Welcome to Canadian Punjabi Post
Follow us on

19

January 2021
ਮਨੋਰੰਜਨ

ਬੈਕ ਟੂ ਬੈਕ ਚਾਰ ਵੱਡੀਆਂ ਫਿਲਮਾਂ ਵਿੱਚ ਦਿਸੇਗੀ ਪੂਜਾ

January 12, 2021 01:19 AM

ਅਭਿਨੇਤਰੀ ਪੂਜਾ ਹੇਗੜੇ ਲਈ ਇਹ ਸਾਲ ਲੱਕੀ ਸਾਬਤ ਹੋਣ ਵਾਲਾ ਹੈ। ਇਸ ਸਾਲ ਉਸ ਦੀਆਂ ਚਾਰ ਵੱਡੀਆਂ ਫਿਲਮਾਂ ਆਉਣਗੀਆਂ। ਇਨ੍ਹਾਂ ਵਿੱਚੋਂ ਇੱਕ ਸਲਮਾਨ ਖਾਨ, ਦੂਸਰੀ ਰਣਵੀਰ ਸਿੰਘ ਅਤੇ ਤੀਸਰੀ ਅਖਿਲ ਅੱਕੀਨੇਕੀ ਦੇ ਨਾਲ ਹੈ। ਚੌਥੀ ਫਿਲਮ ਉਹ ਪ੍ਰਭਾਸ ਦੇ ਨਾਲ ਸ਼ੂਟ ਕਰ ਰਹੀ ਹੈ।
ਆਪਣੇ ਇਸ ਸਾਲ ਦੇ ਬਿਜ਼ੀ ਸ਼ਡਿਊਲ ਬਾਰੇ ਉਹ ਕਹਿੰਦੀ ਹੈ, ‘‘ਮੈਂ ਸੈੱਟ 'ਤੇ ਕੰਮ ਕਰਦੇ ਹੋਏ ਨਵੇਂ ਸਾਲ ਵਿੱਚ ਐਂਟਰੀ ਕਰਨ 'ਤੇ ਬਹੁਤ ਖੁਸ਼ ਹਾਂ। ਮੈਂ ਤਿੰਨ ਜਨਵਰੀ ਤੋਂ ‘ਰਾਧੇਸ਼ਾਮ’ ਲਈ ਅਗਲਾ ਸ਼ੂਟ ਸ਼ਡਿਊਲ ਸ਼ੁਰੂ ਕਰ ਦਿੱਤਾ ਹੈ। ਮੈਂ ਅੱਗੇ ‘ਸਰਕਸ' ਦੀ ਸ਼ੂਟਿੰਗ ਸ਼ੁਰੂ ਕਰਾਂਗੀ। ਮੈਂ ਇਸ ਸਾਲ ਦੇ ਲਈ ਸੁਪਰ ਐਕਸਾਈਟਿਡ ਹਾਂ। ਇਸ ਤੋਂ ਬਿਹਤਰ ਸ਼ੁਰੂਆਤ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ।”

Have something to say? Post your comment