Welcome to Canadian Punjabi Post
Follow us on

02

July 2025
 
ਅਪਰਾਧ

ਦਾਜ ਖ਼ਾਤਰ ਸਹੁਰਾ ਪਰਵਾਰ ਨੇ ਨੂੰਹ ਦਾ ਕਤਲ ਕਰ ਸੁੱਟਿਆ

December 22, 2020 01:10 AM

ਬਰਨਾਲਾ, 21 ਦਸੰਬਰ (ਪੋਸਟ ਬਿਊਰੋ)- ਏਥੋਂ ਦੀ ਸੇਖਾ ਰੋਡ ਵਿਖੇ ਇੱਕ ਪਰਵਾਰ ਨੇ ਦਾਜ ਹੋਰ ਖਾਤਰ ਆਪਣੀ ਨੂੰਹ ਨੂੰ ਮਾਰ ਦਿੱਤਾ ਹੈ, ਜਿਸ ਦੇ ਦੋਸ਼ ਤਹਿਤ ਥਾਣਾ ਸਿਟੀ-2 ਦੀ ਪੁਲਸ ਨੇ ਮ੍ਰਿਤਕਾ ਦੇ ਪਤੀ, ਸਹੁਰੇ ਅਤੇ ਸੱਸ ਦੇ ਖ਼ਿਲਾਫ਼ ਦਹੇਜ ਦੇ ਐਕਟ ਸਮੇਤ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਥਾਣਾ ਸਿਟੀ-2 ਦੇ ਐਸ ਐਚ ਓ ਗੁਰਮੇਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਿਤਾ ਬਲਵਿੰਦਰ ਸਿੰਘ ਪੁੱਤਰ ਕਰਮ ਚੰਦ ਵਾਸੀ ਗੁਰੂ ਰਾਮਦਾਸ ਨਗਰ ਤਾਜਪੁਰ ਰੋਡ ਭਾਮੀਆ ਖ਼ੁਰਦ (ਲੁਧਿਆਣਾ) ਅਨੁਸਾਰ ਉਸ ਦੀ ਲੜਕੀ ਸਿਮਰਨਜੀਤ ਕੌਰ ਦਾ ਵਿਆਹ ਕਰੀਬ ਪੰਜ ਸਾਲ ਪਹਿਲਾਂ ਚਰਨਪਾਲ ਸਿੰਘ ਉਰਫ਼ ਵਿੱਕੀ ਪੁੱਤਰ ਦਰਸ਼ਨ ਸਿੰਘ ਵਾਸੀ ਸੇਖਾ ਰੋਡ ਗਲੀ ਨੰਬਾਰ 4 ਮੋਰਾਂ ਵਾਲੀ ਪਹੀ ਨਾਲ ਹੋਇਆ ਸੀ ਤੇ ਉਸ ਦਾ ਇੱਕ ਲੜਕਾ ਤੇ ਲੜਕੀ ਹੈ। ਵਿਆਹ ਤੋਂ ਕੁਝ ਸਮਾਂ ਬਾਅਦ ਲੜਕੀ ਨੂੰ ਦਾਜ ਹੋਰ ਲਿਆਉਣ ਲਈ ਸਹੁਰੇ ਪਰਵਾਰ ਵੱਲੋਂ ਤੰਗ ਕੀਤਾ ਜਾਣਾ ਲੱਗ ਪਿਆ ਅਤੇ ਕੁੱਟਮਾਰ ਕੀਤੀ ਜਾਂਦੀ ਸੀ। ਬੀਤੀ 19 ਦਸੰਬਰ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਿਮਰਨਜੀਤ ਕੌਰ ਨੂੰ ਸਹੁਰਾ ਪਰਵਾਰ ਨੇ ਮਾਰ ਦਿੱਤਾ ਹੈ। ਜਦ ਉਹ ਆਪਣੀ ਧੀ ਦੇ ਘਰ ਪਹੁੰਚੇ ਤਾਂ ਦੇਖਿਆ ਕਿ ਉਸ ਨੂੰ ਮੰਜੇ ਉਪਰ ਪਾਇਆ ਹੋਇਆ ਸੀ ਤੇ ਸਸਕਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ। ਐਸ ਐਚ ਓ ਗੁਰਮੇਲ ਸਿੰਘ ਦੇ ਮੁਤਾਬਕ ਬਲਵਿੰਦਰ ਸਿੰਘ ਦੇ ਬਿਆਨਾਂ ਉਤੇ ਮ੍ਰਿਤਕਾ ਦੇ ਪਤੀ ਚਰਨਪਾਲ ਸਿੰਘ ਵਿੱਕੀ, ਸਹੁਰਾ ਦਰਸ਼ਨ ਸਿੰਘ ਅਤੇ ਸੱਸ ਜਸਵੀਰ ਕੌਰ ਖ਼ਿਲਾਫ਼ ਕੇਸ ਦਰਜ ਕਰਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਦੋਸ਼ੀਆਂ ਦੀ ਗ਼੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

 
Have something to say? Post your comment