Welcome to Canadian Punjabi Post
Follow us on

12

July 2025
 
ਅੰਤਰਰਾਸ਼ਟਰੀ

ਜਾਰਜੀਆ ਵਿੱਚ ਜ਼ਬਰਦਸਤ ਜਿੱਤ ਨਾਲ ਅਮਰੀਕਾ ਦੀ ਸੈਨੇਟ ਉੱਤੇ ਕਾਇਮ ਹੋਇਆ ਡੈਮੋਕ੍ਰੈਟਸ ਦਾ ਦਬਦਬਾ

January 07, 2021 06:32 AM

ਵਾਸਿ਼ੰਗਟਨ, 6 ਜਨਵਰੀ (ਪੋਸਟ ਬਿਊਰੋ) : ਜਾਰਜੀਆ ਦੀਆਂ ਦੋਵੇਂ ਸੈਨੇਟ ਸੀਟਾਂ ਡੈਮੋਕ੍ਰੈਟਸ ਦੀ ਝੋਲੀ ਆ ਪਈਆਂ ਹਨ। ਇਸ ਦੇ ਨਾਲ ਹੀ ਅਮਰੀਕਾ ਦੀ ਸੈਨੇਟ ਵਿੱਚ ਵੀ ਹੁਣ ਡੈਮੋਕ੍ਰੈਟਸ ਦਾ ਦਬਦਬਾ ਹੋ ਗਿਆ ਹੈ। ਇਸ ਨਾਲ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਆਫਿਸ ਵਿੱਚ ਆਪਣੇ ਆਖਰੀ ਦਿਨਾਂ ਵਿੱਚ ਵੱਡਾ ਝਟਕਾ ਲੱਗਿਆ ਹੈ ਜਦਕਿ ਨਵੇਂ ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡਨ ਦੀ ਸਥਿਤੀ ਵਿੱਚ ਹੋਰ ਸੁਧਾਰ ਹੋਇਆ ਹੈ।
ਡੈਮੋਕ੍ਰੈਟਸ ਦੀ ਨੁਮਾਇੰਦਗੀ ਕਰਨ ਵਾਲੇ ਜੌਨ ਓਸੌਫ ਤੇ ਰਫੇਲ ਵਾਰਨੌਕ ਨੇ ਰਿਪਬਲਿਕਨ ਉਮੀਦਵਾਰਾਂ ਡੇਵਿਡ ਪਰਡਿਊ ਤੇ ਕੈਲੀ ਲੋਏਫਲਰ ਨੂੰ ਸਿ਼ਕਸਤ ਦਿੱਤੀ। 1992 ਤੋਂ ਬਾਅਦ ਇਸ ਸਟੇਟ ਉੱਤੇ ਪਰਚਮ ਲਹਿਰਾਉਣ ਵਾਲੇ ਬਾਇਡਨ ਪਹਿਲੇ ਡੈਮੋਕ੍ਰੈਟਿਕ ਉਮੀਦਵਾਰ ਬਣ ਗਏ ਹਨ। ਵਾਰਨੌਕ ਐਟਲਾਂਟਾ ਦੀ ਉਸੇ ਚਰਚ ਵਿੱਚ ਪਾਦਰੀ ਰਹਿ ਚੁੱਕੇ ਹਨ ਜਿੱਥੇ ਸਿਵਲ ਅਧਿਕਾਰਾਂ ਦੀ ਪੈਰਵੀ ਮਾਰਟਿਨ ਲੂਥਰ ਕਿੰਗ ਜੂਨੀਅਰ ਵੱਲੋਂ ਕੀਤੀ ਗਈ ਸੀ। ਜਾਰਜੀਆ ਤੋਂ ਸੈਨੇਟ ਲਈ ਚੁਣੇ ਜਾਣ ਵਾਲੇ ਉਹ ਪਹਿਲੇ ਐਫਰੀਕਨ ਅਮੈਰੀਕਨ ਵੀ ਬਣ ਗਏ ਹਨ।  
ਇਸ ਤੋਂ ਇਲਾਵਾ ਓਸੌਫ 33 ਸਾਲ ਦੀ ਉਮਰ ਵਿੱਚ ਪਹਿਲੇ ਯਹੂਦੀ ਸੈਨੇਟਰ ਬਣ ਗਏ ਹਨ। ਉਹ ਸੈਨੇਟ ਦੇ ਸੱਭ ਤੋਂ ਘੱਟ ਉਮਰ ਦੇ ਸੈਨੇਟਰ ਵੀ ਹਨ। ਇਨ੍ਹਾਂ ਦੋਵਾਂ ਆਗੂਆਂ ਦੀ ਜਿੱਤ ਜਾਰਜੀਆ ਦੀ ਸਿਆਸਤ ਵਿੱਚ ਹੋ ਰਹੀ ਤਬਦੀਲੀ ਨੂੰ ਦਰਸਾਉਂਦੀ ਹੈ। ਸਾਲ 2020 ਦੇ ਰੌਲੇ ਰੱਪੇ ਵਾਲੇ ਚੋਣ ਸੀਜ਼ਨ ਵਿੱਚ ਇਸ ਹਫਤੇ ਹੋਈਆਂ ਚੋਣਾਂ ਨੇ ਸਪਸ਼ਟ ਕਰ ਦਿੱਤਾ ਕਿ ਇਸ ਵਾਰੀ ਹਵਾ ਦਾ ਰੁਖ ਡੈਮੋਕ੍ਰੈਟਸ ਵੱਲ ਹੈ।
 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕੀ ਜਾਂਚ ਏਜੰਸੀ ਐੱਫਬੀਆਈ ਅਧਿਕਾਰੀਆਂ ਦੀ ਵਫ਼ਾਦਾਰੀ ਦੀ ਹੋ ਰਹੀ ਜਾਂਚ, ਝੂਠ ਖੋਜਣ ਵਾਲੀ ਮਸ਼ੀਨ ਦੀ ਕੀਤੀ ਜਾ ਰਹੀ ਵਰਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀ ਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ ਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂ ਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇ BRICS ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ, ਮੋਦੀ ਨੇ ਕਿਹਾ- ਹਮਲਾ ਮਨੁੱਖਤਾ 'ਤੇ ਸੱਟ ਪਾਕਿਸਤਾਨ ਵਿੱਚ ਪਾਲਤੂ ਸ਼ੇਰ ਨੇ ਔਰਤ ਅਤੇ ਬੱਚਿਆਂ `ਤੇ ਕੀਤਾ ਹਮਲਾ, ਪੁਲਿਸ ਨੇ ਮਾਲਕ ਨੂੰ ਕੀਤਾ ਗ੍ਰਿਫ਼ਤਾਰ ਆਸਟ੍ਰੇਲੀਅਨ ਔਰਤ ਨੇ ਆਪਣੀ ਸੱਸ ਅਤੇ ਸਹੁਰੇ ਨੂੰ ਜ਼ਹਿਰੀਲੇ ਮਸ਼ਰੂਮ ਖੁਆ ਕੇ ਮਾਰਿਆ, ਹੋ ਸਕਦੀ ਹੈ ਉਮਰ ਕੈਦ ਅਮਰੀਕਾ ਦੇ ਟੈਕਸਾਸ ਵਿੱਚ ਹੜ੍ਹਾਂ ਕਾਰਨ 80 ਮੌਤਾਂ, 41 ਲੋਕ ਲਾਪਤਾ ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ