Welcome to Canadian Punjabi Post
Follow us on

18

September 2024
ਬ੍ਰੈਕਿੰਗ ਖ਼ਬਰਾਂ :
ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤਭਾਰਤ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦਾ 5ਵੀਂ ਵਾਰ ਜਿੱਤਿਆ ਖਿਤਾਬ, ਚੀਨ ਨੂੰ 1-0 ਨਾਲ ਹਰਾਇਆਭਗਵੰਤ ਮਾਨ ਸਰਕਾਰ ਦੀਆਂ ਨਿਵੇਸ਼ ਪੱਖੀਆਂ ਨੀਤੀਆਂ ਨੂੰ ਵੱਡਾ ਹੁਲਾਰਾ, ਵਿਕਾਸ ਅਥਾਰਟੀਆਂ ਨੇ ਇਕ ਦਿਨ ਵਿੱਚ ਕਮਾਏ 2945 ਕਰੋੜ ਰੁਪਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 'ਪੰਜਾਬ ਪੰਚਾਇਤੀ ਰਾਜ ਬਿੱਲ' ਨੂੰ ਦਿੱਤੀ ਮਨਜ਼ੂਰੀਪੰਜਾਬ ਪੁਲਿਸ ਨੇ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰਸੀ.ਬੀ.ਐੱਸ.ਈ. ਵੱਲੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕ ਤੋਂ, ਇਸ ਵਾਰ ਜਨਮ ਤਾਰੀਖ ਭਰਨ ਵੇਲੇ ਵਰਤਣੀ ਪਵੇਗੀ ਸਾਵਧਾਨੀ
 
ਨਜਰਰੀਆ

ਸਾਲ ਨਵਾਂ ਪਰ ਚੁਣੌਤੀ ਉਹੀ ਪੁਰਾਣੀ

January 07, 2021 01:21 AM

-ਰਿਜ਼ਵਾਨ ਅੰਸਾਰੀ
ਸਾਲ 2020 ਨੇ ਕੋਰੋਨਾ ਮਹਾਮਾਰੀ ਦੀ ਭਿਆਨਕਤਾ ਤਾਂ ਦੇਖੀ ਹੀ, ਨਾਲ ਫਰਵਰੀ ਮਹੀਨੇ ਵਿੱਚ ਦਿੱਲੀ 'ਚ ਹੋਏ ਭਿਆਨਕ ਦੰਗਿਆਂ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ। ਹਰ ਸਾਲ ਭਾਈਚਾਰਕ ਮਾਹੌਲ ਨੂੰ ਵਿਗਾੜਨ ਵਾਲੀ ਕੋਈ ਨਾ ਕੋਈ ਵੱਡੀ ਘਟਨਾ ਵਾਪਰ ਜਾਂਦੀ ਹੈ। ਸਾਡੇ ਸਾਹਮਣੇ ਚੁਣੌਤੀ ਇਸ ਗੱਲ ਦੀ ਹੈ ਕਿ ਕਿਵੇਂ ਇਸ ਨਵੇਂ ਸਾਲ 'ਚ ਭਾਈਚਾਰਕ ਅਤੇ ਸਮਾਜਿਕ ਸਾਂਝ ਨੂੰ ਕਾਇਮ ਰੱਖਿਆ ਜਾਵੇ ਅਤੇ ਭਾਰਤ ਦੀ ਤਰੱਕੀ 'ਚ ਹੱਥ ਵਟਾਇਆ ਜਾਵੇ। ਕਹਿਣ ਦੀ ਲੋੜ ਨਹੀਂ ਕਿ ਕੋਰੋਨਾ ਮਹਾਮਾਰੀ ਦੀ ਆੜ ਵਿੱਚ ਵੀ ਸੋਸ਼ਲ ਮੀਡੀਆ ਦੇ ਰਾਹੀਂ ਮਾਹੌਲ ਨੂੰ ਹਿੰਦੂ-ਮੁਸਲਿਮ ਬਣਾਉਣ ਦੀ ਖੂੁਬ ਕੋਸ਼ਿਸ਼ ਹੋਈ। ਇਸ ਦਾ ਅਸਰ ਵੀ ਦੇਖਿਆ ਗਿਆ, ਜੋ ਬੇਹੱਦ ਚਿੰਤਾਜਨਕ ਸੀ।
ਭਾਈਚਾਰਕ ਸਾਂਝ ਭਾਰਤ ਦੀ ਇੱਕ ਮਹਾਨ ਵਿਰਾਸਤ ਹੈ। ਭਾਰਤ ਨੇ ਦੁਨੀਆ 'ਚ ਭਾਈਚਾਰਕ ਏਕਤਾ ਦੀ ਇੱਕ ਮਹੱਤਵ ਪੂਰਨ ਮਿਸਾਲ ਸਥਾਪਿਤ ਕੀਤੀ ਹੈ। ਭਾਰਤ ਦੁਨੀਆ ਦਾ ਇੱਕੋ-ਇੱਕ ਅਜਿਹਾ ਦੇਸ਼ ਹੈ ਜਿਥੇ ਸਾਰੇ ਧਰਮ ਅਤੇ ਵਿਸ਼ਵਾਸ ਦੇ ਲੋਕ ਲੰਬੇ ਸਮੇਂ ਤੋਂ ਸ਼ਾਂਤੀ ਪੂਰਵਕ ਰਹਿ ਰਹੇ ਹਨ। ਭਾਰਤ ਬਹੁ-ਧਾਰਮਿਕ, ਬਹੁ-ਭਾਸ਼ੀ ਅਤੇ ਬਹੁ-ਨਸਲੀ ਦੇਸ਼ ਹੈ। ਕਈ ਧਰਾਤਲ 'ਤੇ ਇੱਥੇ ਵੰਨ-ਸੁਵੰਨਤਾ ਹੈ, ਪਰ ਇਹ ਕਹਿਣਾ ਸੱਚਾਈ ਤੋਂ ਮੂੁੰਹ ਛੁਪਾਉਣਾ ਹੋਵੇਗਾ ਕਿ ਸਦੀਆਂ ਪੁਰਾਣੀ ਏਕਤਾ ਦੀ ਡੋਰ ਕਮਜ਼ੋਰ ਨਹੀਂ ਹੋਈ। ਬਦਲਦੇ ਸਮੇਂ ਨਾਲ ਇਸ 'ਚ ਕਮਜ਼ੋਰੀ ਆਈ ਹੈ। ਬੀਤੇ ਸਾਲਾਂ 'ਚ ਦੇਸ਼ 'ਚ ਫਿਰਕੂ ਤਣਾਅ ਦੀਆਂ ਕਈ ਮਿਸਾਲਾਂ ਦੇਖਣ ਨੂੰ ਮਿਲੀਆਂ ਹਨ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਏਕਤਾ ਦੀ ਡੋਰ ਨੂੰ ਕਮਜ਼ੋਰ ਕਰਨ ਵਾਲੇ ਲੋਕ ਮੁੱਠੀ ਭਰ ਹਨ। ਗੰਗਾ-ਯਮੁਨੀ ਤਹਿਜ਼ੀਬ ਵਾਲਿਆਂ ਦੀ ਗਿਣਤੀ ਕਿਤੇ ਵੱਧ ਹੈ।
ਇਹ ਜਗ-ਜ਼ਾਹਿਰ ਹੈ ਕਿ ਸਮਾਜ 'ਚ ਜਦੋਂ ਵੀ ਸਦਭਾਵ ਦਾ ਮਾਹੌਲ ਰਿਹਾ ਹੈ, ਦੇਸ਼ ਅਤੇ ਸਮਾਜ ਵਿੱਚ ਤਰੱਕੀ ਹੋਈ ਹੈ। ਭਾਵੇਂ ਮੁਗਲ ਬਾਦਸ਼ਾਹ ਅਕਬਰ ਦਾ ਸਮਾਂ ਹੋਵੇ ਜਾਂ ਸ਼ਾਹਜਹਾਂ ਦਾ, ਕਾਵਿ-ਸਾਹਿਤ, ਕਲਾ-ਹੁਨਰ ਅਤੇ ਖ਼ੁਸ਼ਹਾਲੀ ਦੀ ਦਿ੍ਰਸ਼ਟੀ ਤੋਂ ਉਹ ਯਾਦਗਾਰ ਸਮਾਂ ਹੈ। ਸੰਤ ਤੁਲਸੀਦਾਸ ਅਕਬਰ ਦੇ ਸਮੇਂ ਹੋਏ ਸਨ, ਜਿਨ੍ਹਾਂ ਨੇ ਰਾਮਚਰਿਤ ਮਾਨਸ ਲਿਖ ਕੇ ਸੰਪੂਰਨ ਉਤਰ ਭਾਰਤ 'ਚ ਭਗਵਾਨ ਰਾਮ ਨੂੰ ਸਥਾਪਿਤ ਕੀਤਾ ਸੀ। ਉਸੇ ਸਮੇਂ ਕਵੀ ਅਬਦੁਰ ਰਹੀਮ ਖਾਨਖਾਨਾ ਹੋਏ ਸਨ। ਤੁਲਸੀਦਾਸ ਅਤੇ ਅਬਦੁਰ ਰਹੀਮ ਦੀ ਗੂੜ੍ਹੀ ਮਿੱਤਰਤਾ ਦੇ ਕਈ ਕਿੱਸੇ ਹਨ। 1857 ਦੇ ਆਜ਼ਾਦੀ ਸੰਗਰਾਮ 'ਚ ਸਾਰੇ ਧਰਮ ਇੱਕਜੁਟਤਾ ਨਾਲ ਲੜੇ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਕਦੇ ਭਾਰਤ 'ਚ ਫਿਰਕੂ ਦੰਗੇ ਨਹੀਂ ਦੇਖੇ ਗਏ। ਦੂਸਰੇ ਸ਼ਬਦਾਂ 'ਚ ਕਹੀਏ ਤਾਂ ਅੰਗਰੇਜ਼ਾਂ ਦੀ ਫੁੱਟ ਪਾਓ ਦੀ ਨੀਤੀ ਦੇ ਬਾਅਦ ਦੇਸ਼ ਨੂੰ ਫਿਰਕੂ ਦੰਗਿਆਂ ਦਾ ਸੰਤਾਪ ਝੱਲਣਾ ਪਿਆ। ਉਦੋਂ ਤੋਂ ਧਰਮ ਅਤੇ ਸਿਆਸਤ ਦਾ ਘਾਲਮੇਲ ਸ਼ੁਰੂ ਹੋ ਗਿਆ, ਪਰ ਮੌਜੂਦਾ ਸਮੇਂ 'ਚ ਸਮਾਜਿਕ ਸਦਭਾਵ ਜਾਂ ਭਾਈਚਾਰਕ ਮਾਹੌਲ ਦਾ ਰਸਤਾ ਸਿਆਸਤ ਤੋਂ ਹੋ ਕੇ ਜਾਂਦਾ ਹੈ। ਕੀ ਇਹ ਕਹਿਣਾ ਗਲਤ ਹੋਵੇਗਾ ਕਿ ਦੇਸ਼ ਦੇ ਰਾਜਨੇਤਾ ਅਕਸਰ ਹੀ ਧਾਰਮਿਕ ਮੁੱਦਿਆਂ 'ਤੇ ਊਲ-ਜਲੂਲ ਬਿਆਨ ਦੇ ਕੇ ਸਥਿਤੀ ਨੂੰ ਤਣਾਅ ਪੂਰਨ ਕਰਦੇ ਆਏ ਹਨ?
ਇਨ੍ਹਾਂ ਸਾਰਿਆਂ ਦੀ ਵਜ੍ਹਾ ਇਹ ਹੈ ਕਿ ਭਾਰਤ 'ਚ ਧਰਮ ਭਾਵਨਾਤਮਕ ਮੁੱਦਾ ਹੈ। ਇਤਿਹਾਸ 'ਚ ਕੁਝ ਵੀ ਹੋਇਆ ਹੋਵੇ, ਇਸ ਸਮੇਂ ਦੁਨੀਆ ਦੇ 10 ਚੋਟੀ ਦੇ ਵਿਕਸਤ ਦੇਸ਼ਾਂ ਨੂੰ ਦੇਖੀਏ ਤਾਂ ਉਥੇ ਧਰਮ ਕਦੇ ਮੁੱਦਾ ਨਹੀਂ ਹੁੰਦਾ। ਨਾਗਰਿਕਾਂ ਨੂੰ ਮੂਲ ਸਹੂਲਤਾਂ ਕਿਵੇਂ ਮਿਲਣ, ਇਹ ਮੁੱਦਾ ਸਵਾਲਾਂ 'ਚ ਰਹਿੰਦਾ ਹੈ। ਸ਼ਾਇਦ ਇਸ ਲਈ ਉਨ੍ਹਾਂ ਦੀ ਜੀਵਨ ਸ਼ੈਲੀ ਉਤਮ ਹੈ ਅਤੇ ਇਹੀ ਕਾਰਨ ਹੈ ਕਿ ਇਹ ਵਿਕਸਿਤ ਦੇਸ਼ ਹਨ। ਅਜਿਹੇ 'ਚ ਸਮਾਜਿਕ ਸਦਭਾਵਨਾ ਕਾਇਮ ਕਰਨ ਦੀ ਸਿਆਸੀ ਪਾਰਟੀਆਂ ਦੀ ਆਪਣੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਹੈ, ਸਾਨੂੰ ਵੀ ਨਿੱਜੀ ਤੌਰ 'ਤੇ ਭਰਪੂਰ ਕੋਸ਼ਿਸ਼ ਕਰਨ ਦੀ ਲੋੜ ਹੈ।
ਸਦੀਆਂ ਤੋਂ ਨਾਲ ਰਹਿਣ ਦੇ ਦਾਅਵਿਆਂ ਦੇ ਬਾਵਜੂਦ ਦੋ ਭਾਈਚਾਰਿਆਂ 'ਚ ਕਈ ਪੱਧਰ 'ਤੇ ਸੰਕੋਚ ਦੇਖਿਆ ਜਾ ਸਕਦਾ ਹੈ। ਸਿਰਫ ਏਕਤਾ ਦੇ ਨਾਅਰਿਆਂ ਅਤੇ ਦਾਅਵਿਆਂ ਨਾਲ ਨਹੀਂ, ਕੁਝ ਕਰਨ ਨਾਲ ਭਾਈਚਾਰੇ ਦੀ ਡੋਰ ਮਜ਼ਬੂਤ ਹੋਣੀ ਹੈ। ਦੋਵਾਂ ਭਾਈਚਾਰਿਆਂ ਵਿਚਾਲੇ ਵਿਸ਼ਵਾਸ ਬਹਾਲ ਕਰਨ ਦੀ ਲੋੜ ਹੈ ਜਿਸ ਦੀ ਕਮੀ ਕਈ ਮੌਕਿਆਂ 'ਤੇ ਦੇਖੀ ਗਈ ਹੈ। ਭਾਵੇਂ ਅਸੀਂ ਫਿਰਕੂ ਦੰਗਿਆਂ ਲਈ ਸਿਆਸੀ ਪਾਰਟੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਈਏ, ਪਰ ਸਮਝਣਾ ਹੋਵੇਗਾ ਕਿ ਆਪਸੀ ਭਰੋਸੇ ਦੀ ਕਮੀ ਦੀ ਵਜ੍ਹਾ ਨਾਲ ਹੀ ਦੋਵੇਂ ਸਮਾਜਾਂ 'ਚ ਫੁੱਟ ਪੈਂਦੀ ਰਹੀ ਹੈ।
ਸਾਡਾ ਇੱਕ ਸੰਕਲਪ ਨਾ ਸਿਰਫ ਸਾਡੇ ਸਮਾਜ ਦੀ ਮੌਜੂਦਾ ਸੂਰਤ ਬਦਲ ਸਕਦਾ ਹੈ, ਸਗੋਂ ਦੇਸ਼ ਨੂੰ ਐਸ਼ੋ-ਆਰਾਮ ਦੇ ਸਿਖ਼ਰ 'ਤੇ ਲਿਜਾ ਸਕਦਾ ਹੈ। ਅਜਿਹੇ ਸਮੇਂ 'ਚ, ਜਦੋਂ ਦੁਨੀਆ ਭਰ 'ਚ ਆਪਣੇ ਸੱਭਿਆਚਾਰ ਨੂੰ ਸੁਰੱਖਿਅਤ ਕਰਨ ਦੀ ਲੜਾਈ ਲੜੀ ਜਾ ਰਹੀ ਹੈ, ਅਸੀਂ ਭਾਰਤੀ ਆਪਣੇ ਸੱਭਿਆਚਾਰ ਨੂੰ ਇੰਝ ਹੀ ਖਿਲਰਨ ਨਹੀਂ ਦੇ ਸਕਦੇ। ਸਾਡਾ ਸੰਕਲਪ ਦੇਸ਼ ਦੀ ਵੰਨ-ਸੁਵੰਨਤਾ ਨੂੰ, ਉਸ ਦੀ ਖ਼ੁੂਬਸੂਰਤੀ ਨੂੰ ਕਾਇਮ ਰੱਖਣ 'ਚ ਮਦਦ ਦੇ ਸਕਦਾ ਹੈ। ਸਾਡਾ ਸੰਕਲਪ ਨਾ ਸਿਰਫ ਮਨੁੱਖਤਾ ਦੇ ਪੱਖੋਂ ਸਾਨੂੰ ਸੋਚਣ 'ਤੇ ਮਜ਼ਬੂਰ ਕਰੇਗਾ ਸਗੋਂ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਵੀ ਸੁਰੱਖਿਅਤ ਕਰੇਗਾ। ਫਿਲਹਾਲ ਸਾਨੂੰ ਸਿਆਸਤ ਤੋਂ ਪਰ੍ਹੇ ਅਤੇ ਨਫੇ-ਨੁਕਸਾਨ ਵਾਲੀ ਸੋਚ ਨੂੰ ਵੱਖ ਰੱਖ ਕੇ ਦੇਸ਼ ਅਤੇ ਸਮਾਜ ਦੇ ਬਾਰੇ 'ਚ ਸੋਚਣ ਦੀ ਲੋੜ ਹੈ ਜਿਸ ਨਾਲ ਨਾ ਸਿਰਫ ਸਾਡਾ ਸਦੀਆਂ ਪੁਰਾਣਾ ਸੱਭਿਆਚਾਰ ਸੁਰੱਖਿਅਤ ਰਹੇਗਾ ਸਗੋਂ ਇੱਕ ਸਿਹਤਮੰਦ ਅਤੇ ਬਿਹਤਰ ਸਮਾਜ 'ਚ ਸਾਹ ਲੈਣ ਦਾ ਮੌਕਾ ਵੀ ਨਸੀਬ ਹੋਵੇਗਾ।

 
Have something to say? Post your comment