Welcome to Canadian Punjabi Post
Follow us on

19

September 2024
ਬ੍ਰੈਕਿੰਗ ਖ਼ਬਰਾਂ :
ਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ.ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈਮੁੱਖ ਮੰਤਰੀ ਦੇ ਸੁਹਿਰਦ ਯਤਨਾਂ ਸਦਕਾ ਹੁਣ ਪੰਜਾਬ ਵਿੱਚ ਬਣਨਗੇ ਲਗਜ਼ਰੀ ਕਾਰ ਕੰਪਨੀ ਬੀ.ਐਮ.ਡਬਲਿਊ. ਦੇ ਪਾਰਟਸਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਘਰੇਲੂ ਹਿੰਸਾ ਦੇ ਪੀੜਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਸਹਾਇਤਾ ਲਈ ‘ਸਾਂਝ ਰਾਹਤ ਪ੍ਰੋਜੈਕਟ’ ਦੀ ਕੀਤੀ ਸ਼ੁਰੂਆਤ
 
ਨਜਰਰੀਆ

ਦੁਨੀਆ ਭਾਰਤ ਦੇ ਭਵਿੱਖ ਦੀ ਭਵਿੱਖਬਾਣੀ ਕਰ ਰਹੀ ਹੈ

January 07, 2021 01:23 AM

-ਆਕਾਰ ਪਟੇਲ
2014 ਤੋਂ ਲੈ ਕੇ ਭਾਰਤ ਗਿਰਾਵਟ 'ਚ ਹੈ। ਇਸ ਦੇ ਬਾਰੇ ਕਈ ਵਿਸ਼ਵ ਪੱਧਰੀ ਸੰਕੇਤਕਾਂ 'ਚੋਂ ਇੱਕ ਫ੍ਰੈਜਾਈਲ ਸਟੇਟਸ ਇੰਡੈਕਸ ਹੈ। ਇਸ ਨੂੰ ਪਹਿਲਾਂ ਫੇਲਡ ਸਟੇਟਸ ਇੰਡੈਕਸ ਦੇ ਨਾਂ ਨਾਲ ਬੁਲਾਇਆ ਜਾਂਦਾ ਸੀ। ਇਹ ਇੰਡੈਕਸ ਸਕਿਓਰਿਟੀ (ਹਰ ਤਰ੍ਹਾਂ ਦੀ) ਤੇ ਆਰਥਿਕ ਵਿਕਾਸ ਨੂੰ ਰਿਕਾਰਡ ਕਰਦਾ ਹੈ। ਇਹ 11 ਦੇਸ਼ਾਂ 'ਚੋਂ ਇੱਕ ਦਾ ਵਰਗੀਕਰਨ ਕਰਦਾ ਹੈ। ਆਪਣੀ ਸਫਲਤਾ ਨੂੰ ਬਣਾਏ ਰੱਖਣ ਲਈ ਸਭ ਤੋਂ ਜ਼ਿਆਦਾ ਸੰਭਾਵਨਾ ਵਾਲੇ ਦੇਸ਼ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਫਿਨਲੈਂਡ, ਨਾਰਵੇ, ਡੈਨਮਾਰਕ ਅਤੇ ਆਈਸਲੈਂਡ ਹਨ।
ਇਸ ਵਰਗ 'ਚ ਭਾਰਤ ਸ਼ਾਮਲ ਨਹੀਂ ਹੈ ਜੋ ਅਗਲੇ ਜਾਂ ਫਿਰ ਉਸ ਤੋਂ ਬਾਅਦ ਸਥਿਰ ਜਾਂ ਟਿਕਾਊ ਦਿਖਾਈ ਦਿੰਦਾ ਹੈ। ਭਾਰਤ ਹੇਠਾਂ ਤੋਂ 5ਵੀਂ ਸ਼੍ਰੋਣੀ 'ਚ ਹੈ ਜਿਸ ਨੂੰ ਐਲੀਵੇਟਿਡ ਵਾਰਨਿੰਗ ਦੇ ਰੂਪ 'ਚ ਵੰਡਿਆ ਗਿਆ ਹੈ। ਅਜਿਹੇ ਵਰਗ 'ਚ ਸਾਡੇ ਨਾਲ ਕੋਲੰਬੀਆ, ਬ੍ਰਾਜ਼ੀਲਾ, ਇਜ਼ਰਾਈਲ, ਅਲਜੀਰੀਆ, ਰੂਸ ਅਤੇ ਸ਼ੈਨੇਗਲ ਵਰਗੇ ਦੇਸ਼ ਹਨ। ਇਸ ਸ਼੍ਰੇਣੀ 'ਚ 30 ਦੇਸ਼ ਹਨ, ਪਰ ਪਿਛਲੇ ਸਾਲ ਤੋਂ 30 ਵਿੱਚੋਂ ਸਿਰਫ ਚਾਰ 'ਚ ਗਿਰਾਵਟ ਆਈ ਹੈ ਜਿਸ 'ਚ ਬ੍ਰਾਜ਼ੀਲ, ਕੋਲੰਬੀਆ, ਬੋਲੀਵੀਆ ਅਤੇ ਭਾਰਤ ਸ਼ਾਮਲ ਹਨ। ਭਾਰਤ 'ਤੇ ਵਿਸਥਾਰਤ ਚੈਪਟਰ 'ਚ ਸੂਚਕ ਅੰਕ ਸਾਨੂੰ ਦੱਸਦੇ ਹਨ ਕਿ ਅਜਿਹਾ ਕਿਉਂ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸਾਡਾ ਭਵਿੱਖ ਇਨ੍ਹਾਂ ਦੇਸ਼ਾਂ ਨਾਲ ਮਜ਼ਬੂਤ ਅਤੇ ਲੋਕਤੰਤਰਿਕ ਪੱਛਮ ਦੇਸ਼ਾਂ ਦੇ ਨਾਲ ਸਾਂਝਾ ਕੀਤੇ ਜਾਣ ਦੀ ਜ਼ਿਆਦਾ ਸੰਭਾਵਨਾ ਹੈ ਜਿਨ੍ਹਾਂ ਨਾਲ ਅਸੀਂ ਰਹਿਣਾ ਚਾਹੁੰਦੇ ਹਾਂ।
ਇਸ ਦਾ ਕਹਿਣਾ ਹੈ ਕਿ ਇਸ ਸਰਕਾਰ ਦੀ ਖ਼ਰਾਬ ਸੋਚ ਅਤੇ ਲਾਗੂ ਕੀਤੇ ਸੁਧਾਰਾਂ ਕਾਰਨ ਭਾਰਤ ਦੇ ਆਰਥਿਕ ਵਾਧਾ ਦੀ ਮੱਠੀ ਰਫ਼ਤਾਰ ਹੋਈ ਹੈ। ਇਹ 1978 ਤੋਂ ਲੈ ਕੇ ਹੁਣ ਤੱਕ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਹੈ।
ਮੋਦੀ ਦੀ ਪ੍ਰਤੀਕਿਰਿਆ, ਸਰਪ੍ਰਸਤਵਾਦ, ਉਚ ਸਰਕਾਰੀ ਨਿਵੇਸ਼, ਬੈਂਕ ਕਰਜ਼ਾ ਟੀਚੇ ਤੇ ਪ੍ਰਤੱਖ ਵਿੱਤੀ ਸਹਾਇਤਾ ਦਾ ਸੁਮੇਲ ਇਸ ਪ੍ਰਵਿਰਤੀ ਨੂੰ ਪਲਟਣ 'ਚ ਅਸਮਰੱਥ ਰਹੀ ਹੈ। ਸੁਰੱਖਿਆ ਦੇ ਪੱਖ ਨੂੰ ਲੈ ਕੇ ਇਸ ਨੇ ਸਮੱਸਿਆਵਾਂ ਨੂੰ ਰਿਕਾਰਡ ਕੀਤਾ ਹੈ ਜੋ ਭਾਰਤ ਨੂੰ ਆਪਣੇ ਨਾਗਰਿਕਾਂ ਨਾਲ ਹੈ ਜੋ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ (ਐਨ ਆਰ ਸੀ) (ਜਿਸਦੇ ਬਾਰੇ ਸਾਨੂੰ ਅਜੇ ਵੀ ਯਕੀਨ ਨਹੀਂ ਕਿ ਇਹ ਰਾਸ਼ਟਰੀ ਪੱਧਰ 'ਤੇ ਲਾਗੂ ਹੋਣ ਜਾ ਰਿਹਾ ਹੈ?) ਕਸ਼ਮੀਰ ਵਿੱਚ ਉਥਲ-ਪੁਥਲ ਅਤੇ ਆਜ਼ਾਦ ਹੋ ਕੇ ਬੋਲਣ ਨੂੰ ਲੈ ਕੇ ਹੈ।
ਅਸਫਲ ਦੇਸ਼ ਉਹ ਹੈ ਜਿੱਥੇ ਸਰਕਾਰ ਕੰਟਰੋਲ 'ਚ ਨਹੀਂ ਹੈ। ਇਹ ਸਰਲ ਵਿਆਖਿਆ ਹੈ। ਇਹ ਕਿਸ ਦੇ ਕੰਟਰੋਲ 'ਚ ਹੈ? ਕਾਨੂੰਨ ਦੇ ਕੰਟਰੋਲ 'ਚ, ਅਰਥਵਿਵਸਥਾ ਸੁਰੱਖਿਆ, ਸਥਿਰਤਾ ਜਾਂ ਫਿਰ ਵਿਕਾਸ।
ਰਸਮੀ ਲੋਕਤੰਤਰ ਅਤੇ ਨਰਮ ਅਕਸ ਦੇ ਰੂਪ 'ਚ ਭਾਰਤ ਦਾ ਇਤਿਹਾਸ ਦੁਨੀਆ ਭਰ 'ਚ ਲੁਕ ਰਿਹਾ ਹੈ। ਆਪਣੇ ਹੀ ਨਾਗਰਿਕਾਂ 'ਤੇ ਹਮਲਾਵਰ ਤਰੀਕੇ ਅਪਣਾਉਣ ਵਾਲੇ ਭਾਰਤ ਨੇ ਹੋਰ ਦੇਸ਼ਾਂ ਨੂੰ ਚਿੰਤਤ ਕਰ ਦਿੱਤਾ ਹੈ। ਦੁਨੀਆ ਭਾਰਤ ਦੇ ਆਰਥਿਕ ਮੋਰਚੇ 'ਤੇ ਹਿੰਦੂਤਵ ਦੇ ਏਜੰਡੇ ਨਾਲ ਜੁੜੀ ਹੋਣ ਕਾਰਨ ਭਾਰਤ ਦੀ ਅਸਫਲਤਾ ਨੂੰ ਵੀ ਜੋੜਦੀ ਹੈ ਕਿਉਂਕਿ ਇਹ ਸਮਾਜਿਕ ਤਾਣੇ-ਬਾਣੇ ਨੂੰ ਤੋੜ ਰਹੀ ਹੈ ਅਤੇ ਇਸ ਤਰ੍ਹਾਂ ਜੋ ਇਸਨੂੰ ਭਾਰਤੀਆਂ ਦੀ ਸੁਰੱਖਿਆ ਦੇ ਰੂਪ 'ਚ ਦੇਖਦੀ ਹੈ, ਉਸ ਨੂੰ ਨੁਕਸਾਨ ਪਹੁੰਚਾ ਰਹੀ ਹੈ।
ਸੂਚਕ ਅੰਕ ਸਿਰਫ ਭਵਿੱਖਬਾਣੀ ਕਰਦਾ ਹੈ ਕਿ ਅਸਲ 'ਚ ਚੀਜ਼ਾਂ ਕਿੱਥੇ ਹਨ ਅਤੇ ਸਾਨੂੰ ਇਸ਼ਾਰਾ ਕਰਦੀਆਂ ਹਨ ਕਿ ਅਸੀਂ ਕਿਥੇ ਹਾਂ? ਇਹ ਨਹੀਂ ਕਹਿੰਦੇ ਕਿ ਸਹੀ ਸਿਲੇਬਸ ਦੀ ਲੋੜ ਹੈ ਪਰ ਆਮ ਗਿਆਨ ਸਾਨੂੰ ਦੱਸਦਾ ਹੈ ਕਿ ਪਹਿਲੀ ਚੀਜ਼ ਜੋ ਸਾਨੂੰ ਕਰਨੀ ਚਾਹੀਦੀ ਹੈ, ਉਹ ਇਹ ਹੈ ਕਿ ਅਸੀਂ ਮੋਦੀ ਦੇ ਤਹਿਤ ਜੋ ਕਰ ਰਹੇ ਹਾਂ, ਉਸ ਨੂੰ ਰੋਕਣਾ ਹੋਵੇਗਾ ਕਿਉਂਕਿ ਇਹ ਸਾਨੂੰ ਇੱਕ ਗਲਤ ਦਿਸ਼ਾ 'ਚ ਲਿਜਾ ਰਿਹਾ ਹੈ। ਸਰਕਾਰ ਦੇ ਆਪਣੇ ਅੰਕੜੇ ਦਰਸਾਉਂਦੇ ਹਨ ਕਿ ਅਸੀਂ ਭਾਰਤੀ ਲੋਕ 2018 'ਚ 2012 ਦੇ ਤੁਲਨਾ 'ਚ ਘੱਟ ਕਮਾ ਰਹੇ ਸਾਂ ਅਤੇ ਘੱਟ ਖਾ ਰਹੇ ਸਾਂ ਅਤੇ ਇਹ ਸਭ ਵਾਧੇ 'ਚ 36 ਮਹੀਨਿਆਂ ਦੀ ਗਿਰਾਵਟ ਤੋਂ ਪਹਿਲੇ ਦੀ ਕਹਾਣੀ ਹੈ।
ਇਸ ਸਮੇਂ ਦੀ ਅਰਥਵਿਵਸਥਾ ਦੀ ਸਥਿਤੀ ਬਾਰੇ ਪ੍ਰਮਾਤਮਾ ਹੀ ਜਾਣਦਾ ਹੈ ਪਰ ਕੀ ਅਸੀਂ ਉਸ ਦਿਸ਼ਾ ਨੂੰ ਰੋਕ ਰਹੇ ਹਾਂ ਅਤੇ ਪਲਟ ਰਹੇ ਹਾਂ, ਜੋ ਸਾਨੂੰ ਅੰਦਰ ਲੈ ਜਾ ਰਹੀ ਹੈ? ਬਿਲਕੁਲ ਨਹੀਂ। ਅਸੀਂ ਤੇਜ਼ੀ ਨਾਲ ਇੱਕ ਆਫਤ ਵੱਲ ਵੱਧ ਰਹੇ ਹਾਂ। ਸਾਡੇ ਕੋਲ ਆਤਮ ਸੁਧਾਰ ਲਈ ਅੰਦਰੂਨੀ ਸੰਰਚਨਾਵਾਂ ਨਹੀਂ ਹਨ। ਇਹ ਦੇਖਣਾ ਮੁਸ਼ਕਿਲ ਹੈ ਕਿ ਉਸ ਛੇਦ 'ਚੋਂ ਅਸੀਂ ਕਿਵੇਂ ਨਿਕਲ ਪਾਵਾਂਗੇ ਜੋ ਅਸੀਂ ਖੁਦ ਹੀ ਪੁੱਟਿਆ ਹੈ ਅਤੇ ਅਸੀਂ ਇਸ ਨੂੰ ਹੋਰ ਡੂੰਘਾਈ ਨਾਲ ਖੋਦ ਰਹੇ ਹਾਂ।
ਭਾਰਤ ਦੇ ਬਾਰੇ ਜੋ ਅਸੀਂ ਸੋਚਦੇ ਜਾਂ ਮਹਿਸੂਸ ਕਰਦੇ ਹਾਂ, ਉਹ ਇੱਕ ਚੀਜ਼ ਹੈ। ਬਾਕੀ ਦੀ ਦੁਨੀਆ ਜੋ ਸਾਡੇ 'ਚ ਦੇਸ਼ ਰਹੀ ਹੈ ਉਹ ਇੱਕ ਵੱਖਰੀ ਹੈ। ਉਹ ਸਾਡੇ ਲਈ ਇੱਕ ਭਵਿੱਖ ਦੀ ਭਵਿੱਖਬਾਣੀ ਕਰ ਰਹੇ ਹਨ ਜੋ ਭਾਰਤੀਆਂ ਨੂੰ ਡਰਾਏਗੀ ਪਰ ਇਸ ਤੱਥ ਦੇ ਬਾਵਜੂਦ ਕਿ ਅਸੀਂ ਤਿੰਨ ਸਾਲ ਦੀ ਆਰਥਿਕ ਗਿਰਾਵਟ ਦੇ ਪਿੱਛੇ, ਰਿਕਾਰਡ ਬੇਰੋਜ਼ਗਾਰੀ ਅਤੇ ਗੰਭੀਰ ਸਮਾਜਿਕ ਤਣਾਅ ਨਾਲ ਮੰਦੀ ਦਾ ਸਾਹਮਣਾ ਕੀਤਾ। ਇਹ ਉਹ ਕਥਾ ਨਹੀਂ ਹੈ ਜੋ ਸਾਡੀ ਸਰਕਾਰ ਵੱਲੋਂ ਦੱਸੀ ਜਾ ਰਹੀ ਹੈ। ਕੁਝ ਦਹਾਕੇ ਪਹਿਲਾਂ ਭਾਰਤੀ ਵਿਸ਼ਲੇਸ਼ਕਾਂ (ਖ਼ੁਦ ਸਮੇਤ) ਨੇ ਇਸ ਤੱਥ 'ਤੇ ਬਹੁਤ ਖ਼ੁਸ਼ੀ ਜਤਾਈ ਸੀ ਕਿ ਸੂਚਕ ਅੰਕ ਇਹ ਅਨੁਮਾਨ ਲਗਾ ਰਿਹਾ ਸੀ ਕਿ ਪਾਕਿਸਤਾਨ ਤੇਜ਼ੀ ਨਾਲ ਇੱਕ ਅਸਫਲ ਦੇਸ਼ ਬਣ ਰਿਹਾ ਹੈ। ਉਦੋਂ ਅਸੀਂ ਅਨੁਮਾਨ ਨਹੀਂ ਲਾਇਆ ਸੀ ਕਿ ਭਾਰਤ ਨੂੰ ਵੀ ਉਸੇ ਥਾਂ 'ਤੇ ਜਲਦੀ ਹੀ ਰੱਖਿਆ ਜਾਏਗਾ।

 

 
Have something to say? Post your comment