Welcome to Canadian Punjabi Post
Follow us on

19

September 2024
ਬ੍ਰੈਕਿੰਗ ਖ਼ਬਰਾਂ :
ਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ.ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈਮੁੱਖ ਮੰਤਰੀ ਦੇ ਸੁਹਿਰਦ ਯਤਨਾਂ ਸਦਕਾ ਹੁਣ ਪੰਜਾਬ ਵਿੱਚ ਬਣਨਗੇ ਲਗਜ਼ਰੀ ਕਾਰ ਕੰਪਨੀ ਬੀ.ਐਮ.ਡਬਲਿਊ. ਦੇ ਪਾਰਟਸਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਘਰੇਲੂ ਹਿੰਸਾ ਦੇ ਪੀੜਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਸਹਾਇਤਾ ਲਈ ‘ਸਾਂਝ ਰਾਹਤ ਪ੍ਰੋਜੈਕਟ’ ਦੀ ਕੀਤੀ ਸ਼ੁਰੂਆਤ
 
ਨਜਰਰੀਆ

ਵਿਅੰਗ : ਲੇਖਕਾਂ ਦਾ ਆਨਲਾਈਨ ਪ੍ਰੇਮ

January 05, 2021 10:40 PM

-ਸੌਰਭ ਜੈਨ
ਕੋਰੋਨਾ ਮਹਾਮਾਰੀ ਪੈਰ ਪਸਾਰੀ ਬੈਠ ਗਈ ਤਾਂ ਲੇਖਕ ਵੀ ਲਾਈਵ ਚੌਂਕੜੀ ਮਾਰ ਕੇ ਚਿਪਕ ਜਿਹੇ ਗਏ। ਕੋਰੋਨਾ ਤੇ ਲੇਖਕ ਦੋਵੇਂ ਹੀ ਜਾਣ ਦਾ ਨਾਂਅ ਨਹੀਂ ਲੈ ਰਹੇ। ਵੈਕਸੀਨ ਆਉਣ 'ਤੇ ਕੋਰੋਨਾ ਤਾਂ ਕੱਲ੍ਹ ਨੂੰ ਚਲਾ ਜਾਏਗਾ, ਪਰ ਲੇਖਕ ਦੇ ਲਾਈਵ ਨਾ ਆਉਣ ਦੀ ਗਾਰੰਟੀ ਖੁਦ ਲੇਖਕ ਵੀ ਨਹੀਂ ਦੇ ਸਕਦੇ। ਪਹਿਲਾਂ ਸਾਹਿਤ ਵਟਸਐਪਸ ਗਰੁੱਪਾਂ ਤੱਕ ਸਿਮਟਿਆ ਹੋਇਆ ਸੀ, ਦੋ-ਚਾਰ ਐਡਮਿਨ, ਚਾਲੀ-ਪੰਜਾਹ ਲੋਕ, ਤਕਰੀਬਨ ਗਰੁੱਪਾਂ ਦੀ ਇਹੀ ਸਥਿਤੀ ਹੁੰਦੀ ਸੀ। ਬਾਜ਼ਾਰ ਵਿੱਚ ਜਿਵੇਂ ਇੱਕ ਸਮੇਂ ਬਾਅਦ ਕਿਸੇ ਉਤਪਾਦ ਦਾ ਨਵਾਂ ਵਰਜ਼ਨ ਆਉਂਦਾ ਹੈ, ਉਵੇਂ ਹੀ ਸਾਹਿਤ ਦੇ ਵਟਸਐਪ ਗਰੁੱਪ ਦੇ ਨਵੇਂ ਐਡੀਸ਼ਨ ਦੇ ਰੂਪ ਵਿੱਚ ਸਾਹਿਤ ਦੇ ਫੇਸਬੁਕ ਪੇਜ ਆ ਗਏ। ਲੋੜ ਕਾਢ ਦੀ ਮਾਂ ਹੋਵੇ ਜਾਂ ਨਾ, ਔਖੇ ਵਕਤ ਜ਼ਰੂਰਤ ਹੁੰਦੀ ਹੈਸ਼ ਕੱਲ੍ਹ ਤੱਕ ਜਿੱਥੇ ਚਾਹ, ਉਥੇ ਰਾਹ ਹੁੰਦੀ ਸੀ, ਅੱਜ ਜਿੱਥੇ ਇੰਟਰਨੈਟ, ਉਥੇ ਲੇਖਕ ਅਤੇ ਜਿੱਥੇ ਲੇਖਕ ਉਥੇ ਲਾਈਵ ਸ਼ੁਰੂ ਹੋ ਗਿਆ ਹੈ। ਫੇਸਬੁਕ ਖੋਲ੍ਹਦੇ ਸਾਰ ਕੋਈ ਨਾ ਕੋਈ ਮਿੱਤਰ ਇੱਕ ਨਵੇਂ ਸਾਹਿਤਕ ਗਰੁੱਪ ਦੇ ਪੇਜ ਨੂੰ ਲਾਈਕ ਕਰਨ ਦੀ ਅਪੀਲ ਭੇਜ ਦਿੰਦਾ ਹੈ। ਜੀਵਨ ਫੇਸਬੁਕ 'ਤੇ ਮਿੱਤਰਾਂ ਵੱਲੋਂ ਭੇਜੇ ਗਏ ਨਵੇਂ ਸਾਹਿਤਕ ਪੇਜਾਂ ਦੀ ਨੂੰ ਲਾਈਕ ਕਰ ਕੇ ਗੁਜਰ ਰਿਹਾ ਹੈ। ਵੈਸੇ ਇੰਨੇ ਸਾਂਝੇ ਸੰਗ੍ਰਹਿ ਵੀ ਨਹੀਂ ਆਉਂਦੇ, ਜਿੰਨੇ ਇਨ੍ਹੀਂ ਦਿਨੀਂ ਲੇਖਕ ਲਾਈਵ ਆ ਰਹੇ ਹਨ। ਲਾਈਵ ਆਉਣ ਵਾਲੇ ਲੇਖਕ ਹਨ, ਲਾਈਵ ਆਉਣ ਵਾਲਿਆਂ ਨੂੰ ਲਾਈਵ ਦੇਖਣ ਵਾਲੇ ਵੀ ਲੇਖਕ ਹਨ ਅਤੇ ਲਾਈਵ ਆਉਣ ਵਾਲੇ ਲੇਖਕਾਂ ਨੂੰ ਲਾਈਵ ਸੁਣਨ ਵਾਲੇ ਵੀ ਲੇਖਕ ਹੀ ਹਨ।
ਮੈਂ ਤੇ ਮੇਰੀ ਤਨਹਾਈ ਅਕਸਰ ਇਹੀ ਗੱਲਾਂ ਕਰਦੇ ਹਾਂ ਕਿ ਇਹ ਰਾਤ ਨਾ ਹੁੰਦੀ ਤਾਂ ਕੀ ਹੁੰਦਾ? ਅੱਜ ਸਮਝ ਵਿੱਚ ਆ ਗਿਆ ਕਿ ਜੇ ਰਾਤ ਨਾ ਹੁੰਦੀ ਤਾਂ ਲੇਖਕ ਤਦ ਵੀ ਲਾਈਵ ਹੀ ਹੁੰਦੇ। ਲਾਈਵ ਆਉਣ ਵਿੱਚ ਇੰਨੀਆਂ ਉਲਝਣਾਂ ਹਨ ਕਿ ਸੈਲੀਬ੍ਰਿਟੀ ਲੇਖਕਾਂ ਨੂੰ ਆਪਣੀ ਡਾਇਰੀ ਵਿੱਚ ਲਿਖਣਾ ਪੈ ਰਿਹਾ ਹੈ ਕਿ ਉਨ੍ਹਾਂ ਨੂੰ ਕਦੋਂ, ਕਿੱਥੇ ਅਤੇ ਕਿਸ ਗਰੁੱਪ ਵਿੱਚ ਲਾਈਵ ਆਉਣਾ ਹੈ। ਸੈਲੀਬ੍ਰਿਟੀ ਲੇਖਕ ਤਾਂ ਨੇਤਾਵਾਂ ਵਾਂਗ ਹੋ ਗਏ ਹਨ। ਇੱਕ ਦਿਨ ਇੱਕ ਸਮੇਂ ਦੋ ਥਾਵਾਂ ਉੱਤੇ ਲਾਈਵ ਆਉਣ ਦੀ ਮਨਜ਼ੂਰੀ ਦੇਣਾ ਤਾਂ ਨੇਤਾਵਾਂ ਵਾਲਾ ਕੰਮ ਹੈ। ਕੁਝ ਦੀ ਤਾਂ ਇਮਿਊਨਿਟੀ ਹੀ ਲਾਈਵ ਆਉਣ ਨਾਲ ਬੂਸਟ ਹੁੰਦੀ ਜਾ ਰਹੀ ਹੈ। ਕੁਝ ਆਪਣਾ ਇੰਟੀਰੀਅਰ ਡੈਕੋਰੇਸ਼ਨ ਦਿਖਾਉਣ ਦੇ ਬਹਾਨੇ ਲਾਈਵ ਆ ਜਾਂਦੇ ਹਨ। ਕੁਝ ਦੇ ਪਿੱਛੇ ਇੰਨੀਆਂ ਕਿਤਾਬਾਂ ਦਿਸਦੀਆਂ ਹਨ, ਦੇਖ ਕੇ ਲੱਗਦਾ ਹੈ ਕਿ ਬੰਦਾ ਪੂਰਾ ਦਿਨ ਲਾਈਵ ਆਉਂਦਾ ਹੈ ਤਾਂ ਪੜ੍ਹਦਾ ਕਦੋਂ ਹੋਵੇਗਾ?
ਇਨ੍ਹੀਂ ਦਿਨੀਂ ਲਿਖਣ ਦੇ ਲਈ ਪੜ੍ਹਨਾ ਵੈਸੇ ਵੀ ਕੰਪਲਸਰੀ ਨਹੀਂ ਹੈ, ਪਰ ਇਹ ਲੇਖਕ ਲਿਖਦਾ ਕਿਵੇਂ ਹੋਵੇਗਾ, ਇਹ ਤਾਂ ਜਾਇਜ਼ ਪ੍ਰਸ਼ਨ ਹੈ। ਹੋ ਸਕਦਾ ਹੈ ਕਿ ਲਿਖਣ ਦੇ ਲਈ ਉਨ੍ਹਾਂ ਨੇ ਫ੍ਰੀਲਾਂਸਰ ਰੱਖੇ ਹੋਣ। ਅਜਿਹਾ ਚੱਲਦਾ ਰਿਹਾ ਤਾਂ ਯਕੀਨ ਮੰਨੋ 21 ਦਿਨਾਂ ਵਿੱਚ ਅੰਗਰੇਜ਼ੀ ਬੋਲਣਾ ਸਿੱਖੋ ਪੁਸਤਕ ਦੀ ਅਪਾਰ ਸਫਲਤਾ ਦੇ ਬਾਅਦ ‘14 ਦਿਨਾਂ ਵਿੱਚ ਲੇਖਕ ਬਣੋ’ ਵਾਲੀ ਕਿਸਾਨ ਜਲਦੀ ਹੀ ਬਾਜ਼ਾਰ ਵਿੱਚ ਹੋਵੇਗੀ। ਆਨਲਾਈਨ ਗੋਸ਼ਠੀਆਂ ਦੀ ਵਹਿੰਦੀ ਗੰਗਾ ਵਿੱਚ ਡੁਬਕੀ ਲਾ ਕੇ ਲੇਖਕ ਆਪਣੇ ਜੀਵਨ ਨੂੰ ਸਾਕਾਰ ਬਣਾਉਣ ਵਿੱਚ ਕਸਰ ਬਾਕੀ ਨਹੀਂ ਰੱਖਣਾ ਚਾਹੁੰਦੇ। ਇਹੀ ਕਾਰਨ ਹੈ ਕਿ ਕੋਈ ਜਾਣ ਪਛਾਣ ਵਾਲਾ ਘਰ ਦੀ ਘੰਟੀ ਵਜਾਉਂਦਾ ਪੁੱਛਦਾ ਹੈ ਕਿ ਸ੍ਰੀਮਾਨ ਲੇਖਕ ਜੀ ਮਿਲਣਗੇ, ਅੰਦਰੋਂ ਜਵਾਬ ਹੁੰਦਾ ਹੈ, ‘‘ਇਸ ਸਮੇਂ ਉਹ ਆਨਲਾਈਨ ਹਨ, ਮਿਲਣ ਦੇ ਲਈ ਵਾਟਸਐਪ 'ਤੇ ਦਿੱਤੀ ਗਈ ਲਿੰਕ 'ਤੇ ਕਲਿਕ ਕਰੋ।”
ਪਹਿਲਾਂ ਸ਼ਹਿਰ ਵਿੱਚ ਜਿਨ੍ਹਾਂ ਸਾਹਿਤਕਾਰਾਂ ਦਾ ਕੰਮ ਸਿਰਫ ਪ੍ਰਧਾਨਗੀ ਕਰਨਾ ਹੁੰਦਾ ਸੀ, ਪ੍ਰਧਾਨਗੀ ਤੋਂ ਘੱਟ ਉਹ ਸਮਝੌਤਾ ਨਹੀਂ ਕਰਦੇ ਸਨ, ਇਨ੍ਹੀਂ ਦਿਨੀਂ ਉਹ ਜੀਅ ਭਰ ਕੇ ਲਾਈਵ ਸੈਸ਼ਨ ਨੂੰ ਸੰਬੋਧਨ ਕਰ ਰਹੇ ਹਨ। ਇੱਕ ਲਾਈਵ ਤੋਂ ਫਰੀ ਹੋ ਕੇ ਦੂਸਰੇ ਲਾਈਵ ਸੈਸ਼ਨ ਵਿੱਚ, ਦੂਸਰੇ ਨੂੰ ਅਧੂਰਾ ਛੱਡ ਕੇ ਤੀਸਰੇ ਵਿੱਚ ਜਾਂਦੇ ਹਨ। ਕੁਝ ਇਸ ਪ੍ਰਕਾਰ ਦੀ ਰੋਜ਼ਾਨਾ ਜ਼ਿੰਦਗੀ ਨੇ ਉਨ੍ਹਾਂ ਦੀ ਪ੍ਰਧਾਨ ਦੀ ਭੂਮਿਕਾ ਵਾਲੇ ਜੀਵਨ ਦੀਆਂ ਸਾਰੀਆਂ ਮਨੋ ਕਾਮਨਾਵਾਂ ਨੂੰ ਪੂਰਾ ਕਰ ਦਿੱਤਾ ਹੈ।
ਅਜਿਹਾ ਨਹੀਂ ਕਿ ਸਾਹਿਤ ਵਿੱਚ ਲਾਈਵ ਦੇ ਲਾਈਕ-ਕੁਮੈਂਟ ਦੌਰ ਤੋਂ ਸਭ ਖੁਸ਼ ਹੀ ਹੋਣ, ਬਲਕਿ ਕੁਝ ਤਾਂ ਬਹੁਤ ਦੁਖੀ ਵੀ ਹਨ। ਚਾਹ ਅਤੇ ਸਮੋਸੇ ਲਈ ਸਾਹਿਤਕ ਸਮਾਰੋਹ ਵਿੱਚ ਸ਼ਿਰਕਤ ਕਰਨ ਵਾਲੇ ਲੋਕਾਂ ਵਿੱਚ ਕਾਫੀ ਨਿਰਾਸ਼ਾ ਦਾ ਮਾਹੌਲ ਹੈ। ਆਪਣੇ ਘਰ ਆਪਣੀ ਚਾਹ ਪੀਂਦੇ ਹੋਏ ਕਿਸੇ ਨੂੰ ਕਵਿਤਾ ਆਪਣੇ ਮੋਬਾਈਲ 'ਤੇ ਸੁਣਨਾ, ਕਿਸੇ ਮਹਾਨਤਾ ਤੋਂ ਕੀ ਘੱਟ ਹੈ? ਉਪਰੋਂ ਸੂਤਰਧਾਰ ਵਿੱਚ-ਵਿੱਚ ਤਾੜੀਆਂ ਵਜਾਉਣ ਨੂੰ ਕਹਿੰਦੇ ਹਨ। ਲੱਗਦਾ ਹੈ ਕਿ ਵੈਕਸੀਨ ਆਉਣ ਦੇ ਬਾਅਦ ਕੋਰੋਨਾ ਨੌਂ ਦੋ ਗਿਆਰਾਂ ਹੋ ਵੀ ਜਾਏਗਾ, ਪਰ ਲੇਖਕਾਂ ਦਾ ਲਾਈਵ ਐਡੀਸ਼ਨ ਤੋਂ ਮੁਕਤ ਹੋਣਾ ਅਸੰਭਵ ਹੈ।

 
Have something to say? Post your comment