Welcome to Canadian Punjabi Post
Follow us on

26

January 2021
ਮਨੋਰੰਜਨ

ਹਲਕਾ ਫੁਲਕਾ

January 12, 2021 01:16 AM

‘‘ਮੈਨੂੰ ਵੀ ਦੇਖਣ ਦਿਓ, ਕਿਸ ਦਾ ਐਕਸੀਡੈਂਟ ਹੋਇਆ ਹੈ?” ਇੱਕ ਆਦਮੀ ਭੀੜ ਨੂੰ ਹਟਾਉਂਦਾ ਹੋਇਆ ਬੋਲਿਆ।

ਜਦੋਂ ਕੋਈ ਨਾ ਹਟਿਆ ਤਾਂ ਉਹ ਚਿਲਾਉਂਦਾ ਹੋਇਆ ਬੋਲਿਆ, ‘‘ਜਿਸ ਦਾ ਐਕਸੀਡੈਂਟ ਹੋਇਆ ਹੈ, ਮੈਂ ਉਸ ਦਾ ਪਿਤਾ ਹਾਂ।”
ਰਸਤਾ ਮਿਲ ਗਿਆ ਅਤੇ ਦੇਖਿਆ ਤਾਂ ਇੱਕ ਗਧਾ ਮਰਿਆ ਪਿਆ ਸੀ।
**********
ਬੌਸ ਦੀ ਨਵੀਂ ਕਾਰ ਦੇਖ ਕੇ ਕਰਮਚਾਰੀ ਖੁਸ਼ ਹੋ ਕੇ ਬੋਲਿਆ, ‘‘ਵਾਹ ਸਰ! ਬੜੀ ਵਧੀਆ ਗੱਡੀ ਹੈ।”
ਬੌਸ ਨੇ ਉਸ ਦੇ ਮੋਢਿਆਂ 'ਤੇ ਹੱਥ ਰੱਖ ਕੇ ਕਿਹਾ, ‘‘ਤੂੰ ਜੇ ਈਮਾਨਦਾਰੀ ਨਾਲ ਕੰਮ ਕਰੇਂਗਾ, ਜੀਅ ਲਾ ਕੇ ਮਿਹਨਤ ਕਰੇਂਗਾ, ਵੇਲੇ ਸਿਰ ਆਵੇਂਗਾ, ਛੁੱਟੀਆਂ ਨਹੀਂ ਲਵੇਂਗਾ, ਓਵਰ ਟਾਈਮ ਕਰੇਂਗਾ ਅਤੇ ਟਾਰਗੇਟ ਪੂਰਾ ਕਰੇਂਗਾ ਤਾਂ ਅਗਲੀ ਵਾਰ ਮੈਂ ਇਸ ਤੋਂ ਵੀ ਵੱਡੀ ਗੱਡੀ ਲਵਾਂਗਾ।”
*********
ਇੱਕ ਔਰਤ ਨੇ ਕਸਟਮਰ ਕੇਅਰ ਨੂੰ ਫੋਨ ਕਰ ਕੇ ਗੁੱਸੇ ਵਿੱਚ ਕਿਹਾ, ‘‘ਪਿਛਲੇ ਤਿੰਨ ਘੰਟਿਆਂ ਤੋਂ ਤੁਹਾਡੀ ਕੰਪਨੀ ਦਾ ਇੰਟਰਨੈੱਟ ਨਹੀਂ ਚੱਲ ਰਿਹਾ, ਦੱਸੋ ਮੈਂ ਕੀ ਕਰਾਂ?”
ਕਸਟਮਰ ਕੇਅਰ ਵਾਲਾ, ‘‘ਭੈਣ ਜੀ, ਚੱਲਣ ਤੱਕ ਤੁਸੀਂ ਘਰ ਦੇ ਕੰਮ ਹੀ ਕਰ ਲਵੋ।”

Have something to say? Post your comment