Welcome to Canadian Punjabi Post
Follow us on

19

January 2021
ਅਪਰਾਧ

ਅੱਠ ਮਹੀਨੇ ਦੇ ਬੱਚੇ ਦਾ ਸਿਰ ਤੇ ਧੜ ਵੱਖੋ-ਵੱਖ ਮਿਲਿਆ, ਬਲੀ ਦਿੱਤੀ ਦਾ ਸ਼ੱਕ

January 04, 2021 01:04 AM

ਲੁਧਿਆਣਾ, 3 ਜਨਵਰੀ (ਪੋਸਟ ਬਿਊਰੋ)- ਇਸ ਜਿ਼ਲੇ ਦੇ ਥਾਣਾ ਜੋਧਾਂ ਦੇ ਪਿੰਡ ਸਹਿਜਾਦ ਨੇੜੇ ਅੱਠ ਮਹੀਨੇ ਦੇ ਬੱਚੇ ਦਾ ਸਿਰ ਧੜ ਤੋਂ ਵੱਖ ਮਿਲਿਆ ਹੈ, ਜਿਸ ਬਾਰੇ ਤੰਤਰ ਵਿਦਿਆ ਲਈ ਬੱਚੇ ਦੀ ਬਲੀ ਦਿੱਤੀ ਹੋਣ ਦਾ ਸ਼ੱਕ ਹੈ। ਇਸ ਕਾਰਨ ਪੁਲਸ ਨੇ ਇਲਾਕੇ ਦੇ ਸੱਤ ਤੰਤਰਿਕਾਂ ਤੋਂ ਪੁੱਛਗਿੱਛ ਦੇ ਬਾਅਦ ਇਲਾਕੇ ਦੇ 12 ਕੈਮਰਿਆਂ ਦੀ ਫੁਟੇਜ ਦੇਖੀ ਹੈ। ਬੱਚੇ ਦੀ ਦੇ ਲਾਸ਼ ਪਛਾਣ ਹਾਲੇ ਨਹੀਂ ਹੋ ਸਕੀ, ਪੁਲਸ ਨੇ ਉਸ ਦੀ ਲਾਸ਼ ਅਤੇ ਕੱਪੜਿਆਂ ਦੀਆਂ ਫੋਟੋ ਪੂਰੇ ਪੰਜਾਬ ਅਤੇ ਆਸਪਾਸ ਦੇ ਰਾਜਾਂ ਵਿੱਚ ਈ-ਮੇਲ ਰਾਹੀਂ ਭੇਜੀਆਂ ਹਨ, ਤਾਂ ਕਿ ਉਸ ਬੱਚੇ ਦੇ ਬਾਰੇ ਪਤਾ ਲੱਗ ਸਕੇ।
ਥਾਣਾ ਜੋਧਾਂ ਦੇ ਜਾਂਚ ਅਧਿਕਾਰੀ ਅੰਮ੍ਰਿਤਪਾਲ ਸਿੰਘ ਦੇ ਮੁਤਾਬਕ ਉਹ ਤੰਤਰਿਕ ਵਾਲੇ ਐਂਗਲ ਉੱਤੇ ਵੀ ਜਾਂਚ ਕਰ ਰਹੇ ਹਨ ਅਤੇ ਕਈ ਕੈਮਰੇ ਵੀ ਚੈਕ ਕੀਤੇ ਹਨ, ਪਰ ਕੁਝ ਮਿਲਿਆ ਨਹੀਂ।ਇਸ ਬੱਚੇ ਦਾ ਸਿਰ ਇਸ ਦੇ ਧੜ ਤੋਂ 100 ਮੀਟਰ ਦੂਰ ਪਲਾਟ ਵਿੱਚ ਮਿਲਿਆ ਹੈ। ਮੈਰਿਜ ਪੈਲੇਸ ਦੇ ਮਾਲਕ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨੇੜੇ ਕੁੱਤਾ ਬੱਚੇ ਦਾ ਸਿਰ ਲੈ ਕੇ ਘੰੁਮ ਰਿਹਾ ਸੀ, ਜੋ ਉਨ੍ਹਾਂ ਨੇ ਕਾਫੀ ਮੁਸ਼ਕਲ ਨਾਲ ਛੁਡਾਇਆ। ਬੱਚੇ ਦੇ ਸਿਰ ਉੱਤੇ ਲਾਲ ਰੰਗ ਲੱਗਾ ਅਤੇ ਜ਼ਖਮ ਸਨ, ਜੋ ਇਨਸਾਨ ਵੱਲੋਂ ਕੀਤੇ ਗਏ ਲੱਗਦੇ ਸਨ। ਪੁਲਸ ਨੂੰ ਘਟਨਾ ਸਥਾਨ ਤੋਂ 100 ਮੀਟਰ ਦੂਰ ਇੱਕ ਪਲਾਟ ਵਿੱਚੋਂ ਧੜ ਲਾਲ ਕੱਪੜੇ ਵਿੱਚ ਮਿਲਿਆ ਹੈ, ਜਿਸ ਦੇ ਕੱਪੜੇ ਉਤਾਰਕੇ ਨੇੜੇ ਹੀ ਸੁੱਟੇ ਹੋਏ ਸਨ।

Have something to say? Post your comment