Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਅੰਤਰਰਾਸ਼ਟਰੀ

ਟਰੰਪ ਪੱਖੀ ਹਿੰਸਕ ਭੀੜ ਅਮਰੀਕੀ ਕੈਪੀਟਲ ਵਿੱਚ ਹੋਈ ਦਾਖਲ

January 07, 2021 07:32 AM

ਭੀੜ ਨੂੰ ਰੋਕਣ ਲਈ ਚਲਾਈ ਗਈ ਗੋਲੀ ਵਿੱਚ ਇੱਕ ਮਹਿਲਾ ਦੀ ਹੋਈ ਮੋਤ


ਵਾਸਿ਼ੰਗਟਨ, 6 ਜਨਵਰੀ (ਪੋਸਟ ਬਿਊਰੋ) : ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪਲਟਾਉਣ ਦੀ ਕੋਸਿ਼ਸ਼ ਤਹਿਤ ਬੁੱਧਵਾਰ ਨੂੰ ਹਿੰਸਕ ਭੀੜ ਅਮਰੀਕੀ ਕੈਪੀਟਲ (ਜਿਸ ਇਮਾਰਤ ਵਿੱਚ ਅਮਰੀਕੀ ਕਾਂਗਰਸ ਮੁਲਾਕਾਤ ਕਰਦੀ ਹੈ) ਵਿੱਚ ਦਾਖਲ ਹੋ ਗਈ। ਭੀੜ ਦੇ ਗੁੱਸੇ ਤੋਂ ਬਚਣ ਲਈ ਨੀਤੀਘਾੜਿਆਂ ਨੂੰ ਲੁਕ ਕੇ ਆਪਣੀਆਂ ਜਾਨਾਂ ਬਚਾਉਣੀਆਂ ਪਈਆਂ।
ਪਰ ਇਸ ਤੋਂ ਤੁਰੰਤ ਬਾਅਦ ਇਮਾਰਤ ਨੂੰ ਸਕਿਓਰ ਕਰ ਲਿਆ ਗਿਆ ਤੇ ਚੋਣਾਂ ਦੀ ਗਿਣਤੀ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ ਗਿਆ। ਸੈਨੇਟਰਜ਼ ਵੀ ਆਪਣੇ ਕੰਮਕਾਜ ਵਿੱਚ ਮੁੜ ਰੁੱਝ ਗਏ। ਪਰ ਦਿਨ ਵੇਲੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਸਮਰਥਨ ਕਰਨ ਵਾਲੇ ਮੁਜ਼ਾਹਰਾਕਾਰੀਆਂ ਵੱਲੋਂ ਸਕਿਊਰਿਟੀ ਦੀ ਉਲੰਘਣਾਂ ਕੀਤੇ ਜਾਣ ਦੇ ਨਾਲ ਨਾਲ ਇਮਾਰਤ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਹਿੰਸਕ ਭੀੜ ਨੂੰ ਰੋਕਣ ਦੀ ਕੋਸਿ਼ਸ਼ ਦਰਮਿਆਨ ਚੱਲੀ ਗੋਲੀ ਕਾਰਨ ਇੱਕ ਮਹਿਲਾ ਦੀ ਵੀ ਮੌਤ ਹੋ ਗਈ।ਇਸ ਤੋਂ ਇਲਾਵਾ ਵਾਸਿ਼ੰਗਟਨ ਦੇ ਮੇਅਰ ਨੇ ਹਿੰਸਾ ਨੂੰ ਰੋਕਣ ਲਈ ਸ਼ਾਮ ਵੇਲੇ ਦਾ ਕਰਫਿਊ ਵੀ ਲਾ ਦਿੱਤਾ।
ਡੀਸੀ ਪੁਲਿਸ ਚੀਫ ਰੌਬਰਟ ਕੌਂਟੀ ਨੇ ਦੱਸਿਆ ਕਿ ਮੁਜ਼ਾਹਰਾਕਾਰੀਆਂ ਨੇ ਅਮਰੀਕੀ ਕੈਪੀਟਲ ਉੱਤੇ ਕਬਜਾ ਕਰਨ ਲਈ ਕੈਮੀਕਲ ਪਦਾਰਥ ਵੀ ਪੁਲਿਸ ਉੱਤੇ ਸੁੱਟੇ। ਕੈਪੀਟਲ ਨੇੜੇ ਧਮਾਕਾਖੇਜ਼ ਸਮੱਗਰੀ, ਪੁਲਿਸ ਦੇ ਦੱਸਣ ਮੁਤਾਬਕ ਪਾਈਪ ਬੰਬ, ਵੀ ਮਿਲਿਆ।ਕੌਂਟੀ ਨੇ ਆਖਿਆ ਕਿ ਇਸ ਘਟਨਾ ਨੂੰ ਦੰਗਿਆਂ ਦਾ ਦਰਜਾ ਦਿੱਤਾ ਗਿਆ। ਪੈਂਟਾਗਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ 1100 ਡੀਸੀ ਨੈਸ਼ਨਲ ਗਾਰਡ ਮੈਂਬਰਾਂ ਨੂੰ ਵੀ ਮੌਕੇ ਉੱਤੇ ਭੇਜਿਆ ਗਿਆ।
ਇਸ ਮਗਰੋਂ ਰਿਪਬਲਿਕਨ ਨੀਤੀਘਾੜਿਆਂ ਵੱਲੋਂ ਹੀ ਟਰੰਪ ਤੋਂਂ ਇਸ ਘਟਨਾ ਦੀ ਜਨਤਕ ਤੌਰ ਉੱਤੇ ਨਿਖੇਧੀ ਕਰਨ ਦੀ ਮੰਗ ਕੀਤੀ ਗਈ।     
 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ