Welcome to Canadian Punjabi Post
Follow us on

19

January 2021
ਅਪਰਾਧ

8.50 ਲੱਖ ਰੁਪਏ ਅਤੇ 22 ਤੋਲੇ ਸੋਨੇ ਦੇ ਗਹਿਣੇ ਚੋਰੀ

December 28, 2020 01:24 AM

ਸ੍ਰੀ ਮਾਛੀਵਾੜਾ ਸਾਹਿਬ, 27 ਦਸੰਬਰ (ਪੋਸਟ ਬਿਊਰੋ)- ਮਾਛੀਵਾੜੇ ਦੇ ਮੀਆਂ ਮੁਹੱਲਾ ਵਿੱਚ ਕੱਲ੍ਹ ਰਾਤ ਚੋਰ ਇੱਕ ਘਰ ਵਿੱਚ ਵੜੇ ਅਤੇ 8.50 ਲੱਖ ਰੁਪਏ ਤੋਂ ਵੱਧ ਨਕਦੀ ਅਤੇ 22 ਤੋਲੇ ਸੋਨਾ ਚੋਰੀ ਕਰ ਕੇ ਲੈ ਗਏ।
ਫਰਨੀਚਰ ਵਿਕਰੇਤਾ ਦਲਜੀਤ ਸਿੰਘ ਨੇ ਦੱਸਿਆ ਕਿ ਸ਼ਾਮ ਸੱਤ ਵਜੇ ਉਹ ਬੱਚਿਆਂ ਤੇ ਪਤਨੀ ਸਮੇਤ ਲੁਧਿਆਣੇ ਰਿਸ਼ਤੇਦਾਰੀ ਵਿੱਚ ਗਿਆ ਸੀ ਅਤੇ ਰਾਤ 11 ਵਜੇ ਘਰ ਆਇਆ ਤਾਂ ਕਮਰਿਆਂ ਦਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਘਰ ਵਿੱਚੋਂ ਨਕਦੀ ਅਤੇ ਸੋਨਾ ਗਾਇਬ ਸੀ। ਦਲਜੀਤ ਸਿੰਘ ਨੇ ਦੱਸਿਆ ਕਿ ਚੋਰ ਖਿੜਕੀ ਤੋੜ ਕੇ ਕਮਰੇ ਵਿੱਚ ਵੜੇ ਅਤੇ ਅਲਮਾਰੀਆਂ ਦੇ ਤਾਲੇ ਤੋੜ ਕੇ ਨਕਦੀ ਤੇ 22 ਤੋਲੇ ਸੋਨੇ ਦੀ ਜਿਊਲਰੀ ਲੈ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਥਾਣਾ ਮਾਛੀਵਾੜਾ ਦੇ ਮੁਖੀ ਰਾਓ ਵਰਿੰਦਰ ਸਿੰਘ ਓਥੇ ਪਹੁੰਚੇ ਤੇ ਜਾਇਜ਼ਾ ਲਿਆ। ਪੁਲਸ ਵੱਲੋਂ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਕੋਈ ਖਾਸ ਸੁਰਾਗ ਹੱਥ ਨਹੀਂ ਲੱਗਾ। ਸ਼ੱਕ ਹੈ ਕਿ ਚੋਰੀ ਕਿਸੇ ਭੇਤੀ ਨੇਕੀਤੀ ਹੋਵੇਗੀ, ਕਿਉਂਕਿ ਇੰਨੀ ਸੰਘਣੀ ਆਬਾਦੀ ਵਿੱਚ ਚੋਰੀ ਕਰਨੀ ਬਹੁਤ ਮੁਸ਼ਕਲ ਹੈ ਅਤੇ ਚੋਰਾਂ ਨੂੰ ਇਹ ਪਤਾ ਸੀ ਕਿ ਘਰ ਵਿੱਚ ਕੋਈ ਮੌਜੂਦ ਨਹੀਂ ਹੈ। ਘਰ ਦੇ ਮਾਲਕ ਦਲਜੀਤ ਸਿੰਘ ਅਨੁਸਾਰ ਉਸ ਦਾ ਕਰੀਬ 18 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਪੁਲਸ ਵੱਲੋਂ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Have something to say? Post your comment