Welcome to Canadian Punjabi Post
Follow us on

18

July 2025
ਬ੍ਰੈਕਿੰਗ ਖ਼ਬਰਾਂ :
ਪੁਲਿਸ ਵੱਲੋਂ ਟੋਰਾਂਟੋ `ਚ ਨਫ਼ਰਤ ਤੋਂ ਪ੍ਰੇਰਿਤ ਹਮਲੇ ਦੇ ਮਾਮਲੇ `ਚ ਸ਼ੱਕੀ ਦੀ ਵੀਡੀਓ ਜਾਰੀਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਮੌਤ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰਜੇਲ੍ਹ ਵਿਚ ਸੰਗੀਤ ਵੀਡੀਓ ਰਿਕਾਰਡ ਕਰਨ ਲਈ ਰੈਪਰ ਨੇ ਕਰਵਾਈ ਸੀ ਫੋਨ ਦੀ ਤਸਕਰੀਛੋਟੇ ਜਹਾਜ਼ ਨੂੰ ਹਵਾਈ ਅੱਡੇ ਨੇੜੇ ਘੱਟ ਉੱਚਾਈ `ਤੇ ਉਡਾਉਣ ਲਈ ਸਾਬਕਾ ਪਾਇਲਟ 'ਤੇ ਲੱਗੇ ਹਾਈਜੈਕਿੰਗ ਅਤੇ ਅੱਤਵਾਦ ਦੇ ਦੋਸ਼ ਫਸਟ ਨੇਸ਼ਨਜ਼ ਨੇਤਾਵਾਂ ਨੇ ਸੀ-5 ਸੰਮੇਲਨ `ਚ ਹਿੱਸਾ ਲਿਆ, ਲਿਬਰਲ ਸਰਕਾਰ ਦੇ ਆਉਣ ਵਾਲੇ ਪ੍ਰਾਜੈਕਟਾਂ ਬਾਰੇ ਕੀਤੀ ਗਈ ਵਿਚਾਰ ਚਰਚਾਅਮਰੀਕਾ ਵਿੱਚ ਭਾਰਤੀ ਔਰਤ 'ਤੇ ਚੋਰੀ ਦਾ ਦੋਸ਼, ਬਿਨ੍ਹਾਂ ਭੁਗਤਾਨ ਕੀਤੇ ਇੱਕ ਲੱਖ ਦਾ ਸਾਮਾਨ ਲੈ ਕੇ ਜਾ ਰਹੀ ਸੀਨਾਟੋ ਨੇ ਭਾਰਤ 'ਤੇ 100% ਟੈਰਿਫ ਲਗਾਉਣ ਦੀ ਦਿੱਤੀ ਧਮਕੀ, ਕਿਹਾ- ਭਾਵੇਂ ਉਹ ਭਾਰਤੀ ਪ੍ਰਧਾਨ ਮੰਤਰੀ ਹੋਵੇ ਜਾਂ ਚੀਨੀ ਰਾਸ਼ਟਰਪਤੀ, ਰੂਸ ਨੂੰ ਜੰਗ ਬੰਦ ਕਰਨ ਲਈ ਕਹਿਣਘਰਾਂ ਵਿੱਚ ਹੋਏ ਹਮਲਿਆਂ, ਕਾਰ ਚੋਰੀਆਂ ਤੇ ਹਿੰਸਕ ਅਪਰਾਧਿਕ ਨੈੱਟਵਰਕ ਦੇ 13 ਮੈਂਬਰ ਗ੍ਰਿਫ਼ਤਾਰ
 
ਲਾਈਫ ਸਟਾਈਲ

ਥ੍ਰੈਡਿੰਗ ਕਰਵਾਉਣ ਤੋਂ ਬਾਅਦ ਇਨ੍ਹਾਂ ਚੀਜ਼ਾਂ ਤੋਂ ਬਚ ਕੇ ਰਹੋ

December 16, 2020 09:26 AM

ਥ੍ਰੈਡਿੰਗ ਇੱਕ ਅਜਿਹਾ ਬਿਊਟੀ ਟ੍ਰੀਟਮੈਂਟ ਹੈ, ਜਿਸ ਨੂੰ ਹਰ ਔਰਤ ਕਰਵਾਉਂਦੀ ਹੈ। ਥ੍ਰੈਡਿੰਗ ਕਰਵਾਉਣ ਨਾਲ ਸਿਰਫ ਆਈਬ੍ਰੋ ਨੂੰ ਹੀ ਬਿਹਤਰੀਨ ਸ਼ੇਪ ਨਹੀਂ ਮਿਲਦੀ, ਇਸ ਨਾਲ ਚਿਹਰਾ ਵੀ ਖਿੜ ਜਾਂਦਾ ਹੈ। ਇਸ ਨੂੰ ਕਰਵਾਉਂਦੇ ਸਮੇਂ ਥੋੜ੍ਹਾ ਦਰਦ ਹੁੰਦਾ ਹੈ, ਪਰ ਕੁਝ ਦੇਰ ਬਾਅਦ ਸਭ ਠੀਕ ਹੋ ਜਾਂਦਾ ਹੈ। ਕੁਝ ਔਰਤਾਂ ਦੇ ਚਿਹਰੇ 'ਤੇ ਥ੍ਰੈਡਿੰਗ ਕਰਾਉਣ ਦੇ ਬਾਅਦ ਰੈਡਿਸ਼ ਆ ਜਾਂਦੀ ਹੈ। ਜੇ ਤੁਸੀਂ ਆਪਣੀ ਸਕਿਨ ਦਾ ਸਹੀ ਤਰ੍ਹਾਂ ਨਾਲ ਖਿਆਲ ਰੱਖਣਾ ਚਾਹੁੰਦੇ ਹੋ ਤਾਂ ਥ੍ਰੈਡਿੰਗ ਕਰਵਾਉਣ ਦੇ ਬਾਅਦ ਕੁਝ ਚੀਜ਼ਾਂ ਤੋਂ ਪ੍ਰਹੇਜ਼ ਕਰੋ। ਆਓ ਜਾਣਦੇ ਹਾਂ ਅਜਿਹੀਆਂ ਹੀ ਕੁਝ ਗੱਲਾਂ ਦੇ ਬਾਰੇ ਵਿੱਚ :
ਨਾ ਕਰਵਾਓ ਬਲੀਚਿੰਗ: ਥ੍ਰੈਡਿੰਗ ਕਰਵਾਉਣ ਦੇ ਬਾਅਦ ਨਾ ਬਲੀਚ ਕਰਵਾਓ ਅਤੇ ਨਾ ਅਜਿਹੇ ਕਿਸੇ ਵੀ ਬਿਊਟੀ ਪ੍ਰੋਡਕਟ ਦੀ ਵਰਤੋਂ ਕਰੋ, ਜਿਨ੍ਹਾਂ ਵਿੱਚ ਬਲੀਚ ਦੀ ਵਰਤੋਂ ਹੋਈ ਹੋਵੇ। ਇਸ ਨਾਲ ਤੁਹਾਨੂੰ ਇਚਿੰਗ ਅਤੇ ਇਰੀਟੇਸ਼ਨ ਹੋ ਸਕਦੀ ਹੈ ਅਤੇ ਜਦ ਤੁਸੀਂ ਖਾਰਿਸ਼ ਕਰਦੇ ਹੋ ਤਾਂ ਇਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।
ਵਾਰ-ਵਾਰ ਟਚ ਕਰਨਾ: ਥ੍ਰੈਡਿੰਗ ਕਰਾਉਣ ਦੇ ਬਾਅਦ ਆਪਣੇ ਆਈਬ੍ਰੋ ਨੂੰ ਵਾਰ-ਵਾਰ ਟਚ ਨਾ ਕਰੋ। ਦਰਅਸਲ, ਥ੍ਰੈਡਿੰਗ ਕਰਵਾਉਣ ਦੇ ਬਾਅਦ ਤੁਹਾਡੀ ਸਕਿਨ ਦੇ ਪੋਰਸ ਖੁੱਲ੍ਹ ਜਾਂਦੇ ਹਨ ਅਤੇ ਜਦ ਤੁਸੀਂ ਵਾਰ-ਵਾਰ ਸਕਿਨ ਨੂੰ ਟਚ ਕਰਦੇ ਹੋ ਤਾਂ ਇਸ ਨਾਲ ਸਕਿਨ ਦੇ ਅੰਦਰ ਧੂੜ-ਮਿੱਟੀ ਤੇ ਗੰਦਗੀ ਚਲੀ ਜਾਂਦੀ ਹੈ, ਜਿਸ ਕਾਰਨ ਇਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ।
ਭੁੱਲ ਜਾਓ ਐਕਸਫੋਲੀਏਸ਼ਨ: ਇਹ ਸੱਚ ਹੈ ਕਿ ਸਕਿਨ ਨੂੰ ਐਕਸਫੋਲੀਏਟ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ, ਪਰ ਥ੍ਰੈਡਿੰਗ ਕਰਵਾਉਣ ਦੇ ਬਾਅਦ ਅਜਿਹਾ ਕਰਨ ਦੀ ਭੁੱਲ ਨਾ ਕਰੋ। ਇਸ ਨਾਲ ਤੁਹਾਡੀ ਸਕਿਨ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਬਿਹਤਰ ਹੋਵੇਗਾ ਕਿ ਥ੍ਰੈਡਿੰਗ ਕਰਵਾਉਣ ਦੇ ਬਾਅਦ ਤੁਸੀਂ ਸਕਿਨ ਨੂੰ ਠੰਢਕ ਪ੍ਰਦਾਨ ਕਰਨ ਦੇ ਲਈ ਬਰਫ, ਐਲੋਵੇਰਾ ਜੈਲ ਅਤੇ ਗੁਲਾਬ ਜਲ ਆਦਿ ਦੀ ਵਰਤੋਂ ਕਰੋ।
ਧੁੱਪ ਵਿੱਚ ਨਿਕਲਣਾ: ਥ੍ਰੈਡਿੰਗ ਕਰਵਾਉਣ ਦੇ ਤੁਰੰਤ ਬਾਅਦ ਧੁੱਪ ਤੋਂ ਵੀ ਬਚਣਾ ਚਾਹੀਦਾ ਹੈ। ਜਦ ਤੁਸੀਂ ਥ੍ਰੈਡਿੰਗ ਦੇ ਤੁਰੰਤ ਬਾਅਦ ਧੁੱਪ ਵਿੱਚ ਨਿਕਲਦੇ ਹੋ ਤਾਂ ਇਸ ਨਾਲ ਸੂਰਜ ਦੀਆਂ ਹਾਨੀਕਾਰਕ ਅਲਟਰਾ ਵਾਇਲੈਟ ਕਿਰਨਾਂ ਨਾਲ ਸਕਿਨ ਨੂੰ ਨੁਕਸਾਨ ਪਹੁੰਚਦਾ ਹੈ। ਜੇ ਤੁਹਾਨੂੰ ਧੁੱਪ ਵਿੱਚ ਨਿਕਲਣਾ ਹੀ ਹੈ ਤਾਂ ਘੱਟ ਤੋਂ ਘੱਟ ਦੋ ਘੰਟੇ ਦਾ ਗੈਪ ਜ਼ਰੂਰ ਰੱਖੋ।

 
Have something to say? Post your comment