Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਲਾਈਫ ਸਟਾਈਲ

ਰਸੋਈ: ਗਾਜਰ ਅਤੇ ਚੀਕੂ ਦਾ ਹਲਵਾ

December 30, 2020 08:47 AM

ਸਮੱਗਰੀ- 50 ਗਰਾਮ ਬਾਦਾਮ, 150 ਗਰਾਮ ਗਾਜਰ ਕੱਦੂ ਕੀਤੀ ਹੋਈ, 100 ਗਰਾਮ ਘਿਓ, ਸੁਆਦ ਮੁਤਾਬਕ ਖੰਡ, ਅੱਧਾ ਛੋਟਾ ਚਮਚ ਇਲਾਇਚੀ ਪਾਊਡਰ, ਇੱਕ ਚੌਥਾਈ ਛੋਟਾ ਚਮਚ ਦੁੱਧ ਵਿੱਚ ਭਿਉਂਇਆਂ ਹੋਇਆ ਕੇਸਰ, ਇੱਕ ਛੋਟਾ ਚਮਚ ਗੁਲਾਬ ਜਲ, ਅੱਧਾ ਲੀਟਰ ਦੁੱਧ, ਇੱਕ ਛੋਟਾ ਚਮਚ ਜਵਿੱਤਰੀ ਪਾਊਡਰ, ਇੱਕ ਛੋਟਾ ਚਮਚ ਜਾਇਫਲ ਪਾਊਡਰ, ਤਿੰਨ ਚੀਕੂ ਕੱਦੂਕਸ ਕੀਤੇ ਹੋਏ ਅਤੇ ਇੱਕ ਵੱਡਾ ਚਮਚ ਕਿਸ਼ਮਿਸ਼।
ਵਿਧੀ- ਸਭ ਤੋਂ ਪਹਿਲਾਂ ਇੱਕ ਕੜਾਹੀ ਵਿੱਚ ਥੋੜ੍ਹਾ ਜਿਹਾ ਘਿਓ ਪਾ ਕੇ ਘੱਟ ਗੈਸ 'ਤੇ ਬਾਦਾਮ ਨੂੰ ਸੁਨਹਿਰਾ ਭੁੰਨ ਕੇ ਇੱਕ ਪਲੇਟ ਵਿੱਚ ਰੱਖ ਦਿਓ। ਹੁਣ ਇਸ ਕੜਾਹੀ ਵਿੱਚ ਬਚਿਆ ਘਿਓ ਅਤੇ ਗਾਜਰ ਪਾ ਕੇ ਚੰਗੀ ਤਰ੍ਹਾਂ 10-15 ਮਿੰਟ ਤੱਕ ਪਕਾਓ। ਇਸ ਤੋਂ ਬਾਅਦ ਚੀਕੂ ਅਤੇ ਦੁੱਧ ਮਿਲਾ ਕੇ ਚੰਗੀ ਤਰ੍ਹਾਂ ਰਲਾਓ। ਹੁਣ ਇਸ ਵਿੱਚ ਸਾਰੀ ਸਮੱਗਰੀ ਪਾਓ ਅਤੇ 10-15 ਮਿੰਟਾਂ ਤੱਕ ਪਕਾਓ। ਹਲਵਾ ਤਿਆਰ ਹੈ। ਇਸ ਵਿੱਚ ਕੇਸਰ ਅਤੇ ਇਲਾਇਚੀ ਪਾ ਕੇ ਚੰਗੀ ਤਰ੍ਹਾਂ ਰਲਾ ਲਵੋ। ਇਸ ਨੂੰ ਗਰਮ-ਗਰਮ ਪਰੋਸੋ ਅਤੇ ਇਸ ਦਾ ਸੁਆਦ ਲਓ।

 
Have something to say? Post your comment