Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਸੰਪਾਦਕੀ

ਜੀ ਐਮ ਮੋਟਰਜ਼: ਕੈਨੇਡਾ ਨੂੰ ਚਾਹੀਦਾ ਹੈ ਇੱਕ ਗਲਤ ਆਦਮੀ?

November 28, 2018 10:26 AM

ਪੰਜਾਬੀ ਪੋਸਟ ਸੰਪਾਦਕੀ

“ਜਨਰਲ ਮੋਟਰਜ (ਜੀ ਐਮ)਼ ਅਤੇ ਇਸਦੀ ਚੀਫ ਐਗਜ਼ੈਕਟਿਵ ਅਫ਼ਸਰ ਦਾ ਓਹਾਈਓ, ਮਿਸ਼ੀਗਨ ਅਤੇ ਮੇਰੀਲੈਂਟ ਵਿੱਚ ਪਲਾਂਟ ਬੰਦ ਕਰਨ ਦਾ ਫੈਸਲਾ ਬੇਹੱਦ ਮਾੜੀ ਗੱਲ ਹੈ। ਅਮਰੀਕਾ ਨੇ ਜਨਰਲ ਮੋਟਰਜ਼ ਨੂੰ ਬਚਾਇਆ ਅਤੇ ਉਸਦੇ ਬਦਲੇ ਸਾਨੂੰ ਆਹ ਧੰਨਵਾਦ ਦਿੱਤਾ ਜਾ ਰਿਹਾ ਹੈ। ਅਸੀਂ ਜਨਰਲ ਮੋਟਰਜ਼ ਦੀਆਂ ਸਾਰੀਆਂ ਸਬਸਿਡੀਆਂ ਕੱਟਣ ਜਾ ਰਹੇ ਹਾਂ... ਜੇ ਉਹ ਆਪਣਾ ਭਲਾ ਚਾਹੰੁਦੇ ਹਨ ਤਾਂ ਚੰਗਾ ਹੋਵੇਗਾ ਕਿ ਜਲਦੀ ਤੋਂ ਜਲਦੀ ਓਹਾਈਓ ਵਿੱਚ ਨਵਾਂ ਪਲਾਂਟ ਲਾਉਣ”। ਇਹ ਟਵੀਟ ਉਸ ਇਨਸਾਨ ਦਾ ਹੈ ਜੋ ਟਵੀਟਾਂ ਰਾਹੀਂ ਰਣਨੀਤਕ ਅਤੇ ਰਾਜਨੀਤਕ ਪਹੁੰਚ ਅਪਨਾਉਣ ਲਈ ਨਾਮੀ ਹੈ ਜਾਂ ਬਦਨਾਮੀ ਹੈ ਭਾਵ ਰਾਸ਼ਟਰਪਤੀ ਡੋਨਲਡ ਟਰੰਪ। ਉਸਨੇ ਨੇ ਇੱਕ ਹੋਰ ਬਿਆਨ ਵਿੱਚ ਜਨਰਲ ਮੋਟਰਜ਼ ਨੂੰ ਕਿਹਾ ਹੈ ਕਿ ਤੁਸੀਂ ਇੱਕ ਗਲਤ ਆਦਮੀ ਨਾਲ ਪੰਗਾ ਲੈ ਰਹੇ ਹੋ ਅਤੇ ਤੁਹਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਮੈਂ ਅਮਰੀਕਾ ਦੇ ਵਰਕਰਾਂ ਦੇ ਹਿੱਤਾਂ ਦੇ ਨਾਲ ਖੜਾ ਹਾਂ।

 

ਕੈਨੇਡਾ ਵਿੱਚੋਂ ਹਾਲੇ ਤੱਕ ਕੋਈ ਗਲਤ ਆਦਮੀ ਖੜਾ ਨਹੀਂ ਹੋਇਆ ਜੋ ‘ਜੀ ਐਮ’ ਨੂੰ ਸਮਝਾ ਸਕੇ ਕਿ ਵਾਹਨ ਇੰਡਸਟਰੀ ਦੀ ਸਫ਼ਲਤਾ ਵਿੱਚ ਚੰਗੀਆਂ ਯੋਜਨਾਵਾਂ ਅਤੇ ਕਾਰਪੋਰੇਟ ਤੌਰ ਤਰੀਕਿਆਂ ਦਾ ਰੋਲ ਹੁੰਦਾ ਹੈ, ਇਸ ਇੰਡਸਟਰੀ ਦੀ ਸਫ਼ਲਤਾ ਵਿੱਚ ਸਿਆਸੀ ਦਖ਼ਲਅੰਦਾਜੀ ਦਾ ਵੀ ਬਰਾਬਰ ਦਾ ਰੋਲ ਹੰੁਦਾ ਹੈ। ਇਸ ਤੋਂ ਉਲਟ ਕੈਨੇਡਾ ਵਿੱਚ ਜੋ ਕੁੱਝ ਵੇਖਣ ਨੂੰ ਮਿਲ ਰਿਹਾ ਹੈ, ਉਹ ਬਿਲਕੁਲ ਢਿੱਲਾ/ਬੇਜਾਨ ਜਿਹਾ ਹੁੰਗਾਰਾ ਜਿਵੇਂ ਕੈਨੇਡਾ ਦੀਆਂ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਦਾ ਇਹਨਾਂ ਕਾਰਪੋਰੇਸ਼ਨਾਂ ਉੱਤੇ ਕੋਈ ਜੋਰ ਨਹੀਂ ਚੱਲ ਸਕਦਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਜੀ ਐਮ ਦੇ ਫੈਸਲੇ ਨੂੰ ‘ਹੋਣੀ’ ਸਮਝ ਕੇ ਕਬੂਲ ਕਰ ਲੈਣਾ ਹੈਰਾਨੀਜਨਕ ਗੱਲ ਹੈ।

 

ਇਸਤੋਂ ਵੱਧ ਦਿਲਚਸਪ ਗੱਲ ਹੋਰ ਕੀ ਹੋ ਸਕਦੀ ਹੈ ਕਿ ਸਦਾ ਲਿਬਰਲ ਸਰਕਾਰ ਦੇ ਗੁਣਗਾਨ ਕਰਨ ਵਾਲੇ ਅਖ਼ਬਾਰ ਟੋਰਾਂਟੋ ਸਟਾਰ ਨੇ ਵੀ ਪ੍ਰਧਾਨ ਮੰਤਰੀ ਟਰੂਡੋ ਨੂੰ ਸਲਾਹ ਦਿੱਤੀ ਹੈ ਕਿ ਆਹ ਸਮਾਂ ‘ਸਾਊਪੁਣਾ ਅਤੇ ਸ਼ਾਲੀਨਤਾ’ ਦਾ ਪ੍ਰਗਟਾਵਾ ਕਰਕੇ ‘ਐਵੇਂ ਹੀ ਕੈਨੇਡੀਅਨ’ ਬਣਨ ਦਾ ਨਹੀਂ ਹੈ। ਇਸਤੋਂ ਉਲਟ ਸਮਾਂ ਰਾਸ਼ਟਰਪਤੀ ਟਰੰਪ ਵੱਲੋਂ ਅਪਣਾਏ ਗਏ ਰੁਖ ਤੋਂ ਸਬਕ ਸਿੱਖ ਕੇ ਹਿੰਮਤ ਨਾਲ ਕੈਨੇਡੀਅਨਾਂ ਦੇ ਹਿੱਤਾਂ ਨਾਲ ਖੜਨ ਦਾ ਹੈ ਅਤੇ ਜੀ ਐਮ ਨੂੰ ਲੀਹ ਉੱਤੇ ਲਿਆਉਣ ਲਈ ਲੋੜੀਂਦੇ ਕਦਮ ਤੁਰੰਤ ਚੁੱਕਣੇ ਚਾਹੀਦੇ ਹਨ। ਟੋਰਾਂਟੋ ਸਟਾਰ ਸੁਆਲ ਕਰਦਾ ਹੈ “ਕੀ ਇਹ ਸਹੀ ਸਮਾਂ ਹੈ ਕਿ ਜਸਟਿਨ ਟਰੂਡੋ ਆਪਣੇ ਅੰਦਰ ਲੁਕੇ ਹੋਏ ਟਰੰਪ ਨੂੰ ਬਾਹਰ ਕੱਢੇ? ਦੂਜੇ ਸ਼ਬਦਾਂ ਵਿੱਚ ਕੀ ਪ੍ਰਧਾਨ ਮੰਤਰੀ ਨੂੰ ਸੋਹਣਾ ਮਿੱਠਾ, ਪਿਆਰਾ 2 ਕੈਨੇਡੀਅਨ ਲੱਗਣਾ ਛੱਡ ਨਹੀਂ ਦੇਣਾ ਚਾਹੀਦਾ ਤਾਂ ਕਿ ਜਨਰਲ ਮੋਟਰਜ਼ ਦੇ ਓਸ਼ਾਵਾ ਪਲਾਂਟ ਨੂੰ ਬੰਦ ਕਰਨ ਦੇ ਫੈਸਲੇ ਦਾ ਸਾਹਮਣਾ ਕੀਤਾ ਜਾ ਸਕੇ? ਪ੍ਰਤੂੰ ਟਰੂਡੋ ਅਤੇ ਪ੍ਰੀਮੀਅਰ ਡੱਗ ਫੋਰਡ ਇੰਝ ਵਰਤਾਅ ਕਰ ਰਹੇ ਹਨ ਜਿਵੇਂ ਉਹਨਾਂ ਦੇ ਹੱਥ ਵੱਸ ਕੁੱਝ ਵੀ ਨਹੀਂ ਹੁੰਦਾ”।

 

ਸਾਡੀ ਸਰਕਾਰ ਨੂੰ ਇਹ ਸਮਝਣ ਵਿੱਚ ਦੇਰ ਨਹੀਂ ਕਰਨੀ ਚਾਹੀਦੀ ਕਿ ਓਸ਼ਾਵਾ ਪਲਾਂਟ ਬੰਦ ਕਰਨ ਦਾ ਫੈਸਲਾ ਅਜਿਹਾ ਅਜਿਹਾ ਰੱਬੀ ਇਲਹਾਮ ਨਹੀਂ ਜੋ ਬਦਲਿਆ ਨਹੀਂ ਜਾ ਸਕਦਾ। ਜਨਰਲ ਮੋਰਟਜ਼ ਵੱਲੋਂ ਇਹ ਫੈਸਲਾ ਇਸ ਲਈ ਲਿਆ ਗਿਆ ਕਿ ਜੇ ਇਸਨੇ ਸਿਰਫ਼ ਅਮਰੀਕਾ ਵਿਚਲੇ ਪਲਾਂਟ ਬੰਦ ਕੀਤੇ ਤਾਂ ਰਾਸ਼ਟਰਪਤੀ ਟਰੰਪ ਦਾ ਗੁੱਸਾ ਹੋਰ ਵੀ ਛੱਤਣੀ ਚੜ ਕੇ ਬੋਲੇਗਾ।

ਕੀ ਫੈਡਰਲ ਸਰਕਾਰ ਕੋਲ ਇਸ ਗੱਲ ਦਾ ਕੋਈ ਸਪੱਸ਼ਟੀਕਰਨ ਹੈ ਕਿ ਐਤਵਾਰ ਸਵੇਰ ਤੱਕ ਸਾਡੇ ਸਾਇੰਸ ਅਤੇ ਇਨੋਵੇਸ਼ਨ ਮੰਤਰੀ ਨਵਦੀਪ ਬੈਂਸ ਹੋਰਾਂ ਨੂੰ ਜਨਰਲ ਮੋਟਰਜ਼ ਦੇ ਫੈਸਲੇ ਬਾਰੇ ਭਿਣਕ ਤੱਕ ਨਹੀਂ ਸੀ। ਸ੍ਰੀ ਬੈਂਸ ਜੀ ਐਮ ਦੇ ਫੈਸਲੇ ਤੋਂ ਇਸ ਤਰੀਕੇ ਹੱਕੇ ਬੱਕੇ ਸਨ ਜਿਵੇਂ ਦਰਿਆ ਦਾ ਪਾਣੀ ਕਿਨਾਰੇ ਪਾਰ ਕਰਕੇ ਅਚਾਨਕ ਮਕਾਨ ਅੰਦਰ ਦਾਖ਼ਲ ਹੋ ਗਿਆ ਹੋਵੇ। ਕੀ ਇੱਕ ਸੁਤੰਤਰ ਅਤੇ ਪ੍ਰਭੂਸੱਤਾ ਮੁਲਕ ਨੂੰ ਆਪਣੀ ਸਰਜ਼ਮੀਨ ਉੱਤੇ ਕਿਸੇ ਕਾਰੋਪੋਰੇਸ਼ਨ ਨੂੰ ਅਜਿਹਾ ਵਰਤਾਅ ਕਰਨ ਦੀ ਖੁੱਲ ਦੇਣੀ ਚਾਹੀਦੀ ਹੈ?

ਓਸ਼ਾਵਾ ਪਲਾਂਟ ਦੇ ਬੰਦ ਹੋਣ ਦੀ ਸੂਰਤ ਵਿੱਚ 2500 ਤੋਂ 3000 ਵਰਕਰਾਂ ਦੀਆਂ ਜੌਬਾਂ ਦਾ ਚਲੇ ਜਾਣਾ ਇੱਕ ਵੱਡਾ ਸੁਆਲ ਹੈ ਜਿਹਨਾਂ ਪ੍ਰਤੀ ਜਵਾਬਦੇਹ ਹੋਣਾ ਸਰਕਾਰ ਦਾ ‘ਰਾਜ ਧਰਮ’ ਬਣਦਾ ਹੈ। ਨਾਲ ਹੀ ਸਰਕਾਰ ਦਾ ਫਰਜ਼ ਬਣਦਾ ਹੈ ਕਿ ਜੀ ਐਮ ਨੂੰ ਪੁੱਛਿਆ ਜਾਵੇ ਕਿ 2008-09 ਦੇ ਮੰਦੇ ਦੌਰ ਵਿੱਚ ਕੈਨੇਡੀਅਨ ਟੈਕਸ ਅਦਾ-ਕਰਤਾਵਾਂ ਦੇ 14 ਬਿਲੀਅਨ ਡਾਲਰ ਲੈਣ ਤੋਂ ਬਾਅਦ ਕੈਨੇਡਾ ਪ੍ਰਤੀ ਅਹਿਸਾਨ ਜਤਾਉਣ ਦਾ ਕੀ ਤੁਹਾਡਾ ਆਹ ਤਰੀਕਾ ਹੈ?

 

ਪ੍ਰਧਾਨ ਮੰਤਰੀ ਟਰੂਡੋ ਦਾ ਚੰਗੀਆਂ 2 ਗੱਲਾਂ ਕਰਕੇ ਚੰਗਾ ਦਿੱਸਣਾ ਸਾਊ ਗੱਲ ਹੋ ਸਕਦੀ ਹੈ ਪਰ ਦੇਸ਼ ਦੇ ਹਿੱਤਾਂ ਵਾਸਤੇ ‘ਕਰੜੀਆਂ ਗੱਲਾਂ ਕਰਨੀਆਂ ਅਤੇ ਕਰੜੇ ਫੈਸਲੇ ਲੈਣਾ’ ਹੋਰ ਵੀ ਚੰਗੀ ਗੱਲ ਹੈ। ਅਜਿਹੇ ਹਾਲਾਤਾਂ ਵਿੱਚ ਦੇਸ਼ ਨੂੰ ‘ਬਹੁਤੇ ਸਾਊ’ ਦੀ ਥਾਂ ਟਰੰਪ ਵਰਗੇ ਇੱਕ ਅਜਿਹੇ ‘ਗਲਤ ਆਦਮੀ’ ਦੀ ਲੋੜ ਹੈ ਜੋ ਆਰਥਕਤਾ ਅਤੇ ਵਰਕਰਾਂ ਲਈ ਕੁੱਝ ਚੰਗਾ ਕਰ ਸਕੇ।

ਝਅਗਦੲੲਪ ਖਅਲਿਏ

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?