Welcome to Canadian Punjabi Post
Follow us on

22

April 2021
ਖੇਡਾਂ

ਵਿਸ਼ਵ ਚੈਪੀਅਨ ਕਾਰਲਸਨ ਨੂੰ ਹਰਾ ਕੇ ਵੇਸਲੀ ਸੋ ਓਪਨ ਸ਼ਤਰੰਜ ਦੇ ਸਕਿਲਿੰਗ ਚੈਂਪੀਅਨ ਬਣੇ

December 03, 2020 02:02 AM

ਨਿਊਯਾਰਕ, 2 ਦਸੰਬਰ (ਪੋਸਟ ਬਿਊਰੋ)- ਅਮਰੀਕਾ ਦੇ ਗ੍ਰੈਂਡ ਮਾਸਟਰ ਵੇਸਲੀ ਸੋ ਨੇ ਇਤਿਹਾਸ ਰਚਦੇ ਹੋਏ ਵਿਸ਼ਵ ਸ਼ਤਰੰਜ ਚੈਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੂੰ ਸਕਿਲਿੰਗ ਓਪਨ ਦੇ ਫਾਈਨਲ ਮੁਕਾਬਲੇ ਵਿੱਚ ਹਰਾ ਕੇ ਖਿਤਾਬ ਆਪਣੇ ਨਾਮ ਕਰ ਲਿਆ ਹੈ। ਦੋਵਾਂ ਵਿਚਾਲੇ ਪਹਿਲੇ ਦਿਨ ਲਗਾਤਾਰ ਚਾਰ ਨਤੀਜੇ ਆਏ ਸੀ ਜਿਨ੍ਹਾਂਦਾ ਸਕੋਰ 2-2 ਰਿਹਾ ਸੀ। ਦੂਸਰੇ ਦਿਨ ਦੀ ਖੇਡ ਵਿੱਚ ਜਦੋਂ ਪਹਿਲੇ ਹੀ ਰਾਊਂਡ ਵਿੱਚ ਮੈਗਨਸ ਕਾਰਲਸਨ ਨੇ ਕਾਲੇ ਮੋਹਰਿਆਂ ਤੋਂ ਕਾਰੋ ਕਾਨ ਓਪਨਿੰਗ ਵਿੱਚ ਸ਼ਾਨਦਾਰ ਜਿੱਤ ਦੇ ਨਾਲ ਖੇਡ ਦੀ ਸ਼ੁਰੂਆਤ ਕੀਤੀ ਤਾਂ ਲੱਗਾ ਕਿ ਹਮੇਸ਼ਾਂ ਦੀ ਤਰ੍ਹਾਂ ਇੱਕ ਵਾਰ ਫਿਰ ਅੰਤ ਉਸੇ ਦੀ ਜਿੱਤ ਨਾਲਹੋਵੇਗਾ, ਪਰ ਵੇਸਲੀ ਸੋ ਨੇ ਦੂਜੇ ਮੈਚ ਵਿੱਚ ਕਿਊ ਜੀ ਡੀ ਓਪਨਿੰਗ ਵਿੱਚ ਕਾਲੇ ਮੋਹਰਿਆਂ ਤੋਂ 61 ਚਾਲਾਂ ਵਿੱਚ ਪਲਟਵਾਰ ਕਰਦੇ ਹੋਏ ਹਿਸਾਬ ਬਰਾਬਰ ਕਰ ਦਿੱਤਾ ਅਤੇ ਸਕੋਰ 1-1 ਹੋ ਗਿਆ।
ਇਸ ਦੇ ਬਾਅਦ ਤੀਸਰਾ ਤੇ ਚੌਥਾ ਮੁਕਾਬਲਾ ਡਰਾਅ ਰਿਹਾ। ਚਾਰ ਰੈਪਿਡ ਦੇ ਬਾਅਦ ਕੁਲ ਸਕੋਰ 2-2 ਹੋ ਗਿਆ ਅਤੇ ਅਜਿਹੇ ਵਿੱਚ ਸਾਰਾ ਦਾਰੋਮਦਾਰ ਸੀ ਟਾਈਬ੍ਰੇਕ `ਤੇ ਜਿਸ ਵਿੱਚ ਬਿਲਟ੍ਰਜ ਦੇ 5-5 ਮਿੰਟ ਦੇ 2 ਮੁਕਾਬਲੇ ਖੇਡੇ ਗਏ। ਕਾਰਲਸਨ ਦੇ ਸਭ ਤੋਂ ਮਜ਼ਬੂਤ ਪੱਖ ਮੰਨੇ ਜਾਣ ਵਾਲੇ ਬਲਿਟਜ਼ ਵਿੱਚ ਕਾਲੇ ਮੋਹਰਿਆਂ ਤੋਂ ਓਪਨਿੰਗ ਦਾ ਗਲਤ ਚੁਣਨਾਂ ਉਨ੍ਹਾਂ ਨੂੰ ਭਾਰੀ ਪਿਆ ਅਤੇ ਉਹ ਕਾਰੋ ਕਾਨ ਓਪਨਿੰਗ ਵਿੱਚ ਮੁਕਾਬਲਾ 44 ਚਾਲਾਂ ਵਿੱਚ ਵੇਸਲੀ ਸੋ ਤੋਂ ਹਾਰ ਗਏ। ਇਸ ਮੌਕੇ ਸਕੋਰ ਬਰਾਬਰ ਕਰਨ ਦੇ ਲਈ ਉਨ੍ਹਾਂ ਨੂੰ ਅਗਲਾ ਰਾਊਂਡ ਹਰ ਹੀਲੇ ਜਿੱਤਣਾ ਸੀ, ਪਰ ਸਫੈਦ ਮੋਹਰਿਆਂ ਨਾਲ ਰਾਏ ਲੋਪੇਜ ਓਪਨਿੰਗ ਤੋਂ ਖੇਲ ਰਹੇ ਕਾਰਲਸਨ ਬੇਹਿਤਰ ਸਥਿਤੀ ਹੋਣ ਦੇ ਬਾਅਦ ਵੀ ਜਿੱਤ ਨਹੀਂ ਸਕੇ ਅਤੇ ਮੈਚ ਡਰਾਅ ਰਹਿਣ ਨਾਲ ਵੇਸਲੀ ਨੇ ਟਾਈਬ੍ਰੇਕ 1.5-0.5 ਨਾਲ ਜਿੱਤ ਕੇ ਖਿਤਾਬ ਆਪਣੇ ਨਾਮ ਕਰ ਲਿਆ।

Have something to say? Post your comment