Welcome to Canadian Punjabi Post
Follow us on

19

January 2021
ਅਪਰਾਧ

ਕਰਜ਼ਾ ਵਸੂਲੀ ਲਈ ਕੁੱਟਮਾਰ ਕਰਨ ਵਾਲੇ ਗੈਂਗ ਵਿੱਚ ਚੀਨੀ ਨਾਗਰਿਕ ਵੀ ਸ਼ਾਮਲ

December 27, 2020 01:34 AM

* ਫਟਾਫਟ ਕਰਜ਼ੇ ਵਾਲੀਆਂ 11 ਐਪਸ ਵਾਲੇ ਚਾਰ ਜਣੇ ਗ੍ਰਿਫਤਾਰ

ਹੈਦਰਾਬਾਦ, 26 ਦਸੰਬਰ (ਪੋਸਟ ਬਿਊਰੋ)- ਭਾਰਤ ਸਰਕਾਰ ਨੇ ਟਿਕਟਾਕ ਸਮੇਤ ਕਈ ਚੀਨੀ ਐਪਸ ਉੱਤੇ ਪਾਬੰਦੀ ਲਾ ਦਿੱਤੀ ਸੀ, ਪਰ ਅੱਜਕੱਲ੍ਹ ਇਹੋ ਜਿਹੇ ਗੈਂਗ ਸਰਗਰਮ ਹਨ, ਜੋ ਪਹਿਲਾਂ ਐਪ ਬਣਾ ਕੇ ਕਰਜ਼ਾ ਦਿੰਦੇ ਤੇ ਫਿਰ ਉਸ ਕਰਜ਼ੇ ਦੀ ਵਸੂਲੀ ਲਈ ਜ਼ੋਰ ਜ਼ਬਰਦਸਤੀ ਕਰਦੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਏਦਾਂ ਦੀ ਕਰਜ਼ਾ ਐਪ ਬਣਾਉਣ ਅਤੇ ਕਰਜ਼ਾ ਵਸੂਲੀ ਲਈ ਕੁੱਟਮਾਰ ਕਰਨ ਵਾਲੇ ਗੈਂਗਾਂ ਵਿੱਚ ਚੀਨੀ ਨਾਗਰਿਕ ਵੀ ਸ਼ਾਮਲ ਹਨ।
ਇਹ ਭੇਦ ਓਦੋਂ ਖੁੱਲ੍ਹਾ, ਜਦੋਂ ਫਟਾਫਟ ਕਰਜ਼ਾ ਦੇਣ ਵਾਲੀਆਂ 11 ਐਪਸ ਤੋਂ ਲਏ ਕਰਜ਼ੇ ਦੀ ਵੇਲੇ ਸਿਰ ਕਿਸ਼ਤ ਨਾ ਦੇ ਸਕਣ ਵਾਲੇ ਲੋਕਾਂ ਤੋਂ ਵਸੂਲੀ ਲਈ ਜ਼ਬਰਦਸਤੀ ਕਰਨ ਵਾਲੇ ਚਾਰ ਜਣੇ ਪੁਲਸ ਨੇ ਫੜੇ। ਇਨ੍ਹਾਂ ਵਿੱਚ ਇੱਕ ਚੀਨੀ ਨਾਗਰਿਕ ਵੀ ਹੈ ਅਤੇ ਫਰਾਰ ਹੋ ਗਏ ਦੋ ਜਣਿਆਂ ਵਿੱਚ ਵੀ ਇੱਕ ਚੀਨੀ ਹੈ। ਪੁਲਸ ਦੇ ਦੱਸਣ ਅਨੁਸਾਰ ਕੱਲ੍ਹ ਇਥੇ ਇੱਕ ਕਾਲ ਸੈਂਟਰ ਉੱਤੇ ਛਾਪੇਮਾਰੀ ਦੌਰਾਨ ਚਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਕਾਲ ਸੈਂਟਰ ਦੀ ਵਰਤੋਂ ਕਰਜ਼ਾ ਵਸੂਲੀ ਲਈ ਕੀਤੀ ਜਾਂਦੀ ਸੀ। ਇਨ੍ਹਾਂ ਲੋਕਾਂ ਨੇ ਫਟਾਫਟ ਕਰਜ਼ਾ ਦੇਣ ਵਾਲੀਆਂ 11 ਐਪਸ ਬਣਾਈਆਂ ਸਨ ਅਤੇ ਲੋਕਾਂ ਨੂੰ ਕਰਜ਼ਾ ਦੇ ਕੇ ਵੇਲੇ ਸਿਰ ਕਿਸ਼ਤ ਨਾ ਦੇਣ ਵਾਲਿਆਂ ਨੂੰ ਭਾਰੀ ਜੁਰਮਾਨਾ ਲਾਉਂਦੇ ਸਨ। ਉਹ ਆਪਣੇ ਇਨ੍ਹਾਂ ਸੈਂਟਰਾਂ ਤੋਂ ਕਰਜ਼ਦਾਰਾਂ ਨਾਲ ਗਾਲੀ-ਗਲੋਚ ਕਰ ਕੇ ਪ੍ਰੇਸ਼ਾਨ ਕਰਦੇ ਅਤੇ ਧਮਕਾਉਂਦੇ ਸਨ। ਪੁਲਸ ਅਨੁਸਾਰ ਮੁਲਜ਼ਮ ਕਰਜ਼ਦਾਰਾਂ ਦੇ ਰਿਸ਼ਤੇਦਾਰਾਂ ਤੇ ਪਰਵਾਰ ਦੇ ਮੈਂਬਰਾਂ ਨੂੰ ਫਰਜ਼ੀ ਕਾਨੂੰਨੀ ਨੋਟਿਸ ਭੇਜ ਕੇ ਉਨ੍ਹਾਂ ਨੂੰ ਬਲੈਕਮੇਲ ਵੀ ਕਰਦੇ ਸਨ।

Have something to say? Post your comment