪਬਲਿਕਨ ਨੀਤੀਘਾੜਿਆਂ ਜਿਨ੍ਹਾਂ ਵਿੱਚ ਥਰਡ ਰੈਂਕਿੰਗ ਹਾਊਸ ਜੀਓਪੀ ਲੀਡਰ ਲਿਜ਼ ਚੈਨੇ ਵੀ ਸ਼ਾਮਲ ਹਨ, ਨੇ ਐਲਾਨ ਕੀਤਾ ਕਿ ਉਹ ਟਰੰਪ ਨੂੰ ਇੰਪੀਚ ਕਰਨ ਦੇ ਪੱਖ ਵਿੱਚ ਵੋਟ ਪਾਇਆ ਜਾਵੇਗਾ। ਚੈਨੇ ਨੇ ਆਖਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਹਿੰਸਕ ਭੀੜ ਨੂੰ ਸੱਦਾ ਦਿੱਤਾ, ਫਿਰ ਉਨ੍ਹਾਂ ਨੂੰ ਇੱਕ ਖਾਸ ਇਮਾਰਤ ਉੱਤੇ ਇੱਕਠੇ ਹੋਣ ਲਈ ਆਖਿਆ ਤੇ ਹਮਲੇ ਲਈ ਪ੍ਰੇਰਿਤ ਕੀਤਾ। ਕਿਸੇ ਰਾਸ਼ਟਰਪਤੀ ਵੱਲੋਂ ਆਪਣੇ ਦੇਸ਼ ਦੇ ਲੋਕਾਂ ਨਾਲ ਕੀਤੇ ਗਏ ਇਸ ਤੋਂ ਵੱਡੇ ਧੋਖੇ ਦੀ ਮਿਸਾਲ ਕਦੇ ਵੇਖਣ ਵਿੱਚ ਨਹੀਂ ਮਿਲੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ