Welcome to Canadian Punjabi Post
Follow us on

19

January 2021
ਕੈਨੇਡਾ

ਟਰੂਡੋ ਨੇ ਕੈਬਨਿਟ ਵਿੱਚ ਕੀਤਾ ਫੇਰਬਦਲ

January 13, 2021 07:07 AM

ਓਟਵਾ, 12 ਜਨਵਰੀ (ਪੋਸਟ ਬਿਊਰੋ) : ਲੰਮੇਂ ਸਮੇਂ ਤੋਂ ਲਿਬਰਲ ਐਮਪੀ ਰਹੇ ਨਵਦੀਪ ਬੈਂਸ ਵੱਲੋਂ ਸਿਆਸਤ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੀ ਕੈਬਨਿਟ ਵਿੱਚ ਮਾਮੂਲੀ ਫੇਰਬਦਲ ਕੀਤੀ ਗਈ ਹੈ।
ਇਸ ਦੌਰਾਨ ਫਰੈਂਕੌਇਸ ਫਿਲਿਪ ਸੈ਼ਂਪੇਨ ਨੂੰ ਬੈਂਸ ਵਾਲਾ ਮੰਤਰਾਲਾ ਇਨੋਵੇਸ਼ਨ, ਸਾਇੰਸ ਤੇ ਇੰਡਸਟਰੀ ਦਿੱਤਾ ਗਿਆ ਹੈ ਜਦਕਿ ਸਾਬਕਾ ਟਰਾਂਸਪੋਰਟ ਮੰਤਰੀ ਮਾਰਕ ਗਾਰਨਿਊ ਨੂੰ ਵਿਦੇਸ਼ ਮੰਤਰੀ ਥਾਪਿਆ ਗਿਆ ਹੈ।ਟੋਰਾਂਟੋ ਤੋਂ ਐਮਪੀ ਓਮਰ ਅਲਘਬਰਾ ਨੂੰ ਟਰਾਂਸਪੋਰਟ ਮੰਤਰਾਲਾ ਸੌਂਪਿਆ ਗਿਆ ਹੈ। ਪਿਛਲੇ ਦਸ ਮਹੀਨਿਆਂ ਤੋਂ ਮਹਾਂਮਾਰੀ ਕਾਰਨ ਟਰੈਵਲ ਇੰਡਸਟਰੀ ਜਿੱਥੇ ਧਰਾਸ਼ਾਈ ਹੋਈ ਹੈ ਉੱਥੇ ਹੀ ਉਡਾਨਾਂ ਰੱਦ ਹੋਣ ਤੋਂ ਬਾਅਦ ਰੀਫੰਡ ਨੂੰ ਲੈ ਕੇ ਵੀ ਵਿਵਾਦ ਚੱਲ ਰਿਹਾ ਹੈ।
ਜਿੰਮ ਕਾਰ ਨੂੰ ਭਾਵੇਂ ਕੋਈ ਮੰਤਰਾਲਾ ਨਹੀਂ ਦਿੱਤਾ ਗਿਆ ਹੈ ਪਰ ਉਨ੍ਹਾਂ ਨੂੰ ਮੁੜ ਕੈਬਨਿਟ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਤੇ ਉਹ ਵਿਸੇ਼ਸ਼ ਤੌਰ ਉੱਤੇ ਪ੍ਰੇਰੀਜ਼ ਦੀ ਨੁਮਾਇੰਦਗੀ ਕਰਨਗੇ।ਇੰਟਰਨੈਸ਼ਨਲ ਟਰੇਡ ਡਾਇਵਰਸੀਫਿਕੇਸ਼ਨ ਲਈ ਸਾਬਕਾ ਮੰਤਰੀ ਰਹਿ ਚੁੱਕੇ ਜਿੰਮ ਕਾਰ ਨੇ ਬਲੱਡ ਕੈਂਸਰ ਕਾਰਨ ਅਕਤੂਬਰ 2019 ਵਿੱਚ ਆਪਣਾ ਅਹੁਦਾ ਛੱਡ ਦਿੱਤਾ ਸੀ।
ਮੰਗਲਵਾਰ ਸਵੇਰੇ ਪੋਸਟ ਕੀਤੇ ਗਏ ਇੱਕ ਵੀਡੀਓ ਮੈਸੇਜ ਵਿੱਚ ਬੈਂਸ ਨੇ ਆਖਿਆ ਕਿ ਛੇ ਚੋਣਾਂ ਤੋਂ ਬਾਅਦ, ਉਹ ਆਪਣਾ ਬਹੁਤਾ ਸਮਾਂ ਹੁਣ ਪਰਿਵਾਰ ਨਾਲ ਬਿਤਾਉਣਾ ਚਾਹੁੰਦੇ ਹਨ। ਮਿਸੀਸਾਗਾ, ਓਨਟਾਰੀਓ ਤੋਂ ਐਮਪੀ ਬੈਂਸ ਨੇ ਆਖਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਪਿਛਲੇ 17 ਸਾਲਾਂ ਵਿੱਚ ਕਈ ਬਲੀਦਾਨ ਦਿੱਤੇ ਹਨ। ਪਿਛਲਾ ਸਾਲ ਪਰਿਵਾਰਾਂ ਲਈ ਕਾਫੀ ਸਖ਼ਤ ਰਿਹਾ। ਉਨ੍ਹਾਂ ਆਖਿਆ ਕਿ 5ਵੀਂ ਤੇ 8ਵੀਂ ਕਲਾਸ ਵਿੱਚ ਪੜ੍ਹਨ ਵਾਲੀਆਂ ਉਨ੍ਹਾਂ ਦੀਆਂ ਧੀਆਂ ਨੂੰ ਪਿਛਲੇ ਸਾਲ ਉਨ੍ਹਾਂ ਦੀ ਕਾਫੀ ਕਮੀ ਮਹਿਸੂਸ ਹੋਈ ਤੇ ਉਨ੍ਹਾਂ ਨੂੰ ਆਪ ਵੀ ਉਨ੍ਹਾਂ ਦੀ ਕਮੀ ਖਲਦੀ ਰਹੀ। ਹੁਣ ਆਪਣੇ ਪਰਿਵਾਰ ਨੂੰ ਪਹਿਲ ਦੇਣ ਦਾ ਸਮਾਂ ਆ ਗਿਆ ਹੈ।
ਕੈਬਨਿਟ ਰਟਰੀਟ ਦਾ ਚਾਰ ਰੋਜ਼ਾ ਸੈਸ਼ਨ ਅਗਲੇ ਦੋ ਹਫਤਿਆਂ ਵਿੱਚ ਹੋਣ ਜਾ ਰਿਹਾ ਹੈ,ਇਸ ਦੌਰਾਨ ਸਾਰਾ ਧਿਆਨ ਇਸ ਪਾਸੇ ਦਿੱਤਾ ਜਾਵੇਗਾ ਕਿ ਮਹਾਂਮਾਰੀ ਨੂੰ ਨਿਯੰਤਰਿਤ ਕਰਨ ਲਈ ਹੋਰ ਕੀ ਕੀਤਾ ਜਾਣਾ ਚਾਹੀਦਾ ਹੈ। ਦੇਸ਼ ਭਰ ਵਿੱਚ ਕੋਵਿਡ-19 ਦੇ ਮਾਮਲਿਆਂ ਨੂੰ ਠੱਲ੍ਹ ਨਹੀਂ ਪੈ ਰਹੀ। ਇਸ ਦੇ ਨਾਲ ਹੀ ਆਰਥਿਕ ਰਿਕਵਰੀ ਤੋਂ ਇਲਾਵਾ ਲਿਬਰਲ ਸਰਕਾਰ ਵੱਲੋਂ ਕਲਾਈਮੇਟ ਚੇਂਜ,ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ, ਕਿਫਾਇਤੀ ਘਰ, ਸਕਿੱਲਜ਼ ਟਰੇਨਿੰਗ ਤੇ ਨੈਸ਼ਨਲ ਚਾਈਲਡ ਕੇਅਰ ਪ੍ਰੋਗਰਾਮ ਸਬੰਧੀ ਯੋਜਨਾਵਾਂ ਵਿੱਚ ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਉੱਤੇ ਵੀ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਇਹ ਰਟਰੀਟ ਉਸ ਸਮੇਂ ਹੋਣ ਜਾ ਰਹੀ ਹੈ ਜਦੋਂ ਸਰਕਾਰ 25 ਜਨਵਰੀ ਤੋਂ ਪਾਰਲੀਆਮੈਂਟ ਦੀ ਕਾਰਵਾਈ ਸ਼ੁਰੂ ਕਰਨ ਜਾ ਰਹੀ ਹੈ। ਮਹਾਂਮਾਰੀ ਕਾਰਨ ਸਾਰੀਆਂ ਪਾਰਟੀਆਂ ਵੱਲੋਂ ਇੱਕ ਦੂਜੇ ਨਾਲ ਸਹਿਯੋਗ ਕੀਤਾ ਗਿਆ ਹੈ ਤੇ ਇਸ ਦਰਮਿਆਨ ਟਰੂਡੋ ਦੀ ਅਗਵਾਈ ਵਾਲੀ ਘੱਟ ਗਿਣਤੀ ਸਰਕਾਰ ਵੀ ਬਿਨਾਂ ਕਿਸੇ ਗੰਭੀਰ ਚੁਣੌਤੀ ਦੇ ਬਚਦੀ ਬਚਾਉਂਦੀ ਇੱਥੋਂ ਤੱਕ ਪਹੁੰਚ ਗਈ।ਪਰ ਪਿਛਲੇ ਸਾਲ ਦੇ ਅੰਤ ਤੱਕ ਭਾਈਵਾਲੀ ਦੀ ਭਾਵਨਾਂ ਕਾਫੀ ਹੱਦ ਤੱਕ ਗੰਧਲਾ ਗਈ ਤੇ ਇਸ ਸਾਲ ਤਾਂ ਇਸ ਦੇ ਉੱਕਾ ਹੀ ਮੁੱਕ ਜਾਣ ਦੀ ਸੰਭਾਵਨਾ ਹੈ। ਇਹ ਵੀ ਕਿਆਫੇ ਲਾਏ ਜਾ ਰਹੇ ਹਨ ਕਿ ਸਰਕਾਰ ਵੱਲੋਂ ਬਜਟ ਪੇਸ਼ ਕੀਤੇ ਜਾਣ ਨਾਲ ਹੀ ਵੱਡੇ ਘਾਟੇ ਦਾ ਖੁਲਾਸਾ ਹੋਵੇਗਾ, ਜਿਸ ਨਾਲ ਸਰਕਾਰ ਨੂੰ ਖਤਰਾ ਖੜ੍ਹਾ ਹੋ ਸਕਦਾ ਹੈ।ਇਹ ਰਟਰੀਟ ਪੂਰੀ ਤਰ੍ਹਾਂ ਵਰਚੂਅਲ ਹੋਵੇਗੀ।  

Have something to say? Post your comment
ਹੋਰ ਕੈਨੇਡਾ ਖ਼ਬਰਾਂ
ਖਾਲਸਾ ਏਡ ਨੂੰ ਨੋਬਲ ਪੀਸ ਪ੍ਰਾਈਜ਼ ਦੇਣ ਦੀ ਟਿੰਮ ਉੱਪਲ ਨੇ ਕੀਤੀ ਸਿਫਾਰਿਸ਼
ਕੰਜ਼ਰਵੇਟਿਵ ਪਾਰਟੀ ਵਿੱਚ ਸੱਜੇ ਪੱਖੀ ਸੋਚ ਰੱਖਣ ਵਾਲਿਆਂ ਲਈ ਕੋਈ ਥਾਂ ਨਹੀਂ : ਓਟੂਲ
ਕੋਵਿਡ-19 ਟੀਕਾਕਰਣ ਦੇ ਦੂਜੇ ਗੇੜ ਵਿੱਚ ਹਰ ਹਫਤੇ ਡਲਿਵਰ ਕੀਤੀ ਜਾਵੇਗੀ 1 ਮਿਲੀਅਨ ਤੋਂ ਵੀ ਵੱਧ ਡੋਜ਼ : ਫੋਰਟਿਨ
ਐਡਮਿਰਲ ਮੈਕਡੌਨਲਡ ਨੇ ਕੈਨੇਡਾ ਦੇ ਨਵੇਂ ਚੀਫ ਆਫ ਦ ਡਿਫੈਂਸ ਸਟਾਫ ਵਜੋਂ ਚੁੱਕੀ ਸੰਹੁ
ਕੁੱਝ ਹੋਰ ਸਾਲਾਂ ਲਈ ਦੇਸ਼ ਤੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਹਨ ਟਰੂਡੋ
ਹੁਆਵੇ ਦੀ ਸੀਐਫਓ ਦੇ ਪਰਿਵਾਰ ਨੂੰ ਕੈਨੇਡਾ ਆਉਣ ਲਈ ਫੈਡਰਲ ਸਰਕਾਰ ਵੱਲੋਂ ਦਿੱਤੀ ਗਈ ਵਿਸ਼ੇਸ਼ ਛੋਟ
ਏਅਰ ਕੈਨੇਡਾ 1700 ਨੌਕਰੀਆਂ ਵਿੱਚ ਕਰੇਗਾ ਕਟੌਤੀ
ਕੈਨੇਡਾ ਨੂੰ ਫਾਈਜ਼ਰ ਵੈਕਸੀਨ ਦੀਆਂ 20 ਮਿਲੀਅਨ ਹੋਰ ਡੋਜ਼ਾਂ ਹਾਸਲ ਹੋਣਗੀਆਂ
ਫੈਡਰਲ ਸਰਕਾਰ ਵੱਲੋਂ ਮੌਡਰਨਾ ਤੋਂ 16 ਮਿਲੀਅਨ ਹੋਰ ਡੋਜ਼ਾਂ ਨਾ ਖਰੀਦਣ ਦਾ ਫੈਸਲਾ
ਦੋ ਡੋਜ਼ ਵਾਲੇ ਸ਼ਡਿਊਲ ਦੀ ਪਾਲਣਾ ਨਾ ਕਰਨ ਉੱਤੇ ਕਿਊਬਿਕ ਨੂੰ ਵੈਕਸੀਨ ਸਪਲਾਈ ਬੰਦ ਕਰ ਸਕਦੀ ਹੈ ਫਾਈਜ਼ਰ?