Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਕੈਨੇਡਾ

ਦੋ ਡੋਜ਼ ਵਾਲੇ ਸ਼ਡਿਊਲ ਦੀ ਪਾਲਣਾ ਨਾ ਕਰਨ ਉੱਤੇ ਕਿਊਬਿਕ ਨੂੰ ਵੈਕਸੀਨ ਸਪਲਾਈ ਬੰਦ ਕਰ ਸਕਦੀ ਹੈ ਫਾਈਜ਼ਰ?

January 12, 2021 06:33 AM

ਮਾਂਟਰੀਅਲ, 11 ਜਨਵਰੀ (ਪੋਸਟ ਬਿਊਰੋ) : ਕਿਊਬਿਕ ਵਿੱਚ ਕੋਵਿਡ-19 ਵੈਕਸੀਨ ਨੂੰ ਉਸ ਸੂਰਤ ਵਿੱਚ ਢਾਹ ਲੱਗੇਗੀ ਜੇ ਪ੍ਰੋਵਿੰਸ ਨੇ ਉਹ ਸ਼ਡਿਊਲ ਅਪਨਾਉਣਾ ਜਾਰੀ ਰੱਖਿਆ ਜਿਸ ਦੀ ਵੈਕਸੀਨ ਨਿਰਮਾਤਾ ਵੱਲੋਂ ਸਿਫਾਰਿਸ਼ ਨਹੀਂ ਕੀਤੀ ਗਈ ਹੈ। ਇਹ ਖੁਲਾਸਾ ਪ੍ਰੋਵਿੰਸ਼ੀਅਲ ਆਗੂਆਂ ਵੱਲੋਂ ਕੀਤਾ ਗਿਆ।
ਸੋਮਵਾਰ ਨੂੰ ਪ੍ਰੀਮੀਅਰ ਫਰੈਂਕੌਇਸ ਲੀਗਾਲਟ ਨੇ ਆਖਿਆ ਕਿ ਓਟਵਾ ਵੱਲੋਂ ਪ੍ਰੋਵਿੰਸ਼ੀਅਲ ਸਰਕਾਰ ਨਾਲ ਇਸ ਬਾਰੇ ਗੱਲਬਾਤ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੂੰ ਫਾਈਜ਼ਰ ਵੱਲੋਂ ਆਪਣੀ ਵੈਕਸੀਨ ਲਈ ਦੋ ਡੋਜ਼ਾਂ ਵਾਲੇ ਸ਼ਡਿਊਲ ਨੂੰ ਅਪਨਾਏ ਜਾਣ ਦੀ ਲੋੜ ਹੈ। ਇਸ ਸ਼ਡਿਊਲ ਅਨੁਸਾਰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੇ ਜਾਣ ਤੋਂ ਤਿੰਨ ਹਫਤੇ ਬਾਅਦ ਦੂਜੀ ਡੋਜ਼ ਦਿੱਤੀ ਜਾਣੀ ਜ਼ਰੂਰੀ ਹੈ। ਪਰ ਕਿਊਬਿਕ ਸਰਕਾਰ ਦੀ ਯੋਜਨਾ ਅਨੁਸਾਰ ਤੇ ਸੋਧੇ ਹੋਏ ਸ਼ਡਿਊਲ ਮੁਤਾਬਕ ਪਹਿਲੀ ਡੋਜ਼ ਹਾਸਲ ਕਰਨ ਵਾਲੇ ਲੋਕ ਕਈ ਮਹੀਨੇ ਬਾਅਦ ਵੀ ਦੂਜੀ ਡੋਜ਼ ਹਾਸਲ ਕਰ ਸਕਦੇ ਹਨ।
ਸਰਕਾਰ ਦਾ ਦਾਅਵਾ ਹੈ ਕਿ ਇਹ ਸੋਧਿਆ ਹੋਇਆ ਸ਼ਡਿਊਲ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨੇਟ ਕਰਨ ਦਾ ਉਪਰਾਲਾ ਹੈ। ਸਰਕਾਰ ਦਾ ਇੱਥੋਂ ਤੱਕ ਦਾਅਵਾ ਹੈ ਕਿ ਪਹਿਲੀ ਡੋਜ਼ ਨਾਲ ਹੀ ਲੋੜੀਂਦੀ ਇਮਿਊਨਿਟੀ ਦਾ ਪੱਧਰ ਹਾਸਲ ਹੋ ਜਾਂਦਾ ਹੈ। ਪਰ ਫਾਈਜ਼ਰ ਵੱਲੋਂ ਕਿਊਬਿਕ ਸਰਕਾਰ ਦੇ ਇਸ ਦਾਅਵੇ ਨਾਲ ਇਤਫਾਕ ਨਹੀਂ ਰੱਖਿਆ ਜਾ ਰਿਹਾ। ਲੀਗਾਲਟ ਨੇ ਆਖਿਆ ਕਿ ਫੈਡਰਲ ਸਰਕਾਰ ਵੱਲੋਂ ਉਨ੍ਹਾਂ ਨੂੰ ਇਹ ਦੱਸਿਆ ਗਿਆ ਹੈ ਕਿ ਜੇ ਅਸੀਂ ਫਾਈਜ਼ਰ ਵੱਲੋਂ ਦੱਸੇ ਗਏ ਅੰਤਰਾਲ ਉੱਤੇ ਵੈਕਸੀਨ ਦੀ ਡੋਜ਼ ਨਾ ਦਿੱਤੀ ਤਾਂ ਕੰਪਨੀ ਭਵਿੱਖ ਵਿੱਚ ਸਾਨੂੰ ਵੈਕਸੀਨ ਦੀ ਸਪਲਾਈ ਬੰਦ ਵੀ ਕਰ ਸਕਦੀ ਹੈ।
ਲੀਗਾਲਟ ਨੇ ਅੱਗੇ ਆਖਿਆ ਕਿ ਜੇ ਦੂਜੀ ਡੋਜ਼ ਨੂੰ ਰੋਕਣ ਦੀ ਕੰਪਨੀ ਵੱਲੋਂ ਗੱਲ ਆਖੀ ਗਈ ਹੈ ਤਾਂ ਅਸੀਂ ਉਸ ਵੱਲੋਂ ਦਿੱਤੇ ਨਿਰਦੇਸ਼ਾਂ ਉੱਤੇ ਹੀ ਚੱਲਾਂਗੇ ਪਰ ਜੇ ਸਾਡੇ ਕੋਲ ਚੋਣ ਕਰਨ ਦਾ ਬਦਲ ਹੈ ਤਾਂ ਅਸੀਂ ਪਹਿਲੀ ਡੋਜ਼ ਨਾਲ ਹੀ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨੇਟ ਕਰਨ ਦਾ ਫੈਸਲਾ ਕਰਾਂਗੇ। ਫਾਈਜ਼ਰ ਦੇ ਬੁਲਾਰੇ ਨੇ ਆਖਿਆ ਕਿ ਕੰਪਨੀ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਕਿ ਇਸ ਤਰ੍ਹਾ ਦੇ ਨਤੀਜੇ ਢੁਕਵੇਂ ਹੋਣਗੇ। ਪਰ ਫਾਈਜ਼ਰ ਵੱਲੋਂ ਇਸ ਗੱਲ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਕੈਨੇਡਾ ਭਰ ਵਿੱਚ ਹੈਲਥ ਕੈਨੇਡਾ ਵੱਲੋਂ ਜਾਰੀ ਡੋਜ਼ਾਂ ਦੇ ਸ਼ਡਿਊਲ ਦੀ ਹੀ ਪਾਲਣਾ ਕੀਤੀ ਜਾਵੇ।   
 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ