Welcome to Canadian Punjabi Post
Follow us on

20

September 2024
ਬ੍ਰੈਕਿੰਗ ਖ਼ਬਰਾਂ :
ਹੇਰਾਨ ਗੇਟ ਇਲਾਕੇ ਚੱਲੀ ਗੋਲੀ, ਵਿਅਕਤੀ ਦੀ ਮੌਤਨਾਰਥ ਯਾਰਕ ਵਿੱਚ ਦੋਹਰੇ ਕਤਲਕਾਂਡ ਦੇ ਸ਼ੱਕੀ ਦੀ ਪੁਲਿਸ ਨੂੰ ਭਾਲਟੋਰਾਂਟੋ ਦੇ ਪੱਛਮ ਇੰਡ `ਤੇ ਵਾਹਨ ਇੱਕ ਘਰ ਨਾਲ ਟਕਰਾਇਆ, ਡਰਾਈਵਰ ਗ੍ਰਿਫ਼ਤਾਰਨਾਰਥ ਯਾਰਕ ਵਿੱਚ ਪੈਦਲ ਜਾ ਰਿਹਾ ਵਿਅਕਤੀ ਵਾਹਨ ਦੀ ਚਪੇਟ ਵਿੱਚ ਆਇਆ, ਹਸਪਤਾਲ ਦਾਖਲਦਰਹਮ ਬਸ ਵਿੱਚ ਯੌਨ ਸ਼ੋਸ਼ਣ ਤੋਂ ਬਾਅਦ ਸ਼ੱਕੀ ਦੀ ਭਾਲਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋ
 
ਕੈਨੇਡਾ

ਹਵਾਈ ਸਫਰ ਕਰਨ ਵਾਲਿਆਂ ਲਈ ਨਵੇਂ ਨਿਯਮ 7 ਜਨਵਰੀ ਤੋਂ ਹੋਣਗੇ ਲਾਗੂ

January 01, 2021 06:29 AM

ਓਟਵਾ, 31 ਦਸੰਬਰ (ਪੋਸਟ ਬਿਊਰੋ): 7 ਜਨਵਰੀ ਤੋਂ ਕੈਨੇਡਾ ਪਹੁੰਚਣ ਵਾਲੇ ਹਰ ਵਿਅਕਤੀ ਕੋਲ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਹੋਣੀ ਜ਼ਰੂਰੀ ਹੋਵੇਗੀ। ਫੈਡਰਲ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਵੀ ਇਸ ਕੰਮ ਲਈ ਤਿਆਰ ਰਹਿਣ ਦਾ ਸੰਦੇਸ਼ ਦਿੱਤਾ ਹੈ। ਜਹਾਜ਼ ਚੜ੍ਹਨ ਤੋਂ ਪਹਿਲਾਂ ਹਰ ਕਿਸੇ ਨੂੰ ਆਪਣੀ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ।

ਆਪਣੇ ਨਿਰਧਾਰਤ ਡਿਪਾਰਚਰ ਤੋਂ 72 ਘੰਟਿਆ ਦੇ ਅੰਦਰ ਅੰਦਰ ਹਵਾਈ ਸਫਰ ਕਰਨ ਵਾਲੇ ਪੰਜ ਸਾਲ ਤੋਂ ਉੱਪਰ ਦੇ ਵਿਅਕਤੀਆਂ ਕੋਲ ਨੈਗੇਟਿਵ ਪੀਸੀਆਰ ਟੈਸਟ ਹੋਣਾ ਜ਼ਰੂਰੀ ਹੋਵੇਗਾ ਤੇ ਜਹਾਜ਼ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਨੂੰ ਸਬੰਧਤ ਏਅਰਲਾਈਨ ਨੂੰ ਆਪਣੇ ਕੋਵਿਡ-19 ਟੈਸਟ ਦੇ ਇਹ ਨਤੀਜੇ ਵਿਖਾਉਣੇ ਹੋਣਗੇ। ਇਹ ਨੈਗੇਟਿਵ ਟੈਸਟ ਹੋਣ ਦੇ ਬਾਵਜੂਦ ਟਰੈਵਲਰਜ਼ ਨੂੰ ਕੈਨੇਡਾ ਪਹੁੰਚਣ ਤੋਂ ਬਾਅਦ 14 ਦਿਨ ਦਾ ਕੁਆਰਨਟੀਨ ਦਾ ਸਮਾਂ ਪੂਰਾ ਕਰਨਾ ਹੋਵੇਗਾ।

ਕੈਨੇਡਾ ਪਹੁੰਚਣ ਉੱਤੇ ਜਾਂ ਇਸ ਤੋਂ ਪਹਿਲਾਂ ਟਰੈਵਲਰਜ਼ ਨੂੰ ਫੈਡਰਲ ਅਧਿਕਾਰੀਆਂ ਦੇ ਮੁਲਾਂਕਣ ਲਈ ਆਪਣਾ ਕੁਆਰਨਟੀਨ ਪਲੈਨ ਮੁਹੱਈਆ ਕਰਵਾਉਣਾ ਹੋਵੇਗਾ। ਜੇ ਸਬੰਧਤ ਅਧਿਕਾਰੀ ਇਸ ਪਲੈਨ ਤੋਂ ਸੰਤੁਸ਼ਟ ਨਹੀੱ ਹੁੰਦੇ ਤਾਂ ਸਬੰਧਤ ਵਿਅਕਤੀ ਨੂੰ ਫੈਡਰਲ ਫੈਸਿਲਿਟੀ ਉੱਤੇ ਕੁਆਰਨਟੀਨ ਹੋਣਾ ਹੋਵੇਗਾ। 2021 ਸ਼ੁਰੂ ਹੋਣ ਤੋਂ ਕਈ ਘੰਟੇ ਪਹਿਲਾਂ ਆਏ ਇਸ ਬਿਆਨ ਵਿੱਚ ਆਖਿਆ ਗਿਆ ਕਿ ਵਿਦੇਸ਼ਾਂ ਵਿੱਚ ਛੁੱਟੀਆਂ ਮਨਾ ਰਹੇ ਕੈਨੇਡੀਅਨਾਂ ਨੂੰ ਤੁਰੰਤ ਕੋਵਿਡ-19 ਟੈਸਟ ਦਾ ਪ੍ਰਬੰਧ ਕਰਨਾ ਸੁ਼ਰੂ ਕਰ ਦੇਣਾ ਚਾਹੀਦਾ ਹੈ ਤਾਂ ਕਿ ਕੈਨੇਡਾ ਪਰਤਣ ਵਿੱਚ ਉਨ੍ਹਾਂ ਨੂੰ ਦੇਰ ਨਾ ਹੋਵੇ।

ਕੈਬਨਿਟ ਮੰਤਰੀਆਂ ਵੱਲੋਂ ਇੱਕ ਦਿਨ ਪਹਿਲਾਂ ਇਹ ਫੈਸਲਾ ਕੀਤਾ ਗਿਆ ਕਿ ਹੋਰਨਾਂ ਦੇਸ਼ਾਂ ਵਾਂਗ ਕੈਨੇਡਾ ਵਿੱਚ ਵੀ ਪੀਸੀਆਰ ਟੈਸਟ ਨੂੰ ਟਰੈਵਲ ਲਈ ਯਕੀਨੀ ਬਣਾਇਆ ਜਾਵੇ। ਪੀਸੀਆਰ ਟੈਸਟ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਸ ਨਾਲ ਕੋਵਿਡ-19 ਦੇ ਕਾਰਨ ਨੋਵਲ ਕਰੋਨਾਵਾਇਰਸ ਦੀ ਨਿੱਕੀ ਤੋਂ ਨਿੱਕੀ ਬਾਰੀਕੀ ਵੀ ਫੜ੍ਹ ਲਈ ਜਾਂਦੀ ਹੈ।ਇਹ ਟੈਸਟ ਨੱਕ ਜਾਂ ਮੂੰਹ ਤੋਂ ਲਏ ਜਾਣ ਵਾਲੇ ਸਵੈਬ ਰਾਹੀੱ ਕੀਤਾ ਜਾਂਦਾ ਹੈ।

ਟਰਾਂਸਪੋਰਟ ਮੰਤਰੀ ਮਾਰਕ ਗਾਰਨਿਉ ਇਸ ਨਵੇਂ ਫੈਸਲੇ ਬਾਰੇ ਏਅਰਲਾਈਨਜ਼ ਦੇ ਸੰਪਰਕ ਵਿੱਚ ਰਹੇ। ਵੀਰਵਾਰ ਨੂੰ ਸਰਕਾਰ ਨੇ ਆਖਿਆ ਕਿ 7 ਜਨਵਰੀ ਦਾ ਸਮਾਂ ਏਅਰਲਾਈਨਜ਼ ਨੂੰ ਇਸ ਲਈ ਦਿ਼ੱਤਾ ਗਿਆ ਹੈ ਤਾਂ ਕਿ ਉਹ ਨਵੇਂ ਨਿਯਮਾਂ ਲਈ ਲੋੜੀਂਦੀ ਤਿਆਰੀ ਕਰ ਲੈਣ। ਨੈਸ਼ਨਲ ਏਅਰਲਾਈਨਜ਼ ਕਾਉਂਸਲ ਆਫ ਕੈਨੇਡਾ ਵੱਲੋਂ ਓਟਵਾ ਦੀ ਇਸ ਯੋਜਨਾ ਦੀ ਨੁਕਤਾਚੀਨੀ ਕੀਤੀ ਜਾ ਰਹੀ ਹੈ। ਕਾਉਂਸਲ ਦਾ ਕਹਿਣਾ ਹੈ ਕਿ ਪੈਸੈਂਜਰਜ਼ ਕੋਲ ਉਸ ਸੂਰਤ ਵਿੱਚ ਕੀ ਚਾਰਾ ਰਹਿ ਜਾਂਦਾ ਹੈ ਜੇ ਉਨ੍ਹਾਂ ਦੀ ਜਿਊਰਿਸਡਿਕਸ਼ਨ ਉਹੋ ਜਿਹਾ ਟੈਸਟ ਮੁਹੱਈਆ ਨਹੀਂ ਕਰਵਾਉਂਦੀ ਜਿਹੋ ਜਿਹਾ ਕੈਨੇਡਾ ਸਰਕਾਰ ਨੂੰ ਮਨਜ਼ੂਰ ਹੋਵੇ। ਵਿਰੋਧੀ ਧਿਰ ਵੱਲੋਂ ਵੀ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਹੇਰਾਨ ਗੇਟ ਇਲਾਕੇ ਚੱਲੀ ਗੋਲੀ, ਵਿਅਕਤੀ ਦੀ ਮੌਤ ਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸ ਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤ ਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋ ਸੰਸਦ ਮੈਂਬਰਾਂ ਨੇ ਕਿਹਾ ਬੇਭਰੋਸਗੀ ਮਤੇ ਲਈ ਲਿਬਰਲ ਤਿਆਰ ਉੱਤਰੀ ਬੀ.ਸੀ. ਵਿੱਚ 90 ਤੋਂ ਜਿ਼ਆਦਾ ਡਾਇਨਾਸੋਰ ਦੀਆਂ ਮਿਲੀਆਂ ਹੱਡੀਆਂ ਕੈਨੇਡਾ ਸਰਕਾਰ 2025 ਲਈ ਇਕ ਵਾਰ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਵਿਚ ਕਰੇਗੀ ਕਟੌਤੀ ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲ ਤਿੰਨ ਮੋਟਰਸਾਈਕਲਾਂ, ਇੱਕ ਪਿਕਅਪ ਟਰੱਕ ਅਤੇ ਐੱਸਯੂਵੀ ਦੀ ਟੱਕਰ ਵਿੱਚ ਗਰੇਟਰ ਸੁਡਬਰੀ ਨਿਵਾਸੀ ਦੀ ਮੌਤ, ਦੋ ਜ਼ਖਮੀ ਕੈਲਗਰੀ ਪੁਲਿਸ ਨੇ ਹਵਾਈ ਅੱਡੇ `ਤੇ ਲੈਨੀ ਮੈਕਡਾਨਲਡ ਦੀ ਜਾਨ ਬਚਾਉਣ ਵਿੱਚ ਮਦਦ ਕਰਣ ਵਾਲੇ 3 ਕੈਲਗਰੀ ਵਾਸੀਆਂ ਨੂੰ ਕੀਤਾ ਸਨਮਾਨਿਤ