Welcome to Canadian Punjabi Post
Follow us on

26

January 2021
ਪੰਜਾਬ

ਕਿਸਾਨ ਸੰਘਰਸ਼ ਮੁੱਦੇ ਉੱਤੇ ਟੋਲਵੇ ਕੰਪਨੀ ਵੀ ਹਾਈ ਕੋਰਟ ਜਾ ਪੁੱਜੀ

January 12, 2021 08:08 AM

ਚੰਡੀਗੜ੍ਹ, 11 ਜਨਵਰੀ, (ਪੋਸਟ ਬਿਊਰੋ)- ਭਾਰਤ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਚੱਲਦੇ ਕਿਸਾਨ ਅੰਦੋਲਨ ਕਾਰਨ ਵਿੱਤੀ ਨੁਕਸਾਨ ਦਾ ਮੁੱਦਾ ਲੈ ਕੇ ਮੈਸਰਜ਼ ਪਾਣੀਪਤ-ਜਲੰਧਰ ਐੱਨਐੱਚ-1 ਟੋਲਵੇ ਪ੍ਰਾਈਵੇਟ ਲਿਮਟਿਡ ਵੀ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚਪੁੱਜ ਗਈ ਹੈ। ਇਸ ਕੰਪਨੀ ਨੇ ਇੱਕ ਪਟੀਸ਼ਨ ਦਾਇਰ ਕਰ ਕੇ ਅੰਦੋਲਨ ਕਾਰਨ ਕਰੋੜਾਂ ਰੁਪਏ ਦਾਆਪਣਾ ਨੁਕਸਾਨ ਹੋਣ ਦੀ ਗੱਲ ਕਹੀ ਹੈ।
ਇਸ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਅੱਜ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਛੇ ਅਪ੍ਰੈਲ ਲਈ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕੀਤਾ ਹੈ। ਟੋਲ ਕੰਪਨੀ ਨੇ ਕਿਸਾਨਾਂ ਦੇ ਵਿਰੋਧ ਕਾਰਨ ਵਿੱਤੀ ਨੁਕਸਾਨ ਦਾ ਦਾਅਵਾ ਕਰਦਿਆਂ ਲਾਡੋਵਾਲ ਟੋਲ ਪਲਾਜ਼ਾ ਉੱਤੇਸੁਰੱਖਿਆ ਯਕੀਨੀ ਬਣਾਉਣ ਤੇ ਨੁਕਸਾਨ ਦੀ ਪੂਰਤੀ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਲਾਡੋਵਾਲ ਟੋਲ ਪਲਾਜ਼ਾ ਉੱਤੇ ਆਉਂਦੀ ਟੋਲ ਫੀਸ ਜਮ੍ਹਾਂ ਨਾ ਹੋਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਮੌਕੇ ਹਾਈ ਕੋਰਟ ਨੂੰਦੱਸਿਆ ਗਿਆ ਕਿ ਇਸ ਕੰਪਨੀ ਨੂੰ ਪਾਣੀਪਤ ਤੋਂ ਨੈਸ਼ਨਲ ਹਾਈਵੇ (ਐੱਨਐੱਚ) ਨੰਬਰ-1 ਉੱਤੇ 291 ਕਿਲੋਮੀਟਰ ਹਿੱਸੇਵਿੱਚ ਛੇ ਲੇਨ ਸੜਕ ਬਣਾਉਣ, ਚਲਾਉਣਅਤੇ ਇਸ ਦੀ ਸੰਭਾਲ ਦਾ ਖਾਸ ਅਧਿਕਾਰ ਤੇ ਲਾਇਸੈਂਸ ਦਿੱਤਾ ਗਿਆ ਹੈ। ਇਸ ਨਾਲ ਖਾਸ ਲੇਵੀ ਦੇ ਅਧਿਕਾਰ ਨਾਲ 15 ਸਾਲਾਂ ਲਈ 11 ਮਈ 2009 ਤੋਂ ਟੋਲ ਇਕੱਠਾ ਕਰਨ ਦਾ ਅਧਿਕਾਰ ਵੀ ਇਸ ਕੰਪਨੀ ਦਾ ਹੈ।
ਕੰਪਨੀ ਵੱਲੋਂ ਪਟੀਸ਼ਨ ਦਾਇਰ ਕਰਨ ਵਾਲੇ ਐਡਵੋਕੇਟ ਸੁਮੀਤ ਗੋਇਲ ਨੇ ਕੋਰਟ ਨੂੰ ਦੱਸਿਆ ਕਿ 25 ਸਤੰਬਰ ਤੋਂ ਪੰਜਾਬਵਿੱਚ ਕਿਸਾਨਾਂ ਦੇ ਅੰਦੋਲਨ ਦੇ ਸ਼ੁਰੂ ਹੋਣ ਤੋਂ ਹੀ ਲਾਡੋਵਾਲ ਟੋਲ ਪਲਾਜ਼ਾਦਾ ਟੋਲ ਟੈਕਸ ਕੁਲੈਕਸ਼ਨ ਦਾ ਕੰਮ ਰੁਕਿਆ ਹੋਣ ਕਾਰਨ ਟੋਲ ਫੀਸ ਇਕੱਠੀ ਨਹੀਂ ਕੀਤੀ ਜਾ ਸਕੀ ਅਤੇ ਫੀਸ ਇਕੱਠੀ ਨਾ ਹੋਣ ਕਾਰਨ ਨੈਸ਼ਨਲ ਹਾਈਵੇ ਦੀ ਸੰਭਾਲ ਤੇ ਮੁਰੰਮਤ ਦੇ ਕੰਮ ਵੱਚ ਰੁਕਾਵਟ ਆਈ ਹੈ ਤੇ ਕੰਪਨੀ ਉੱਤੇ ਮਾੜਾ ਵਿੱਤੀ ਅਸਰ ਪੈ ਰਿਹਾ ਹੈ। ਕੋਰਟ ਨੂੰ ਇਹ ਵੀ ਦੱਸਿਆ ਗਿਆ ਕਿ ਪਟੀਸ਼ਨਰ ਕੰਪਨੀ ਨੇ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਤੇ ਪੁਲਿਸ ਅਫਸਰਾਂ ਨੂੰ ਟੋਲ ਪਲਾਜ਼ਾ ਦੇ ਕੰਮ ਨੂੰ ਯਕੀਨੀ ਬਣਾਉਣ ਦੀ ਕਿਹਾਸੀ। 23 ਸਤੰਬਰ 2020 ਨੂੰ ਪਟੀਸ਼ਨਰ ਕੰਪਨੀ ਨੇ ਪ੍ਰਾਜੈਕਟ ਡਾਇਰੈਕਟਰ ਨੂੰ ਇਕ ਪੱਤਰ ਭੇਜ ਕੇ ਕੰਪਨੀ ਦੀ ਜਾਇਦਾਦ ਤੇ ਮੁਲਾਜ਼ਮਾਂ ਦੀ ਸੁਰੱਖਿਆ ਲਈ ਪੁਲਿਸ ਸੁਰੱਖਿਆਦੇਣ ਦੀ ਅਪੀਲ ਕੀਤੀ ਸੀ ਤਾਂ ਜੋ ਟੋਲ ਪਲਾਜ਼ਾ ਦਾ ਕੰਮ ਚੱਲ ਸਕੇ, ਪਰ ਕਿਸੇ ਅਪੀਲ ਉੱਤੇ ਕੋਈ ਕਾਰਵਾਈ ਨਹੀਂ ਹੋਈ। ਕੰਪਨੀ ਦੇ ਵਕੀਲ ਨੇ ਹਾਈ ਕੋਰਟ ਨੂੰ ਟੋਲ ਫੀਸ ਇਕੱਠੀ ਕਰਨ ਤੇ ਲਾਡੋਵਾਲ ਟੋਲ ਪਲਾਜ਼ਾ ਉੱਤੇ ਕਾਨੂੰਨ ਵਿਵਸਥਾ ਬਹਾਲ ਕਰ ਕੇ ਕੰਪਨੀ ਦੇ ਮੁਲਾਜ਼ਮਾਂ ਨੂੰ ਪੂਰੀ ਸੁਰੱਖਿਆਦਿਵਾਉਣ ਦੀ ਮੰਗ ਕੀਤੀ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਮੋਦੀ ਆਰਥਿਕ ਬਹਾਲੀ ਲਈ ਬਾਇਡਨ ਯੋਜਨਾ ਨੂੰ ਅਪਣਾਵੇ : ਮਨਪ੍ਰੀਤ ਬਾਦਲ
ਮੁੱਖ ਮੰਤਰੀ ਵੱਲੋਂ ਗਣਤੰਤਰ ਦਿਵਸ ਮੌਕੇ ਕਿਸਾਨਾਂ ਨੂੰ ਟਰੈਕਟਰ ਰੈਲੀ ਦੌਰਾਨ ਸ਼ਾਂਤੀ ਕਾਇਮ ਰੱਖਣ ਦੀ ਅਪੀਲ
ਰਾਜ ਪੱਧਰੀ ਕੌਮੀ ਵੋਟਰ ਦਿਵਸ ਮਨਾਇਆ
ਸੁਖਬੀਰ ਬਾਦਲ ਨੇ ਕਿਹਾ: ਮਾਰਚ ਦੌਰਾਨ ਅਮਨ ਤੇ ਭਾਈਚਾਰਕ ਸਾਂਝ ਦਾ ਮਾਹੌਲ ਸਾਡੇ ਕਿਸਾਨਾਂ ਲਈ ਮਹਾਨ ਜਿੱਤ ਦਾ ਰਾਹ ਪੱਧਰਾ ਕਰੇਗਾ
ਪੈਟਰੋਲ ਪੰਪ ਬੰਦ ਕੀਤੇ ਜਾਣ ਸਬੰਧੀ ਸ਼ੋਸ਼ਲ ਮੀਡੀਆ ਪੋਸਟ ਕੋਰੀ ਅਫ਼ਵਾਹ
ਕੈਪਟਨ ਨੇ ਵਰਚੂਅਲ ਤੌਰ ’ਤੇ ਜਲ੍ਹਿਆਂਵਾਲਾ ਬਾਗ ਸ਼ਤਾਬਦੀ ਯਾਦਗਾਰੀ ਪਾਰਕ ਦਾ ਰੱਖਿਆ ਨੀਂਹ ਪੱਥਰ
ਥਾਣੇਦਾਰ ਨੂੰ ਕੁੱਟ ਕੇ 20 ਹਜ਼ਾਰ ਖੋਹੇ
ਸਾਬਕਾ ਅਕਾਲੀ ਸਰਪੰਚ ਅਫੀਮ, ਭੁੱਕੀ ਤੇ ਨਸ਼ੇ ਦੀਆਂ ਗੋਲੀਆਂ ਸਮੇਤ ਗ੍ਰਿਫਤਾਰ
ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸ਼ਗਨ ਦੀ ਰਾਸ਼ੀ 51 ਹਜ਼ਾਰ ਰੁਪਏ ਕਰਨ ਦਾ ਐਲਾਨ
ਅਮਰਿੰਦਰ ਸਿੰਘ ਦਾ ਐਲਾਨ ਸੰਘਰਸ਼ ਵਿੱਚ ਮਾਰੇ ਗਏ ਹਰ ਕਿਸਾਨ ਦੇ ਵਾਰਸਾਂ ਨੂੰ ਪੰਜ ਲੱਖ ਰੁਪਏ ਤੇ ਨੌਕਰੀ ਮਿਲੇਗੀ