Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ
 
ਖੇਡਾਂ

ਭਾਰਤ ਦੀ ਚੋਟੀ ਦੀ ਟੈਨਿਸ ਖਿਡਾਰਨ ਅੰਕਿਤ ਰੈਣਾ ਨੇ ਆਈਟੀ ਐੱਫ ਡਬਲਜ਼ ਜਿੱਤਿਆ

December 14, 2020 06:58 AM

ਦੁਬਈ, 13 ਦਸੰਬਰ, (ਪੋਸਟ ਬਿਊਰੋ)- ਭਾਰਤ ਦੀ ਚੋਟੀ ਦੀ ਟੈਨਿਸ ਖਿਡਾਰਨ ਅੰਕਿਤਾ ਰੈਣਾ ਨੇ ਏਥੇ ਏਕਾਤੇਰੀਨਾ ਗੋਰਗੋਡਜੇ ਨਾਲ ਮਿਲ ਕੇ ਅਲ ਹਬਟੂਰ ਡਬਲਜ਼ ਟਰਾਫੀ ਆਪਣੇ ਜਿੱਤ ਲਈ ਹੈ। ਕੋਵਿਡ-19 ਮਹਾਮਾਰੀ ਨਾਲ ਪ੍ਰਭਾਵਿਤ 2020 ਇਸ ਸੈਸ਼ਨ ਵਿਚ ਇਹ ਅੰਕਿਤਾ ਰੈਣਾ ਦਾ ਤੀਜਾ ਡਬਲਜ਼ ਖ਼ਿਤਾਬ ਹੈ।
ਭਾਰਤ ਅਤੇ ਜਾਰਜੀਆ ਦੀ ਕਿਸੇ ਦਰਜੇ ਤੋਂ ਸੱਖਣੀ ਜੋੜੀ ਨੇ ਕੱਲ੍ਹ ਸ਼ਨਿਚਰਵਾਰ ਇੱਕ ਲੱਖ ਡਾਲਰ ਦੀ ਇਨਾਮੀ ਰਕਮ ਵਾਲੇ ਹਾਰਡ ਕੋਰਟ ਟੂਰਨਾਮੈਂਟ ਦੇ ਫਾਈਨਲ ਵਿਚ ਸਪੇਨ ਦੀ ਅਲੀਓਨਾ ਬੋਲਸੋਵਾ ਜਾਦੋਇਨੋਵ ਅਤੇ ਸਲੋਵਾਕੀਆ ਦੀ ਕਾਜਾ ਜੁਵਾਨ ਦੀ ਜੋੜੀ ਉੱਤੇ 6-4, 3-6, 10-6 ਨਾਲ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਅੰਕਿਤਾ ਨੇ ਕਿਹਾ ਕਿ ‘ਡਬਲਜ਼ ਨੇ ਹਮੇਸ਼ਾ ਮੈਨੂੰ ਸਿੰਗਲਜ਼ ਵਿਚ ਮਦਦ ਕੀਤੀ ਹੈ। ਡਬਲਜ਼ ਵਿਚ ਚੰਗਾ ਖੇਡਣਾ ਹਮੇਸ਼ਾ ਮੇਰੇ ਕਰੀਅਰ ਵਿਚ ਸਿੰਗਲਜ਼ ਵਿਚ ਖੇਡਣ ਲਈ ਚੰਗਾ ਰਿਹਾ ਹੈ। ਤੁਸੀਂ ਚੰਗੇ ਖਿਡਾਰੀਆਂ ਨਾਲ ਪ੍ਰੈਕਟਿਸ ਕਰ ਸਕਦੇ ਹੋ, ਖੇਡ ਸਕਦੇ ਹੋ ਅਤੇ ਮੈਚਾਂ ਵਿਚ ਕੁਝ ਚੀਜ਼ਾਂ ਹਾਸਲ ਕਰ ਸਕਦੇ ਹੋ।’ ਅੰਕਿਤਾ ਰੈਣਾ ਦਾ ਇਹ ਸੈਸ਼ਨ ਦਾ ਚੌਥਾ ਡਬਲਜ਼ ਫਾਈਨਲ ਸੀ, ਪਰ ਇਹ ਇਸ ਕੈਲੰਡਰ ਦੀ ਸਭ ਤੋਂ ਵੱਡੀ ਟਰਾਫੀ ਸੀ, ਕਿਉਂਕਿ ਇਸ ਤੋਂ ਪਹਿਲਾਂ ਉਸ ਨੇ ਜਿਹੜੇ ਦੋ ਖ਼ਿਤਾਬ ਜਿੱਤੇ ਸਨ, ਉਹ 25000 ਡਾਲਰ ਦੇ ਪੱਧਰ ਦੇ ਸਨ। ਇਸ ਸਾਲ ਫਰਵਰੀ ਵਿਚ ਅੰਕਿਤਾ ਨੇ ਤਿੰਨ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ ਅਤੇ ਇਸਵਿਚ ਉਸ ਨੇ ਬੀਬੀਆਨੇ ਸ਼ੂਫਸ ਦੇ ਨਾਲ ਥਾਈਲੈਂਡ ਦੇ ਨੋਂਥਾਬੁਰੀ ਵਿਚ ਲਗਾਤਾਰ ਖ਼ਿਤਾਬ ਜਿੱਤੇ ਤੇ ਜੋਧਪੁਰ ਵਿਚ ਆਪਣੇ ਹੀ ਦੇਸ਼ ਦੀ ਸਨੇਹਲ ਮਾਨੇ ਨਾਲ ਉੱਪ ਜੇਤੂ ਰਹੀ ਸੀ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਆਈ.ਪੀ.ਐੱਲ. 2024: ਸ਼ਸ਼ਾਂਕ ਦੀ ਪਾਰੀ ਦੀ ਬਦੌਲਤ ਪੰਜਾਬ ਨੇ ਗੁਜਰਾਤ ਨੂੰ 3 ਵਿਕਟਾਂ ਨਾਲ ਹਰਾਇਆ ਚੌਥੇ ਟੈਸਟ ਮੈਚ ਵਿਚ ਭਾਰਤ ਨੇ ਇੰਗਲੈਂਡ ਨੂੰ ਪੰਜ ਵਿਕਟਾਂ ਨਾਲ ਹਰਾਇਆ, 5 ਮੈਚਾਂ ਦੀ ਲੜੀ 'ਤੇ ਭਾਰਤ 3-1 ਨਾਲ ਅੱਗੇ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਨੇ ਸੰਨਿਆਸ ਲੈਣ ਦਾ ਐਲਾਨ ਕੀਤਾ ਸੂਰਿਆਕੁਮਾਰ ਯਾਦਵ ਨੂੰ ਆਈਸੀਸੀ ਨੇ ਦਿੱਤਾ ਸਭ ਤੋਂ ਵੱਡਾ ਐਵਾਰਡ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਟੀ-20 ਵਿਸ਼ਵ ਕੱਪ 1 ਜੂਨ ਤੋਂ, ਪਹਿਲੀ ਵਾਰ 20 ਟੀਮਾਂ ਸ਼ਾਮਿਲ ਕੀਤੀਆਂ ਗਈਆਂ, ਭਾਰਤ-ਪਾਕਿਸਤਾਨ ਦਾ ਮੁਕਾਬਲਾ 9 ਜੂਨ ਨੂੰ ਨਿਊਯਾਰਕ ਵਿੱਚ ਫਿਲਾਡੈਲਫੀਆ ਫਲਾਇਰਜ਼ ਨੇ ਵੈਨਕੁਵਰ ਕੈਨੱਕਸ ਨੂੰ 4-1 ਨਾਲ ਹਰਾਇਆ ਦੱਖਣੀ ਅਫਰੀਕਾ ਨੇ ਪਹਿਲੇ ਟੈਸਟ ਮੈਚ ਵਿਚ ਭਾਰਤ ਪਾਰੀ ਅਤੇ 32 ਦੌੜਾਂ ਨਾਲ ਹਰਾਇਆ ਮੁਹੰਮਦ ਸ਼ਮੀ ਸਮੇਤ 26 ਖਿਡਾਰੀਆਂ ਨੂੰ ਅਰਜੁਨ ਐਵਾਰਡ, ਦੋ ਨੂੰ ਮਿਲੇਗਾ ਖੇਡ ਰਤਨ ਅਰਸ਼ਦੀਪ ਸਿੰਘ ਨੇ ਇੱਕ ਦਿਨਾ ਵਿਚ 5 ਵਿਕਟਾਂ ਲੈ ਕੇ ਇਤਿਹਾਸ ਰਚਿਆ, ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣੇ