Welcome to Canadian Punjabi Post
Follow us on

19

January 2021
ਕੈਨੇਡਾ

ਕੈਨੇਡਾ ਨੂੰ ਫਾਈਜ਼ਰ ਵੈਕਸੀਨ ਦੀਆਂ 20 ਮਿਲੀਅਨ ਹੋਰ ਡੋਜ਼ਾਂ ਹਾਸਲ ਹੋਣਗੀਆਂ

January 13, 2021 05:07 AM

ਗੈਰ ਜ਼ਰੂਰੀ ਆਵਾਜਾਈ ਲਈ 21 ਫਰਵਰੀ ਤੱਕ ਬਾਰਡਰ ਰਹੇਗਾ ਬੰਦ


ਓਟਵਾ, 12 ਜਨਵਰੀ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੇ ਕੋਵਿਡ-19 ਵੈਕਸੀਨ ਦੀਆਂ ਵਾਧੂ 20 ਮਿਲੀਅਨ ਡੋਜ਼ਾਂ ਹਾਸਲ ਕਰਨ ਲਈ ਫਾਈਜ਼ਰ ਨਾਲ ਡੀਲ ਸਿਰੇ ਚੜ੍ਹਾਈ ਹੈ।
ਅੱਜ ਸਵੇਰੇ ਓਟਵਾ ਵਿੱਚ ਆਪਣੇ ਘਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਇਸ ਤੋਂ ਭਾਵ ਹੈ ਕਿ ਇਸ ਸਾਲ ਕੈਨੇਡਾ ਨੂੰ ਫਾਈਜ਼ਰ ਤੇ ਮੌਡਰਨਾ ਦੀਆਂ 80 ਮਿਲੀਅਨ ਡੋਜ਼ਾਂ ਹਾਸਲ ਹੋਣਗੀਆਂ। ਟਰੂਡੋ ਨੇ ਦੱਸਿਆ ਕਿ ਇਹ ਵੈਕਸੀਨਜ਼ ਅਪਰੈਲ ਜਾਂ ਮਈ ਤੱਕ ਸਾਡੇ ਕੋਲ ਪਹੁੰਚ ਜਾਣਗੀਆਂ। ਉਨ੍ਹਾਂ ਅੱਗੇ ਆਖਿਆ ਕਿ ਫੈਡਰਲ ਸਰਕਾਰ ਨੇ ਪ੍ਰੋਵਿੰਸਾਂ ਤੋਂ ਇਹ ਪੁੱਛਿਆ ਹੈ ਕਿ ਉਨ੍ਹਾਂ ਨੂੰ ਫਰਵਰੀ ਦੇ ਅੰਤ ਤੱਕ ਹਰ ਹਫਤੇ ਕਿੰਨੀਆਂ ਡੋਜ਼ਾਂ ਚਾਹੀਦੀਆਂ ਹੋਣਗੀਆਂ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਵੰਡ ਲਈ ਬਿਹਤਰ ਯੋਜਨਾ ਉੱਤੇ ਕੰਮ ਕੀਤਾ ਜਾ ਸਕੇ।
ਇੱਕ ਕਿਆਫੇ ਮੁਤਾਬਕ ਜੂਨ ਦੇ ਅੰਤ ਤੱਕ ਅੱਧੇ ਤੋਂ ਵੱਧ ਦੇਸ਼ ਵਾਸੀਆਂ ਦਾ ਟੀਕਾਕਰਣ ਹੋ ਜਾਣ ਦੀ ਸੰਭਾਵਨਾ ਹੈ। ਟਰੂਡੋ ਨੇ ਇਹ ਵੀ ਆਖਿਆ ਕਿ 21 ਫਰਵਰੀ ਤੱਕ ਗੈਰ ਜ਼ਰੂਰੀ ਆਵਾਜਾਈ ਲਈ ਅਮਰੀਕਾ ਨਾਲ ਲੱਗਦਾ ਬਾਰਡਰ ਬੰਦ ਰਹੇਗਾ।ਪਿਛਲੇ ਹਫਤੇ ਮੇਜਰ ਜਨਰਲ ਡੈਨੀ ਫੋਰਟਿਨ ਨੇ ਆਖਿਆ ਸੀ ਕਿ ਕੈਨੇਡਾ ਨੂੰ ਮਾਰਚ ਦੇ ਅੰਤ ਤੱਕ ਫਾਈਜ਼ਰ ਤੇ ਮੌਡਰਨਾ ਵੈਕਸੀਨਜ਼ ਦੀਆਂ ਛੇ ਮਿਲੀਅਨ ਹੋਰ ਡੋਜ਼ਾਂ ਹਾਸਲ ਹੋਣ ਦੀ ਉਮੀਦ ਹੈ।ਫੋਰਟਿਨ ਵੱਲੋਂ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਗਈ ਸੀ ਕਿ ਮੌਡਰਨਾ ਦੀ ਵੈਕਸੀਨ ਹਰੇਕ ਤੀਜੇ ਹਫਤੇ ਪਹੁੰਚੇਗੀ ਜਦਕਿ ਫਾਈਜ਼ਰ ਦੀ ਵੈਕਸੀਨ ਦੀ ਖੇਪ ਹਰ ਹਫਤੇ ਪਹੁੰਚਣੀ ਜਾਰੀ ਰਹੇਗੀ।   

   

Have something to say? Post your comment
ਹੋਰ ਕੈਨੇਡਾ ਖ਼ਬਰਾਂ
ਖਾਲਸਾ ਏਡ ਨੂੰ ਨੋਬਲ ਪੀਸ ਪ੍ਰਾਈਜ਼ ਦੇਣ ਦੀ ਟਿੰਮ ਉੱਪਲ ਨੇ ਕੀਤੀ ਸਿਫਾਰਿਸ਼
ਕੰਜ਼ਰਵੇਟਿਵ ਪਾਰਟੀ ਵਿੱਚ ਸੱਜੇ ਪੱਖੀ ਸੋਚ ਰੱਖਣ ਵਾਲਿਆਂ ਲਈ ਕੋਈ ਥਾਂ ਨਹੀਂ : ਓਟੂਲ
ਕੋਵਿਡ-19 ਟੀਕਾਕਰਣ ਦੇ ਦੂਜੇ ਗੇੜ ਵਿੱਚ ਹਰ ਹਫਤੇ ਡਲਿਵਰ ਕੀਤੀ ਜਾਵੇਗੀ 1 ਮਿਲੀਅਨ ਤੋਂ ਵੀ ਵੱਧ ਡੋਜ਼ : ਫੋਰਟਿਨ
ਐਡਮਿਰਲ ਮੈਕਡੌਨਲਡ ਨੇ ਕੈਨੇਡਾ ਦੇ ਨਵੇਂ ਚੀਫ ਆਫ ਦ ਡਿਫੈਂਸ ਸਟਾਫ ਵਜੋਂ ਚੁੱਕੀ ਸੰਹੁ
ਕੁੱਝ ਹੋਰ ਸਾਲਾਂ ਲਈ ਦੇਸ਼ ਤੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਹਨ ਟਰੂਡੋ
ਹੁਆਵੇ ਦੀ ਸੀਐਫਓ ਦੇ ਪਰਿਵਾਰ ਨੂੰ ਕੈਨੇਡਾ ਆਉਣ ਲਈ ਫੈਡਰਲ ਸਰਕਾਰ ਵੱਲੋਂ ਦਿੱਤੀ ਗਈ ਵਿਸ਼ੇਸ਼ ਛੋਟ
ਏਅਰ ਕੈਨੇਡਾ 1700 ਨੌਕਰੀਆਂ ਵਿੱਚ ਕਰੇਗਾ ਕਟੌਤੀ
ਟਰੂਡੋ ਨੇ ਕੈਬਨਿਟ ਵਿੱਚ ਕੀਤਾ ਫੇਰਬਦਲ
ਫੈਡਰਲ ਸਰਕਾਰ ਵੱਲੋਂ ਮੌਡਰਨਾ ਤੋਂ 16 ਮਿਲੀਅਨ ਹੋਰ ਡੋਜ਼ਾਂ ਨਾ ਖਰੀਦਣ ਦਾ ਫੈਸਲਾ
ਦੋ ਡੋਜ਼ ਵਾਲੇ ਸ਼ਡਿਊਲ ਦੀ ਪਾਲਣਾ ਨਾ ਕਰਨ ਉੱਤੇ ਕਿਊਬਿਕ ਨੂੰ ਵੈਕਸੀਨ ਸਪਲਾਈ ਬੰਦ ਕਰ ਸਕਦੀ ਹੈ ਫਾਈਜ਼ਰ?