ਟੋਰਾਂਟੋ, 13 ਜਨਵਰੀ (ਪੋਸਟ ਬਿਊਰੋ) : ਰੈਕਸਡੇਲ ਵਿੱਚ ਇੱਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਨਾਜ਼ੁਕ ਹਾਲਤ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ। ਇਹ ਵਿਅਕਤੀ ਆਪਣੇ 40ਵਿਆਂ ਵਿੱਚ ਦੱਸਿਆ ਜਾਂਦਾ ਹੈ।
ਟੋਰਾਂਟੋ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕਿਪਲਿੰਗ ਐਵਨਿਊ ਤੇ ਫਿੰਚ ਐਵਨਿਊ ਵੈਸਟ ਦੇ ਲਾਂਘੇ ਉੱਤੇ ਇਹ ਘਟਨਾ ਸ਼ਾਮੀਂ 7:00 ਵਜੇ ਵਾਪਰੀ।ਪੁਲਿਸ ਨੇ ਦੱਸਿਆ ਕਿ ਜਦੋਂ ਮਦਦ ਪਹੁੰਚੀ ਤਾਂ ਇਹ ਵਿਅਕਤੀ ਬੇਸੁੱਧ ਸੀ ਤੇ ਉਸ ਨੂੰ ਐਮਰਜੰਸੀ ਰਨ ਰਾਹੀਂ ਹਸਪਤਾਲ ਪਹੁੰਚਾਇਆ ਗਿਆ।
ਟਰੈਫਿਕ ਸਰਵਿਸਿਜ਼ ਵੱਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਕਾਰਨ ਲੋਕਲ ਰੋਡਜ਼ ਬੰਦ ਕੀਤੀਆਂ ਗਈਆਂ ਹਨ। ਪੁਲਿਸ ਨੇ ਇਹ ਵੀ ਦੱਸਿਆ ਕਿ ਗੱਡੀ ਦਾ ਡਰਾਈਵਰ ਵੀ ਮੌਕੇ ਉੱਤੇ ਹੀ ਮੌਜੂਦ ਸੀ।