Welcome to Canadian Punjabi Post
Follow us on

01

March 2021
ਅਪਰਾਧ

ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤਰ ਦਾ ਕਤਲ

December 25, 2020 09:39 PM

ਧਾਰੀਵਾਲ, 25 ਦਸੰਬਰ (ਪੋਸਟ ਬਿਊਰੋ)- ਕੱਲ੍ਹ ਰਾਤ ਥਾਣਾ ਧਾਰੀਵਾਲ ਤੋਂ ਅੱਧਾ ਕਿਲੋਮੀਟਰ ਦੂਰ ਕਲਿਆਣਪੁਰ ਮੋੜ ਨੇੜੇ ਆਪਣੇ ਘਰੋਂ ਸੈਰ ਕਰਨ ਨਿਕਲੇ 32 ਸਾਲਾ ਨੌਜਵਾਨ ਦਾ ਕੁਝ ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਮ੍ਰਿਤਕ ਨੌਜਵਾਨ ਜਗਦੀਪ ਸਿੰਘ ਉਰਫ ਜੱਗੀ (32) ਪੁੱਤਰ ਸੱਤਪਾਲ ਸਿੰਘ ਵਾਸੀ ਕਲਿਆਣਪੁਰ, ਹਾਲ ਵਾਸੀ ਰਣੀਆਂ (ਧਾਰੀਵਾਲ) ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਤਿੰਨ ਭੈਣਾਂ ਦਾ ਭਰਾ ਸੀ ਤੇਉਹ ਆਪਣੇ ਪਿੱਛੇ ਪਤਨੀ ਮਮਤਾ, ਦੋ ਛੋਟੇ ਬੇਟੇ ਕਰਮਨ ਸਿੰਘ (7) ਅਤੇ ਗੁਰਮਨ ਸਿੰਘ (4) ਛੱਡ ਗਿਆ।
ਮ੍ਰਿਤਕ ਦੇ ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਜਗਦੀਪ ਸਿੰਘ (ਜੱਗੀ) ਰੋਜ਼ ਵਾਂਗ ਰਾਤ ਦੇ ਖਾਣੇ ਪਿੱਛੋਂ ਧਾਰੀਵਾਲ ਦੇ ਗੁਰਦਾਸਪੁਰ ਰੋਡ 'ਤੇ ਪੈਂਦੇ ਕਲਿਆਣਪੁਰ ਮੋੜ ਕੋਲ ਆਪਣੇ ਘਰ ਦੀ ਦੂਜੀ ਮੰਜ਼ਿਲ ਤੋਂ ਹੇਠਾਂ ਉਤਰ ਕੇ ਸੈਰ ਕਰਨ ਗਿਆ ਸੀ, ਪਰ ਜਦੋਂ ਦੇਰ ਰਾਤ ਤੱਕ ਵਾਪਸ ਨਾ ਆਇਆ। ਉਸ ਦੀ ਭਾਲ ਕਰਨ ਲਈ ਪਰਵਾਰਕ ਮੈਂਬਰ ਦੂਸਰੀ ਮੰਜ਼ਿਲ ਤੋਂ ਹੇਠਾਂ ਆਏ ਤਾਂ ਥੱਲੇ ਖੁੱਲ੍ਹੇ ਹਾਲ ਵਿੱਚ ਜਗਦੀਪ ਸਿੰਘ ਦੀ ਲਾਸ਼ ਖੂਨ ਨਾਲ ਲਥਪਥ ਪਈ ਸੀ।ਡੀ ਐਸ ਪੀ ਕੁਲਵਿੰਦਰ ਸਿੰਘ ਵਿਰਕ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ ਅਤੇ ਪੁਲਸ ਨੇ ਇਸ ਅੰਨ੍ਹੇ ਕਤਲ ਸੰਬੰਧੀ ਅਣਪਛਾਤੇ ਕਾਤਲਾਂ ਵਿਰੁੱਧਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Have something to say? Post your comment