Welcome to Canadian Punjabi Post
Follow us on

19

January 2021
ਟੋਰਾਂਟੋ/ਜੀਟੀਏ

ਓਨਟਾਰੀਓ ਸਰਕਾਰ ਨੇ ਜਾਰੀ ਕੀਤੇ ਸਟੇਅ ਐਟ ਹੋਮ ਆਰਡਰ, ਐਲਾਨੀ ਐਮਰਜੰਸੀ

January 13, 2021 06:23 AM

ਟੋਰਾਂਟੋ, 12 ਜਨਵਰੀ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਵੱਲੋਂ ਦੂਜੀ ਵਾਰੀ ਸਟੇਟ ਆਫ ਐਮਰਜੰਸੀ ਐਲਾਨ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ 14 ਜਨਵਰੀ ਤੋਂ ਸਟੇਅ ਐਟ ਹੋਮ ਆਰਡਰ ਲਾਗੂ ਕੀਤੇ ਜਾ ਰਹੇ ਹਨ।
ਮੰਗਲਵਾਰ ਨੂੰ ਕੁਈਨਜ਼ ਪਾਰਕ ਵਿਖੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਨਵੇਂ ਸਟੇਅ ਐਟ ਹੋਮ ਆਰਡਰ ਵੀਰਵਾਰ ਨੂੰ ਰਾਤੀਂ 12:01 ਤੋਂ ਪ੍ਰਭਾਵੀ ਹੋਣਗੇ। ਇਨ੍ਹਾਂ ਹੁਕਮਾਂ ਤਹਿਤ ਬੇਹੱਦ ਜ਼ਰੂਰੀ ਕੰਮ ਜਿਵੇਂ ਕਿ ਗਰੌਸਰੀ ਸਟੋਰ, ਫਾਰਮੇਸੀ, ਹੈਲਥ ਕੇਅਰ ਸਰਵਿਸਿਜ਼, ਐਕਸਰਸਾਈਜ਼ ਜਾਂ ਬੇਹੱਦ ਜ਼ਰੂਰੀ ਕੰਮ ਲਈ ਜਾਣ ਤੋਂ ਇਲਾਵਾ ਸਾਰੇ ਓਨਟਾਰੀਓ ਵਾਸੀਆਂ ਨੂੰ ਘਰ ਵਿੱਚ ਰਹਿਣਾ ਹੋਵੇਗਾ।
ਇਹ ਨਵੇਂ ਹੁਕਮ ਘੱਟੋ ਘੱਟ 28 ਦਿਨਾਂ ਲਈ ਪ੍ਰਭਾਵੀ ਰਹਿਣਗੇ। ਪ੍ਰੋਵਿੰਸ਼ੀਅਲ ਐਮਰਜੰਸੀ ਤਹਿਤ ਸਰਕਾਰ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ, ਲੋਕਲ ਪੁਲਿਸ ਫੋਰਸਿਜ਼, ਬਾਇਲਾਅ ਅਧਿਕਾਰੀਆਂ ਤੇ ਪ੍ਰੋਵਿੰਸ਼ੀਅਲ ਵਰਕਪਲੇਸ ਇੰਸਪੈਕਟਰਾਂ ਸਮੇਤ ਸਾਰੇ ਐਨਫੋਰਸਮੈਂਟ ਤੇ ਪ੍ਰੋਵਿੰਸ਼ੀਅਲ ਅਫੈਂਸ ਅਧਿਕਾਰੀਆਂ ਨੂੰ ਇਹ ਖੁੱਲ੍ਹ ਦੇਵੇਗੀ ਕਿ ਉਹ ਸਟੇਅ ਐਟ ਹੋਮ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਸਾਰੇ ਲੋਕਾਂ ਨੂੰ ਟਿਕਟਾਂ ਜਾਰੀ ਕਰ ਸਕਣ।
ਇਨ੍ਹਾਂ ਸਟੇਅ ਐਟ ਹੋਮ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਰੀਓਪਨਿੰਗ ਓਨਟਾਰੀਓ ਐਕਟ ਤੇ ਐਮਰਜੰਸੀ ਮੈਨੇਜਮੈਂਟ ਐਂਡ ਸਿਵਲ ਐਮਰਜੰਸੀ ਮੈਨੇਜਮੈਂਟ (ਈਐਮਪੀਸੀਏ) ਤਹਿਤ ਜੁਰਮਾਨੇ ਵੀ ਲਾਏ ਜਾ ਸਕਦੇ ਹਨ ਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਸਾਲੀਸਿਟਰ ਜਨਰਲ ਸਿਲਵੀਆ ਜੋਨਜ਼ ਮੁਤਾਬਕ ਇਨ੍ਹਾਂ ਹੁਕਮਾਂ ਦੀ ਉਲੰਘਣਾਂ ਕਰਨ ਵਾਲਿਆਂ ਨੂੰ ਇੱਕ ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ।
ਇਨ੍ਹਾਂ ਨਵੀਆਂ ਪਾਬੰਦੀਆਂ ਦੇ ਚੱਲਦਿਆਂ ਨੌਨ ਅਸੈਂਸ਼ੀਅਲ ਕਰਮਚਾਰੀ, ਜਿਨ੍ਹਾਂ ਨੂੰ ਇਨ ਪਰਸਨ ਕੰਮ ਕਰਨਾ ਪੈ ਰਿਹਾ ਹੈ, ਉਨ੍ਹਾਂ ਨੂੰ ਘਰ ਤੋਂ ਹੀ ਕੰਮ ਕਰਨਾ ਹੋਵੇਗਾ। ਟੋਰਾਂਟੋ, ਯੌਰਕ ਰੀਜਨ, ਹੈਮਿਲਟਨ, ਪੀਲ ਰੀਜਨ ਤੇ ਵਿੰਡਸਰ ਐਸੈਕਸ ਵਿਚਲੇ ਸਕੂਲ ਵੀ ਇਨ ਪਰਸਨ ਲਰਨਿੰਗ ਲਈ 10 ਫਰਵਰੀ ਤੱਕ ਬੰਦ ਰਹਿਣਗੇ। ਸਰਕਾਰ ਨੇ ਅੱਗੇ ਦੱਸਿਆ ਕਿ 20 ਜਨਵਰੀ ਨੂੰ ਚੀਫ ਮੈਡੀਕਲ ਆਫਿਸ ਆਫ ਹੈਲਥ ਡਾ· ਡੇਵਿਡ ਵਿਲੀਅਮਜ਼ ਸਿੱਖਿਆ ਮੰਤਰਾਲੇ ਨੂੰ ਇਹ ਦੱਸਣਗੇ ਕਿ ਕਿਹੜੇ ਇਲਾਕਿਆਂ ਵਿੱਚ ਸਕੂਲ ਇਨ ਪਰਸਨ ਲਰਨਿੰਗ ਲਈ ਖੋਲੇ੍ਹ ਜਾ ਸਕਦੇ ਹਨ। ਉੱਤਰੀ ਓਨਟਾਰੀਓ ਦੇ ਸਕੂਲ ਇਨ ਪਰਸਨ ਲਰਨਿੰਗ ਲਈ ਖੁੱਲ੍ਹੇ ਰਹਿਣਗੇ। ਇਨ ਪਰਸਨ ਲਰਨਿੰਗ ਲਈ ਸਕੂਲ ਜਾਣ ਵਾਲੇ ਪਹਿਲੀ ਕਲਾਸ ਦੇ ਵਿਦਿਆਰਥੀਆਂ ਨੂੰ ਮਾਸਕ ਪਾਉਣ ਦੀ ਲੋੜ ਨਹੀਂ ਹੋਵੇਗੀ।
ਨਵੇਂ ਨਿਯਮਾਂ ਮੁਤਾਬਕ ਸਾਰੇ ਗੈਰ ਜ਼ਰੂਰੀ ਸਟੋਰ, ਜਿਨ੍ਹਾਂ ਵਿੱਚ ਹਾਰਡਵੇਅਰ ਸਟੋਰਜ਼, ਅਲਕੋਹਲ ਰੀਟੇਲਰਜ਼ ਤੇ ਕਰਬਸਾਈਡ ਪਿੱਕਅੱਪ ਜਾਂ ਡਲਿਵਰੀ ਕਰਨ ਵਾਲੇ ਸਟੋਰ ਸਵੇਰੇ 7:00 ਵਜੇ ਤੋਂ ਪਹਿਲਾਂ ਤੇ ਰਾਤੀਂ 8:00 ਵਜੇ ਤੋਂ ਬਾਅਦ ਨਹੀਂ ਖੋਲ੍ਹੇ ਜਾ ਸਕਣਗੇ।ਇਹ ਪਾਬੰਦੀਆਂ ਉਨ੍ਹਾਂ ਸਟੋਰਾਂ ਉੱਤੇ ਲਾਗੂ ਨਹੀਂ ਹੋਣਗੀਆਂ ਜਿਹੜੇ ਮੁੱਖ ਤੌਰ ਉੱਤੇ ਫੂਡ, ਦਵਾਈਆਂ ਵੇਚਦੇ ਹਨ, ਗੈਸ ਸਟੇਸ਼ਨਜ਼, ਕਨਵੀਨੀਐਂਸ ਸਟੋਰ ਤੇ ਟੇਕਆਊਟ ਜਾਂ ਡਲਿਵਰੀ ਲਈ ਰੈਸਟੋਰੈਂਟਸ ਨੂੰ ਵੀ ਇਨ੍ਹਾਂ ਇਨ੍ਹਾਂ ਨਿਯਮਾਂ ਤੋਂ ਛੋਟ ਹੋਵੇਗੀ।  
ਆਊਟਡੋਰ ਆਰਗੇਨਾਈਜ਼ਡ ਪਬਲਿਕ ਇੱਕਠ ਤੇ ਸੋਸ਼ਲ ਗੈਦਰਿੰਗਜ਼ ਦੀ ਸੀਮਾਂ ਵੀ ਪੰਜ ਵਿਅਕਤੀ ਕਰ ਦਿੱਤੀ ਗਈ ਹੈ। ਗੈਰ ਜ਼ਰੂਰੀ ਕੰਸਟ੍ਰਕਸ਼ਨ ਉੱਤੇ ਵੀ ਪਾਬੰਦੀ ਲਾਈ ਗਈ ਹੈ। ਓਨਟਾਰੀਓ ਵਾਸੀਆਂ ਨੂੰ ਹੋਰਨਾਂ ਥਾਂਵਾਂ ਉੱਤੇ ਸਥਿਤ ਆਪਣੀ ਪ੍ਰਾਪਰਟੀ ਉੱਤੇ ਜਾਣ ਤੋਂ ਵੀ ਉਦੋਂ ਤੱਕ ਵਰਜਿਆ ਗਿਆ ਹੈ ਜਦੋਂ ਤੱਕ ਉਹ ਬੇਹੱਦ ਜ਼ਰੂਰੀ ਨਾ ਹੋਵੇ। ਪਰ ਪ੍ਰਾਪਰਟੀ ਦੀ ਐਮਰਜੰਸੀ ਮੇਨਟੇਨੈਂਸ ਨੂੰ ਅਸੈਂਸ਼ੀਅਲ ਮੰਨਿਆ ਗਿਆ ਹੈ।
ਫੋਰਡ ਨੇ ਆਖਿਆ ਕਿ ਪ੍ਰੋਵਿਸ ਵਿੱਚ ਇਸ ਸਮੇਂ ਸੰਕਟ ਦੀ ਘੜੀ ਹੈ। ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕੋਵਿਡ-19 ਦੇ ਮਾਮਲਿਆਂ ਤੇ ਮੌਤਾਂ ਵਿੱਚ ਕਾਫੀ ਵਾਧਾ ਹੋਇਆ ਹੈ।ਕਮਿਊਨਿਟੀ ਵਿੱਚ ਵੀ ਇਸ ਦਾ ਪਸਾਰ ਕਾਫੀ ਜਿ਼ਆਦਾ ਹੈ। ਨਵੀਂਆਂ ਪਾਬੰਦੀਆਂ ਬੇਹੱਦ ਜ਼ਰੂਰੀ ਸਨ। ਆਉਣ ਵਾਲੇ ਦਿਨਾਂ ਵਿੱਚ ਕੋਵਿਡ-19 ਕਾਰਨ ਮਰਨ ਵਾਲਿਆ ਦੀ ਗਿਣਤੀ ਵਿੱਚ ਵਾਧਾ ਹੋਵੇਗਾ।ਇਸ ਲਈ ਅਹਿਤਿਆਤੀ ਕਦਮ ਚੁੱਕੇ ਜਾਣ ਦੀ ਲੋੜ ਹੈ।  Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਵਿੱਚ ਕੋਵਿਡ-19 ਦੀ ਦੂਜੀ ਡੋਜ਼ ਨੂੰ ਹਾਲ ਦੀ ਘੜੀ ਕੀਤਾ ਜਾਵੇਗਾ ਡਿਲੇਅ
ਟੋਇੰਗ ਇੰਡਸਟਰੀ ਦੇ ਦੋਸ਼ਾਂ ਵਿੱਚ ਓਪੀਪੀ ਨੇ 3 ਅਧਿਕਾਰੀਆਂ ਨੂੰ ਕੀਤਾ ਚਾਰਜ, 4 ਸਸਪੈਂਡ
ਕੀ ਕੀਅਸਟੋਨ ਐਕਸਐਲ ਪਾਈਪਲਾਈਨ ਦੇ ਪਸਾਰ ਉੱਤੇ ਰੋਕ ਲਾਉਣਗੇ ਬਾਇਡਨ?
ਨਵੇਂ ਵੇਰੀਐਂਟਸ ਦੇ ਮੂਲ ਦਾ ਪਤਾ ਲਾਉਣ ਲਈ ਡਬਲਿਊਐਚਓ ਦੀ ਟੀਮ ਵੁਹਾਨ ਪਹੁੰਚੀ
ਸਕਾਰਬੌਰੋ ਗੋਲੀਕਾਂਡ ਦੀ ਜਾਂਚ ਕਰ ਰਹੀ ਹੈ ਐਸਆਈਯੂ
ਕੈਨੇਡਾ ਫੈਡਰਲ ਲਿਬਰਲ ਸਰਕਾਰ ਵੱਲੋਂ ਫਾਈਜ਼ਰ ਨਾਲ ਕੋਵਿਡ-19 ਟੀਕੇ ਦੀਆਂ 20 ਮਿਲੀਅਨ ਖੁਰਾਕਾਂ ਖਰੀਦਣ ਲਈ ਸਮਝੌਤਾ
ਸੈਂਡਲਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਵਲੋਂ ਭਾਰਤੀ ਕਿਸਾਨਾ ਦੇ ਸੰਘਰਸ਼ ਦਾ ਸਮਰਥਨ
ਸਕਾਰਬੌਰੋ ਵਿੱਚ ਛੁਰੇਬਾਜ਼ੀ ਵਿੱਚ ਇੱਕ ਹਲਾਕ
ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ
ਐਜੈਕਸ ਦੇ ਘਰ ਵਿੱਚ ਛੁਰੇਬਾਜ਼ੀ ਵਿੱਚ 1 ਜ਼ਖ਼ਮੀ, 1 ਹਿਰਾਸਤ ਵਿੱਚ