Welcome to Canadian Punjabi Post
Follow us on

25

January 2021
ਟੋਰਾਂਟੋ/ਜੀਟੀਏ

ਵਿਦੇਸ਼ ਦੌਰੇ ਤੋਂ ਪਰਤੀ ਕਮਲ ਖਹਿਰਾ ਨੇ ਪਾਰਲੀਆਮੈਂਟਰੀ ਸੈਕਟਰੀ ਦੇ ਅਹੁਦੇ ਤੋਂ ਪਾਸੇ ਹੋਣ ਦਾ ਕੀਤਾ ਐਲਾਨ

January 04, 2021 05:23 AM

ਬਰੈਂਪਟਨ, 3 ਜਨਵਰੀ (ਪੋਸਟ ਬਿਊਰੋ) : ਬਰੈਂਪਟਨ ਤੋਂ ਮੈਂਬਰ ਪਾਰਲੀਆਮੈਂਟ ਨੇ ਆਖਿਆ ਕਿ ਸਿਆਟਲ, ਵਾਸਿ਼ੰਗਟਨ ਵਿੱਚ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਮੈਮੋਰੀਅਲ ਵਿੱਚ ਹਿੱਸਾ ਲੈਣ ਜਾਣ ਤੋਂ ਬਾਅਦ ਉਹ ਇੰਟਰਨੈਸ਼ਨਲ ਡਿਵੈਲਪਮੈਂਟ ਮੰਤਰੀ ਦੀ ਪਾਰਲੀਆਮੈਂਟਰੀ ਸੈਕਟਰੀ ਦੇ ਅਹੁਦੇ ਤੋਂ ਪਾਸੇ ਹੋ ਰਹੀ ਹੈ।
ਕਮਲ ਖਹਿਰਾ ਨੇ ਐਤਵਾਰ ਦੁਪਹਿਰ ਨੂੰ ਇਸ ਸਬੰਧ ਵਿੱਚ ਟਵਿੱਟਰ ਉੱਤੇ ਜਾਣਕਾਰੀ ਦਿੱਤੀ। ਉਨ੍ਹਾਂ ਆਖਿਆ ਕਿ ਭਾਵੇਂ ਹਾਲਾਤ ਦੇ ਮੱਦੇਨਜ਼ਰ ਉਨ੍ਹਾਂ ਦਾ ਇਹ ਸਫਰ ਕਾਫੀ ਜ਼ਰੂਰੀ ਸੀ ਪਰ ਉਹ ਨਹੀਂ ਚਾਹੁੰਦੀ ਕਿ ਉਸ ਕਾਰਨ ਮਹਾਂਮਾਰੀ ਨਾਲ ਲੜ ਰਹੀ ਸਰਕਾਰ ਦਾ ਧਿਆਨ ਆਪਣੇ ਕੰਮ ਤੋਂ ਭਟਕੇ। ਇਸ ਲਈ ਇੰਟਰਨੈਸ਼ਨਲ ਡਿਵੈਲਪਮੈਂਟ ਮੰਤਰੀ ਦੀ ਪਾਰਲੀਆਮੈਂਟਰੀ ਸੈਕਟਰੀ ਦੀਆਂ ਜਿ਼ੰਮੇਵਾਰੀਆਂ ਤੋਂ ਉਹ ਪਾਸੇ ਹੋ ਰਹੀ ਹੈ।
ਉਨ੍ਹਾਂ ਆਖਿਆ ਕਿ ਉਹ 23 ਦਸੰਬਰ, 2020 ਨੂੰ ਸਿਆਟਲ, ਵਾਸਿ਼ੰਗਟਨ ਗਈ ਸੀ ਤੇ 31 ਦਸੰਬਰ, 2020 ਨੂੰ ਪਰਤ ਆਈ। ਖਹਿਰਾ ਨੇ ਆਖਿਆ ਕਿ ਇਹ ਮੈਮੋਰੀਅਲ ਸਤੰਬਰ ਵਿੱਚ ਚੱਲ ਵੱਸੇ ਉਨ੍ਹਾਂ ਦੇ ਪਿਤਾ ਦੀ ਯਾਦ ਵਿੱਚ ਵੀ ਰੱਖਿਆ ਗਿਆ ਸੀ। ਉਨ੍ਹਾਂ ਆਖਿਆ ਕਿ ਮੈਮੋਰੀਅਲ ਵਿੱਚ 10 ਤੋਂ ਵੀ ਘੱਟ ਲੋਕ ਸ਼ਾਮਲ ਹੋਏ ਸਨ। ਉਨ੍ਹਾਂ ਇਹ ਵੀ ਆਖਿਆ ਕਿ ਉਹ ਸਾਰੀਆਂ ਪਬਲਿਕ ਹੈਲਥ ਗਾਈਡਲਾਈਨਜ਼ ਦਾ ਪਾਲਣ ਹਮੇਸ਼ਾਂ ਕਰਦੀ ਰਹੀ ਹੈ ਤੇ ਕਰਦੀ ਰਹੇਗੀ।
ਇੱਥੇ ਦੱਸਣਾ ਬਣਦਾ ਹੈ ਕਿ ਮਾਰਚ 2020 ਵਿੱਚ ਖਹਿਰਾ ਆਪ ਵੀ ਕੋਵਿਡ-19 ਵਾਇਰਸ ਦੀ ਚਪੇਟ ਵਿੱਚ ਆ ਗਈ ਸੀ ਪਰ ਬਾਅਦ ਵਿੱਚ ਉਹ ਸਿਹਤਯਾਬ ਹੋ ਗਈ। ਉਨ੍ਹਾਂ ਬਰੈਂਪਟਨ ਦੀ ਲਾਂਗ ਟਰਮ ਕੇਅਰ ਫੈਸਿਲਿਟੀ ਵਿੱਚ ਵਾਲੰਟੀਅਰ ਨਰਸ ਵਜੋਂ ਵੀ ਸਮਾਂ ਗੁਜ਼ਾਰਿਆ। ਲਿਬਰਲ ਐਮਪੀ ਪਹਿਲੀ ਵਾਰੀ 2015 ਵਿੱਚ ਬਰੈਂਪਟਨ ਵੈਸਟ ਹਲਕੇ ਤੋਂ ਚੁਣੀ ਗਈ ਸੀ।Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
24 ਘੰਟੇ ਵਿੱਚ ਟੋਅ ਟਰੱਕ ਡਰਾਈਵਰਾਂ ਨਾਲ ਜੁੜੇ ਤਿੰਨ ਮਾਮਲਿਆਂ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਾਂਚ
ਇੰਡਸਟਰੀਅਲ ਹਾਦਸੇ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ
ਗਵਰਨਰ ਜਨਰਲ ਜੂਲੀ ਪੇਯੈਟ ਨੇ ਦਿੱਤਾ ਅਸਤੀਫਾ
ਮਹਿਲਾ ਉੱਤੇ ਚਾਕੂ ਨਾਲ ਕੀਤਾ ਗਿਆ ਹਮਲਾ 2 ਮਸ਼ਕੂਕਾਂ ਦੀ ਪੁਲਿਸ ਕਰ ਰਹੀ ਹੈ ਭਾਲ
ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਅਦਾਰਿਆਂ ਤੇ ਵਿਅਕਤੀਆਂ ਨੂੰ ਹੋ ਸਕਦਾ ਹੈ ਜੁਰਮਾਨਾ ਤੇ ਸਜ਼ਾ
ਬੈਰੀ ਐਲਟੀਸੀ ਹੋਮ ਵਿੱਚ ਐਲਾਨੀ ਗਈ ਆਊਟਬ੍ਰੇਕ ਕੋਵਿਡ-19 ਵੇਰੀਐਂਟ ਮਿਲਣ ਦਾ ਖਦਸ਼ਾ
ਨੌਰਥ ਯੌਰਕ ਵਿੱਚ ਚੱਲੀ ਗੋਲੀ, ਦੋ ਘਰਾਂ ਤੇ ਗੱਡੀਆਂ ਨੂੰ ਹੋਇਆ ਨੁਕਸਾਨ
ਕੈਨੇਡਾ ਪੋਸਟ ਦੀ ਮਿਸੀਸਾਗਾ ਫੈਸਿਲਿਟੀ ਦੇ 121 ਮੁਲਾਜ਼ਮ ਹੁਣ ਤੱਕ ਪਾਏ ਜਾ ਚੁੱਕੇ ਹਨ ਕੋਵਿਡ-19 ਪਾਜ਼ੀਟਿਵ
ਜੀਟੀਏ ਭਰ ਵਿੱਚ ਸਸਪੈਂਡ ਰਹੇਗੀ ਇਨ-ਪਰਸਨ ਲਰਨਿੰਗ
ਨਿਯਮਾਂ ਦੀ ਉਲੰਘਣਾ ਦੇ ਸਬੰਧ ਵਿੱਚ ਵਾਲਮਾਰਟ, ਕੌਸਕੋ, ਸ਼ਾਪਰਜ਼ ਡਰੱਗ ਮਾਰਟ ਨੂੰ ਕੀਤਾ ਗਿਆ ਜ਼ੁਰਮਾਨਾ