ਫਿਲਮਾਂ ਵਿੱਚ ਕਲਾਕਾਰਾਂ ਨੂੰ ਅਲੱਗ ਅਲੱਗ ਰਿਸ਼ਤਿਆਂ ਨੂੰ ਨਿਭਾਉਣ ਦਾ ਮੌਕਾ ਮਿਲਦਾ ਹੈ। ਇਹ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਤੋਂ ਬੇਹੱਦ ਅਲੱਗ ਹੁੰਦਾ ਹੈ। ਗੱਲ ਕਰੀਏ ਸਲਮਾਨ ਖਾਨ ਦੀ ਫਿਲਮ ‘ਰਾਧੇ : ਯੋਰ ਮੋਸਟ ਵਾਂਟਿਡ ਭਾਈ’ ਦੀ ਤਾਂ ਖਬਰ ਹੈ ਕਿ ਇਸ ਵਿੱਚ ਦਿਸ਼ਾ ਪਟਾਨੀ ਅਭਿਨੇਤੀ ਜੈਕੀ ਸ਼ਰਾਫ ਦੀ ਛੋਟੀ ਭੈਣ ਦਾ ਕਿਰਦਾਰ ਕਰੇਗੀ। ਰੀਲ ਦੀ ਦੁਨੀਆ ਤੋਂ ਬਾਹਰ ਰੀਅਲ ਲਾਈਫ ਵਿੱਚ ਉਹ ਜੈਕੀ ਦੇ ਬੇਟੇ ਟਾਈਗਰ ਦੀ ਗਰਲਫਰੈਂਡ ਹੈ। ਇਸ ਤੋਂ ਪਹਿਲਾਂ ਦਿਸ਼ਾ ਨੇ ਜੈਕੀ ਦੇ ਨਾਲ ‘ਭਾਰਤ’ ਫਿਲਮ ਵਿੱਚ ਵੀ ਕੰਮ ਕੀਤਾ ਸੀ, ਪਰ ਉਸ ਫਿਲਮ ਵਿੱਚ ਦਿਸ਼ਾ ਅਤੇ ਜੈਕੀ ਦਾ ਕੋਈ ਵੀ ਸੀਨ ਇਕੱਠੇ ਨਹੀਂ ਸੀ, ਪਰ ‘ਰਾਧੇ : ਯੋਰ ਮੋਸਟ ਵਾਂਟਿਡ ਭਾਈ’ ਵਿੱਚ ਦੋਵਾਂ ਦੇ ਕਈ ਸੀਨਜ਼ ਇਕੱਠੇ ਹੋਣਗੇ।
ਸਲਮਾਨ ਦੇ ਨਾਲ ਦਿਸ਼ਾ ਦੀ ਇਹ ਦੂਸਰੀ ਫਿਲਮ ਹੋਵੇਗੀ। ਇਸ ਤੋਂ ਪਹਿਲਾਂ ਉਹ ‘ਭਾਰਤ' ਵਿੱਚ ਸਲਮਾਨ ਦੀ ਪ੍ਰੇਮਿਕਾ ਦੀ ਭੂਮਿਕਾ ਨਿਭਾ ਚੁੱਕੀ ਹੈ। ‘ਰਾਧੇ : ਯੋਰ ਮੋਸਟ ਵਾਂਟਿਡ ਭਾਈ’ ਫਿਲਮ ਪਿਛਲੇ ਸਾਲ ਈਦ 'ਤੇ ਰਿਲੀਜ਼ ਹੋਣ ਵਾਲੀ ਸੀ। ਕੋਰੋਨਾ ਕਾਰਨ ਸਿਨੇਮਾਘਰ ਬੰਦ ਹੋਣ ਕਾਰਨ ਫਿਲਮ ਰਿਲੀਜ਼ ਨਹੀਂ ਹੋ ਸਕੀ ਸੀ। ਹਾਲ ਹੀ ਵਿੱਚ ਸਲਮਾਨ ਨੇ ਆਪਣੇ ਜਨਮ ਦਿਨ ਦੀ ਪਾਰਟੀ 'ਤੇ ਸਪੱਸ਼ਟ ਕੀਤਾ ਸੀ ਕਿ ਜੇ ਹਾਲਾਤ ਠੀਕ ਹੋਏ ਤਾਂ ਇਹ ਫਿਲਮ ਇਸ ਸਾਲ ਈਦ ਤੱਕ ਰਿਲੀਜ਼ ਹੋ ਸਕਦੀ ਹੈ।